ḍhādīढाडी
ਸੰਗ੍ਯਾ- ਢੱਡ ਬਜਾਉਣ ਵਾਲਾ. ਦੇਖੋ, ਢਾਡਿਸੈਨ ਅਤੇ ਢਾਢੀ.
संग्या- ढॱड बजाउण वाला. देखो, ढाडिसैन अते ढाढी.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਇਹ ਜਿਲਾ ਅਮ੍ਰਿਤਸਰ, ਤਸੀਲ ਤਰਨਤਾਰਨ, ਥਾਣਾ ਲਹੌਰੀਮਲ ਦਾ ਇੱਕ ਪਿੰਡ ਹੈ, ਜੋ ਰੇਲਵੇ ਸਟੇਸ਼ਨ ਖਾਸੇ ਤੋਂ ਪੰਜ ਮੀਲ ਦੱਖਣ ਹੈ. ਇਸ ਪਿੰਡ ਤੋਂ ਪੱਛਮ ਵੱਲ ਸਮੀਪ ਹੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਪ੍ਰਚਾਰ ਲਈ ਇਸ ਇ਼ਲਾਕ਼ੇ ਆਏ ਹਨ. ਪਹਿਲਾਂ 'ਘਸੇਲ' ਪਿੰਡ ਠਹਿਰੇ, ਫਿਰ ਇੱਥੇ ਚਰਣ ਪਾਏ. ਗੁਰਦ੍ਵਾਰਾ ਸਾਧਾਰਣ ਜਿਹਾ ਬਣਿਆ ਹੋਇਆ ਹੈ. ਪਾਸ ਰਹਾਇਸ਼ੀ ਮਕਾਨ ਹਨ. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ. ਦਸ ਰੁਪਯੇ ਸਾਲਾਨਾ ਇਸੀ ਪਿੰਡ ਵੱਲੋਂ ਜ਼ਮੀਨ ਦੇ ਮਿਲਦੇ ਹਨ ਅਤੇ ਸਾਢੇ ਪੰਜ ਕਨਾਲ ਜ਼ਮੀਨ ਸਰਦਾਰ ਵਰਿਆਮ ਸਿੰਘ ਰਸਾਲਦਾਰ ਨੇ ਗੁਰਦ੍ਵਾਰੇ ਦੇ ਨਾਮ ਲਗਾਈ ਹੈ. ਪਿੰਡ ਸਾਰਾ ਸਿੱਖਾਂ ਦਾ ਹੈ. ਗੁਰਦ੍ਵਾਰੇ ਪਾਸ ਹੀ ਇੱਕ ਛੱਪੜ ਹੈ. ਕਹਿੰਦੇ ਹਨ ਕਿ ਇੱਥੇ ਸਤਿਗੁਰਾਂ ਨੇ ਚਰਣ ਧੋਤੇ ਸਨ. ਨਗਰਵਾਸੀ ਹੁਣ ਇਸ ਛੱਪੜ ਨੂੰ ਪੱਕਾ ਕਰਨ ਦੇ ਯਤਨ ਵਿੱਚ ਹਨ. ਭਾਦੋਂ ਦੀ ਅਮਾਵਸ ਨੂੰ ਮੇਲਾ ਹੁੰਦਾ ਹੈ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਦਸਮਗ੍ਰੰਥ ਦੇ ੪੦੫ ਵੇਂ ਚਰਿਤ੍ਰ ਵਿੱਚ ਲਿਖਿਆ ਹੈ ਕਿ ਜਦ ਸ੍ਵਾਸਵੀਰਯ ਦਾਨਵ ਨਾਲ ਮਹਾਕਾਲ ਦਾ ਯੁੱਧ ਹੋਇਆ, ਤਦ ਮਹਾਕਾਲ ਦੇ ਪਸੀਨੇ ਤੋਂ ਢਾਢੀਆਂ ਦਾ ਮੂਰਿਸ ਪੈਦਾ ਹੋਇਆ. "ਬਦਨ ਪ੍ਰਸੇਦ ਧਰਨਿ ਜੋ ਪਰਾ xxx ਢਾਢਿਸੈਨ ਢਾਢੀ ਬਪੁ ਲਯੋ। ਕਰਖਾਬਾਰ ਉਚਾਰਤ ਭਯੋ."...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਢੱਡ (ਢੱਢ) ਬਜਾਕੇ ਯੋਧਿਆਂ ਦੀਆਂ ਵਾਰਾਂ ਗਾਉਣ ਵਾਲਾ। ੨. ਭਾਵ- ਯਸ ਗਾਉਣ ਵਾਲਾ. "ਹਉ ਢਾਢੀ ਹਰਿ ਪ੍ਰਭੁ ਖਸਮ ਕਾ." (ਵਾਰ ਸ੍ਰੀ ਮਃ ੪)...