jāharanavīजाहरनवी
ਸੰ. ਜਾਹ੍ਨਵੀ. ਗੰਗਾ. "ਜਾਹਰਨਵੀ ਤਪੇ ਭਗੀਰਥਿ ਆਣੀ." (ਮਲਾ ਮਃ ੪) ਦੇਖੋ, ਜਨ੍ਹੁਸੁਤਾ ਅਤੇ ਭਗੀਰਥ.
सं. जाह्नवी. गंगा. "जाहरनवी तपे भगीरथि आणी." (मला मः ४) देखो, जन्हुसुता अते भगीरथ.
ਦੇਖੋ, ਜਨ੍ਹੁਸੁਤਾ ਅਤੇ ਜਾਹਰਨਵੀ....
ਗ ਅੱਖਰ ਦਾ ਉੱਚਾਰਣ। ੨. ਗੱਗਾ ਅੱਖਰ. "ਗਗਾ ਗੋਬਿਦਗੁਣ ਰਵਹੁ." (ਬਾਵਨ)...
ਸੰ. ਜਾਹ੍ਨਵੀ. ਗੰਗਾ. "ਜਾਹਰਨਵੀ ਤਪੇ ਭਗੀਰਥਿ ਆਣੀ." (ਮਲਾ ਮਃ ੪) ਦੇਖੋ, ਜਨ੍ਹੁਸੁਤਾ ਅਤੇ ਭਗੀਰਥ....
ਲਿਆਂਦੀ. ਦੇਖੋ, ਆਣਨ ਅਤੇ ਆਣਿ. "ਗੁਰੁ ਆਣੀ ਘਰ ਮਹਿ ਤਾ ਸਰਬ ਸੁਖ ਪਾਇਆ." (ਆਸਾ ਮਃ ੫) ੨. ਸਿੰਧੀ. ਸੰਗ੍ਯਾ- ਖੁਦਗ਼ਰਜੀ. ਸ੍ਵਾਰਥਪਨ। ੩. ਆਸ਼ਾ. ਉਮੀਦ। ੪. ਅਭ੍ਯਾਸ। ੫. ਭਰੋਸਾ....
ਸੰਗ੍ਯਾ- ਕੰਡੇਦਾਰ ਝਾੜ। ੨. ਫੋੜਾ। ੩. ਸੰ. ਚਮੜਾ। ੪. ਬਿੱਛੂ ਦਾ ਕੰਡਾ....
ਜਹ੍ਨੁ ਦੀ ਪੁਤ੍ਰੀ ਗੰਗਾ. ਦੇਖੋ, ਜਨ੍ਹ. ਹਰਿਵੰਸ਼ ਵਿੱਚ ਕਥਾ ਹੈ ਕਿ ਇੱਕ ਵਾਰ ਗੰਗਾ ਜਨ੍ਹੁ ਨੂੰ ਪਤੀ ਬਣਾਉਣ ਲਈ ਗਈ, ਪਰ ਜਹੁ ਨੇ ਉਸ ਦੀ ਇੱਛਾ ਪੂਰੀ ਨਾ ਕੀਤੀ, ਇਸ ਪੁਰ ਕ੍ਰੋਧ ਵਿੱਚ ਆਕੇ ਗੰਗਾ ਨੇ ਜਦ ਜਹ੍ਨੁ ਦਾ ਆਸ਼੍ਰਮ ਡੁਬੋਣਾ ਚਾਹਿਆ ਤਾਂ ਜਹ੍ਨੁ ਨੇ ਗੰਗਾ ਪੀ ਲਈ. ਫੇਰ ਰਿਖੀਆਂ ਕਹਿਣ ਪੁਰ ਸ਼ਰੀਰ ਵਿੱਚੋਂ ਕੱਢੀ, ਇਸ ਲਈ ਗੰਗਾ ਦਾ ਨਾਮ ਜਨ੍ਹੁਸੁਤਾ ਅਤੇ ਜਾਨ੍ਹਵੀ ਹੋਇਆ.#ਰਾਮਾਇਣ ਅਤੇ ਵਿਸਨੁਪੁਰਾਣ ਵਿੱਚ ਕਥਾ ਹੈ ਕਿ ਜਦ ਰਾਜਾ ਭਗੀਰਥ ਆਪਣੇ ਪਿਤਰਾਂ ਦੇ ਉੱਧਾਰ ਵਾਸਤੇ ਗੰਗਾ ਲੈ ਜਾ ਰਿਹਾ ਸੀ, ਤਦ ਜਨ੍ਹ ਯਗ੍ਯ ਕਰ ਰਿਹਾ ਸੀ. ਜਦ ਗੰਗਾ ਨੇ ਯਗ੍ਯਸ਼ਾਲਾ ਡੁਬੋ ਦਿੱਤੀ, ਤਦ ਗ਼ੁੱਸੇ ਵਿੱਚ ਆਕੇ ਜਹ੍ਨੁ ਨੇ ਗੰਗਾ ਪੀਲਈ. ਭਗੀਰਥ ਦੀ ਪ੍ਰਾਰਥਨਾ ਪੁਰ ਜਨ੍ਹੁ ਨੇ ਗੰਗਾ ਨੂੰ ਕੰਨ ਦੇ ਰਸਤੇ ਸ਼ਰੀਰ ਤੋਂ ਬਾਹਰ ਕੱਢਿਆ, ਤਦ ਜਨ੍ਹੁਸੁਤਾ ਨਾਮ ਹੋਇਆ.#ਭਾਗਲਪੁਰ ਦੇ ਪੱਛਮ, ਸੁਲਤਾਨਗੰਜ (E. I. Ry. ) ਪਾਸ ਜਨ੍ਹੁ ਦਾ ਆਸ਼੍ਰਮ ਵੇਖਿਆ ਜਾਂਦਾ ਹੈ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਮਹਾਭਾਰਤ ਆਦਿ ਗ੍ਰੰਥਾਂ ਅਨੁਸਾਰ ਦਿਲੀਪ ਦਾ ਪੁਤ੍ਰ ਸੂਰਯਵੰਸ਼ੀ ਅਯੋਧ੍ਯਾ ਦਾ ਰਾਜਾ. ਇਸ ਨੇ, ਆਪਣੇ ਵਡੇਰੇ ਸਗਰ ਦੇ ਸੱਠ ਹਜਾਰ ਪੁਤ੍ਰਾਂ ਦੀ ਗਤਿ ਲਈ ਜੋ ਕਪਿਲ ਦੀ ਕ੍ਰੋਧਅਗਨਿ ਨਾਲ ਭਸਮ ਹੋ ਗਏ ਸਨ. ਗੰਗਾ ਨੂੰ ਪ੍ਰਿਥਿਵੀ ਪੁਰ ਲਿਆਉਣ ਵਾਸਤੇ, ਹਿਮਾਲਯ ਦੇ ਗੋਕਰਣ ਅਸਥਾਨ ਤੇ ਘੋਰ ਤਪ ਕਰਕੇ ਬ੍ਰਹਮਾ ਰਿਝਾਇਆ. ਬ੍ਰਹਮਾ ਨੇ ਗੰਗਾ ਦੇਣ ਦਾ ਵਾਇਦਾ ਕੀਤਾ, ਪਰ ਕਠਿਨਾਈ ਇਹ ਦੱਸੀ ਕਿ ਆਕਾਸ਼ ਤੋਂ ਆਈ ਗੰਗਾ ਨੂੰ ਬਿਨਾ ਸ਼ਿਵ ਕੋਈ ਨਹੀਂ ਝੱਲ ਸਕੇਗਾ, ਇਸ ਲਈ ਪਹਿਲਾਂ ਸ਼ਿਵ ਨੂੰ ਖੁਸ਼ ਕਰੋ.#ਭਗੀਰਥ ਨੇ ਤਪ ਕਰਕੇ ਸ਼ਿਵ ਤੋਂ ਇਹ ਗੱਲ ਮੰਨਵਾਈ ਕਿ ਉਹ ਗੰਗਾ ਨੂੰ ਧਾਰਣ ਕਰੇਗਾ. ਜਦ ਬ੍ਰਹਮਾ ਨੇ ਗੰਗਾ ਆਕਾਸ਼ ਤੋਂ ਭੇਜੀ, ਤਦ ਸ਼ਿਵ ਨੇ ਆਪਣਾ ਜਟਾਜੂਟ ਇਤਨਾ ਫੈਲਾ ਲੀਤਾ ਕਿ ਹਜ਼ਾਰ ਵਰ੍ਹੇ ਗੰਗਾ ਨੂੰ ਨਿਕਲਣ ਦਾ ਰਾਹ ਨਾ ਲੱਭਿਆ. ਅੰਤ ਨੂੰ ਭਗੀਰਥ ਦੀ ਪ੍ਰਾਰਥਨਾ ਮੰਨਕੇ ਸ਼ਿਵ ਨੇ ਜਟਾ ਵਿੱਚੋਂ ਗੰਗਾ ਕੱਢੀ. ਜਿਸ ਦੇ ਸੱਤ ਪ੍ਰਵਾਹ ਹੋਏ, ਹ੍ਰਾਦਿਨੀ, ਪਾਵਿਨੀ ਅਤੇ ਨਲਿਨੀ ਨਾਮਕ ਤਿੰਨ ਪ੍ਰਵਾਹ ਪੂਰਵ ਦੀ ਤਰਫ ਵਹੇ. ਵੰਕ੍ਸ਼੍, ਸੀਤਾ ਅਤੇ ਸਿੰਧੁ ਨਾਮਕ ਤਿੰਨ ਪ੍ਰਵਾਹ ਪੱਛਮ ਵੱਲ ਵਹੇ. ਇੱਕ ਪ੍ਰਵਾਹ ਭਗੀਰਥ ਦੇ ਰਥ ਪਿੱਛੇ ਤੁਰਿਆ. ਜਿੱਥੋਂ ਦੀ ਭਗੀਰਥ ਦਾ ਰਥ ਗਿਆ ਪਿੱਛੇ ਹੀ ਗੰਗਾ ਦਾ ਪ੍ਰਵਾਹ ਵਹਿਣ ਲੱਗਾ. ਇਸੇ ਪ੍ਰਵਾਹ ਦਾ ਨਾਮ ਭਾਗੀਰਥੀ ਹੋਇਆ. ਦੇਖੋ, ਜਨ੍ਹਸੁਤਾ ਅਤੇ ਜਾਹਰਨਵੀ। ੨. ਮੈਲੀਸੀਹਾਂ ਪਿੰਡ ਦਾ ਨੰਬਰਦਾਰ, ਜੋ ਦੁਰਗਾ ਦੀ ਉਪਾਸਨਾ ਤਿਆਗਕੇ ਗੁਰੂ ਨਾਨਕਦੇਵ ਦਾ ਆਤਮਗਿਆਨੀ ਸਿੱਖ ਹੋਇਆ। ੩. ਸੁਇਨੀ ਗੋਤ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨਦੇਵ ਦਾ ਸਿੱਖ ਹੋਕੇ ਮਹਾਨ ਪਰੋਪਕਾਰੀ ਹੋਇਆ....