ਇੜਾ

irhāइड़ा


ਸੰ. इडा. ਇਡਾ. (ਇਲ੍‌- ਅਚ੍‌) ਸੰਗ੍ਯਾ- ਯੋਗੀਆਂ ਦੀ ਮੰਨੀ ਹੋਈ ਇੱਕ ਨਾੜੀ, ਜੋ ਖੱਬੀ ਨਾਸਿਕਾ ਤੋਂ ਲੈ ਕੇ ਕੰਗਰੋੜ ਦੇ ਖੱਬੇ ਪਾਸੇ ਹੁੰਦੀ ਹੋਈ ਦਿਮਾਗ਼ ਵਿੱਚ ਪਹੁੰਚਦੀ ਹੈ. ਇਸ ਨਾੜੀ ਦੁਆਰਾ ਯੋਗੀ ਪ੍ਰਾਣਾਯਾਮ ਦਾ ਅਭਿਆਸ ਕਰਦੇ ਹਨ. ਇਸ ਦਾ ਨਾਉਂ ਚੰਦ੍ਰਨਾੜੀ ਭੀ ਹੈ, ਕਿਉਂਕਿ ਇਸ ਦਾ ਦੇਵਤਾ ਚੰਦ੍ਰਮਾ ਮੰਨਿਆ ਹੈ. "ਇੜਾ ਪਿੰਗਲਾ ਸੁਖਮਨ ਬੰਦੇ." (ਗਉ ਕਬੀਰ) ੨. ਗਊ। ੩. ਪ੍ਰਿਥਿਵੀ। ੪. ਉਸਤਤਿ. ਤਅ਼ਰੀਫ਼। ੫. ਦੇਵੀ. ਦੁਰਗਾ. "ਇੜਾ ਮ੍ਰਿੜਾ ਭੀਮਾ ਜਗਧਾਤ੍ਰੀ." (ਸਲੋਹ) ੬. ਪੁਰੂਰਵਾ ਦੀ ਮਾਂ, ਜੋ ਬੁਧ ਦੀ ਇਸਤ੍ਰੀ ਅਤੇ ਵੈਵਸ੍ਵਤ ਮਨੁ ਦੀ ਪੁਤ੍ਰੀ ਲਿਖੀ ਹੈ। ੭. ਕ੍ਰਿਸਨ ਜੀ ਦੀ ਮਤੇਈ, ਵਸੁਦੇਵ ਦੀ ਇਕ ਇਸਤ੍ਰੀ.


सं. इडा. इडा. (इल्‌- अच्‌) संग्या- योगीआं दी मंनी होई इॱक नाड़ी, जो खॱबी नासिका तों लै के कंगरोड़ दे खॱबे पासे हुंदी होई दिमाग़ विॱच पहुंचदी है. इस नाड़ी दुआरा योगी प्राणायाम दा अभिआस करदे हन. इस दा नाउं चंद्रनाड़ी भी है, किउंकि इस दा देवता चंद्रमा मंनिआहै. "इड़ा पिंगला सुखमन बंदे." (गउ कबीर) २. गऊ। ३. प्रिथिवी। ४. उसतति. तअ़रीफ़। ५. देवी. दुरगा. "इड़ा म्रिड़ा भीमा जगधात्री." (सलोह) ६. पुरूरवा दी मां, जो बुध दी इसत्री अते वैवस्वत मनु दी पुत्री लिखी है। ७. क्रिसन जी दी मतेई, वसुदेव दी इक इसत्री.