jhalaझॱल
ਸੰਗ੍ਯਾ- ਨਦੀ ਦੇ ਕਿਨਾਰੇ ਦਾ ਸੰਘਣਾ ਜੰਗਲ. "ਕਿਲਾ ਕੋਟ ਥਾ ਸਿੰਘਨ ਝੱਲ." (ਪੰਪ੍ਰ) ੨. ਸਿਰੜ ਪਾਗਲਪਨ। ੩. ਕ੍ਰੋਧ ਦੀ ਲਹਿਰ। ੪. ਪੱਖੇ ਦੀ ਹਵਾ ਦਾ ਝੋਕਾ। ੫. ਸੰ. ਭੰਡ. ਮਖ਼ੌਲੀਆ। ੬. ਅਗਨਿ ਦੀ ਲਪਟ.
संग्या- नदी दे किनारे दा संघणा जंगल. "किला कोट था सिंघन झॱल." (पंप्र) २. सिरड़ पागलपन। ३. क्रोध दी लहिर। ४. पॱखे दी हवा दा झोका। ५. सं. भंड. मख़ौलीआ। ६. अगनि दी लपट.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਨਦ (ਸ਼ੋਰ) ਕਰਨ ਵਾਲੀ ਜਲ ਧਾਰਾ. ਪਹਾੜਾਂ ਦੇ ਚਸ਼ਮੇ ਅਤੇ ਗਲੀ ਹੋਈ ਬਰਫ ਤੋਂ ਬਣੀ ਹੋਈ ਜਲਧਾਰਾ, ਜੋ ਸਦਾ ਵਹਿਂਦੀ ਹੈ. ਕਾਤ੍ਯਾਯਨ ਲਿਖਦਾ ਹੈ ਕਿ ਅੱਠ ਹਜ਼ਾਰ ਧਨੁਸ¹ ਤੋਂ ਜਿਸ ਦਾ ਪ੍ਰਵਾਹ ਘੱਟ ਹੋਵੇ, ਉਹ ਨਦੀ ਨਹੀਂ ਕਹੀ ਜਾਂਦੀ "ਨਦੀਆਂ ਵਿਚਿ ਟਿਬੇ ਦੇਖਾਲੇ." (ਵਾਰ ਮਾਝ ਮਃ ੧)...
ਫ਼ਾ. [جنگل] ਸੰਗ੍ਯਾ- ਰੋਹੀ. ਬਣ (ਵਨ). "ਜੰਗਲ ਜੰਗਲੁ ਕਿਆ ਭਵਹਿ?" (ਸ. ਫਰੀਦ)੨ ਸ. ਲਹੂ। ੩. ਮਾਸ। ੪. ਜਲ ਰਹਿਤ ਭੂਮਿ. ਮਾਰੂ। ੫. ਰੇਗਿਸਤਾਨ....
ਅ਼. [قِلعہ] ਕ਼ਿਲਅ਼. ਸੰਗ੍ਯਾ- ਦੁਰਗ. ਗੜ੍ਹ....
ਸੰ. ਸੰਗ੍ਯਾ- ਦੁਰਗ. ਕਿਲਾ. "ਕੋਟ ਨ ਓਟ ਨ ਕੋਸ ਨ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਸ਼ਹਰਪਨਾਹ। ੩. ਰਾਜੇ ਦਾ ਮੰਦਿਰ। ੪. ਸੰ. ਕੋਟਿ. ਕਰੋੜ. "ਕੰਚਨ ਕੇ ਕੋਟ ਦਤੁ ਕਰੀ." (ਸ੍ਰੀ ਅਃ ਮਃ ੧) ਸੁਵਰਣ ਦੇ ਕੋਟਿ ਭਾਰ ਦਾਨ ਕਰੇ। ੫. ਭਾਵ- ਬੇਸ਼ੁਮਾਰ. ਬਹੁਤ. ਅਨੰਤ. "ਕੋਟਨ ਮੇ ਨਾਨਕ ਕੋਊ." (ਸ. ਮਃ ੯) ੬. ਇੱਕ ਅੰਗ੍ਰੇਜ਼ੀ ਵ੍ਯੋਂਤ ਦਾ ਵਸਤ੍ਰ, ਜੋ ਬਟਨਦਾਰ ਹੁੰਦਾ ਹੈ. Coat....
ਸੰਗ੍ਯਾ- ਨਦੀ ਦੇ ਕਿਨਾਰੇ ਦਾ ਸੰਘਣਾ ਜੰਗਲ. "ਕਿਲਾ ਕੋਟ ਥਾ ਸਿੰਘਨ ਝੱਲ." (ਪੰਪ੍ਰ) ੨. ਸਿਰੜ ਪਾਗਲਪਨ। ੩. ਕ੍ਰੋਧ ਦੀ ਲਹਿਰ। ੪. ਪੱਖੇ ਦੀ ਹਵਾ ਦਾ ਝੋਕਾ। ੫. ਸੰ. ਭੰਡ. ਮਖ਼ੌਲੀਆ। ੬. ਅਗਨਿ ਦੀ ਲਪਟ....
ਝੱਲਾਪਨ. ਇਹ ਉਨਮਾਦ ਦਾ ਹੀ ਇੱਕ ਭੇਦ ਹੈ. ਜਨੂਨ. Insanity. ਇਸ ਦੇ ਕਾਰਣ ਦੇਖੋ, ਉਦਮਾਦ ਸ਼ਬਦ ਵਿੱਚ.#ਇਸ ਰੋਗ ਵਿੱਚ ਦੁੱਧ, ਬਦਾਮਾ ਦੀ ਸਰਦਾਈ, ਸੰਦਲ ਅਨਾਰ ਆਦਿ ਸ਼ਰਬਤ, ਅਧਰਿੜਕ, ਸੰਗਤਰੇ, ਅੰਗੂਰ ਆਦਿ ਫਲ ਵਰਤਣੇ ਗੁਣਕਾਰੀ ਹਨ. ਰੋਗੀ ਨੂੰ ਫੁੱਲਾਂ ਦੇ ਬਾਗਾਂ ਵਿੱਚ ਫਿਰਨਾ, ਨਦੀ ਅਤੇ ਸਮੁੰਦਰ ਕਿਨਾਰੇ ਦੀ ਹਵਾ ਖਾਣੀ ਲਾਭਦਾਇਕ ਹੈ. ਸਿਰ ਤੇ ਕੱਦੂ ਅਤੇ ਕਾਹੂ ਦਾ ਤੇਲ ਮਲਨਾ, ਗੁਣਕਾਰੀ ਹੈ. ਸਿਰੜੀ ਨੂੰ ਬ੍ਰਾਹਮੀ ਘ੍ਰਿਤ ਦਾ ਸੇਵਨ ਬਹੁਤ ਫਾਇਦਾ ਕਰਦਾ ਹੈ ਇਸ ਘੀ ਦੇ ਬਣਾਉਣ ਦੀ ਜੁਗਤ ਇਹ ਹੈ-#ਘੀ ਚਾਰ ਸੇਰ, ਬ੍ਰਾਹਮੀ ਬੂਟੀ ਦਾ ਰਸ ਸੋਲਾਂ ਸੇਰ, ਇਨ੍ਹਾਂ ਦੋਹਾਂ ਨੂੰ ਕੜਾਹੀ ਵਿੱਚ ਪਾਕੇ ਕਾੜੇ, ਅਰ ਹੇਠ ਲਿਖੀ ਦਵਾਈਆਂ ਦਾ ਨੁਗਦਾ ਬਣਾਕੇ ਵਿੱਚ ਪਾਵੇ. ਬ੍ਰਹਮੀ ਬੂਟੀ, ਬਚ, ਜਵਾਹਾਂ, ਧਮਾਹਾ, ਕੁਠ, ਸੰਖਾਹੋਲੀ, ਸਭ ਸਮਾਨ ਲੈ ਕੇ ਇੱਕ ਸੇਰ ਨੁਗਦਾ ਤਿਆਰ ਕਰੇ. ਜਦ ਸਾਰਾ ਰਸ ਜਲਕੇ ਘੀ ਬਾਕੀ ਰਹਿ ਜਾਵੇ, ਤਾਂ ਉਸ ਨੂੰ ਛਾਣਕੇ ਸਾਫ ਭਾਂਡੇ ਵਿੱਚ ਪਾਕੇ ਰੱਖੇ. ਇਹ ਬ੍ਰਾਹਮੀ ਘ੍ਰਿਤ ਇੱਕ ਤੋਲੇ ਤੋਂ ਚਾਰ ਤੋਲੇ ਤੀਕ ਉਮਰ ਅਤੇ ਬਲ ਅਨੁਸਾਰ ਨਿੱਤ ਖਾਵੇ।#੨. ਗਰਮ ਚੀਜਾਂ ਖਾਣ, ਜਾਦਾ ਕ੍ਰੋਧ ਕਰਨ ਤੋਂ, ਚਿੜਚਿੜਾ ਅਤੇ ਜਿੱਦੀ ਸੁਭਾਉ ਹੋ ਜਾਂਦਾ ਹੈ, ਪੰਜਾਬੀ ਵਿੱਚ ਉਸ ਨੂੰ ਭੀ "ਸਿਰੜ" ਆਖਦੇ ਹਨ....
ਗੁੱਸਾ. ਦੇਖੋ, ਕਰੋਧ. "ਕ੍ਰੋਧ ਬਿਨਾਸੈ ਸਗਲ ਬਿਕਾਰੀ." (ਗਉ ਅਃ ਮਃ ੧)...
ਦੇਖੋ, ਲਹਰ, ਲਹਰਿ ਅਤੇ ਲਹਰੀ। ੨. ਲਹਰਿ (ਤਰੰਗਾਂ) ਨਾਲ. "ਲਹਿਰੀ ਨਾਲਿ ਪਛਾੜੀਐ." (ਸ੍ਰੀ ਮਃ ੧)...
ਅ਼. [ہوا] ਸੰਗ੍ਯਾ- ਪਵਨ. ਵਾਯੁ। ੨. ਇੱਛਾ। ੩. ਹਿਰਸ. ਤ੍ਰਿਸਨਾ। ੪. ਅ਼. [حوا] ਹ਼ੱਵਾ. Eve. ਦੇਖੋ, ਆਦਮ....
ਸੰਗ੍ਯਾ- ਹੂਟਾ. ਝੂਟਾ. ਹਿਲੋਰਾ। ੨. ਹਵਾ ਦਾ ਬੁੱਲਾ। ਸੰਗ੍ਯਾ- ਹੂਟਾ. ਝੂਟਾ. ਹਿਲੋਰਾ। ੨. ਹਵਾ ਦਾ ਬੁੱਲਾ। ੩. ਭੱਠ ਵਿੱਚ ਈਂਧਨ ਝੋਕਣ ਵਾਲਾ....
ਸੰ. भण्ड. ਧਾ- ਮਖੌਲ ਕਰਨਾ, ਨਿੰਦਾ ਕਰਨਾ। ੨. ਸੰਗ੍ਯਾ- ਭਾਂਡ. ਨਿਰਲੱਜ ਗੱਲਾਂ ਕਰਨ ਵਾਲਾ। ੩. ਸੰ. ਭਾਂਡ. ਪਾਤ੍ਰ. ਬਰਤਨ। ੪. ਭਾਵ- ਇਸਤ੍ਰੀ, ਜੋ ਸੰਤਾਨ ਉਤਪੰਨ ਕਰਨ ਲਈ ਸ਼ੁਭ ਪਾਤ੍ਰ ਹੈ. "ਭੰਡਹੁ ਹੀ ਭੰਡ ਊਪਜੈ ਭੰਡੈ ਬਾਝੁ ਨ ਕੋਇ." (ਵਾਰ ਆਸਾ)...
ਸੰਗ੍ਯਾ- ਹਾਸੀ- ਨੱਠਾ. ਹਾਸੀ ਕਰਨ ਵਾਲਾ ਇਸ ਦਾ ਮੂਲ ਸੰਸਕ੍ਰਿਤ ਮਖ- ਸਯੁ ਹੈ, ਜਿਸ ਦਾ ਅਰਥ ਹੈ ਖ਼ੁਸ਼ ਅਤੇ ਜ਼ਿੰਦਹਦਿਲ....
ਦੇਖੋ ਅਗਨ। ੨. ਅੱਗ. ਆਤਿਸ਼. (ਦੇਖੋ, L. lgnis) ਨਿਰੁਕਤ ਵਿੱਚ ਅਰਥ ਕੀਤਾ ਹੈ ਕਿ ਅਗ੍ਰਨੀਃ ਅਰਥਾਤ ਜੋ ਜੱਗ ਵਿੱਚ ਸਭ ਤੋਂ ਪਹਿਲਾਂ ਲਿਆਂਦੀ ਜਾਵੇ, ਸੋ ਅਗਨਿ ਹੈ. ਦੇਖੋ, ਤਿੰਨ ਅਗਨੀਆਂ। ੩. ਤ੍ਰਿਸਨਾ. "ਕਲਿਯੁਗ ਰਥੁ ਅਗਨਿ ਕਾ ਕੂੜ ਅਗੈ ਰਥਵਾਹੁ." (ਵਾਰ ਆਸਾ ਮਃ ੧)...
ਸੰਗ੍ਯਾ- ਸੁਗੰਧ ਦਾ ਮਹਕਾਰ। ੨. ਝਪਟ. ਲਿਪਟਣ ਦਾ ਭਾਵ. "ਇਮ ਕਰਨ ਲਾਗ ਲਪਟੈਂ ਲਵ੍ਵਾਰ। ਜਿਮ ਜੁਬਣਹੀਨ ਲਪਟਾਇ ਨਾਰ." (ਰਾਮਾਵ) ੩. ਲਪੇਟਣ ਦਾ ਭਾਵ. "ਪਰਦਨ ਬੀਚ ਲਪਟ ਤਿਂਹ ਲੀਨਾ." (ਚਰਿਤ੍ਰ ੩੭੭) ੪. ਦੇਖੋ, ਲੰਪਟ। ੫. ਅਗਨਿ ਦੀ ਲਾਟ....