ਲਿੱਫ

liphaलिॱफ


ਤ਼ਿਹ਼ਾਲ. [طِحال] ਤਿੱਲੀ. ਸੰ. प्लीहा. ਪ੍‌ਲੀਹਾ. Spleen ਪਲੀਹਾ ਸਾਡੇ ਸ਼ਰੀਰ ਦਾ ਇੱਕ ਅੰਗ ਹੈ, ਜੋ ਪੇਟ ਦੇ ਖੱਬੇ ਪਾਸੇ ਪਸਲੀਆਂ ਦੇ ਹੇਠ, ਜਿਗਰ ਦੇ ਮੁਕਾਬਿਲ ਹੈ. ਅਰੋਗਦਸ਼ਾ ਵਿੱਚ ਇਸ ਦਾ ਤੇਲ ਢਾਈ ਛਟਾਂਕ ਦੇ ਕਰੀਬ, ਲੰਬਾਈ ਪੰਜ ਇੰਚ ਅਤੇ ਚੌੜਾਈ ਤਿੰਨ ਇੰਚ ਹੁੰਦੀ ਹੈ. ਇਸ ਤੋਂ ਲਹੂ ਦੇ ਬਿੰਦੂ ਬਣਕੇ ਸ਼ਰੀਰ ਨੂੰ ਸਹਾਰਾ ਦਿੰਦੇ ਹਨ. ਭੋਜਨ ਦੇ ਪਚਣ ਵਿੱਚ ਸਹਾਇਤਾ ਮਿਲਦੀ ਹੈ.#ਜਦ ਭਾਰੀ ਲੇਸਲੀਆਂ ਬੇਹੀਆਂ ਸੜੀਆਂ ਚੀਜਾਂ ਖਾਧੀਆਂ ਜਾਂਦੀਆਂ ਹਨ ਅਤੇ ਨਸ਼ਿਆਂ ਦਾ ਬਹੁਤਾ ਵਰਤਾਉ ਹੁੰਦਾ ਹੈ, ਅਥਵਾ ਤਾਪ ਰੋਗ ਵਿੱਚ ਸੰਜਮ ਨਹੀਂ ਰੱਖਿਆ ਜਾਂਦਾ, ਤਦ ਤਿੱਲੀ ਵਿੱਚ ਵਿਗਾੜ ਹੋਕੇ ਇਹ ਵਧਣ ਲਗਦੀ ਹੈ. ਜਿਉਂ ਜਿਉਂ ਤਿੱਲੀ ਵਧਦੀ ਹੈ, ਤਿਉਂ ਤਿਉਂ ਹਾਜਮਾ ਵਿਗੜਦਾ ਹੈ, ਸ਼ਰੀਰ ਦਾ ਰੰਗ ਪੀਲੇ ਡੱਡੂ ਜੇਹਾ ਹੋ ਜਾਂਦਾ ਹੈ. ਪਿਆਸ ਵਧੇਰੀ ਅਤੇ ਭੁੱਖ ਮਾਰੀ ਜਾਂਦੀ ਹੈ, ਕਦੇ ਕਦੇ ਮੱਠਾ ਤਾਪ ਰਹਿਂਦਾ ਹੈ, ਮੂਤ੍ਰ ਮੈਲੇ ਰੰਗ ਦਾ, ਅਤੇ ਮੈਲਾ ਕਾਲੇ ਰੰਗ ਦਾ ਹੁੰਦਾ ਹੈ.#ਲਿੱਫ ਦਾ ਸਾਧਾਰਣ ਇਲਾਜ ਹੈ-#(੧) ਹੀਰਾ ਕਸੀਸ, ਨਸਾਦਰ, ਰੇਂਵਦ ਚੀਨੀ, ਮੁਸੱਬਰ, ਛੀ ਛੀ ਮਾਸ਼ੇ ਲੈਕੇ, ਸਿਰਕੇ ਜਾਂ ਕਵਾਰ ਦੇ ਗੁੱਦੇ ਵਿੱਚ ਪੀਹਕੇ ੪੧ ਗੋਲੀਆਂ ਬਣਾਕੇ ਛਾਵੇਂ ਸੁਕਾ ਲੈਣੀਆਂ. ਇੱਕ ਗੋਲੀ ਨਿਰਨੇ ਕਾਲਜੇ ਪਾਣੀ ਨਾਲ ਖਾਣੀ.#(੨) ਇੱਕ ਬੋਤਲ ਸਿਰਕਾ, ਦੋ ਤੋਲੇ ਨਸਾਦਰ, ਦੋ ਤੋਲੇ ਕਸ਼ਮੀਰੀ ਜੀਰਾ, ਦੋ ਤੋਲੇ ਸੌਂਚਰ ਲੂਣ, ਸਭ ਇਕੱਠੇ ਕਰਕੇ. ਵਿੱਚ ੨੧. ਅੰਜੀਰ ਭਿਉਂਕੇ ਸੱਤ ਦਿਨ ਰੱਖ ਛੱਡਣੇ. ਇੱਕ ਅੰਜੀਰ ਸਵੇਰ ਵੇਲੇ ਖਾਣਾ ਬਹੁਤ ਲਾਭਦਾਇਕ ਹੈ.


त़िह़ाल. [طِحال] तिॱली. सं. प्लीहा. प्‌लीहा. Spleen पलीहा साडे शरीर दा इॱक अंग है, जो पेट दे खॱबे पासे पसलीआं दे हेठ, जिगर दे मुकाबिल है. अरोगदशा विॱच इस दा तेल ढाई छटांक दे करीब, लंबाई पंज इंच अते चौड़ाई तिंन इंच हुंदी है. इस तों लहू दे बिंदू बणके शरीर नूं सहारा दिंदे हन. भोजन दे पचण विॱच सहाइता मिलदी है.#जद भारी लेसलीआं बेहीआं सड़ीआं चीजां खाधीआं जांदीआं हन अते नशिआं दा बहुता वरताउ हुंदा है, अथवा ताप रोग विॱच संजम नहीं रॱखिआ जांदा, तद तिॱली विॱच विगाड़ होके इह वधण लगदी है. जिउं जिउं तिॱली वधदी है, तिउं तिउं हाजमा विगड़दा है, शरीर दा रंग पीले डॱडू जेहा हो जांदा है. पिआस वधेरी अतेभुॱख मारी जांदी है, कदे कदे मॱठा ताप रहिंदा है, मूत्र मैले रंग दा, अते मैला काले रंग दा हुंदा है.#लिॱफ दा साधारण इलाज है-#(१) हीरा कसीस, नसादर, रेंवद चीनी, मुसॱबर, छी छी माशे लैके, सिरके जां कवार दे गुॱदे विॱच पीहके ४१ गोलीआं बणाके छावें सुका लैणीआं. इॱक गोली निरने कालजे पाणी नाल खाणी.#(२) इॱक बोतल सिरका, दो तोले नसादर, दो तोले कशमीरी जीरा, दो तोले सौंचर लूण, सभ इकॱठे करके. विॱच २१. अंजीर भिउंके सॱत दिन रॱख छॱडणे. इॱक अंजीर सवेर वेले खाणा बहुत लाभदाइक है.