ਵ੍ਯਤਿਰੇਕ, ਵ੍ਯਤਿਰੇਕ

vyatirēka, vyatirēkaव्यतिरेक, व्यतिरेक


ਸੰਗ੍ਯਾ- ਵਿਯੋਗ. ਭਿੰਨਤਾ. ਜੁਦਾਈ। ੨. ਬਿਨਾ. ਸਿਵਾਯ। ੩. ਪਦਛੇਦ। ੪. ਇੱਕ ਅਰਥਾਲੰਕਾਰ ਦੇ ਵਸਤੂਆਂ ਦਾ ਮੁਕਾਬਲਾ ਕਰਦੇ ਹੋਏ ਉਪਮਾਨ ਦੀ ਉਪਮੇਯ ਨਾਲੋਂ ਯੁਕਤਿ ਨਾਲ ਵਿਸ਼ੇਸਤਾ ਦੱਸੀਏ, ਇਹ "ਵ੍ਯਤਿਰੇਕ" ਅਲੰਕਾਰ ਦਾ ਲੱਛਣ ਹੈ.#ਜਹਾਂ ਹੋਤ ਉਪਮਾਨ ਤੇ ਅਤਿ ਉਪਮੇਯ ਵਿਸ਼ੇਖ,#ਵਹਾਂ ਕਹਿਤ ਵ੍ਯਤਿਰੇਕ ਹੈਂ ਕਵਿ ਜਨ ਮਤ ਉੱਲੇਖ.#(ਲਲਿਤਲਲਾਮ)#ਸਮ ਛਬਿਵਾਨ ਦੁਹੂਨ ਮੇ ਜਹਿਂ ਵਰਣਤ ਬਡ ਏਕ,#ਭੂਸਣ ਕਵਿ ਕੋਵਿਦ ਸਭੈ ਤਾਂਹਿ ਕਹਿਤ ਵ੍ਯਤਿਰੇਕ.#(ਸ਼ਿਵਰਾਜਭੂਸਣ)#ਇਸ ਵਿੱਚ ਇਸ ਲਿਯੇ, ਯਾਂਤੇ, ਪਰ, ਪਰੰਤੁ ਆਦਿ ਸ਼ਬਦਾਂ ਦਾ ਪ੍ਰਯੋਗ ਹੋਇਆ ਕਰਦਾ ਹੈ.#ਉਦਾਹਰਣ-#ਗੁਰੁਬਾਨੀ ਹੈ ਸੁਧਾ ਸੀ ਭਰੀ ਮਧੁਰ ਉਪਦੇਸ਼,#ਜਨਮ ਮਰਨ ਬੰਧਨ ਹਰੈ ਯਾਂਤੇ ਅਹੈ ਵਿਸ਼ੇਸ.#ਰਾਜੈਂ ਸੁਰ ਹ੍ਵਾਂ ਤੋ ਇਹਾਂ ਸਾਧੁ ਸੁਰ ਰਾਜੈਂ ਸਦਾ#ਸੁਧਾ ਹੈ ਵਹਾਂ ਤੋਂ ਹ੍ਯਾਂ ਸੁਧਾ ਸਰ ਦਰਸ ਹੈ,#ਪਾਨ ਕਿਯੇ ਵਾਂਕੇ ਹੋਤ ਅਮਰ ਸੁ ਮਰਹੂੰਕੈ#ਜੀਵਨਮੁਕਤ ਯਹਿ ਸਭ ਕੋ ਪਰਸ ਹੈ,#ਗ੍ਵਾਲ ਕਵਿ ਯੋਗਿਨ ਕੋ ਦੁਲਭ ਕਹਾ ਹੈ ਵਹ#ਯੋਗੀ ਭੋਗੀ ਦੋਉਨ ਕੋ ਹੋਤ ਹ੍ਯਾਂ ਹਰਸ ਹੈ,#ਹ੍ਵਾਂ ਹੈ ਹਰਿਮੰਦਿਰ ਹ੍ਯਾਂ ਹਰਿ ਗੁਰੁ ਮੰਦਿਰ ਹੈ.#ਯਾਂਤੇ ਨੂਰਪੁਰ ਸੁਰਪੁਰ ਤੇਂ ਸਰਸ ਹੈ.#(ਗ੍ਵਾਲ ਕਵਿ)


संग्या- वियोग. भिंनता. जुदाई। २. बिना. सिवाय। ३. पदछेद। ४. इॱक अरथालंकार दे वसतूआं दा मुकाबला करदे होए उपमान दी उपमेय नालों युकति नाल विशेसता दॱसीए, इह "व्यतिरेक"अलंकार दा लॱछण है.#जहां होत उपमान ते अति उपमेय विशेख,#वहां कहित व्यतिरेक हैं कवि जन मत उॱलेख.#(ललितललाम)#सम छबिवान दुहून मे जहिं वरणत बड एक,#भूसण कवि कोविद सभै तांहि कहित व्यतिरेक.#(शिवराजभूसण)#इस विॱच इस लिये, यांते, पर, परंतु आदि शबदां दा प्रयोग होइआ करदा है.#उदाहरण-#गुरुबानी है सुधा सी भरी मधुर उपदेश,#जनम मरन बंधन हरै यांते अहै विशेस.#राजैं सुर ह्वां तो इहां साधु सुर राजैं सदा#सुधा है वहां तों ह्यां सुधा सर दरस है,#पान किये वांके होत अमर सु मरहूंकै#जीवनमुकत यहि सभ को परस है,#ग्वाल कवि योगिन को दुलभ कहा है वह#योगी भोगी दोउन को होत ह्यां हरस है,#ह्वां है हरिमंदिर ह्यां हरि गुरु मंदिर है.#यांते नूरपुर सुरपुर तें सरस है.#(ग्वाल कवि)