prēogaप्रयोग
ਸੰਗ੍ਯਾ- ਕਿਸੇ ਕੰਮ ਵਿੱਚ ਜੁੜਨ ਦੀ ਕ੍ਰਿਯਾ. ਕੰਮ ਵਿੱਚ ਲਗਣਾ। ੨. ਤੰਤ੍ਰਸ਼ਾਸਤ੍ਰ ਅਨੁਸਾਰ ਮੰਤ੍ਰ ਸਿੱਧ ਕਰਨ ਦਾ ਯਤਨ। ੩. ਨਾਟਕ ਦਾ ਖੇਡ। ੪. ਰੋਗੀ ਲਈ ਦਵਾਈ ਦੇਣ ਦੀ ਕ੍ਰਿਯਾ. ਉਪਚਾਰ. ਇਲਾਜ। ੫. ਦ੍ਰਿਸ੍ਟਾਂਤ. ਮਿਸਾਲ। ੬. ਘੋੜਾ, ਜੋ ਰਥ ਆਦਿ ਵਿੱਚ ਜੋੜਿਆ ਜਾਂਦਾ ਹੈ। ੭. ਵਰਤਣਾ. ਇਸਤਅ਼ਮਾਲ.
संग्या- किसे कंम विॱच जुड़न दी क्रिया. कंम विॱच लगणा। २. तंत्रशासत्र अनुसार मंत्र सिॱध करन दा यतन। ३. नाटक दा खेड। ४. रोगी लई दवाई देण दी क्रिया. उपचार. इलाज। ५. द्रिस्टांत. मिसाल। ६. घोड़ा, जो रथ आदि विॱच जोड़िआ जांदा है। ७. वरतणा. इसतअ़माल.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਕਰ੍ਮ. ਕਾਂਮ. "ਹਰਿ ਕੰਮ ਕਰਾਵਨ ਆਇਆ." (ਸੂਹੀ ਛੰਤ ਮਃ ੫)...
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਕ੍ਰਿ- ਜੁੜਨਾ. ਲਗਨ ਹੋਣਾ। ੨. ਤਤਪਰ ਹੋਣਾ। ੩. ਅਸਰ ਹੋਣਾ. "ਐਸਾ ਦਾਰੂ ਲਗੈ ਨ ਬੀਰ." (ਮਲਾ ਮਃ ੧) ੪. ਸੰਬੰਧ ਰੱਖਣਾ. ਰਿਸ਼੍ਤਾ ਹੋਣਾ। ੫. ਸੰਭੋਗ (ਮੈਥੁਨ) ਕਰਨਾ. "ਲਗ੍ਯੋ ਆਨ ਤਾਂਕੋ ਰਹ੍ਯੋ ਤਾਂਹਿ" ਗਰਭੰ." (ਗ੍ਯਾਨ)...
ਸੰ. तन्त्र शास्त्र. ਸੰਗ੍ਯਾ- ਉਹ ਸ਼ਾਸਤ੍ਰ. ਜਿਸ ਵਿੱਚ ਜਾਦੂ ਟੂਣੇ ਅਤੇ ਮੰਤ੍ਰਾਂ ਦੀ ਸ਼ਕਤਿ ਦਾ ਵਰਣਨ ਹੈ, ਅਰ ਸ਼ਕਤਿ ਦੀ ਉਪਾਸਨਾ ਪ੍ਰਧਾਨ ਹੈ. ਇਹ ਸ਼ਾਸਤ੍ਰ ਸ਼ਿਵ ਦੀ ਰਚਨਾ ਦੱਸੀ ਜਾਂਦੀ ਹੈ. ਸੰਸਕ੍ਰਿਤ ਵਿੱਚ ਇਸ ਵਿਸਯ ਦੇ ਅਨੇਕ ਗ੍ਰੰਥ ਹਨ....
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਸੰ. मन्त्रु. ਧਾ- ਗੁਪਤ ਬਾਤ ਕਰਨਾ, ਆਦਰ ਕਰਨਾ, ਬੁਲਾਉਣਾ (ਸੱਦਣਾ), ਵਿਚਾਰ ਕਰਨਾ। ੨. ਸੰਗ੍ਯਾ- ਸਲਾਹ. ਮਸ਼ਵਰਾ. "ਇਹ ਭਾਂਤ ਮੰਤ੍ਰ ਵਿਚਾਰਿਓ." (ਰਾਮਾਵ) ੩. ਵੇਦ ਦਾ ਪਦ ਅਤੇ ਮੂਲ ਪਾਠ। ੪. ਗੁਰਉਪਦੇਸ਼. "ਜੋ ਇਹੁ ਮੰਤ ਕਮਾਵੈ ਨਾਨਕ." (ਆਸਾ ਮਃ ੫) "ਗੁਰਮੰਤ੍ਰੜਾ ਚਿਤਾਰਿ." (ਵਾਰ ਗੂਜ ੨. ਮਃ ੫) ੫. ਨਿਰੁਕ੍ਤ ਨੇ ਅਰਥ ਕੀਤਾ ਹੈ ਕਿ ਜੋ ਮਨਨ ਕਰੀਏ ਉਹ ਮੰਤ੍ਰ ਹੈ। ੬. ਤੰਤ੍ਰਸ਼ਾਸਤ੍ਰ ਅਨੁਸਾਰ ਕਿਸੇ ਦੇਵਤਾ ਨੂੰ ਰਿਝਾਉਣ ਅਥਵਾ ਕਾਰਯਸਿੱਧੀ ਲਈ ਜਪਣ ਯੋਗ੍ਯ ਸ਼ਬਦ. "ਨ ਜੰਤ੍ਰ ਮੇ ਨ ਤੰਤ੍ਰ ਮੇ ਨ ਮੰਤ੍ਰ ਵਸ ਆਵਈ." (ਅਕਾਲ)...
ਦੇਖੋ, ਸਿੰਧੁ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰ. यत्न. ਸੰਗ੍ਯਾ- ਜਤਨ. ਉਪਾਯ. ਕੋਸ਼ਿਸ਼...
ਸੰ. ਸੰਗ੍ਯਾ- ਪੁਰੁਸ, ਜੋ ਨਾਟ (ਸ੍ਵਾਂਗ) ਕਰੇ। ੨. ਹਾਵਭਾਵ ਲਿਬਾਸ ਅਤੇ ਵਾਣੀ ਨਾਲ ਜੋ ਕਿਸੇ ਘਟਨਾ ਨੂੰ ਪ੍ਰਤੱਖ ਕਰਕੇ ਦਿਖਾਵੇ। ੩. ਦ੍ਰਿਸ਼ ਕਾਵ੍ਯ. ਜਿਸ ਵਿੱਚ ਕਥਾ ਪ੍ਰਸੰਗ ਅਜੇਹੀ ਉੱਤਮ ਰੀਤਿ ਨਾਲ ਲਿਖੇ ਹੋਣ, ਜੋ ਅਖਾੜੇ ਵਿਚ ਨਟਾਂ ਦ੍ਵਾਰਾਂ ਚੰਗੀ ਤਰਾਂ ਦਿਖਾਏ ਜਾ ਸਕਣ। ੪. ਕਾਮਾ੍ਯ ਪਾਸ ਇੱਕ ਪਹਾੜ....
ਸੰਗ੍ਯਾ- ਖੇਲ। ੨. ਬਾਜ਼ੀ....
ਸੰ. रोगिन्. ਵਿ- ਰੋਗ ਵਾਲਾ. ਬੀਮਾਰ. "ਰੋਗੀ ਕਾ ਪ੍ਰਭੁ ਖੰਡਹੁ ਰੋਗ." (ਭੈਰ ਮਃ ੫)...
ਦੇਖੋ, ਦਵਾ ੧....
ਸੰਗ੍ਯਾ- ਕ਼ਰਜ. ਰਿਣ. ਦੇਖੋ, ਦੈਨ ੫....
ਸੰ. ਸੰਗ੍ਯਾ- ਸੇਵਾ। ੨. ਜਤਨ। ੩. ਵੱਢੀ. ਰਿਸ਼ਵਤ। ੪. ਇਲਾਜ. ਰੋਗ ਦੂਰ ਕਰਨ ਦਾ ਜਤਨ। ੫. ਮੰਤ੍ਰ ਦਾ ਜਾਪ ਅਤੇ ਉਸ ਦੀ ਵਿਧਿ....
ਅ਼. [علاج] ਸੰਗ੍ਯਾ- ਯਤਨ. ਉਪਾਇ। ੨. ਰੋਗ ਦੂਰ ਕਰਨ ਦਾ ਸਾਧਨ। ੩. ਯੁਕਤਿ. ਤਦਬੀਰ....
ਅ਼. [مثال] ਮਿਸਾਲ. ਸੰਗ੍ਯਾ- ਦ੍ਰਿਸ੍ਟਾਂਤ. ਉਦਾਹਰਣ। ੨. ਤਸਵੀਰ. ਮੂਰਤਿ। ੩. ਪਰਵਾਨਾ. ਸ਼ਾਹੀ ਹੁਕਮਨਾਮਾ....
ਸੰ. ਘੋਟ. ਘੋਟਕ. ਅਸ਼੍ਵ. ਤੁਰਗ. "ਘੋੜਾ ਕੀਤੋ ਸਹਜ ਦਾ." (ਵਾਰ ਰਾਮ ੩)#ਰਾਜਪੂਤਾਨੇ ਵਿੱਚ ਰੰਗਾਂ ਅਨੁਸਾਰ ਘੋੜਿਆਂ ਦੇ ਇਹ ਨਾਉਂ ਹਨ-#ਚਿੱਟਾ- ਕਰਕ.#ਚਿੱਟਾ ਪੀਲਾ- ਖੋਂਗਾ.#ਪੀਲਾ- ਹਰਿਯ.#ਦੂਧੀਆ- ਸੇਰਾਹ.#ਕਾਲਾ- ਖੁੰਗਾਹ.#ਲਾਲ- ਕਿਯਾਹ.#ਕਾਲੀ ਪਿੰਜਣੀਆਂ ਵਾਲਾ ਚਿੱਟਾ- ਉਗਾਹ.#ਕਬਰਾ- ਹਲਾਹ.#ਪਿਲੱਤਣ ਨਾਲ ਕਾਲਾ- ਤ੍ਰਿਯੂਹ.#ਕਾਲੇ ਗੋਡਿਆਂ ਵਾਲਾ ਪੀਲਾ- ਕੁਲਾਹ.#ਲਾਲੀ ਦੀ ਝਲਕ ਨਾਲ ਪੀਲਾ- ਉਕਨਾਹ.#ਨੀਲਾ- ਨੀਲਕ.#ਗੁਲਾਬੀ- ਰੇਵੰਤ.#ਹਰੀ ਝਲਕ ਨਾਲ ਪੀਲਾ- ਹਾਲਕ.#ਛਾਤੀ ਖੁਰ ਮੁਖ ਅਯਾਲ ਪੂਛ ਜਿਸ ਦੇ ਚਿੱਟੇ ਹੋਣ- ਅਸ੍ਟਮੰਗਲ.#ਪੂਛ ਛਾਤੀ ਸਿਰ ਦੋਵੇਂ ਪਸਵਾੜੇ ਜਿਸ ਦੇ ਚਿੱਟੇ ਹੋਣ- ਪੰਚਭਦ੍ਰ.#(ਡਿੰਗਲਕੋਸ਼)...
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਕ੍ਰਿ- ਵਰਤੋਂ (ਵਿਹਾਰ) ਵਿੱਚ ਲਿਆਉਣਾ। ੨. ਰਹਿਣਾ. ਨਿਵਾਸ ਕਰਨਾ. "ਜਿਥੈ ਜਾਇ ਤੁਧ ਵਰਤਣਾ, ਤਿਸ ਕੀ ਚਿੰਤਾ ਨਾਹਿ." (ਸ੍ਰੀ ਮਃ ੫) ੩. ਵਰਤੋਂ ਵਿੱਚ ਆਉਣਾ. "ਵਰਤੈ ਸਬਕਿਛੁ ਤੇਰਾ ਭਾਣਾ." (ਮਾਝ ਮਃ ੫)...