topaतोप
ਤੁ. [توپ] ਸੰਗ੍ਯਾ- ਬਾਰੂਦ ਨਾਲ ਚਲਾਉਣ ਦਾ ਇੱਕ ਅਸਤ੍ਰ ਜਿਸ ਨਾਲ ਗੋਲਾ ਦੂਰ ਫੈਂਕਿਆ ਜਾਂਦਾ ਹੈ. Cannon. ਦੇਖੋ, ਅਗਿਨ ਅਸਤ੍ਰ। ੨. ਫ਼ੌਜ. ਸੈਨਾ.
तु. [توپ] संग्या- बारूद नाल चलाउण दा इॱक असत्र जिस नाल गोला दूर फैंकिआ जांदा है. Cannon. देखो, अगिनअसत्र। २. फ़ौज. सैना.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਫ਼ਾ. [باروُد] ਸੰਗ੍ਯਾ- ਗੰਧਕ ਸ਼ੋਰੇ ਕੋਲੇ ਦੇ ਮੇਲ ਤੋਂ ਬਣਿਆ ਇੱਕ ਚੂਰਣ, ਜੋ ਅਗਨੀ ਦੇ ਸੰਜੋਗ ਨਾਲ ਭੜਕ ਉਠਦਾ ਹੈ, ਇਹ ਤੋਪ ਬੰਦੂਕ ਆਦਿ ਵਿੱਚ ਵਰਤੀਦਾ ਹੈ. ਦੇਖੋ, ਅਗਨਿ ਅਸਤ੍ਰ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰ. ਅਸ੍ਤ੍ਰ. ਸੰਗ੍ਯਾ- ਓਹ ਸ਼ਸ੍ਤ੍ਰ ਜੋ ਫੈਂਕਿਆ ਜਾਵੇ. ਜਿਵੇਂ ਚਕ੍ਰ ਤੀਰ ਗੋਲਾ ਆਦਿ. ਦੇਖੋ, ਸ਼ਸਤ੍ਰ। ੨. ਪੁਰਾਣਾਂ ਵਿੱਚ ਮੰਤ੍ਰਮੁਕਤ ਸ਼ਸ੍ਤ੍ਰਾਂ ਨੂੰ ਭੀ ਅਸ੍ਤ੍ਰ ਲਿਖਿਆ ਹੈ. ਜਿਵੇਂ ਮੋਹਨਾਸ੍ਤ੍ਰ, ਪਾਵਕਾਸਤ੍ਰ ਵਰੁਣਾਸ੍ਤ੍ਰ, ਪਵੰਤਾਸ੍ਤ੍ਰ ਵਜ੍ਰਾਸ੍ਤ੍ਰ ਆਦਿ. ਉਸ ਸਮੇਂ ਦੇ ਲੋਕਾਂ ਦਾ ਨਿਸਚਾ ਸੀ ਕਿ ਮੰਤ੍ਰ ਪੜ੍ਹਕੇ ਚਲਾਇਆ ਅਸ੍ਤ੍ਰ ਭਿਆਨਕ ਅਸਰ ਕਰਦਾ ਹੈ. ਅਤੇ ਜੇ ਉਸ ਅਸ੍ਤ੍ਰ ਦਾ ਵਿਰੋਧੀ ਅਸ੍ਤ੍ਰ ਮੰਤ੍ਰ ਪੜ੍ਹਕੇ ਚਲਾਇਆ ਜਾਵੇ, ਤਦ ਬਚਾਉ ਹੁੰਦਾ ਹੈ. ਜਿਵੇਂ ਇੱਕ ਆਦਮੀ ਮੇਘਾਸ੍ਤ੍ਰ ਮਾਰੇ ਤਦ ਉਸ ਦੇ ਰੱਦ ਕਰਨ ਲਈ ਦੂਜਾ ਵਾਯੁ ਅਸ੍ਤ੍ਰ ਚਲਾਵੇ. ਜੇ ਵੈਰੀ ਅਗਿਨ ਅਸ੍ਤ੍ਰ ਛੱਡੇ ਤਾਂ ਉਸਨੂੰ ਵਰੁਣਾਸ੍ਤ੍ਰ ਨਾਲ ਸ਼ਾਂਤ ਕਰੇ. ਇਸੇ ਤਰ੍ਹਾਂ ਹੋਰ ਜਾਣੋ. ਇਨ੍ਹਾਂ ਅਸ੍ਤ੍ਰਾਂ ਦਾ ਹਾਲ ਸਰਬਲੋਹ ਅਤੇ ੪੦੫ ਵੇਂ ਚਰਿਤ੍ਰ ਵਿੱਚ ਬਹੁਤ ਵਿਸਤਾਰ ਸਹਿਤ ਲਿਖਿਆ ਹੈ.#"ਅਗਨਿ ਅਸਤ੍ਰ ਛਾਡਾ ਤਬ ਦਾਨਵ। ਜਾਂਤੇ ਭਏ ਭਸਮ ਬਹੁ ਮਾਨਵ। ਵਰੁਣ ਅਸਤ੍ਰ ਤਬ ਕਾਲ ਚਲਾਯੋ। ਸਗਲ ਅਗਨਿ ਕੋ ਤੇਜ ਮਿਟਾਯੋ। ਰਾਛਸ ਪਵਨ ਅਸਤ੍ਰ ਸੰਧਾਨਾ। ਜਾਂਤੇ ਉਡਤ ਭਏ ਗੁਣ ਨਾਨਾ। ਭੂਧਰਾਸਤ੍ਰ ਤਬ ਕਾਲ ਪ੍ਰਹਾਰਾ। ਸਭ ਸਿਵਕਨ ਕੋ ਪ੍ਰਾਣ ਉਬਾਰਾ। ਮੇਘ ਅਸਤ੍ਰ ਛੋਰਾ ਤਬ ਦਾਨਵ। ਭੀਜ ਗਏ ਜਿੰਹ ਤੇ ਸਭ ਮਾਨਵ। ਵਾਯੁ ਅਸਤ੍ਰ ਲੈ ਕਾਲ ਚਲਾਯੋ। ਸਭ ਮੇਘਨ ਤਤਕਾਲ ਉਡਾਯੋ।"**#(ਚਰਿਤ੍ਰ ੪੦੫)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰਗ੍ਯਾ- ਗੋਲਾਕਾਰ ਪਿੰਡ। ੨. ਤੋਪ ਦਾ ਗੋਲਾ. "ਗੋਲਾ ਗਿਆਨ ਚਲਾਇਆ." (ਭੈਰ ਕਬੀਰ) ੩. ਗੋੱਲਾ. ਗ਼ੁਲਾਮ. "ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ." (ਮਾਝ ਅਃ ਮਃ ੫) ਦੇਖੋ, ਗੁਲਾਮ। ੪. ਪੇਸ਼ਾਵਰ ਦੇ ਜੁਲਾਹਿਆਂ ਦੀ ਗੋਲਾ ਸੰਗ੍ਯਾ ਹੈ। ੫. ਰਾਜਿਆਂ ਦੀਆਂ ਦਾਸੀਆਂ ਦੇ ਪੁਤ੍ਰ ਭੀ ਗੋਲੇ ਕਹੇ ਜਾਂਦੇ ਹਨ....
ਸੰ. ਵਿ- ਜੋ ਨੇੜੇ ਨਹੀਂ. ਦੇਖੋ, ਫ਼ਾ. [دوُر] ੨. ਕ੍ਰਿ. ਵਿ- ਫਾਸਲੇ ਪੁਰ. ਵਿੱਥ ਤੇਯ....
ਅ਼. [فوَج] ਸੰਗ੍ਯਾ- ਝੁੱਡ. ਜਥਾ. ਯੂਥ। ੨. ਸੈਨਾ. ਲਸ਼ਕਰ....
ਫੌਜ. ਦੇਖੋ, ਸੇਨਾ. "ਔਰ ਸਕਲ ਸੈਨਾ ਜਰੀ ਬਚ੍ਯੋ ਸੁ ਏਕੈ ਪ੍ਰੇਤ" (ਚੰਡੀ ੧) ੨. ਵਿ- ਸਿਆਣੂ. ਮੇਲੀ. "ਨਾਮ ਜਪਹੁ ਮੇਰੇ ਸਾਜਨ ਸੈਨਾ." (ਆਸਾ ਮਃ ੪)...