sukētaसुकेत
ਸੁਕੇਤੀਆ ਗੋਤ ਦੇ ਰਾਜਪੂਤਾਂ ਦੀ ਇੱਕ ਪਹਾੜੀ ਰਿਆਸਤ, ਜੋ ਸਤਲੁਜ ਦੇ ਉੱਤਰ ਹੈ. ਦੇਖੋ, ਬਾਈਧਾਰ। ੨. ਸੰ. ਵਿ- ਉੱਤਮ ਅਰਥ ਵਾਲਾ. ਨੇਕ ਖਿਆਲ ਵਾਲਾ। ੪. ਉਪਕਾਰੀ.
सुकेतीआ गोत दे राजपूतां दी इॱक पहाड़ी रिआसत, जो सतलुज दे उॱतर है. देखो, बाईधार। २. सं. वि-उॱतम अरथ वाला. नेक खिआल वाला। ४. उपकारी.
ਦੇਖੋ, ਸੁਕੇਤ....
ਸੰਗ੍ਯਾ- ਗੋਤਾ. ਟੁੱਬੀ। ੨. ਗੁਤਾਵਾ. ਪਸ਼ੂ ਦੇ ਚਾਰਨ ਲਈ ਤੂੜੀ ਆਦਿਕ ਪੱਠਿਆਂ ਵਿੱਚ ਮਿਲਾਇਆ ਅੰਨ. "ਜੈਸੇ ਗਊ ਕਉ ਗੋਤ ਖਵਾਈਦਾ ਹੈ." (ਜਸਭਾਮ) ੩. ਸੰ. ਗੋਤ੍ਰ. ਕੁਲ. ਵੰਸ਼. ਖ਼ਾਨਦਾਨ....
ਸੰਗ੍ਯਾ- ਛੋਟਾ ਪਰਵਤ। ੨. ਪਹਾੜ ਦੇ ਲੋਕਾਂ ਦੀ ਇੱਕ ਪਿਆਰੀ ਰਾਗਿਣੀ ਜੋ ਸੰਪੂਰਣ ਜਾਤਿ ਦੀ ਹੈ. ਇਸ ਵਿੱਚ ਨਿਸਾਦ ਕੋਮਲ ਅਤੇ ਸ਼ੁੱਧ ਦੋਵੇਂ ਹਨ. ਬਾਕੀ ਸਾਰੇ ਸੁਰ ਸ਼ੁੱਧ ਹਨ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ. ਇਸ ਨੂੰ ਲੋਕ ਝੰਝੋਟੀ ਭੀ ਆਖਦੇ ਹਨ. ਇਸ ਦੇ ਗਾਉਣ ਦਾ ਕੋਈ ਖਾਸ ਵੇਲਾ ਨਹੀਂ.#ਆਰੋਹੀ- ਧ ਸ ਰ ਮ ਗ ਮ ਪ ਧ ਨ ਸ.#ਅਵਰੋਹੀ- ਸ ਨਾ ਧ ਪ ਮ ਗ ਰ ਸ।#੩. ਪਹਾੜ ਦੀ ਭਾਸਾ (ਬੋੱਲੀ). ੪. ਪਹਾੜ ਦੇ ਵਸਨੀਕ। ੫. ਵਿ- ਪਹਾੜ ਨਾਲ ਸੰਬੰਧ ਰੱਖਣ ਵਾਲਾ. ਪਹਾੜ ਦਾ....
ਅ਼. [رِیاست] ਸੰਗ੍ਯਾ- ਰਾਜ੍ਯ। ੨. ਹੁਕੂਮਤ....
ਦੇਖੋ, ਸਤਦ੍ਰਵ....
ਸੰ. उत्त्र. ਸੰਗ੍ਯਾ- ਉਦੀਚੀ ਦਿਸ਼ਾ. ਦੱਖਣ ਦੇ ਮੁਕਾਬਲੇ ਦੀ ਦਿਸ਼ਾ। ੨. ਜਵਾਬ। ੩. ਪਰਲੋਕ। ੪. ਰਾਜਾ ਵਿਰਾਟ ਦਾ ਪੁਤ੍ਰ, ਜੋ ਪਰੀਛਤ (ਪਰੀਕਿਤ) ਦਾ ਮਾਮਾ ਸੀ। ੫. ਇੱਕ ਅਰਥਾਲੰਕਾਰ ਅਤੇ ਸ਼ਬਦਾਲੰਕਾਰ. ਦੇਖੋ, ਪ੍ਰਸ਼੍ਨੋੱਤਰ ਅਤੇ ਪ੍ਰਹੇਲਿਕਾ। ੬. ਦੂਜਾ ਪਾਸਾ। ੭. ਵਿ- ਪਿਛਲਾ। ੮. ਅਗਲਾ....
ਪਹਾੜ ਦੀਆਂ ਬਾਈ ਧਾਰਾ (Range) ਜਲਧਾਰਾ (ਨਦੀਆਂ) ਕਰਕੇ ਪਹਾੜੀ ਇਲਾਕੇ ਦੇ ਬਣੇ ਹੋਏ ਭੇਦ, ਪਹਾੜੀ ਬਾਈ ਰਿਆਸਤਾਂ ਬਾਈਧਾਰ ਕਰਕੇ ਪ੍ਰਸਿੱਧ ਹਨ. ਇਨ੍ਹਾਂ ਵਿੱਚੋਂ ੧੧. ਜਲੰਧਰ ਦੇ ਹਲਕੇ ਵਿੱਚ ਅਤੇ ੧੧. ਡੂਗਰ ਹਲਕੇ ਵਿੱਚ ਹਨ. ਰਿਆਸਤ ਚੰਬਾ ਦੋਹਾਂ ਹਲਕਿਆਂ ਵਿੱਚ ਹੋਣ ਕਰਕੇ ਦੋਹੀਂ ਪਾਸੀਂ ਗਿਣੀਜਾਂਦੀ ਹੈ. ਇਨ੍ਹਾਂ ਵਿੱਚੋਂ ਬਹੁਤ ਰਿਆਸਤਾਂ ਜੰਮੂ ਦੇ ਇਲਾਕੇ ਵਿੱਚ ਮਿਲ ਗਈਆਂ ਹਨ ਅਰ ਬਹੁਤਿਆਂ ਦੇ ਇਲਾਕੇ ਸਿੱਖਰਾਜ ਸਮੇਂ ਖਾਲਸਾ ਨਾਲ ਸ਼ਾਮਿਲ ਹੋਗਏ ਹਨ. ਕਿਤਨੀਆਂ ਰਿਆਸਤਾਂ ਦੇ ਵੰਸ਼ ਹੁਣ ਗਰੀਬੀ ਦਸ਼ਾ ਵਿੱਚ ਦੇਖੇਜਾਂਦੇ ਹਨ, ਅਰ ਬਹੁਤ ਰਿਆਸਤਾਂ ਦੇ ਨਾਮ ਬਦਲੇ ਗਏ ਹਨ. ਸੰਖ੍ਯਾ ਇਉਂ ਹੈ-#ਹਲਕਾ ਜਲੰਧਰ-#ਚੰਬਾ, ਨੂਰਪੁਰ, ਗੁਲੇਰ, ਦਤਾਰਪੁਰ, ਸੀਬਾ, ਜਸਵਾਨ, ਕਾਂਗੜਾ, ਕੋਟਲੇਹਰ, ਮੰਡੀ, ਸੁਕੇਤ ਅਤੇ ਕੁੱਲੂ.#ਹਲਕਾ ਡੂਗਰ-#ਚੰਬਾ, ਬਸੋਹਲੀ, ਭੱਡੂ, ਮਾਨਕੋਟ, ਬੇਂਹਦ੍ਰਾਲਟਾ, ਜਸਰੋਟਾ, ਸਾਂਬਾ, ਜੰਮੂ, ਚਨੇਨੀ, ਕਸ੍ਟਵਾਰ ਅਤੇ ਭਦ੍ਰਵਾਹ.#ਆਨੰਦਪੁਰ ਵਿੱਚ ਦਸ਼ਮੇਸ਼ ਦੇ ਵਿਰਾਜਣ ਦਾ ਸਮਾਂ ਸਨ ੧੬੭੪ ਤੋਂ ੧੭੦੩ (ਸੰਮਤ ੧੭੩੨- ੬੧) ਤੀਕ ਹੈ. ਦਸ਼ਮੇਸ਼ ਵੇਲੇ ਚੰਬੇ ਦੇ ਰਾਜੇ ਚਤੁਰਸਿੰਘ ਅਤੇ ਉਦੇਸਿੰਘ ਸਨ. ਚਤੁਰਸਿੰਘ ਦਾ ਦੇਹਾਂਤ ਸਨ ੧੬੯੦ ਵਿੱਚ ਹੋਇਆ ਹੈ. ਉਸੇ ਸਾਲ ਉਦੇਸਿੰਘ ਗੱਦੀ ਤੇ ਬੈਠਾ. ਉਦੇਸਿੰਘ ਸਨ ੧੭੨੦ ਵਿੱਚ ਮੋਇਆ.#ਗੁਲੇਰ ਦੇ ਰਾਜੇ ਰਾਜਸਿੰਘ ਅਤੇ ਦਿਲੀਪਸਿੰਘ ਸਨ. ਰਾਜਸਿੰਘ ਦਾ ਦੇਹਾਂਤ ਸਨ ੧੬੯੧ ਵਿੱਚ ਹੋਇਆ, ਇਸ ਪਿੱਛੋਂ ਇਸ ਦਾ ਬੇਟਾ ਦਿਲੀਪਸਿੰਘ ਗੰਦੀ ਪੁਰ ਬੈਠਾ.#ਕੁੱਲੂ ਦਾ ਰਾਜਾ ਬਿਧੀਸਿੰਘ ਸਨ ੧੬੬੩ ਤੋਂ ੧੬੭੪ ਤੀਕ ਰਿਹਾ ਹੈ.#ਰਾਜਾ ਭੀਮਚੰਦ ਕਹਲੂਰੀਆ, ਰਾਜਾ ਕ੍ਰਿਪਾਲਚੰਦ ਕਟੋਚੀਆ, ਰਾਜਾ ਕੇਸਰੀਚੰਦ ਜਸਵਾਲੀਆ, ਰਾਜਾ ਸੁਖਦਿਆਲ ਜਸਰੋਟੀਆ, ਰਾਜਾ ਹਰੀਚੰਦ ਹਿੰਡੂਰੀਆ, ਰਾਜਾ ਪ੍ਰਿਥੀਚੰਦ ਡਢਵਾਲੀਆ, ਰਾਜਾ ਫਤੇਸ਼ਾਹ ਸ੍ਰੀ ਨਗਰੀਆ, ਇਹ ਪਹਾੜੀ ਰਾਜੇ ਸਨ, ਜਿਨ੍ਹਾਂ ਨਾਲ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦੇ ਕਈ ਯੁੱਧ ਹੋਏ....
ਸੰ. उत्त्म. ਵਿ- ਸਭ ਤੋਂ ਅੱਛਾ. ਅਤਿ ਸ੍ਰੇਸ੍ਠ। ੨. ਸੰਗ੍ਯਾ- ਧ੍ਰੁਵ ਦਾ ਸੌਤੇਲਾ ਵਡਾ ਭਾਈ. ਦੇਖੋ, ਉੱਤਾਨਪਾਦ....
ਸੰ. अर्थ्. ਧਾ- ਮੰਗਣਾ. ਚਾਹੁਣਾ. ਢੂੰਡਣਾ ਘੇਰਨਾ. ੨. ਸੰ. अर्थ- ਅਰ੍ਥ. ਸੰਗ੍ਯਾ- ਸ਼ਬਦ ਦਾ ਭਾਵ. ਪਦ ਦਾ ਤਾਤਪਰਯ. "ਧਰ੍ਯੋ ਅਰਥ ਜੋ ਸਬਦ ਮਝਾਰਾ। ਬਾਰ ਬਾਰ ਉਰ ਕਰਹੁ ਵਿਚਾਰਾ." (ਗੁਪ੍ਰਸੂ) ੩. ਪ੍ਰਯੋਜਨ. ਮਤਲਬ. "ਪੁਛਿਆ ਢਾਢੀ ਸਦਿਕੈ, ਕਿਤੁ ਅਰਥ ਤੂੰ ਆਇਆ?" (ਵਾਰ ਸ੍ਰੀ ਮਃ ੪)#"ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ." (ਤੁਖਾ ਛੰਤ ਮਃ ੪) ੪. ਧਨ. ਪਦਾਰਥ. "ਅਰਥ ਧਰਮ ਕਾਮ ਮੋਖ ਕਾ ਦਾਤਾ." (ਬਿਲਾ ਮਃ ੫) ੫. ਕਾਰਨ. ਹੇਤੁ. ਸਬਬ। ੬. ਸ਼ਬਦ, ਸਪਰਸ਼ ਰੂਪ, ਰਸ, ਗੰਧ, ਇਹ ਪੰਜ ਵਿਸੇ। ੭. ਫਲ. ਨਤੀਜਾ। ੮. ਸੰਪਤਿ. ਵਿਭੂਤਿ. "ਅਰਥ ਦ੍ਰਬੁ ਦੇਖ ਕਛੁ ਸੰਗਿ ਨਾਹੀ ਚਲਨਾ." (ਧਨਾ ਮਃ ੯) ੯. ਵਿ- ਅ- ਰਥ. ਰਥ ਰਹਿਤ. ਰਥ ਤੋਂ ਬਿਨਾ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਫ਼ਾ. [نیک] ਵਿ- ਹੱਛਾ. ਭਲਾ. ਉੱਤਮ. "ਖੀਵੀ ਨੇਕ ਜਨ." (ਵਾਰ ਰਾਮ ੩) ੨. ਬਹੁਤ. ਅਧਿਕ। ੩. ਹਿੰਦੀ. ਕ੍ਰਿ. ਵਿ- ਤਨਿਕ. ਥੋੜਾ। ੪. ਵਿ- ਨ- ਏਕ. ਅਨੇਕ. "ਨਰ ਨਾਨਰਨ ਨੇਕ ਮਤੰ." (ਕਲਕੀ) ਮਨੁੱਖ ਅਤੇ ਇਸਤ੍ਰੀਆਂ ਦੇ ਅਨੇਕ ਮਤ। ੫. ਅਞਾਣ ਲਿਖਾਰੀ ਨੇ ੪੦੫ ਵੇਂ ਚਰਿਤ੍ਰ ਵਿੱਚ ਨਕ੍ਰ ਦੀ ਥਾਂ ਨੇਕ ਸ਼ਬਦ ਲਿਖਦਿੱਤਾ ਹੈ- "ਤਹਾਂ ਬ੍ਰਿੰਦ ਬਾਜੀ ਬਹੇ ਨੇਕ ਜੈਸੇ." ਅੰਗ ੧੭੧. ਘੋੜੇ ਮਗਰਮੱਛ ਜੇਹੇ....
ਅ਼. [خِیال] ਖ਼ਯਾਲ. ਸੰਗ੍ਯਾ- ਸੰਕਲਪ. ਫੁਰਣਾ. "ਮਨ ਮੇ ਉਪਜ੍ਯੋ ਤਬੈ ਖਿਆਲ." (ਨਾਪ੍ਰ) ੨. ਧ੍ਯਾਨ. ਚਿੰਤਨ. "ਏਕ ਖਿਆਲ ਵਿਖੇ ਮਨ ਰਾਤਾ." (ਗੁਪ੍ਰਸੂ) ੩. ਗਾਯਨ ਲਈ ਬਣਾਇਆ ਹੋਇਆ ਗੀਤ ਦਾ ਇੱਕ ਵਜ਼ਨ. ਦੇਖੋ, ਖਿਆਲ ਪਾਤਸਾਹੀ ੧੦. "ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ x x#ਯਾਰੜੇ ਦਾ ਸਾਨੂ ਸੱਥਿਰ ਚੰਗਾ ਭੱਠਿ ਖੇੜਿਆਂ ਦਾ ਰਹਿਣਾ." (ਹਜ਼ਾਰੇ ੧੦)...
ਸੰ. उपकाग्नि. ਵਿ- ਸਹਾਇਕ। ੨. ਨੇਕੀ ਕਰਨ ਵਾਲਾ. "ਦਾਤਾ ਤਰਵਰੁ ਦਇਆ ਫਲੁ ਉਪਕਾਰੀ ਜੀਵੰਤ." (ਸ. ਕਬੀਰ) ੩. ਮਿਹਰਬਾਨ. ਕ੍ਰਿਪਾਲੁ....