ਹਰਸ

harasaहरस


ਸੰ. ਹਰ੍ਸ. ਸੰਗ੍ਯਾ- ਆਨੰਦ। ੨. ਸੁਖ. ਦੇਖੋ, ਹ੍ਰਿਸ੍ ਧਾ। ੩. ਪ੍ਰਭਾਕਰ ਵਰਧਨ ਦਾ ਪੁਤ੍ਰ ਥਾਨੇਸਰ ਦਾ ਰਾਜਾ ਹਰ੍ਸ, ਜਿਸ ਦਾ ਪੂਰਾ ਨਾਉਂ ਹਰ੍ਸਵਰਧਨ ਹੈ. ਇਹ ਸੋਲਾਂ ਵਰ੍ਹੇ ਦੀ ਉਮਰ ਵਿੱਚ ਸਨ ੬੦੬ ਵਿੱਚ ਗੱਦੀ ਤੇ ਬੈਠਾ ਅਤੇ ਭਾਰਤ ਦਾ ਮਹਾਰਾਜਾ ਹੋਇਆ. ਇਸਦੇ ਦਰਬਾਰ ਦੇ ਉੱਤਮ ਕਵਿ 'ਵਾਣ' ਨੇ ਹਰ੍ਸਚਰਿਤ੍ਰ ਮਨੋਹਰ ਕਾਵ੍ਯ ਲਿਖਿਆ ਹੈ. ਹਰ੍ਸ ਨੇ ਆਪਣੀ ਰਾਜਧਾਨੀ ਕਨੌਜ ਬਣਾਈ. ਇਸ ਦਾ ਦੇਹਾਂਤ ਸਨ ੬੪੭ ਵਿੱਚ ਹੋਇਆ ਹੈ.


सं. हर्स. संग्या- आनंद। २. सुख. देखो, ह्रिस् धा। ३. प्रभाकर वरधन दा पुत्र थानेसर दा राजा हर्स, जिस दा पूरानाउं हर्सवरधन है. इह सोलां वर्हे दी उमर विॱच सन ६०६ विॱच गॱदी ते बैठा अते भारत दा महाराजा होइआ. इसदे दरबार दे उॱतम कवि 'वाण' ने हर्सचरित्र मनोहर काव्य लिखिआ है. हर्स ने आपणी राजधानी कनौज बणाई. इस दा देहांत सन ६४७ विॱच होइआ है.