kvāra, kavāraक्वार, कवार
ਦੇਖੋ, ਕੁਆਰ ੩. ਦੇਖੋ, ਕੁਮਾਰ. "ਜਾਨਤ ਹੋਂ ਘਨ ਕ੍ਵਾਰ ਕੋ ਗਰਜਤ, ਬਰਸ ਨ ਆਇ." (ਕ੍ਰਿਸਨਾਵ) ਅੱਸੂ ਦਾ ਬੱਦਲ ਗੱਜਦਾ ਹੈ, ਵਰ੍ਹਦਾ ਨਹੀਂ.
देखो, कुआर ३. देखो, कुमार. "जानत हों घन क्वार को गरजत, बरस न आइ." (क्रिसनाव) अॱसू दा बॱदलगॱजदा है, वर्हदा नहीं.
ਸੰ. ਕੁਮਾਰ. ਪੰਜ ਵਰ੍ਹੇ ਦੀ ਉਮਰ ਤੀਕ ਦਾ ਬੱਚਾ। ੨. ਰਾਜਕੁਮਾਰ. ਰਾਜਪੁਤ੍ਰ. "ਕਾਨ ਕੁਅਰ ਨਿਹਕਲੰਕ." (ਸਵੈਯੇ ਮਃ ੪. ਕੇ)...
ਸੰ. ਸੰਗ੍ਯਾ- ਪੰਜ ਵਰ੍ਹੇ ਤੀਕ ਦੀ ਉਮਰ ਦਾ ਬਾਲਕ। ੨. ਪੁਤ੍ਰ. ਬੇਟਾ। ੩. ਕਾਰ੍ਤਿਕੇਯ. ਸ਼ਿਵਪੁਤ੍ਰ ਖੜਾਨਨ। ੪. ਸਨਕ, ਸਨੰਦਨ, ਸਨਾਤਨ ਅਤੇ ਸਨਤਕੁਮਾਰ ਬ੍ਰਹਮਾ ਦੇ ਪੁਤ੍ਰ, ਜੋ ਸਦਾ ਕੁਮਾਰ ਰਹਿੰਦੇ ਹਨ। ੫. ਤੋਤਾ। ੬. ਸਿੰਧੁਨਦ। ੭. ਜੈਨਮਤ ਦਾ ਬਾਰ੍ਹਵਾਂ ਜਿਨਦੇਵ। ੮. ਮੰਗਲਗ੍ਰਹ। ੯. ਅਗਨਿ। ੧੦. ਘੋੜੇ ਦਾ ਸੇਵਕ. ਸਾਈਸ। ੧੧. ਵਿ- ਜਿਸ ਦਾ ਵਿਆਹ ਨਹੀਂ ਹੋਇਆ. ਕੁਮਾਰਾ। ੧੨. ਦੇਖੋ, ਕੁਮ੍ਹਾਰ....
ਹੋਵੇਂ ਭਵੰਤੁ। ੨. ਅਹੰ. ਮੈ. ਹੌਂ। ੩. ਹਾਂ. ਹੂੰ. "ਮੈ ਜੀ ਨਾਮਾ ਹੋਂ ਜੀ." (ਧਨਾ ਨਾਮਦੇਵ)...
ਦੇਖੋ, ਕੁਆਰ ੩. ਦੇਖੋ, ਕੁਮਾਰ. "ਜਾਨਤ ਹੋਂ ਘਨ ਕ੍ਵਾਰ ਕੋ ਗਰਜਤ, ਬਰਸ ਨ ਆਇ." (ਕ੍ਰਿਸਨਾਵ) ਅੱਸੂ ਦਾ ਬੱਦਲ ਗੱਜਦਾ ਹੈ, ਵਰ੍ਹਦਾ ਨਹੀਂ....
ਸੰ. ਵਰ੍ਸ. ਸੰਗ੍ਯਾ- ਵਰ੍ਹਾ. ਸਾਲ. "ਬਾਰਹ ਬਰਸ ਬਾਲਪਨ ਬੀਤੇ." (ਆਸਾ ਕਬੀਰ) ੨. ਸੰ. ਵਰ੍ਸਾ. ਮੀਂਹ. ਵ੍ਰਿਸ੍ਟਿ। ੩. ਅ. ਬਰਸ. ਛੰਭ. ਲਹੂ ਦੇ ਵਿਕਾਰ ਨਾਲ ਸ਼ਰੀਰ ਤੇ ਪਏ ਚਿੱਟੇ ਦਾਗ਼. ਦੇਖੋ, ਸ੍ਵੇਤ ਕੁਸ੍ਟ। ੪. ਫ਼ਾ. ਸਰਸ਼. ਇੱਕ ਦਵਾਈ ਜਿਸ ਦਾ ਪੂਰਾ ਨਾਮ "ਬਰਸ਼ਾਸ਼ਾ" ਹੈ. ਇਹ ਪੱਠਿਆਂ ਦੀਆਂ ਬੀਮਾਰੀਆਂ ਅਤੇ ਨਿੱਤ ਰਹਿਣ ਵਾਲੀ ਰੇਜ਼ਿਸ਼ ਵਿੱਚ ਵਰਤੀਦੀ ਹੈ. ਇਸ ਦਾ ਨੁਸਖਾ ਇਹ ਹੈ-#ਮਿਰਚ ਕਾਲੀ, ਮਿਰਚ ਭੂਰੀ, ਖ਼ੁਰਾਸਾਨੀ ਅਜਵਾਇਨ, ਤਿੰਨੇ ਸਾਢੇ ਸੱਤ ਸੱਤ ਤੋਲੇ, ਅਫੀਮ ਤਿੰਨ ਤੋਲੇ, ਕੇਸਰ ਇੱਕ ਤੋਲਾ ਸਾਢੇ ਦਸ ਮਾਸ਼ੇ, ਬਾਲਛੜ, ਅਕ਼ਰਕ਼ਰਾ, ਫ਼ਰਫ਼੍ਯੂਨ, ਤਿੰਨੇ ਚਾਰ ਚਾਰ ਮਾਸ਼ੇ. ਏਹ ਸਾਰੀਆਂ ਦਵਾਈਆਂ ਕੁੱਟ ਛਾਣਕੇ, ਸਾਰੀਆਂ ਦੇ ਤੋਲ ਤੋਂ ਤਿੰਨ ਗੁਣੇ ਸ਼ਹਿਦ ਵਿੱਚ ਮਿਲਾਉਣ ਤੋਂ ਬਰਸ਼ ਤਿਆਰ ਹੁੰਦੀ ਹੈ. ਇਸ ਨੂੰ ਤਿਆਰ ਤਿੰਨ ਮਹੀਨੇ ਜਵਾਂ ਵਿੱਚ ਦੱਬਕੇ ਫੇਰ ਵਰਤਣੀ ਚਾਹੀਏ. ਇਸ ਦੀ ਖ਼ੁਰਾਕ ਕੋਸੇ ਦੁੱਧ ਜਾਂ ਅਰਕ ਗਾਜ਼ਬਾਨ ਨਾਲ ਚਾਰ ਰੱਤੀ ਤੋਂ ਇੱਕ ਮਾਸ਼ਾ ਹੈ.#ਬਹੁਤ ਲੋਕ ਅਫੀਮ ਦੇ ਥਾਂ ਬਰਸ਼ ਖਾਂਦੇ ਹਨ....
ਸੰ. ਆਸ਼੍ਵਿਨ. ਸੰਗ੍ਯਾ- ਅੱਸੂ ਦਾ ਮਹੀਨਾ, ਜਿਸ ਦੀ ਪੂਰਣਮਾਸੀ ਵਿੱਚ ਅਸ਼੍ਵਿਨੀ ਨਛਤ੍ਰ ਹੁੰਦਾ ਹੈ....
ਸੰਗ੍ਯਾ- ਵਾਰਿਦ. ਮੇਘ. "ਬੱਦਲ ਜਿਉਂ ਮਹਿ- ਖਾਸੁਰ ਰਣ ਵਿੱਚ ਗੱਜਿਆ." (ਚੰਡੀ ੩)...
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...