ਚੰਦ੍ਰਭਾਗਾ

chandhrabhāgāचंद्रभागा


ਸੰ. ਹਿਮਾਲਯ ਦੇ ਚੰਦ੍ਰਭਾਗ ਨਾਮਕ ਅਸਥਾਨ ਤੋਂ ਨਿਕਲੀ ਹੋਈ ਇੱਕ ਨਦੀ. ਚਨਾਬ. ਝਨਾਂ. ਰਿਗਵੇਦ ਵਿੱਚ ਇਸ ਦਾ ਨਾਮ ਅਸਿਕ੍ਨੀ¹ ਹੈ. ਲਾਹੁਲ ਪਾਸੋਂ ਚਨਾਬ ਦੇ ਦੋ ਪ੍ਰਵਾਹ ਨਿਕਲਦੇ ਹਨ. ਮੁੱਢ ਦੇ ਸੋਮੇ ਤੋਂ ੧੧੫ ਮੀਲ ਪੁਰ ਤੰਦੀ ਪਾਸ ਦੋਵੇਂ ਇਕੱਠੇ ਹੋ ਜਾਂਦੇ ਹਨ. ਇਹ ਨਦੀ ਕਸ਼ਮੀਰ ਦੇ ਇ਼ਲਾਕੇ ਅਖਨੂਰ ਕਿਸ੍ਟਵਾਰ ਅਤੇ ਚੰਬਾ ਰਾਜ ਵਿੱਚ ਵਹਿੰਦੀ ਹੋਈ ਅਰ ਸਿਆਲਕੋਟ ਵਜ਼ੀਰਾਬਾਦ ਦੀ ਜ਼ਮੀਨ ਨੂੰ ਸੈਰਾਬ ਕਰਦੀ ਝੰਗ ਦੇ ਜਿਲੇ ਜੇਹਲਮ ਨਾਲ ਮਿਲਕੇ, ਅਰ ਸਿੰਧੁ ਪਾਸ ਰਾਵੀ ਨਾਲ ਇਕੱਠੀ ਹੋਕੇ ਮਿੱਠਨਕੋਟ ਦੇ ਮਕ਼ਾਮ ਸਿੰਧੁਨਦ ਵਿੱਚ ਜਾ ਮਿਲਦੀ ਹੈ.


सं. हिमालय दे चंद्रभाग नामक असथान तों निकली होई इॱक नदी. चनाब. झनां. रिगवेद विॱच इस दा नाम असिक्नी¹ है. लाहुल पासों चनाब दे दो प्रवाह निकलदे हन. मुॱढ दे सोमे तों ११५ मील पुर तंदी पास दोवें इकॱठे हो जांदे हन. इह नदी कशमीर दे इ़लाके अखनूर किस्टवार अते चंबा राज विॱच वहिंदी होई अर सिआलकोट वज़ीराबाद दी ज़मीन नूं सैराब करदी झंग दे जिले जेहलम नाल मिलके, अर सिंधु पास रावी नाल इकॱठी होके मिॱठनकोट दे मक़ाम सिंधुनद विॱच जा मिलदी है.