pingaपिंग
ਸੰ. पिङ्ग. ਵਿ- ਪਿਲੱਤਣ ਦੀ ਝਲਕ ਸਹਿਤ ਭੂਰਾ। ੨. ਭੂਰਾ ਅਤੇ ਲਾਲ. ਤਾਮੜਾ. "ਨਹੇ ਪਿੰਗ ਬਾਜੀ ਰਥੰ ਜੇਨ ਸੋਭੈਂ." (ਰਾਮਾਵ) ੩. ਸੰਗ੍ਯਾ- ਝੋਟਾ. ਭੈਂਸਾ। ੪. ਚੂਹਾ। ੫. ਹੜਤਾਲ। ੬. ਵਿ- ਸੰ. पङगु- ਪੰਗੁ. ਲੰਗੜਾ. ਲੰਙਾ. "ਪਿੰਗ ਗਿਰਨ ਚਢਜਾਇ." (ਵਿਚਿਤ੍ਰ) ੭. ਦੇਖੋ, ਪੰਗੁ.
सं. पिङ्ग. वि- पिलॱतण दी झलक सहित भूरा। २. भूरा अते लाल. तामड़ा. "नहे पिंग बाजी रथं जेन सोभैं." (रामाव) ३. संग्या- झोटा. भैंसा। ४. चूहा। ५. हड़ताल। ६. वि- सं. पङगु- पंगु. लंगड़ा. लंङा. "पिंग गिरन चढजाइ." (विचित्र) ७. देखो, पंगु.
ਸੰਗ੍ਯਾ- ਚਮਕ. ਦੀਪ੍ਤਿ. ਪ੍ਰਭਾ....
ਸੰ. ਵ੍ਯ- ਸਾਥ. ਸੰਗ. ਸਮੇਤ. "ਪੁਤ੍ਰ ਸਹਿਤ ਗੁਰੁ ਦਰਸਨ ਕੀਨ." (ਗੁਪ੍ਰਸੂ) ੨. ਕ੍ਰਿ. ਵਿ- ਸਹਿਤ. ਹਿਤ ਸਹਿਤ. ਪ੍ਰੇਮ ਨਾਲ. ਸਨੇਹ ਕਰਕੇ. "ਭੋਜਨ ਮਧੁਰ ਸਹਿਤ ਕਰਵਾਏ." (ਗੁਪ੍ਰਸੂ) ੩. ਵਿ- ਹੱਛਾ ਹਿਤਕਾਰੀ. ਮਿਤ੍ਰ. "ਪਵਿਤ ਮਾਤਾ ਪਿਤਾ ਕੁਟੰਬ ਸਹਿਤ ਸਿਉ." (ਅਨੰਦੁ) ੪. ਦੇਖੋ, ਸਹਦ ੨....
ਦੇਖੋ, ਭੂਰ ੩। ੨. ਉਂਨ ਦਾ ਆਸਣ. ਛੋਟਾ ਕੰਬਲ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਭਾਈ ਲਾਲ. ਢਿੱਲੋਂ ਜਾਤਿ ਦਾ ਜੱਟ, ਜੋ ਪੱਟੀ ਦੇ ਪਰਗਨੇ ਸੁਰਸਿੰਘ ਦਾ ਚੌਧਰੀ ਸੀ. ਇਹ ਲੰਗਾਹ ਚੌਧਰੀ ਦੇ ਭਾਈਚਾਰੇ ਵਿੱਚੋਂ ਸੀ. ਸ਼੍ਰੀ ਗੁਰੂ ਅਰਜਨਦੇਵ ਦਾ ਸਿੱਖ ਹੋਕੇ ਇਹ ਕਰਣੀ ਵਾਲਾ ਹੋਇਆ. ਅਮ੍ਰਿਤਸਰ ਜੀ ਬਣਨ ਸਮੇਂ ਭਾਈ ਲੰਗਾਹ ਨਾਲ ਮਿਲੇਕ ਇਸ ਨੇ ਵਡੀ ਸੇਵਾ ਕੀਤੀ. "ਪੱਟੀ ਅੰਦਰ ਚੌਧਰੀ ਢਿੱਲੋਂ ਲਾਲ ਲੰਗਾਹ ਸੁਹੰਦਾ." (ਭਾਗੁ) ਦੇਖੋ, ਲੰਗਾਹ। ੨. ਫ਼ਾ. [لال] ਵਿ- ਸੁਰਖ਼. ਅਰੁਣ. ਰਕ੍ਤ. "ਲਾਲ ਚੋਲਨਾ ਤੈ ਤਨਿ ਸੋਹਿਆ." (ਆਸਾ ਮਃ ੫) ਭਾਵ- ਸੁਹਾਗ ਦਾ ਲਿਬਾਸ। ੩. ਮਜੀਠੀ ਰੰਗ ਦਾ. "ਮੁੰਧੇ, ਸੂਹਾ ਪਰਹਰਹੁ, ਲਾਲੁ ਕਰਹੁ ਸੀਗਾਰੁ." (ਮਃ ੩. ਵਾਰ ਸੂਹੀ) ਸੂਹਾ (ਕੁਸੁੰਭੀ) ਮਾਯਿਕ ਰੰਗ ਹੈ, ਮਜੀਠੀ ਰੰਗ ਕਰਤਾਰ ਦਾ ਅਟਲ ਪ੍ਰੇਮ ਹੈ। ੪. ਪਿਆਰਾ. ਪ੍ਰਿਯ. "ਰੰਗੁਲਾ ਸਖੀਏ ਮੇਰਾ ਲਾਲੁ." (ਸ੍ਰੀ ਮਃ ੧) ੫. ਸੰਗ੍ਯਾ- ਬੱਚਾ. ਪੁਤ੍ਰ. "ਬੋਲ ਉਠੇ ਨੰਦਲਾਲ ਤਬੈ ਇਹ ਗ੍ਵਾਰ ਖਿਝਾਵਨ ਮੋਇ ਗਿਝੀ ਹੈ." (ਕ੍ਰਿਸਨਾਵ) ੬. ਇੱਕ ਚੁਰਚੁਰੇ ਜੇਹਾ ਛੋਟਾ ਪੰਛੀ, ਜਿਸ ਦੇ ਖੰਭ (ਪੰਖ) ਸਫੇਦ ਚਿੱਤੀਆਂ ਸਹਿਤ ਲਾਲ ਹੁੰਦੇ ਹਨ. ਸੁਰਖ਼. Fringilla Amandava. ਇਸ ਦੀ ਮਦੀਨ ਦਾ. ਨਾਮ "ਮੁਨੀਆਂ" ਹੈ. "ਤੀਤਰ ਚਕੋਰ ਚਾਰੁ ਦਾਸਤਾਂ- ਹਜਾਰ ਲਾਲ, ਪਿੰਜਰੇ ਮਝਾਰ ਪਾਇ ਧਰੇ ਪਾਂਤਿ ਪਾਂਤਿ ਕੇ." (ਗੁਪ੍ਰਸੂ) ੭. ਗੁੰਗਾ. ਜੋ ਬੋਲਣ ਦੀ ਸ਼ਕਤੀ ਨਹੀਂ ਰਖਦਾ। ੮. ਮਾਣਕ (ਮਾਣਿਕ੍ਯ). ਲਾਲ ਰੰਗ ਦਾ ਰਤਨ. ਇਹ ਫ਼ਾਰਸੀ ਸ਼ਬਦ [لعل] ਲਅ਼ਲ ਭੀ ਹੈ. "ਲਾਲ ਜਵੇਹਰ ਰਤਨ ਪਦਾਰਥ." (ਪ੍ਰਭਾ ਮਃ ੧) "ਲਾਲੁ ਰਤਨੁ ਹਰਿਨਾਮੁ" (ਸੂਹੀ ਅਃ ਮਃ ੧) ੯. ਮਰਾ. ਲੱਲ ਅਥਵਾ ਲੱਲਾ. ਜੀਵਾਂ ਦੇ ਫਸਾਉਣ ਲਈ ਫੈਲਾਇਆ ਚੋੱਗਾ ਚਾਟ ਆਦਿ. Bait. "ਆਪੇ ਮਾਛੀ ਮਾਛੁਲੀ ਆਪੇ ਪਾਣੀ ਜਾਲੁ। ਆਪੇ ਜਾਲ ਮਣਕੜਾ ਆਪੇ ਅੰਦਰ ਲਾਲੁ." (ਸ੍ਰੀ ਮਃ ੧) ਮਾਹੀਗੀਰ ਮੱਛੀਆਂ ਜਮਾਂ ਕਰਨ ਲਈ ਪਹਿਲਾਂ ਪਾਣੀ ਅੰਦਰ ਧਾਨਾਂ ਦੀਆਂ ਖਿੱਲਾਂ, ਆਟੇ ਦੀਆਂ ਗੋਲੀਆਂ, ਤੂਤੀਆਂ ਆਦਿ ਵਿਖੇਰ ਦਿੰਦੇ ਹਨ, ਜਦ ਮੱਛੀਆਂ ਆ ਜਮਾਂ ਹੁੰਦੀਆਂ ਹਨ, ਤਦ ਜਾਲ ਪਾਕੇ ਫਸਾ ਲੈਂਦੇ ਹਨ। ੧੦. ਸਿੱਧ ਦਾ ਲਾਲ ਪੀਰ, ਜਿਸ ਦੇ ਨਾਮ ਹਨ- ਅਮਰਲਾਲ, ਉਡੇਰੋਲਾਲ, ਦਰਿਆਲਾਲ, ਲਾਲ ਸਾਹਿਬ ਅਤੇ ਲਾਲਸਾਈਂ. ਦੇਖੋ, ਦਰਯਾਪੰਥੀ। ੧੧. ਚੂੜ੍ਹਿਆਂ ਦਾ ਪੀਰ ਲਾਲਬੇਗ. ਦੇਖੋ, ਸਹਾ ਅਤੇ ਲਾਲਬੇਗ....
ਸੰ. ਤਾਮ੍ਰਾਭ. ਵਿ- ਤਾਂਬੇ ਰੰਗਾ. ਲਾਲੀ ਦੀ ਝਲਕ ਸਹਿਤ....
ਜੋਤੇ, ਜੋੜੇ. ਦੇਖੋ, ਨਹਨ ੨....
ਸੰ. पिङ्ग. ਵਿ- ਪਿਲੱਤਣ ਦੀ ਝਲਕ ਸਹਿਤ ਭੂਰਾ। ੨. ਭੂਰਾ ਅਤੇ ਲਾਲ. ਤਾਮੜਾ. "ਨਹੇ ਪਿੰਗ ਬਾਜੀ ਰਥੰ ਜੇਨ ਸੋਭੈਂ." (ਰਾਮਾਵ) ੩. ਸੰਗ੍ਯਾ- ਝੋਟਾ. ਭੈਂਸਾ। ੪. ਚੂਹਾ। ੫. ਹੜਤਾਲ। ੬. ਵਿ- ਸੰ. पङगु- ਪੰਗੁ. ਲੰਗੜਾ. ਲੰਙਾ. "ਪਿੰਗ ਗਿਰਨ ਚਢਜਾਇ." (ਵਿਚਿਤ੍ਰ) ੭. ਦੇਖੋ, ਪੰਗੁ....
ਫ਼ਾ. [بازی] ਬਾਜ਼ੀ. ਸੰਗ੍ਯਾ- ਖੇਲ. "ਬਾਜੀ ਖੇਲਿਗਏ ਬਾਜੀਗਰ." (ਮਾਰੂ ਸੋਲਹੇ ਮਃ ੧) ੨. ਸੰ. ਵਾਜੀ (वाजिन्. ) ਘੋੜਾ. ਅਸ਼੍ਵ. "ਜਨੁ ਬਾਜੀ ਮੇਲੀ ਬਡ ਬਾਜੀ। ਨਟਬਾਜੀ ਜਿਸ ਦੇਖਤ ਲਾਜੀ." (ਗੁਪ੍ਰਸੂ)...
ਸੰ. ਯੇਨ. ਤ੍ਰਿਤੀਯਾ. ਜਿਸ ਕਰਕੇ। ੨. ਜਿਸ ਨੇ. "ਜੇਨ ਕਲਾ ਧਾਰਿਓ ਆਕਾਸੰ." (ਸ. ਸਹਸ ਮਃ ੫) ਜਿਸ ਕਰਤਾਰ ਨੇ ਕਲਾ ਸਾਥ ਆਕਾਸ਼ ਨੂੰ ਧਾਰਣ ਕੀਤਾ ਹੈ. "ਜੇਨ ਸਰਬਸਿਧੀ." (ਸਵਯੇ ਮਃ ੩. ਕੇ) ਜਿਸ ਕਰਕੇ ਸਰਵਸਿੱਧੀ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਭੈਂਸਾ. ਮਹਿਸ. ਮੈਹਾਂ...
ਸੰ. ਮਹਿਸ. ਝੋਟਾ. "ਭੈਸਾ ਭਗਤਿ ਕਰਾਵੈ." (ਆਸਾ ਕਬੀਰ) ਭਾਵ- ਖੋਰੀ (ਦ੍ਵੇਸ ਰੱਖਣ ਵਾਲਾ) ਦਿਲ. ਦੇਖੋ, ਫੀਲੁ....
ਸੰਗ੍ਯਾ- ਮੂਸਾ- ਮੂਸੀ. "ਜਮ ਚੂਹਾ ਕਿਰਸ ਨਿਤ ਕੁਰਕਦਾ." (ਵਾਰ ਗਉ ੧. ਮਃ ੪)...
ਦੇਖੋ, ਹਟਤਾਲ। ੨. ਦੇਖੋ, ਹਰਤਾਲ....
ਵਿ- ਪਿੰਗਲਾ. ਦੇਖੋ, ਪੰਗ ੩. "ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ." (ਬਸੰ ਰਾਮਨੰਦ) ਦੇਖੋ, ਮਨੁ....
ਦੇਖੋ, ਲੰਗ ੨....
ਦੇਖੋ, ਲੰਗ ੨. "ਬਿਵਾਦ ਕਰੈ ਮਘਵਾ ਮਤਿ ਲੰਙਾ." (ਕ੍ਰਿਸਨਾਵ) ਅਕਲ ਦਾ ਲੰਙਾ (ਕਮਅਕਲ) ਇੰਦ੍ਰ ਝਗੜਾ ਕਰਦਾ ਹੈ....
ਵਿ- ਅਨੇਕ ਰੰਗ ਦਾ. ਰੰਗ ਬਰੰਗਾ। ੨. ਅਜੀਬ. ਅਦਭੁਤ. ਅਣੋਖਾ। ੩. ਸੰਗ੍ਯਾ- ਇੱਕ ਸ਼ਬਦਾਲੰਕਾਰ. ਕਾਰਯ ਦੇ ਫਲ ਤੋਂ ਉਲਟਾ ਯਤਨ ਕਰਨਾ, ਐਸਾ ਵਰਣਨ "ਵਿਚਿਤ੍ਰ" ਅਲੰਕਾਰ ਹੈ.#ਜਹਾਂ ਕਰਤ ਉੱਦਮ ਕਛੁ ਫਲ ਚਾਹਤ ਵਿਪਰੀਤ,#ਵਰਣਤ ਤਹਾ ਵਿਚਿਤ੍ਰ ਹੈਂ ਜੇ ਕਵਿੱਤਰਸ ਪ੍ਰੀਤਿ.#(ਲਲਿਤਲਲਾਮ)#ਉਦਾਹਰਣ-#ਭੈ ਬਿਨ ਨਿਰਭਉ ਕਿਉ ਥੀਐ,#ਗੁਰੁਮੁਖਿ ਸਬਦਿ ਸਮਾਇ. (ਸ੍ਰੀ ਮਃ ੧)#ਆਪਸ ਕਉ ਜੋ ਜਾਣੈ ਨੀਚਾ,#ਸੋਊ ਗਨੀਐ ਸਭ ਤੇ ਊਚਾ. (ਸੁਖਮਨੀ)#ਨਿਰਭਯ ਹੋਣ ਲਈ ਭੈ ਧਾਰਨਾ ਅਤੇ ਉੱਚਪਦਵੀ ਲਈ ਨੰਮ੍ਰਤਾ ਧਾਰਨੀ, ਉਲਟਾ ਯਤਨ ਹੈ.#ਗਰੀਬੀ ਗਦਾ ਹਮਾਰੀ.#ਖੰਨਾ ਸਗਲ ਰੇਨ ਛਾਰੀ,#ਤਿਸੁ ਆਗੈ ਕੋਨ ਟਿਕੈ ਵੇਕਾਰੀ. (ਸੋਰ ਮਃ ੫)#ਫਤੇ ਪਾਉਣ ਲਈ ਗਰੀਬੀ ਧਾਰਨੀ ਅਰ ਪੈਰਾਂ ਦੀ ਖ਼ਾਕ ਹੋਣਾ, ਉਲਟਾ ਯਤਨ ਹੈ.#ਫਰੀਦਾ, ਲੋੜੇ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ,#ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟੁ. (ਸ. ਫਰੀਦ)...