ਪਦਛੇਦ

padhachhēdhaपदछेद


ਸੰ. पदच्छेद, ਅਥਵਾ ਪਦਵਿੱਛੇਦ. ਸੰਗ੍ਯਾ ਕਿਸੇ ਵਾਕ੍ਯ ਦੇ ਸੰਧਿ ਅਤੇ ਸਮਾਸ ਵਾਲੇ ਪਦਾਂ ਨੂੰ ਅਰਥ ਸਪਸ੍ਟ ਕਰਨ ਲਈ ਜੁਦਾ ਕਰਨ ਦੀ ਕ੍ਰਿਯਾ. Parsing। ੨. ਪਦਾਂ ਨੂੰ ਨਿਖੇੜਕੇ ਲਿਖਣਾ, ਜਿਸ ਤੋਂ ਪਾਠਕ ਨੂੰ ਅਰਥ ਸਮਝਣ ਵਿੱਚ ਆਸਾਨੀ ਹੋਵੇ. ਪਦਵੰਡ. ਪੁਰਾਣੇ ਜ਼ਮਾਨੇ ਤੁਕ ਨੂੰ ਮਿਲਾਕੇ ਲਿਖਣ ਦਾ ਪ੍ਰਚਾਰ ਸੀ, ਜਿਸ ਦੇ ਦੋ ਕਾਰਣ ਸਨ- ਇੱਕ ਤਾਂ ਕਾਗਜ ਦੁਰਲਭ ਹੁੰਦਾ, ਦੂਜੇ ਲੋਕਾਂ ਨੂੰ ਵਿਦ੍ਯਾ ਦਾ ਪੂਰਣ ਅਭ੍ਯਾਸ ਸੀ. ਗ੍ਰੰਥ ਦਾ ਪਾਠ ਪੁਸ੍ਤਕ ਤੋਂ ਇਉਂ ਪੜ੍ਹਦੇ, ਜਿਵੇਂ ਕੰਠਾਗ੍ਰ ਪਾਠ ਹੋਵੇ. ਇਸ ਸਮੇਂ ਬਿਨਾ ਪਦਛੇਦ ਕੀਤੇ ਗ੍ਰੰਥ ਲਿਖਣਾ ਅਥਵਾ ਛਾਪਣਾ ਯੋਗ੍ਯ ਨਹੀਂ. ਕਿਉਂਕਿ ਥੋੜੇ ਅਭ੍ਯਾਸ ਵਾਲਾ ਅਰਥ ਦਾ ਅਨਰਥ ਕਰ ਦਿੰਦਾ ਹੈ. ਯਥਾ:-#"ਜਿਥੈਡਿਠਾਮਿਰਤਕੋਇਲਬਹਿਠੀਆਇ."#"ਗੁਰਮੁਖਿਹੋਇਤਪਾਈਐ."#"ਬੰਦੇਸੇਜਿਪਵਹਿਵਿਚਿਬੰਦੀ."#"ਨਾਮਵਿਹੂਣੇਕਿਆਗਣੀਜਿਨੁਹਰਿਗੁਰਦਰਸਨਹੋਇ." ਆਦਿ.#ਇਨ੍ਹਾਂ ਤੁਕਾਂ ਵਿੱਚ ਪਦਛੇਦ ਬਿਨਾ "ਕੋਇਲ"#"ਤਪਾਈਐ" "ਸੇਜਿ" "ਦਰਸਨ" ਪਾਠ ਪੜ੍ਹਿਆ ਜਾ ਸਕਦਾ ਹੈ.


सं. पदच्छेद, अथवा पदविॱछेद. संग्या किसे वाक्य दे संधि अते समास वाले पदां नूं अरथ सपस्ट करन लई जुदा करनदी क्रिया. Parsing। २. पदां नूं निखेड़के लिखणा, जिस तों पाठक नूं अरथ समझण विॱच आसानी होवे. पदवंड. पुराणे ज़माने तुक नूं मिलाके लिखण दा प्रचार सी, जिस दे दो कारण सन- इॱक तां कागज दुरलभ हुंदा, दूजे लोकां नूं विद्या दा पूरण अभ्यास सी. ग्रंथ दा पाठ पुस्तक तों इउं पड़्हदे, जिवें कंठाग्र पाठ होवे. इस समें बिना पदछेद कीते ग्रंथ लिखणा अथवा छापणा योग्य नहीं. किउंकि थोड़े अभ्यास वाला अरथ दा अनरथ कर दिंदा है. यथा:-#"जिथैडिठामिरतकोइलबहिठीआइ."#"गुरमुखिहोइतपाईऐ."#"बंदेसेजिपवहिविचिबंदी."#"नामविहूणेकिआगणीजिनुहरिगुरदरसनहोइ." आदि.#इन्हां तुकां विॱच पदछेद बिना "कोइल"#"तपाईऐ" "सेजि" "दरसन" पाठ पड़्हिआ जा सकदा है.