ਸਮਰੂ, ਸਮਰੂ ਕੀ ਬੇਗਮ

samarū, samarū kī bēgamaसमरू, समरू की बेगम


ਇਸ ਦਾ ਅਸਲ ਨਾਉਂ Walter Reinhard ਸੀ ਪਰ ਉਪ ਨਾਉਂ Somers¹ ਸੀ, ਜਿਸ ਤੋਂ ਸਮਰੂ ਪ੍ਰਸਿੱਧ ਹੋ ਗਿਆ. ਇਹ ਫ੍ਰੈਂਚ ਅਤੇ ਜਰਮਨ ਮਾਤਾ ਪਿਤਾ ਦੇ ਮੇਲ ਤੋਂ ਸਨ ੧੭੨੦ ਦੇ ਕਰੀਬ ਪੈਦਾ ਹੋਇਆ ਸੀ. ਇਹ ਪਹਿਲਾਂ ਫ੍ਰਾਂਸ ਦੀ ਜਹਾਜੀ ਫੌਜ ਵਿੱਚ ਭਰਤੀ ਹੋਇਆ, ਫੇਰ ਅੰਗ੍ਰੇਜੀ ਫੌਜ ਵਿੱਚ ਨੌਕਰੀ ਕੀਤੀ. ਅੰਗ੍ਰੇਜ਼ੀ ਨੌਕਰੀ ਛੱਡਕੇ ਬੰਗਾਲ ਦੇ ਨਵਾਬ ਮੀਰ ਕਾਸਿਮ ਦੀ ਚਾਕਰੀ ਕੀਤੀ, ਅਤੇ ਸਨ ੧੭੬੩ ਵਿੱਚ ਪਟਨੇ ਦੇ ਰੈਜ਼ੀਡੈਂਟ ਅਤੇ ਅਨੇਕ ਅੰਗ੍ਰੇਜ਼ਾਂ ਦੀ ਜਾਨ ਲਈ. ਸਮਰੂ ਫਾਰਸੀ ਦਾ ਚੰਗਾ ਵਿਦ੍ਵਾਨ ਸੀ. ਇਸ ਨੇ ਆਪਣੇ ਉੱਦਮ ਨਾਲ ਸਰਧਨੇ² ਆਪਣੀ ਰਿਆਸਤ ਕਾਇਮ ਕੀਤੀ. ਸਨ ੧੭੭੮ ਵਿੱਚ ਇਸ ਦੀ ਮੌਤ ਆਗਰੇ ਹੋਈ.#ਬੇਗਮ ਸਮਰੂ ਲੁਤਫਅਲੀ ਖਾਨ ਦੀ ਪੁਤ੍ਰੀ ਸੀ. ਇਸ ਦਾ ਨਾਉਂ ਜ਼ੇਬੁੱਨਿਸਾ ਸੀ. ਇਸ ਦਾ ਜਨਮ ਸਨ ੧੭੫੧ ਵਿੱਚ ਹੋਇਆ, ਸਨ ੧੭੬੫ ਵਿੱਚ ਸਮਰੂ ਨਾਲ ਸ਼ਾਦੀ ਕੀਤੀ ਸਨ ੧੭੭੮ ਵਿੱਚ ਆਪਣੇ ਪਤੀ ਦੇ ਮਰਨ ਉੱਤੇ ਉਸ ਦੀ ਫੌਜ ਤੇ ਰਿਆਸਤ ਨੂੰ ਚੰਗੀ ਤਰਾਂ ਸਾਂਭਿਆ. ਟਾਮਸ ਅਤੇ ਲੇਵਾਸੋ ਆਦਿ ਯੂਰਪੀਨਾਂ ਨੂੰ ਨੌਕਰ ਰੱਖਕੇ ਕਈ ਬਹਾਦੁਰੀ ਨਾਲ ਜੰਗ ਕੀਤੇ. ਸਨ ੧੭੯੩ ਵਿੱਚ ਲੇਵਾਸੋ ਨਾਲ ਬੇਗਮ ਨੇ ਸ਼ਾਦੀ ਕਰ ਲਈ. ਲੇਵਾਸੋ ਦੋ ਵਰ੍ਹੇ ਪਿੱਛੋ ਆਤਮਘਾਤ ਕਰਕੇ ਮਰਗਿਆ ਅਤੇ ਬੇਗਮ ਪਕੜੀ ਗਈ, ਪਰ ਟਾਮਸ ਦੇ ਰਾਹੀਂ ਖਲਾਸੀ ਪਾਕੇ ਬਹਾਲ ਹੋ ਗਈ. ਸਨ ੧੮੦੫ ਵਿੱਚ ਸਰਕਾਰ ਅੰਗ੍ਰੇਜ਼ੀ ਦੇ ਅਧੀਨ ਹੋ ਕੇ ਰਾਜ ਕਰਨ ਲੱਗੀ. ਇਸ ਦਾ ਇਲਾਕਾ ਮੁਜੱਫਰਨਗਰ ਤੋਂ ਅਲੀਗੜ੍ਹ ਤਕ ਸੀ.#ਇਹ ਵਡੀ ਦਾਨੀ ਅਤੇ ਉਦਾਰਚਿੱਤ ਗਿਣੀ ਗਈ ਸੀ. ਇਸ ਨੇ ਕਈ ਗਿਰਜੇ ਬਣਵਾਏ ਅਤੇ ਧਰਮਪ੍ਰਚਾਰ ਵਿੱਚ ਚੋਖਾ ਹਿੱਸਾ ਲਿਆ. ੨੭ ਜਨਵਰੀ ਸਨ ੧੮੩੬ ਨੂੰ ਸਮਰੂ ਦੀ ਬੇਗਮ ਦਾ ਦੇਹਾਂਤ ਹੋਇਆ. "ਸਮਰੂ ਕੀ ਬੇਗਮ ਨੇ ਸਾਰਾ। ਬੀਚ ਅਇ ਥਾ ਕਾਜ ਸੁਧਾਰਾ." (ਪੰਪ੍ਰ)


इस दा असल नाउं Walter Reinhard सी पर उप नाउं Somers¹ सी, जिस तों समरू प्रसिॱध हो गिआ. इह फ्रैंच अते जरमन माता पिता दे मेल तों सन १७२० दे करीब पैदा होइआ सी. इह पहिलां फ्रांस दी जहाजी फौज विॱच भरती होइआ, फेर अंग्रेजी फौज विॱच नौकरी कीती. अंग्रेज़ी नौकरी छॱडके बंगाल दे नवाब मीर कासिम दी चाकरी कीती, अते सन १७६३ विॱच पटने दे रैज़ीडैंट अते अनेक अंग्रेज़ां दी जान लई. समरू फारसी दा चंगा विद्वान सी. इस ने आपणे उॱदम नाल सरधने² आपणी रिआसत काइम कीती. सन १७७८ विॱच इस दी मौत आगरे होई.#बेगम समरू लुतफअली खान दी पुत्री सी. इस दा नाउं ज़ेबुॱनिसा सी. इस दा जनम सन १७५१ विॱच होइआ, सन १७६५ विॱच समरू नाल शादी कीती सन १७७८ विॱच आपणे पती दे मरन उॱते उस दी फौज ते रिआसत नूं चंगी तरां सांभिआ. टामस अते लेवासो आदि यूरपीनां नूं नौकर रॱखके कई बहादुरी नाल जंग कीते.सन १७९३ विॱच लेवासो नाल बेगम ने शादी कर लई. लेवासो दो वर्हे पिॱछो आतमघात करके मरगिआ अते बेगम पकड़ी गई, पर टामस दे राहीं खलासी पाके बहाल हो गई. सन १८०५ विॱच सरकार अंग्रेज़ी दे अधीन हो के राज करन लॱगी. इस दा इलाका मुजॱफरनगर तों अलीगड़्ह तक सी.#इह वडी दानी अते उदारचिॱत गिणी गई सी. इस ने कई गिरजे बणवाए अते धरमप्रचार विॱच चोखा हिॱसा लिआ. २७ जनवरी सन १८३६ नूं समरू दी बेगम दा देहांत होइआ. "समरू की बेगम ने सारा। बीच अइ था काज सुधारा." (पंप्र)