bhanjanaभंजन
ਸੰਗ੍ਯਾ- ਤੋੜਨ ਦੀ ਕ੍ਰਿਯਾ. ਨਸ੍ਟ ਕਰਨਾ. ਦੇਖੋ, ਭੰਜ ਧਾ. "ਭੰਜਨ ਗੜਣ ਸਮਥੁ ਤਰਣਤਾਰਣ." (ਸਵੈਯੇ ਮਃ ੪. ਕੇ) "ਅਨੰਤਮੂਰਤਿ ਗੜਨ ਭੰਜਨਹਾਰ." (ਹਜਾਰੇ ੧੦) ੨. ਜਦ ਦੂਜੇ ਸ਼ਬਦ ਦੇ ਅੰਤ ਆਵੇ, ਤਦ ਭੰਜਕ ਅਰਥ ਹੁੰਦਾ ਹੈ. "ਭੈਭੰਜਨ ਅਘ ਦੂਖ ਨਾਸ." (ਬਾਵਨ) ੩. ਦੇਖੋ, ਭੰਜਨੁ.
संग्या- तोड़न दी क्रिया. नस्ट करना. देखो, भंज धा. "भंजन गड़ण समथु तरणतारण." (सवैये मः ४. के) "अनंतमूरति गड़न भंजनहार." (हजारे १०) २. जद दूजे शबद दे अंत आवे, तद भंजक अरथ हुंदा है. "भैभंजन अघ दूख नास." (बावन) ३. देखो, भंजनु.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਸੰ. ਵਿ- ਨਾਸ਼ ਹੋਇਆ। ੨. ਲੋਪ. ਜੋ ਦਿਖਾਈ ਨਹੀਂ ਦਿੰਦਾ। ੩. ਧਨਹੀਨ. ਨਿਰਧਨ। ੪. ਨੀਚ।...
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਸੰ. भञ्ज. ਧਾ- ਚਮਕਣਾ. ਬੋਲਣਾ, ਨਸ੍ਟ ਕਰਨਾ, ਤੋੜਨਾ, ਭਜਾਉਣਾ। ੨. ਦੇਖੋ, ਭੰਜਨ. ਜਦ ਭੰਜ ਸ਼ਬਦ ਦੂਜੇ ਸ਼ਬਦ ਦੇ ਅੰਤ ਹੋਵੇ, ਤਦ ਭੰਜਕ ਦਾ ਅਰਥ ਦਿੰਦਾ ਹੈ, ਯਥਾ- "ਦਾਲਦੁਭੰਜ ਸੁਦਾਮੇ ਮਿਲਿਓ." (ਮਾਰੂ ਮਃ ੪)...
ਸੰਗ੍ਯਾ- ਤੋੜਨ ਦੀ ਕ੍ਰਿਯਾ. ਨਸ੍ਟ ਕਰਨਾ. ਦੇਖੋ, ਭੰਜ ਧਾ. "ਭੰਜਨ ਗੜਣ ਸਮਥੁ ਤਰਣਤਾਰਣ." (ਸਵੈਯੇ ਮਃ ੪. ਕੇ) "ਅਨੰਤਮੂਰਤਿ ਗੜਨ ਭੰਜਨਹਾਰ." (ਹਜਾਰੇ ੧੦) ੨. ਜਦ ਦੂਜੇ ਸ਼ਬਦ ਦੇ ਅੰਤ ਆਵੇ, ਤਦ ਭੰਜਕ ਅਰਥ ਹੁੰਦਾ ਹੈ. "ਭੈਭੰਜਨ ਅਘ ਦੂਖ ਨਾਸ." (ਬਾਵਨ) ੩. ਦੇਖੋ, ਭੰਜਨੁ....
ਸੰ. ਸਮਰ੍ਥ. ਵਿ- ਤਾਕਤ ਵਾਲਾ. ਸ਼ਕਤਿਮਾਨ. "ਸਮਥ ਅਕਥ ਸੁਖ ਦਾਤਾ." (ਬਿਲਾ ਮਃ ੫) "ਭੰਜਨ ਗੜਨ ਸਮਥੁ." (ਸਵੈਯੇ ਮਃ ੪. ਕੇ) ੨. ਸੰ. ਸੰਗ੍ਯਾ- ਸ਼ਮਥ. ਸ਼ਾਂਤਿ। ੩. ਮੰਤ੍ਰੀ. ਵਜ਼ੀਰ....
ਵਿ- ਤਰਣ (ਜਹਾਜ਼) ਵਾਂਙ ਤਾਰਨ ਵਾਲਾ. "ਤਰਣਤਾਰਣ ਪ੍ਰਭੁ ਤੇਰੋ ਨਾਉ." (ਰਾਮ ਮਃ ੫) ੨. ਦੇਖੋ, ਤਰਨਤਾਰਨ....
ਸੰ. ਘਟਨ. ਘੜਨਾ....
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....
ਸੰਗ੍ਯਾ- ਅਧਿਕਤਾ. ਜ਼੍ਯਾਦਤੀ। ੨. ਜੁਲਮ....
ਵਿ- ਭੰਜਨ ਕਰਤਾ. ਤੋੜਨ ਵਾਲਾ. ਨਸ੍ਟ ਕਰਤਾ। ੨. ਸੰਗ੍ਯਾ- ਪਾੜ (ਸੰਨ੍ਹ) ਲਾਉਣ ਵਾਲਾ ਚੋਰ....
ਸੰ. अर्थ्. ਧਾ- ਮੰਗਣਾ. ਚਾਹੁਣਾ. ਢੂੰਡਣਾ ਘੇਰਨਾ. ੨. ਸੰ. अर्थ- ਅਰ੍ਥ. ਸੰਗ੍ਯਾ- ਸ਼ਬਦ ਦਾ ਭਾਵ. ਪਦ ਦਾ ਤਾਤਪਰਯ. "ਧਰ੍ਯੋ ਅਰਥ ਜੋ ਸਬਦ ਮਝਾਰਾ। ਬਾਰ ਬਾਰ ਉਰ ਕਰਹੁ ਵਿਚਾਰਾ." (ਗੁਪ੍ਰਸੂ) ੩. ਪ੍ਰਯੋਜਨ. ਮਤਲਬ. "ਪੁਛਿਆ ਢਾਢੀ ਸਦਿਕੈ, ਕਿਤੁ ਅਰਥ ਤੂੰ ਆਇਆ?" (ਵਾਰ ਸ੍ਰੀ ਮਃ ੪)#"ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ." (ਤੁਖਾ ਛੰਤ ਮਃ ੪) ੪. ਧਨ. ਪਦਾਰਥ. "ਅਰਥ ਧਰਮ ਕਾਮ ਮੋਖ ਕਾ ਦਾਤਾ." (ਬਿਲਾ ਮਃ ੫) ੫. ਕਾਰਨ. ਹੇਤੁ. ਸਬਬ। ੬. ਸ਼ਬਦ, ਸਪਰਸ਼ ਰੂਪ, ਰਸ, ਗੰਧ, ਇਹ ਪੰਜ ਵਿਸੇ। ੭. ਫਲ. ਨਤੀਜਾ। ੮. ਸੰਪਤਿ. ਵਿਭੂਤਿ. "ਅਰਥ ਦ੍ਰਬੁ ਦੇਖ ਕਛੁ ਸੰਗਿ ਨਾਹੀ ਚਲਨਾ." (ਧਨਾ ਮਃ ੯) ੯. ਵਿ- ਅ- ਰਥ. ਰਥ ਰਹਿਤ. ਰਥ ਤੋਂ ਬਿਨਾ....
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਦੇਖੋ, ਭਉ ਭੰਜਨ. "ਭੈਭੰਜਨ ਅਘਦੂਖ ਨਾਸ" (ਬਾਵਨ)...
ਦੇਖੋ, ਦੁਖ. "ਸਭ ਦੂਖ ਬਿਨਾਸੇ ਰਾਮਰਾਇ." (ਬੰਸ ਮਃ ੧) ੨. ਦੂਸਣ ਦਾ ਸੰਖੇਪ. "ਜੈਸੇ ਕੋਊ ਸੁ ਕਬਿ ਕੁ ਕਬਿ ਕੇ ਕਬਿੱਤ ਸੁਨ, ਸਭਾ ਬੀਚ ਦੂਖ ਕਰ ਮਾਨਤ ਨ ਬਾਤ ਕੋ." (ਕ੍ਰਿਸਨਾਵ)...
ਸੰ. नास्. ਧਾ- ਖਰਰਾਟਾ ਮਾਰਨਾ. ਸ੍ਵਾਸ (ਸਾਹ) ਨਾਲ ਖਰ ਖਰ ਸ਼ਬਦ ਕਰਨਾ। ੨. ਸੰਗ੍ਯਾ- ਨਾਸਾ. ਨੱਕ। ੩. ਸੰ. ਨਾਸ਼. ਵਿਨਾਸ਼. ਤਬਾਹੀ। ੪. ਜਦ ਨਾਸ਼ ਸ਼ਬਦ ਯੌਗਿਕ ਹੋਕੇ ਅੰਤ ਆਉਂਦਾ ਹੈ, ਤਦ ਨਾਸ਼ਕ ਅਰਥ ਦਿੰਦਾ ਹੈ, ਜਿਵੇਂ- "ਭੈ ਭੰਜਨ ਅਘ ਦੂਖਨਾਸ." (ਬਾਵਨ) "ਹੇ ਪਾਰਬ੍ਰਹਮ ਅਬਿਨਾਸੀ ਅਘਨਾਸ." (ਬਾਵਨ) ੫. ਅ਼. [ناس] ਆਦਮੀ. ਮਨੁੱਖ। ੬. ਫ਼ਰਿਸ਼ਤਾ। ੭. ਫ਼ਾ. ਨਾਸ਼. ਕੀਰਣੇ. ਵਿਲਾਪ....
ਦੋ ਅਤੇ ਪਚਾਸ, ਦ੍ਵਾਪੰਚਾਸ਼ਤ. ਬਵੰਜਾ- ੫੨। ੨. ਵਾਮਨ. ਬਾਉਨਾ. "ਬਾਵਨ ਰੂਪ ਕੀਆ ਤੁਧ ਕਰਤੇ." (ਮਾਰੂ ਸੋਲਹੇ ਮਃ ੫) ੩. ਬਾਵਨ ਚੰਦਨ, "ਬਾਵਨ ਬੀਖੂ ਬਾਨੈ ਬੀਖੇ ਬਾਸੁ ਤੇ ਸੁਖ ਲਾਗਿਬਾ." (ਪ੍ਰਭਾ ਨਾਮਦੇਵ) ਦੇਖੋ, ਬਾਵਨ ਚੰਦਨ। ੪. ਦੇਖੋ. ਵਾਮਨ....
ਦੇਖੋ, ਭੰਜਨ. "ਗੁਰਦੇਵ ਸਖਾ ਅਗਿਆਨ ਭੰਜਨੁ." (ਬਾਵਨ) ੨. ਭਾਂਜਨ ਸੰ. ਭਾਜਨ. ਪਾਤ੍ਰ। ੩. ਭਾਵ- ਅਧਿਕਾਰੀ. "ਆਪਿ ਸਭੁ ਬੇਤਾ, ਆਪੇ ਗੁਰਮੁਖਿ ਭੰਜਨੁ." (ਮਃ ੪. ਵਾਰ ਬਿਹਾ)...