bindhūबिंदू
ਦੇਖੋ, ਬਿੰਦੁ। ੨. ਜਾਣਿਆ ਹੋਇਆ. ਦੇਖੋ, ਬਿੰਦ। ੩. ਗਿਆਤਾ. ਜਾਣਨ ਵਾਲਾ. "ਗੁਰੁ ਗੋਬਿੰਦ ਸਿੰਘ ਸਭੈ ਜਗ ਬਿੰਦੂ." (ਨਾਪ੍ਰ)
देखो, बिंदु। २. जाणिआ होइआ. देखो, बिंद। ३. गिआता. जाणन वाला. "गुरु गोबिंद सिंघ सभै जग बिंदू." (नाप्र)
ਸੰ. ਬਿੰਦੁ ਅਤੇ ਵਿੰਦੁ. ਬੂੰਦ. ਕਤਰਾ. "ਬਿੰਦੁ ਤੇ ਜਿਨਿ ਪਿੰਡੁ ਕੀਆ." (ਆਸਾ ਕਬੀਰ) ੨. ਵੀਰਯ. "ਬਿੰਦੁ ਰਾਖਿ ਜੌ ਤਰੀਐ ਭਾਈ!" (ਗਉ ਕਬੀਰ) ੩. ਦੇਖੋ, ਨਾਦਬਿੰਦ। ੪. ਥੋੜਾ ਕਾਲ. ਕ੍ਸ਼੍ਣਭਰ. ਦੇਖੋ, ਬਿੰਦ. "ਮਨੁਆ ਪਉਣ ਬਿੰਦੁ ਸੁਖਵਾਸੀ ਨਾਮੁ ਵਸੈ ਸੁਖਭਾਈ." (ਸੋਰ ਅਃ ਮਃ ੧) ਪਵਨ ਜੇਹਾ ਚੰਚਲ ਮਨ, ਜੇ ਥੋੜਾ ਕਾਲ ਸ਼ਾਂਤਿ ਨਾਲ ਠਹਿਰੇ....
ਸੰ. ਵਿੰਦ. ਵਿ- ਜਾਣਿਆ. "ਜਾਵਤ ਬ੍ਰਹਮ ਨ ਬਿੰਦਤੇ." (ਸਹਸ ਮਃ ੧) ਜਦ ਤਕ ਬ੍ਰਹਮ ਨੂੰ ਨਹੀਂ ਜਾਣਦਾ। ੨. ਸੰ. ਵਿੰਦੁ. ਸੰਗ੍ਯਾ- ਤੁਬਕਾ. ਬੂੰਦ. "ਭੋ ਕੀ ਨਾਹੀ ਬਿੰਦ." (ਮਃ ੩. ਵਾਰ ਰਾਮ ੧) ਕਰਤਾਰ ਦੇ ਭੈ ਦਾ ਕਤਰਾ ਭੀ ਨਹੀਂ। ੩. ਭਾਵ- ਤਨਿਕ ਥੋੜਾ। ੪. ਅਲਪਕਾਲ. ਪਲ. ਕ੍ਸ਼੍ਣ. "ਮਿਟਹਿ ਪਾਪ ਜਪੀਐ ਹਰਿ ਬਿੰਦ." (ਸੁਖਮਨੀ) "ਵਿਸਰੇ ਸਰੈ ਨ ਬਿੰਦ." (ਮਃ ੫. ਵਾਰ ਮਾਰੂ ੨) ੫. ਸੰ. ਵੇਦ੍ਯ ਜਾਣਨ ਯੋਗ੍ਯ. "ਬਿੰਦਹਿ ਬਿੰਦ ਨ ਬਿਛੁਰਨ ਪਾਵਾ." (ਗਉ ਬਾਵਨ ਕਬੀਰ) ਜਾਣਨ ਯੋਗ੍ਯ (ਕਰਤਾਰ) ਨੂੰ ਜਾਣ ਕੇ ਨ ਵਿਛੁੜਨ ਪਾਵਾ। ੬. ਬਿੰਦ੍ਰ (ਵ੍ਰਿੰਦ) ਦੀ ਥਾਂ ਭੀ ਲਿਖਾਰੀ ਨੇ ਬਿੰਦ ਸ਼ਬਦ ਲਿਖਿਆ ਹੈ- "ਅਰਿ ਬਿੰਦ ਨਰਿੰਦ ਇਨ੍ਹੀ ਹਨ ਮਾਰ੍ਯੋ. (ਕ੍ਰਿਸਨਾਵ) ੭. ਦੇਖੋ, ਨਾਦ ਬਿੰਦੁ....
ਸੰ. ज्ञाता ਜ੍ਞਾਤਿ. ਜਾਣਨ ਵਾਲਾ. ਗ੍ਯਾਨੀ। ੨. ਗਾਤ੍ਰ ਨੂੰ ਸ਼ਰੀਰ ਨੂੰ. "ਕਿਆ ਜਲਿ ਬੋਰਿਓ ਗਿਆਤਾ?" (ਗਉ ਕਬੀਰ) ਜਲ ਵਿੱਚ ਗਾਤ ਡੋਬਣ ਤੋਂ ਕੀ ਹੈ?...
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਦੇਖੋ, ਗੁਰ ੩। ੨. ਸੰਗ੍ਯਾ- ਧਰਮਉਪਦੇਸ੍ਟ. ਧਰਮ ਦਾ ਆਚਾਰਯ. "ਗੁਰੁ ਈਸਰੁ ਗਰੁ ਗੋਰਖੁ ਬਰਮਾ." (ਜਪੁ) "ਤਿਨਿ ਕਉ ਕਿਆ ਉਪਦੇਸੀਐ ਜਿਨਿ ਗੁਰੁ ਨਾਨਕਦੇਉ?" (ਵਾਰ ਮਾਝ ਮਃ ੨)#ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਚਾਰ ਪ੍ਰਕਾਰ ਦੇ ਗੁਰੂ ਦੱਸੇ ਹਨ-#(ੳ) ਭ੍ਰਿੰਗੀਗੁਰੁ. ਭ੍ਰਿੰਗੀ ਖ਼ਾਸ ਜਾਤਿ ਦੇ ਕੀੜੇ ਨੂੰ ਆਪ ਜੇਹਾ ਕਰ ਲੈਂਦਾ ਹੈ, ਪਰ ਹਰੇਕ ਕ੍ਰਿਮਿ ਨੂੰ ਨਹੀਂ.#(ਅ) ਪਾਰਸ ਗੁਰੁ. ਲੋਹੇ ਨੂੰ ਸੋਨਾ ਕਰਦਾ ਹੈ, ਪਰ ਪਾਰਸਰੂਪ ਕਿਸੇ ਨੂੰ ਨਹੀਂ ਕਰਦਾ.#(ੲ) ਵਾਮਨਚੰਦਨ ਗੁਰੁ. ਖ਼ਾਸ ਰੁੱਤ ਵਿੱਚ ਪਾਸ ਦੇ ਬਿਰਛਾਂ ਨੂੰ ਸੁਗੰਧਿ ਵਾਲਾ ਕਰ ਦਿੰਦਾ ਹੈ, ਪਰ ਸਾਰੀ ਰੁੱਤਾਂ ਵਿੱਚ ਨਹੀਂ ਅਤੇ ਬਾਂਸ ਨੂੰ ਕਿਸੇ ਰੁੱਤ ਵਿੱਚ ਭੀ ਸੁਗੰਧਿ ਵਾਲਾ ਨਹੀਂ ਕਰਦਾ.#(ਸ) ਦੀਪਕ ਗੁਰੁ. ਆਪਣੇ ਤੁੱਲ ਹੀ ਦੂਜੇ ਦੀਪਕ ਨੂੰ ਜੋਤਿਵਾਲਾ ਕਰ ਦਿੰਦਾ ਹੈ। ੩. ਵ੍ਰਿਹਸਪਤਿ। ੪. ਉਸਤਾਦ. ਵਿਦ੍ਯਾ ਦੱਸਣ ਵਾਲਾ। ੫. ਦੋ ਮਾਤ੍ਰਾ ਵਾਲਾ ਅੱਖਰ. ਲਘੁ ਨਾਲੋਂ ਦੂਣਾ ਸਮਾਂ ਜਿਸ ਦੇ ਉੱਚਾਰਣ ਵਾਸਤੇ ਲੱਗੇ ਉਹ "ਗੁਰੁ" ਹੈ. ਕੰਨਾ, ਬਿਹਾਰੀ, ਦੋਲੈਂਕੇ, ਏਲਾਂ, ਦੁਲਾਈਆਂ, ਹੋੜਾ, ਕਨੌੜਾ, ਬਿੰਦੀ (ਅਨੁਸ੍ਵਾਰ ਅਥਵਾ ਟਿੱਪੀ) ਵਿਸਰਗ, ਇਜਾਫ਼ਤ ਅਤੇ ਅਧਿਕ ਵਾਲਾ ਅੱਖਰ ਗੁਰੁ ਹੁੰਦਾ ਹੈ. ਪਦ ਵਿੱਚ ਦੁੱਤ (ਦ੍ਵਿਤ੍ਵ) ਅਖਰ ਦੇ ਆਦਿ ਦਾ ਅੱਖਰ ਲਘੁ ਭੀ ਗੁਰੁ ਮੰਨਿਆ ਜਾਂਦਾ ਹੈ, ਜੈਸੇ "ਸ਼ਤ੍ਰੁ ਮਿਤ੍ਰ" ਵਿੱਚ "ਸ਼" ਅਤੇ "ਮਿ" ਗੁਰੂ ਹਨ. ਜੇ ਸੰਯੋਗੀ ਅੱਖਰ ਤੋਂ ਪਹਿਲੇ ਲਘੁ ਉੱਪਰ ਉੱਚਾਰਣ ਸਮੇਂ ਦਬਾਉ ਨਾ ਪਵੇ, ਤਦ ਗੁਰੁ ਨਹੀਂ ਹੁੰਦਾ, ਉਹ ਲਘੁ ਹੀ ਰਹਿੰਦਾ ਹੈ, ਜੈਸੇ- ਕ੍ਸ਼ਿਪ੍ਰ ਅਤੇ ਕਨ੍ਹੈਯਾ ਪਦ ਦਾ "ਕ੍ਸ਼" ਅਤੇ "ਕ" ਗੁਰੁ ਨਹੀਂ.#ਕਦੇ ਕਦੇ ਛੰਦ ਦੇ ਪਾਠ ਨੂੰ ਸਹੀ ਰੱਖਣ ਵਾਸਤੇ ਲਘੁ ਨੂੰ ਗੁਰੁ ਕਰਕੇ ਪੜ੍ਹੀਦਾ ਅਤੇ ਲਿਖੀਦਾ ਹੈ, ਜੈਸੇ- "ਨਾਥ ਨਿਰੰਜਨ ਤ੍ਵ ਸਰਨ." ਇਸ ਵਾਕ ਵਿੱਚ "ਤ੍ਵ" ਲਘੁ ਹੈ, ਪਰੰਤੁ ਛੱਪਯ ਦੀ ਮਾਤ੍ਰਾ ਪੂਰਨ ਕਰਨ ਲਈ "ਤਨਐ" ਪੜ੍ਹੀਦਾ ਹੈ, ਇਵੇਂ ਹੀ "ਰੱਛਾ ਹੋਇ ਤਾਂਹਿ ਸਭ ਕਾਲਾ। ਦੁਸ੍ਟ ਅਰਿਸ੍ਟ ਟਰਹਿਂ ਤਤਕਾਲਾ." ਇਸ ਥਾਂ ਕਾਲ ਅਤੇ ਤਤਕਾਲ ਦਾ "ਲ" ਦੀਰਘ ਲਿਖਿਆ ਹੈ.#ਗੁਰੁ ਦੇ ਨਾਮ ਗ, ਗੁ, ਗੋ, ਦੀਹ ਅਤੇ ਦੀਰਘ ਹਨ, ਇਸ ਦੀਆਂ ਮਾਤ੍ਰਾਂ ਦੋ ਗਿਣੀਆਂ ਜਾਂਦੀਆਂ ਹਨ ਅਤੇ ਲਿਖਣ ਦਾ ਸੰਕੇਤ ਇਹ "" ਹੈ।#੬. ਪਿਤਾ। ੭. ਰਾਜਾ। ੮. ਗੁਰੂ ਨਾਨਕਦੇਵ। ੯. ਪਾਰਬ੍ਰਹਮ. ਕਰਤਾਰ। ੧੦. ਵਿ- ਵਜ਼ਨਦਾਰ. ਭਾਰੀ। ੧੧. ਲੰਮਾ ਚੌੜਾ। ੧੨. ਸੰਗ੍ਯਾ- ਕਿਸੇ ਅਰਥ ਅਥਵਾ ਸਿੱਧਾਂਤ ਦੀ ਤਾਲਿਕਾ (ਕੁੰਜੀ)....
ਸੰ. ਗੋਵਿੰਦ. ਸੰਗ੍ਯਾ- ਗਊ ਨੂੰ ਲਾਭ ਪਹੁਚਾਉਣਵਾਲਾ ਕ੍ਰਿਸਨਦੇਵ। ੨. ਗ੍ਯਾਨ ਕਰਕੇ ਪ੍ਰਾਪਤ ਹੋਣ ਯੋਗ੍ਯ ਵਾਹਗੁਰੂ। ੩. ਪ੍ਰਿਥਿਵੀਪਾਲਕ ਕਰਤਾਰ। ੪. ਗੋ (ਗੁਰਬਾਣੀ) ਕਰਕੇ ਜੋ ਵਿੰਦ (ਲੱਭਿਆ ਜਾਵੇ) ਪਾਰਬ੍ਰਹਮ. ਕਰਤਾਰ. "ਮਨਹੁ ਨ ਬੀਸਰੈ ਗੁਣਨਿਧਿ ਗੋਬਿਦਰਾਇ." (ਬਾਵਨ) "ਗੁਣਗਾਇ ਗੋਬਿੰਦ ਅਨਦੁ ਉਪਜੈ." (ਸੂਹੀ ਛੰਤ ਮਃ ੫)...
ਸੰ. ਸਿੰਹ. ਹਿੰਸਾ ਕਰਨ ਵਾਲਾ ਜੀਵ. ਸ਼ੇਰ. "ਸਿੰਘ ਰੁਚੈ ਸਦ ਭੋਜਨੁ ਮਾਸ." (ਬਸੰ ਮਃ ੫) ਭਾਵੇਂ ਸ਼ਾਰਦੂਲ (ਕੇਸ਼ਰੀ), ਚਿਤ੍ਰਕ ਵ੍ਯਾਘ੍ਰ (ਬਾਘ) ਆਦਿ ਸਾਰੇ ਸਿੰਹ (ਸਿੰਘ) ਕਹੇ ਜਾ ਸਕਦੇ ਹਨ, ਪਰ ਇਹ ਖ਼ਾਸ ਨਾਮ ਖ਼ਾਸ ਖ਼ਾਸ ਜੀਵਾਂ ਦੇ ਹਨ. ਪਾਠਕਾਂ ਦੇ ਗ੍ਯਾਨ ਲਈ ਇੱਥੇ ਚਿਤ੍ਰ ਦੇਕੇ ਸਪਸ੍ਟ ਕੀਤਾ ਜਾਂਦਾ ਹੈ. ਦੇਖੋ, ਸਾਰਦੂਲ। ੨. ਖੰਡੇ ਦਾ ਅਮ੍ਰਿਤਧਾਰੀ ਗੁਰੂ ਨਾਨਕਪੰਥੀ ਖਾਲਸਾ। ੩. ਵਿ- ਸ਼ਿਰੋਮਣਿ. ਪ੍ਰਧਾਨ। ੪. ਸ਼੍ਰੇਸ੍ਠ. ਉੱਤਮ। ੫. ਬਹਾਦੁਰ. ਸ਼ੂਰਵੀਰ। ੬. ਦੇਖੋ, ਫੀਲੁ। ੭. ਸਿੰਹਰਾਸ਼ਿ. ਦੇਖੋ, ਸਿੰਹ....
ਦੇਖੋ, ਸਭਯ. "ਕਹੁ ਰਵਿਦਾਸ ਸਭੈ ਨਹੀ ਸਮਝਸਿ." (ਰਾਮਕਲੀ) ੨. ਸਭ ਹੀ. ਸਾਰੇ. "ਸਭੈ ਘਟਿ ਰਾਮੁ ਬੋਲੈ." (ਮਾਲੀ ਨਾਮਦੇਵ) ੩. ਸਭ੍ਯ. "ਸੋਈ ਰਾਮ ਸਭੈ ਕਹੈ ਸੋਈ ਕਉਤਕਹਾਰ." (ਸ. ਕਬੀਰ) ਸਭ੍ਯ ਅਤੇ ਨਟ ਦੇ ਰਾਮ ਉੱਚਾਰਣ ਵਿੱਚ ਭੇਦ ਹੈ....
ਦੇਖੋ, ਬਿੰਦੁ। ੨. ਜਾਣਿਆ ਹੋਇਆ. ਦੇਖੋ, ਬਿੰਦ। ੩. ਗਿਆਤਾ. ਜਾਣਨ ਵਾਲਾ. "ਗੁਰੁ ਗੋਬਿੰਦ ਸਿੰਘ ਸਭੈ ਜਗ ਬਿੰਦੂ." (ਨਾਪ੍ਰ)...