pingulāपिंगुला
ਦੇਖੋ, ਪਿੰਗਲਾ ੩. "ਸੁਖਮਨਾ ਇੜਾ ਪਿੰਗੁਲਾ ਬੂਝੈ." (ਸਿਧਗੋਸਟਿ) ੨. ਦੇਖੋ, ਪਿੰਗਲਾ ੬. "ਅਜਾਮਲ ਪਿੰਗੁਲਾ ਲੁਭਤ." (ਕੇਦਾ ਰਵਿਦਾਸ)
देखो, पिंगला ३. "सुखमना इड़ा पिंगुला बूझै." (सिधगोसटि) २. देखो, पिंगला ६. "अजामल पिंगुला लुभत." (केदा रविदास)
ਵਿ- ਲੰਙਾ. ਪਾਦ ਰਹਿਤ. ਦੇਖੋ, ਪਿੰਗ ੬। ੨. ਦੇਖੋ, ਪਿੰਗੁਲਾ। ੩. ਸੰ. पिङ्गला. ਹਠਯੋਗ ਦੇ ਮਤ ਅਨੁਸਾਰ ਤਿੰਨ ਪ੍ਰਧਾਨ ਨਾੜੀਆਂ ਵਿੱਚੋਂ ਇੱਕ, ਜੋ ਸ਼ਰੀਰ ਦੇ ਸੱਜੇ ਪਾਸੇ ਹੈ. ਇਸ ਦਾ ਨਾਮ ਸੂਰਯਨਾੜੀ ਭੀ ਹੈ. "ਇੜਾ ਪਿੰਗਲਾ ਸੁਖਮਨ ਬੰਦੇ." (ਗਉ ਕਬੀਰ) ੪. ਲਕ੍ਸ਼੍ਮੀ। ੫. ਦੁਰਗਾ. "ਜਪੈ ਹਿੰਗੁਲਾ ਪਿੰਗਲਾ." (ਪਾਰਸਾਵ) ੬. ਇੱਕ ਵੇਸ਼੍ਯਾ, ਜਿਸ ਦੀ ਕਥਾ ਭਾਗਵਤ ਦੇ ਗਿਆਰਵੇਂ ਸਕੰਧ ਦੇ ਅੱਠਵੇਂ ਅਧ੍ਯਾਯ ਵਿੱਚ ਇਉਂ ਹੈ-#ਵਿਦੇਹ ਨਗਰ (ਜਨਕਪੁਰੀ) ਵਿੱਚ ਇੱਕ ਵੇਸ਼੍ਯਾ ਰਹਿੰਦੀ ਸੀ, ਜਿਸ ਦਾ ਨਾਮ ਪਿੰਗਲਾ ਸੀ. ਉਸ ਨੇ ਇੱਕ ਦਿਨ ਇੱਕ ਧਨੀ ਸੁੰਦਰ ਜਵਾਨ ਦੇਖਿਆ ਅਰ ਕਾਮ ਨਾਲ ਵ੍ਯਾਕੁਲ ਹੋ ਉਠੀ, ਪਰ ਉਹ ਉਸ ਪਾਸ ਨਾ ਆਇਆ, ਜਿਸ ਤੋਂ ਸਾਰੀ ਰਾਤ ਬੇਚੈਨੀ ਵਿੱਚ ਵੀਤੀ. ਅੰਤ ਨੂੰ ਉਸ ਦੇ ਮਨ ਵੈਰਾਗ ਹੋਇਆ ਕਿ ਜੇ ਅਜੇਹਾ ਪ੍ਰੇਮ ਮੈਂ ਈਸ਼੍ਵਰ ਵਿੱਚ ਲਾਉਂਦੀ, ਤਦ ਕੇਹਾ ਉੱਤਮ ਫਲ ਹੁੰਦਾ. ਇਸ ਪੁਰ ਉਹ ਕਰਤਾਰ ਦੇ ਸਿਮਰਨ ਵਿੱਚ ਲੱਗਕੇ ਮੁਕ੍ਤਿ ਨੂੰ ਪ੍ਰਾਪ੍ਤ ਹੋਈ. ਸਾਂਖ੍ਯਸੂਤ੍ਰਾਂ ਵਿੱਚ ਇਸ ਦਾ ਜਿਕਰ ਆਇਆ ਹੈ- "ਨਿਰਾਸ਼ਃ ਸੁਖੀ ਪਿੰਗਲਾ ਵਤ੍ਰ." ਦੇਖੋ, ਗਨਕਾ। ੭. ਰਾਜਾ ਭਰਥਰਿ (ਹਰਿਭਰਤ੍ਰਿ) ਦੀ ਰਾਣੀ। ੮. ਟਾਲ੍ਹੀ. ਸ਼ੀਸ਼ਮ....
ਸੰ. ਸੁਸੁਮ੍ਨਾ. ਇਹ ਸ਼ਬਦ ਸੁਸੁਮ੍ਣਾ ਭੀ ਸਹੀ ਹੈ. ਸੰਗ੍ਯਾ ਯੋਗੀਆਂ ਦੀ ਕਲਪੀ ਹੋਈ ਇੱਕ ਨਾੜੀ, ਜੋ ਨੱਕ ਦੇ ਮੂਲ ਤੋਂ ਲੈ ਕੇ ਕੰਗਰੋੜ ਦੇ ਨਾਲ ਹੁੰਦੀ ਹੋਈ ਦਿਮਾਗ ਤੀਕ ਪੁਚਦੀ ਹੈ. ਇਸ ਦੇ ਸੱਜੇ ਪਾਸੇ ਪਿੰਗਲਾ ਅਤੇ ਖੱਬੇ ਇੜਾ ਹੈ. ਇਹ ਨਾੜੀ ਚੰਦ੍ਰਮਾ, ਸੂਰਜ ਅਤੇ ਅਗਨਿ ਰੂਪਾ ਹੈ. ਜਦ ਅਭ੍ਯਾਸ ਨਾਲ ਇਸ ਵਿੱਚ ਪ੍ਰਾਣ ਚਲਾਈਦੇ ਹਨ ਤਦ ਅਨਹਤ ਸ਼ਬਦ ਸੁਣੀਦਾ ਹੈ ਅਤੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ. ਇਸ ਦਾ ਨਾਉਂ ਬ੍ਰਹਮਮਾਰਗ ਅਤੇ ਮਹਾਪਥ ਭੀ ਹੈ. "ਸੁਖਮਨ ਨਾਰੀ ਸਹਜ ਸਮਾਨੀ ਪੀਵੈ ਪੀਵਨਹਾਰਾ." (ਰਾਮ ਕਬੀਰ) "ਸੁਖਮਨਾ ਇੜਾ ਪਿੰਗੁਲਾ ਬੂਝੈ." (ਸਿਧਗੋਸਟਿ) ੨. ਪੁਰਾਣੇ ਸੱਜਨ ਗੁਰੁਬਾਣੀ ਦੇ ਪ੍ਰੇਮੀ ਸ਼੍ਰੀ ਗੁਰੂ ਰਾਮਦਾਸ ਸਾਹਿਬ ਦੀ ਚੌਵੀਹ ਅਸਟਪਦੀਆਂ ਨੂੰ "ਸੁਖਮਨਾ" ਮੰਨਦੇ ਹਨ. ਛੀ ਅਸਟਪਦੀਆਂ ਬਿਲਾਵਲ ਦੀਆਂ, ਛੀ ਸਾਰੰਗ ਦੀਆਂ, ਛੀ ਕਾਨੜੇ ਦੀਆਂ ਅਤੇ ਛੀ ਕਲਿਆਨ ਦੀਆਂ। ੩. ਦਸਮਗ੍ਰੰਥ ਦੀ ਖਾਸ ਬੀੜ ਵਿੱਚ ਕਿਸੇ ਸਿੱਖ ਦੀ ਰਚੀ ਹੋਈ ਇੱਕ ਬਾਣੀ, ਜੋ ੪੩ ਪੌੜੀਆਂ ਦੀ ਹੈ. ਇਸ ਦਾ ਕੁਝ ਪਾਠ ਇਹ ਹੈ- "ਸੰਸਾਹਰ ਸੁਖਮਨਾ ਪਾਤਿਸਾਹੀ ੧੦#ਪ੍ਰਿਥਮੇ ਨਿਰੰਕਾਰ ਕੋ ਪਰਨੰ।#ਫੁਨਿ ਕਿਛੁ ਭਗਤਿ ਰੀਤਿ ਰਸ ਬਰਨੰ।#ਦੀਨਦ੍ਯਾਲੁ ਪੁਰਖ ਅਤਿ ਸ੍ਵਾਮੀ।#ਭਗਤਵਛਲ ਹਰਿ ਅੰਤਰਜਾਮੀ।#ਘਟਿ ਘਟਿ ਰਹੈ ਨ ਦੇਖੈ ਕੋਈ।#ਜਲ ਥਲ ਰਮੈ ਸਰਵ ਮੈ ਸੋਈ।#ਬਹੁ ਬੇਅੰਤ ਅੰਤ ਨਹਿ ਪਾਵੈ।#ਪੜਿ ਪੜਿ ਪੰਡਿਤ ਰਾਹ ਬਤਾਵੈ।। ੧।। xxx#ਵਾਹਗੁਰੂ ਜਪਤੇ ਸਭਕੋਈ।#ਯਾਕਾ ਅਰਥ ਸਮਝੈ ਜਨ ਸੋਈ।#ਵਾਵਾ ਵਾਹੀ ਅਪਰ ਅਪਾਰ।#ਹਾਹਾ ਹਿਰਦੇ. ਹਰਿ ਵੀਚਾਰ।#ਗਗਾ ਗੋਬਿੰਦ ਸਿਮਰਨ ਕੀਨਾ।#ਰਾਰਾ ਰਾਮ ਨਾਮ ਮਨਿ ਚੀਨਾ।#ਇਨ ਅਛਰਨ ਕਾ ਸਮਝਨਹਾਰ।#ਰਾਖੈ ਦੁਬਿਧਾ ਹੋਇ ਖੁਆਰ।। ੧੬।। xxx#ਪ੍ਰੀਤਿ ਕਰਹੁ ਚਿਤ ਲਾਯਕੈ ਇਕਮਨ ਹ੍ਵੈਕਰ ਜਾਪ।#ਕਰਿ ਇਸਨਾਨ ਸੁਖਮਨਾ ਪੜੋ#ਨਿਹਚੈ ਮਨ ਕੋ ਥਾਪ।। ੩੮।। xxx#ਸੁਨਹੁ ਸੰਤ ਤੁਮ ਸਾਚੀ ਬਾਣੀ।#ਗੁਰੁ ਅਪਨੇ ਕਉ ਹਰਿਜਨ ਜਾਣੀ।#ਜਾਂ ਹਰਿ ਹੋਵਹਿ ਸਦਾ ਸਹਾਈ।#ਧਰਮ ਬਿਲਾਸ ਕਰਮਗਤਿ ਪਾਈ।#ਪਾਖੰਡ ਛਾਡ ਬ੍ਰਹਮੰਡ ਮਨ ਧਰੋ।#ਆਨ ਛਾਡ ਸਿਮਰਨ ਮਨ ਕਰੋ।#ਸੁਚ ਕਿਰਿਆ ਅਰ ਹਰਿ ਹਰਿ ਭਜੋ।#ਝੂਠਾ ਪੈਰੀਪਉਣਾ ਤਜੋ।। ੪੩।।"...
ਸੰ. इडा. ਇਡਾ. (ਇਲ੍- ਅਚ੍) ਸੰਗ੍ਯਾ- ਯੋਗੀਆਂ ਦੀ ਮੰਨੀ ਹੋਈ ਇੱਕ ਨਾੜੀ, ਜੋ ਖੱਬੀ ਨਾਸਿਕਾ ਤੋਂ ਲੈ ਕੇ ਕੰਗਰੋੜ ਦੇ ਖੱਬੇ ਪਾਸੇ ਹੁੰਦੀ ਹੋਈ ਦਿਮਾਗ਼ ਵਿੱਚ ਪਹੁੰਚਦੀ ਹੈ. ਇਸ ਨਾੜੀ ਦੁਆਰਾ ਯੋਗੀ ਪ੍ਰਾਣਾਯਾਮ ਦਾ ਅਭਿਆਸ ਕਰਦੇ ਹਨ. ਇਸ ਦਾ ਨਾਉਂ ਚੰਦ੍ਰਨਾੜੀ ਭੀ ਹੈ, ਕਿਉਂਕਿ ਇਸ ਦਾ ਦੇਵਤਾ ਚੰਦ੍ਰਮਾ ਮੰਨਿਆ ਹੈ. "ਇੜਾ ਪਿੰਗਲਾ ਸੁਖਮਨ ਬੰਦੇ." (ਗਉ ਕਬੀਰ) ੨. ਗਊ। ੩. ਪ੍ਰਿਥਿਵੀ। ੪. ਉਸਤਤਿ. ਤਅ਼ਰੀਫ਼। ੫. ਦੇਵੀ. ਦੁਰਗਾ. "ਇੜਾ ਮ੍ਰਿੜਾ ਭੀਮਾ ਜਗਧਾਤ੍ਰੀ." (ਸਲੋਹ) ੬. ਪੁਰੂਰਵਾ ਦੀ ਮਾਂ, ਜੋ ਬੁਧ ਦੀ ਇਸਤ੍ਰੀ ਅਤੇ ਵੈਵਸ੍ਵਤ ਮਨੁ ਦੀ ਪੁਤ੍ਰੀ ਲਿਖੀ ਹੈ। ੭. ਕ੍ਰਿਸਨ ਜੀ ਦੀ ਮਤੇਈ, ਵਸੁਦੇਵ ਦੀ ਇਕ ਇਸਤ੍ਰੀ....
ਦੇਖੋ, ਪਿੰਗਲਾ ੩. "ਸੁਖਮਨਾ ਇੜਾ ਪਿੰਗੁਲਾ ਬੂਝੈ." (ਸਿਧਗੋਸਟਿ) ੨. ਦੇਖੋ, ਪਿੰਗਲਾ ੬. "ਅਜਾਮਲ ਪਿੰਗੁਲਾ ਲੁਭਤ." (ਕੇਦਾ ਰਵਿਦਾਸ)...
ਸਮਝੇ. ਜਾਣੇ. ਦੇਖੋ, ਬੂਝਣਾ। ੨. ਬੂਝੈ. ਸ਼ਾਂਤ ਹੋਵੈ. "ਹਉ ਹਉ ਕਰਤ ਨ ਤ੍ਰਿਸਨ ਬੂਝੈ." (ਬਿਹਾ ਛੰਤ ਮਃ ੫)...
ਸੰਗ੍ਯਾ- ਸਿੱਧਾਂ ਦੀ ਗੋਸ੍ਠਿ (ਸਭਾ). सिदगोष्ठी। ੨. ਸਿੱਧਾਂ ਨਾਲ ਪ੍ਰਸ਼ਨ ਉੱਤਰ. ਰਾਮਕਲੀ ਰਾਗ ਵਿੱਚ ੭੩ ਪਦਾਂ ਦੀ ਸਤਿਗੁਰੂ ਨਾਨਕਦੇਵ ਜੀ ਦੀ ਇੱਕ ਬਾਣੀ ਜਿਸ ਵਿੱਚ ਸਿੱਧਾਂ ਨਾਲ ਪ੍ਰਸ਼ਨੋੱਤਰ ਹੋਏ ਹਨ, ਅਰ ਯੋਗੀਆਂ ਨੂੰ ਪਰਮਾਰਥ ਦਾ ਉਪਦੇਸ਼ ਹੈ....
ਸੰਗ੍ਯਾ- ਕਨੌਜ ਦੇਸ਼ ਦਾ ਇੱਕ ਦੁਰਾਚਾਰੀ ਬ੍ਰਾਹਮਣ, ਜਿਸ ਨੇ ਇੱਕ ਵੇਸ਼੍ਯਾ ਨਾਲ ਵਿਆਹ ਕੀਤਾ ਸੀ, ਜਿਸ ਦੇ ਉਦਰ ਤੋਂ ਦਸ਼ ਪੁਤ੍ਰ ਹੋਏ. ਭਗਤਮਾਲ ਅਤੇ ਭਾਗਵਤ ਵਿੱਚ ਕਥਾ ਹੈ ਕਿ ਛੋਟੇ ਪੁਤ੍ਰ ਦਾ ਨਾਉਂ ਨਾਰਾਯਣ ਹੋਣ ਕਰਕੇ ਅਜਾਮਿਲ ਨਾਰਾਯਣ ਦਾ ਭਗਤ ਹੋਕੇ ਮੁਕਤਿ ਦਾ ਅਧਿਕਾਰੀ ਬਣਿਆ.¹ "ਬਿਆਧ ਅਜਾਮਲੁ ਤਾਰੀਅਲੇ." (ਗਉ ਨਾਮਦਵੇ)...
ਵਿ- ਲੋਭਿਤ ਹੋਇਆ. ਲੁਬਧ. "ਸੁਆਦ ਲੁਭਤ ਇੰਦ੍ਰੀਰਸ ਪ੍ਰੇਰਿਓ." (ਗਉ ਕਬੀਰ) ੨. ਦੇਖੋ, ਲੁਭਤੁ....
ਸੂਰਜ ਦਾ ਸੇਵਕ. ਰਵਿ ਉਪਾਸਕ. ਸੌਰ। ੨. ਕਾਸ਼ੀ ਦਾ ਵਸਨੀਕ ਚਮਾਰ, ਜੋ ਰਾਮਾਨੰਦ ਦਾ ਚੇਲਾ ਸੀ. ਇਹ ਗਿਆਨ ਦੇ ਬਲ ਕਰਕੇ ਪਰਮਹੰਸ ਪਦਵੀ ਨੂੰ ਪ੍ਰਾਪਤ ਹੋਇਆ. ਰਵਿਦਾਸ ਕਬੀਰ ਦਾ ਸਮਕਾਲੀ ਸੀ. ਇਸ ਨੂੰ ਬਹੁਤ ਪੁਸ੍ਤਕਾਂ ਵਿੱਚ ਰੈਦਾਸ ਭੀ ਲਿਖਿਆ ਹੈ. ਰਵਿਦਾਸ ਦੀ ਬਾਣੀ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਦਰਜ ਹੈ. "ਕਹਿ ਰਵਿਦਾਸ ਖਲਾਸ ਚਮਾਰਾ." (ਗਉ) "ਰਵਿਦਾਸੁ ਜਪੈ ਰਾਮਨਾਮਾ." (ਸੋਰ)...