diuḍhāडिउढा
ਵਿ- ਅੱਧੇ ਸਹਿਤ ਇੱਕ. ਇੱਕ ਪੂਰਾ ਅਤੇ ਦ੍ਵਿਤੀਯ ਅਰ੍ਧ. ਸਾੱਰ੍ਧੈਕ। ੨. ਸੰਗ੍ਯਾ- ਗਿਣਤੀ ਦਾ ਕੋਠਾ. ਜਿਸ ਵਿੱਚ ਡਿਉਢ ਦਾ ਹ਼ਿਸਾਬ ਹੈ। ੩. ਇੱਕ ਛੰਦ. ਇਸ ਦਾ ਨਾਮ "ਦੁਭੰਗੀ" ਅਤੇ "ਮਦਨਹਰ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ੪੦ ਮਾਤ੍ਰਾ. ਪਹਿਲਾ ਵਿਸ਼੍ਰਾਮ ੧੦. ਪੁਰ, ਦੂਜਾ ੮. ਪੁਰ, ਤੀਜਾ ੧੪. ਪੁਰ, ਚੌਥਾ ੮. ਪੁਰ. ਤੀਜੇ ਅਤੇ ਚੌਥੇ ਪਦ ਦਾ ਅਨੁਪ੍ਰਾਸ ਮਿਲਵਾਂ. ਹਰੇਕ ਚਰਣ ਦੇ ਆਦਿ ਦੋ ਲਘੁ ਅੰਤ ਇੱਕ ਗੁਰੁ.#ਉਦਾਹਰਣ-#ਕਲਗੀਧਰ ਸ੍ਵਾਮੀ ਅੰਤਰਯਾਮੀ#ਜੌ ਸਿਰ ਪੈ ਨਿਜ ਹਾਥ ਧਰੈ, ਸਭ ਦੁੱਖ ਹਰੈ।#ਕਰ ਰੰਕਨ ਰਾਜਾ, ਦੇਇ ਸਮਾਜਾ,#ਸ੍ਯਾਲਨ ਕੋ ਸਮ ਸਿੰਘ ਕਰੈ, ਬਲ ਤੇਜ ਭਰੈ. xxx#(ਅ) ਦੂਜਾ- ਰੂਪ ਪ੍ਰੀਤ ਚਰਣ ੩੬ ਮਾਤ੍ਰਾ, ਪਹਿਲਾ ਵਿਸ੍ਰਾਮ ੧੬. ਪੁਰ, ਦੂਜਾ ੧੨. ਪੁਰ, ਤੀਜਾ ੮. ਪੁਰ. ਦੂਜੇ ਤੀਜੇ ਵਿਸ੍ਰਾਮ ਪੁਰ ਦੋ ਦੋ ਗੁਰ, ਅਤੇ ਅਨੁਪ੍ਰਾਸ ਦਾ ਮੇਲ. ਠਰੇਕ ਚਰਣ ਦੇ ਆਦਿ ਲਘੁ. ਉਦਾਹਰਣ.#ਫਰਉਪਕਾਰ ਰਾਤ ਦਿਨ ਕਰਦਾ, ਪਰੇ ਨ ਮਨ ਹੰਕਾਰਾ, ਗੁਰੁ ਦਾ ਪ੍ਯਾਰਾ।#ਭੁਜਬਲ ਸਾਥ ਕਮਾਵੇ ਰੋਜ਼ੀ, ਕਦੇ ਨ ਹੱਥ ਪਸਾਰਾ, ਬਿਨ ਕਰਤਾਰਾ। xx#(ੲ) ਡਿਉਢਾ ਦਾ ਤੀਜਾ ਰੂਪ "ਫਣੀਸ਼" ਛੰਦ ਹੈ. ਇਸ ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ ੪੨ ਮਾਤ੍ਰਾ, ਪਹਿਲਾ ਵਿਸ਼੍ਰਾਮ ੧੦. ਪੁਰ, ਦੂਜਾ, ਤੀਜਾ, ਚੌਥਾ ਅਤੇ ਪੰਜਵਾਂ ਵਿਸ਼੍ਰਾਮ ਅੱਠ ਅੱਠ ਮਾਤ੍ਰਾ ਪੁਰ, ਅੰਤ ਦੋ ਗੁਰੁ. ਪਹਿਲੇ ਤਿੰਨ ਵਿਸ਼੍ਰਾਮਾਂ ਦਾ ਅਨੁਪ੍ਰਾਸ ਆਪੋਵਿੱਚੀ ਮਿਲਵਾਂ, ਚੌਥੇ ਅਰ ਪੰਜਵੇਂ ਵਿਸ਼੍ਰਾਮ ਦਾ ਅਨੁਪ੍ਰਾਸ ਪਰਸਪਰ ਮਿਲਵਾਂ.#ਉਦਾਹਰਣ-#ਜਿਨ ਮਨਮਤਿ ਤ੍ਯਾਗੀ, ਗੁਰੁਮਤਿ ਪਾਗੀ,#ਭੇ ਅਨੁਰਾਗੀ, ਸ਼੍ਰੀ ਗੁਰੁਬਾਨੀ, ਜੋ ਸੁਖਦਾਨੀ. xx
वि- अॱधे सहित इॱक. इॱक पूरा अते द्वितीय अर्ध. साॱर्धैक। २. संग्या- गिणती दा कोठा. जिस विॱच डिउढ दा ह़िसाब है। ३. इॱक छंद. इस दा नाम "दुभंगी" अते "मदनहर" भी है. लॱछण- चार चरण, प्रति चरण ४० मात्रा. पहिला विश्राम १०. पुर, दूजा ८. पुर, तीजा १४. पुर, चौथा ८. पुर. तीजे अते चौथे पद दा अनुप्रास मिलवां. हरेक चरण दे आदि दो लघु अंत इॱक गुरु.#उदाहरण-#कलगीधर स्वामी अंतरयामी#जौ सिर पै निज हाथ धरै, सभ दुॱख हरै।#कर रंकन राजा, देइ समाजा,#स्यालन को सम सिंघ करै, बल तेज भरै. xxx#(अ) दूजा- रूप प्रीत चरण ३६ मात्रा,पहिला विस्राम १६. पुर, दूजा १२. पुर, तीजा ८. पुर. दूजे तीजे विस्राम पुर दो दो गुर, अते अनुप्रास दा मेल. ठरेक चरण दे आदि लघु. उदाहरण.#फरउपकार रात दिन करदा, परे न मन हंकारा, गुरु दा प्यारा।#भुजबल साथ कमावे रोज़ी, कदे न हॱथ पसारा, बिन करतारा। xx#(ॲ) डिउढा दा तीजा रूप "फणीश" छंद है. इस दा लॱछण है चार चरण, प्रति चरण ४२ मात्रा, पहिला विश्राम १०. पुर, दूजा, तीजा, चौथा अते पंजवां विश्राम अॱठ अॱठ मात्रा पुर, अंत दो गुरु. पहिले तिंन विश्रामां दा अनुप्रास आपोविॱची मिलवां, चौथे अर पंजवें विश्राम दा अनुप्रास परसपर मिलवां.#उदाहरण-#जिन मनमति त्यागी, गुरुमति पागी,#भे अनुरागी, श्री गुरुबानी, जो सुखदानी. xx
ਸੰ. ਵ੍ਯ- ਸਾਥ. ਸੰਗ. ਸਮੇਤ. "ਪੁਤ੍ਰ ਸਹਿਤ ਗੁਰੁ ਦਰਸਨ ਕੀਨ." (ਗੁਪ੍ਰਸੂ) ੨. ਕ੍ਰਿ. ਵਿ- ਸਹਿਤ. ਹਿਤ ਸਹਿਤ. ਪ੍ਰੇਮ ਨਾਲ. ਸਨੇਹ ਕਰਕੇ. "ਭੋਜਨ ਮਧੁਰ ਸਹਿਤ ਕਰਵਾਏ." (ਗੁਪ੍ਰਸੂ) ੩. ਵਿ- ਹੱਛਾ ਹਿਤਕਾਰੀ. ਮਿਤ੍ਰ. "ਪਵਿਤ ਮਾਤਾ ਪਿਤਾ ਕੁਟੰਬ ਸਹਿਤ ਸਿਉ." (ਅਨੰਦੁ) ੪. ਦੇਖੋ, ਸਹਦ ੨....
ਵਿ- ਪੂਰਣ. "ਪੂਰਾ ਸਤਿਗੁਰੁ ਜੇ ਮਿਲੈ." (ਸ੍ਰੀ ਮਃ ੫) ੨. ਸੰਗ੍ਯਾ- ਜਲ ਦਾ ਕੀੜਾ. ਕੂਰਾ। ੩. ਸ਼੍ਰੀ ਗੁਰੂ ਰਾਮਦਾਸ ਜੀ ਦਾ ਇੱਕ ਪ੍ਰੇਮੀ ਸਿੱਖ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਦੁਤੀਅ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਗਣਤ ਅਤੇ ਗਣਤੀ. ਦੇਖੋ, ਸੰਖ੍ਯਾ....
ਦੇਖੋ, ਕੋਸ੍ਠ. "ਕੋਠੇ ਮੰਡਪ ਮਾੜੀਆ." (ਵਾਰ ਆਸਾ) ੨. ਕਿਸੇ ਅੰਗ ਦਾ ਪਹਾੜਾ, ਜੋ ਇੱਕ ਖ਼ਾਨੇ ਵਿੱਚ ਲਿਖਿਆ ਹੁੰਦਾ ਹੈ. "ਢੌਂਚੇ ਪੁਨ ਊਠੇ ਜੋਰਨ ਕੋਠੇ ਗ੍ਰਾਮਕਾਰ ਪਟਵਾਰ." (ਨਾਪ੍ਰ)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਦੇਖੋ, ਡਿਉਡਾ....
ਸੰ. छन्द् ਧਾ- ਬਲਵਾਨ ਹੋਣਾ, ਢਕਣਾ, ਆਛਾਦਨ ਕਰਨਾ, ਲਪੇਟਣਾ। ੨. ਸੰਗ੍ਯਾ- ਉਹ ਕਾਵ੍ਯ, ਜਿਸ ਵਿੱਚ ਮਾਤ੍ਰਾ, ਅੱਖਰ, ਗਣ ਆਦਿ ਦੇ ਨਿਯਮਾਂ ਦੀ ਪਾਬੰਦੀ ਹੋਵੇ, ਪਦ੍ਯ, ਨਜਮ। ੩. ਵੇਦ। ੪. ਉਹ ਵਿਦ੍ਯਾ, ਜਿਸ ਤੋਂ ਛੰਦਾਂ ਦੇ ਨਿਯਮਾਂ ਦਾ ਗ੍ਯਾਨ ਹੋਵੇ, ਪਿੰਗਲ. ਇਹ ਸ਼ਾਸਤ੍ਰ, ਵੇਦਾਂ ਦੇ ਛੀ ਅੰਗਾਂ ਵਿੱਚੋਂ ਹੈ। ੫. ਅਭਿਲਾਖਾ. ਇੱਛਾ. "ਤਜੇ ਸਰਬ ਆਸਾ ਰਹੇ ਏਕ ਛੰਦੰ." (ਦੱਤਾਵ) ੬. ਬੰਧਨ. "ਸਭ ਚੂਕੇ ਜਮ ਕੇ ਛੰਦੇ." (ਬਿਲਾ ਮਃ ੪) ੭. ਢੱਕਣ. ਪੜਦਾ. ਨਿਰੁਕ੍ਤ ਵਿੱਚ ਲਿਖਿਆ ਹੈ ਕਿ ਦੇਵਤਿਆਂ ਨੇ ਮੌਤ ਅਰ ਦੁੱਖਾਂ ਤੋਂ ਡਰਕੇ ਜਿਨ੍ਹਾਂ ਮੰਤ੍ਰਾਂ ਨਾਲ ਆਪਣੇ ਤਾਈਂ ਢਕਿਆ, ਉਨ੍ਹਾਂ ਦੀ ਛੰਦ ਸੰਗ੍ਯਾ ਹੋ ਗਈ. ਇਸੇ ਕਰਕੇ ਵੇਦ ਦਾ ਨਾਉਂ "ਛੰਦ" ਪਿਆ....
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਦੇਖੋ, ਡਿਉਢਾ....
ਸੰਗ੍ਯਾ- ਸ਼ਿਞ. ਦੇਖੋ, ਮਦਨਅਰਿ। ੨. ਦੇਖੋ, ਡਿਉਡਾ ੩....
ਦੇਖੋ, ਲਕ੍ਸ਼੍ਣ। ੨. ਦੇਖੋ, ਲਕ੍ਸ਼੍ਮਣ. "ਲੱਛਨੈ ਲੈ ਸੰਗ। ਜਾਨਕੀ ਸੋਭੰਗ." (ਰਾਮਾਵ) ੩. ਲਕ੍ਸ਼ੋਂ ਹੀ. ਲੱਖਾਂ. "ਲੱਛਨ ਦੈਕੈ ਪ੍ਰਦੱਛਨ." (ਚੰਡੀ ੧)...
ਸੰ. ਚਤੁਰ. ਸੰਗ੍ਯਾ- ਚਹਾਰ. ਚਤ੍ਵਰ- ੪. "ਚਾਰ ਪਦਾਰਥ ਜੇ ਕੋ ਮਾਂਗੈ." (ਸੁਖਮਨੀ) ੨. ਸੰ. ਚਾਰ. ਗੁਪਤਦੂਤ. ਗੁਪਤ ਰੀਤਿ ਨਾਲ ਵਿਚਰਨ ਵਾਲਾ. "ਲੇ ਕਰ ਚਾਰ ਚਲ੍ਯੋ ਤਤਕਾਲ." (ਗੁਪ੍ਰਸੂ) ੩. ਜੇਲ. ਕੈਦਖ਼ਾਨਾ। ੪. ਗਮਨ. ਜਾਣਾ। ੫. ਦਾਸ. ਸੇਵਕ। ੬. ਆਚਾਰ. ਰੀਤਿ. ਰਸਮ। ੭. ਪ੍ਰਚਾਰ. "ਚੇਤ ਨਾ ਕੋ ਚਾਰ ਕੀਓ." (ਅਕਾਲ) ੮. ਚਾਲ ਦੀ ਥਾਂ ਭੀ ਚਾਰ ਸ਼ਬਦ ਆਇਆ ਹੈ. "ਲਖੀ ਤਿਹ ਪਾਵਚਾਰ." (ਰਾਮਾਵ) ਪੈਰਚਾਲ। ੯. ਦੇਖੋ, ਚਾਰੁ। ੧੦. ਅਭਿਚਾਰ (ਮੰਤ੍ਰਪ੍ਰਯੋਗ) ਦੀ ਥਾਂ ਭੀ ਚਾਰ ਸ਼ਬਦ ਵਰਤਿਆ ਹੈ. "ਜਬ ਲਗ ਮੰਤ੍ਰਚਾਰ ਤੈਂ ਕਰਹੈਂ." (ਚਰਿਤ੍ਰ ੩੯੪)...
ਸੰ. ਧਾ- ਜਾਣਾ, ਫਿਰਨਾ, ਵਿਚਰਨਾ। ੨. ਸੰਗ੍ਯਾ- ਪੈਰ. ਪਾਦ. "ਚਰਣ ਠਾਕੁਰ ਕੇ ਰਿਦੈ ਸਮਾਣੇ." (ਮਾਝ ਮਃ ੫) ੩. ਛੰਦ ਦੀ ਤੁਕ. "ਤਿਥਿ ਹੋਂਇ ਕਲਾ ਪ੍ਰਥਮੇ ਚਰਣ." (ਰੂਪਦੀਪ) ੪. ਭੱਛਨ ਕਰਨਾ. ਖਾਣਾ। ੫. ਆਚਰਣ. ਸੁਭਾਵ. ਆਚਾਰ. "ਜਿਨ ਸਾਧੂ ਚਰਣ ਸਾਧਪਗ ਸੇਵੇ." (ਜੈਤ ਮਃ ੪)...
ਸੰ. ਵ੍ਯ- ਨੂੰ. ਕੋ. ਤਾਈਂ। ੨. ਵਿਰੁੱਧ. ਉਲਟ। ੩. ਫਿਰ. ਪੁਨਹ। ੪. ਬਦਲੇ ਵਿੱਚ। ੫. ਹਰ. ਹਰ ਇੱਕ. "ਪ੍ਰਤਿ ਵਾਸਰ ਸੈਨ ਵਧਾਵਤ ਹੈਂ" (ਗੁਪ੍ਰਸੂ) ੬. ਸਮਾਨ. ਤੁੱਲ। ੭. ਸਾਮ੍ਹਣੇ. ਮੁਕਾਬਲੇ ਵਿੱਚ। ੮. ਓਰ. ਤਰਫ। ੯. ਸੰਗ੍ਯਾ- ਨਕਲ. ਕਾਪੀ (copy)....
ਸੰ. ਸੰਗ੍ਯਾ- ਅੱਖਰ ਦੇ ਉੱਚਾਰਣ ਵਿੱਚ ਜੋ ਸਮਾਂ ਲਗਦਾ ਹੈ, ਉਸ ਨੂੰ "ਮਾਤ੍ਰਾ" ਆਖਦੇ ਹਨ. ਪਿੰਗਲਗ੍ਰੰਥਾਂ ਵਿੱਚ ਕਲ, ਕਲਾ, ਮੱਤ, ਮੱਤਾ ਆਦਿ ਮਾਤ੍ਰਾ ਦੇ ਨਾਮ ਹਨ. "ਗਿਣੈ ਵੀਰ ਮਾਤ੍ਰਾ ਕਲੀ ਏਕ ਰਾਨੈ." (ਰੂਪਦੀਪ) ੨. ਸ੍ਵਰ ਅੱਖਰਾਂ ਦੇ ਵ੍ਯੰਜਨਾ ਨਾਲ ਲੱਗੇ ਚਿੰਨ੍ਹ. ਲਗ. (ਾ) (ਿ) (ੀ) (ੁ) (ੂ) (ੇ) (ੈ) (ੋ) (ੌ) (ੰ) (ਃ)। ੩. ਇੰਦ੍ਰੀਆਂ ਦੀਆਂ ਵ੍ਰਿੱਤੀਆਂ, ਜਿਨ੍ਹਾਂ ਦ੍ਵਾਰਾ ਵਿਸੇ ਜਾਣੇ ਜਾਂਦੇ ਹਨ. "ਏਕੈ ਰਸ ਮਾਤ੍ਰਾ ਕੇ ਰਾਤਾ." (ਦੱਤਾਵ) ੪. ਹੱਦ. ਸੀਮਾਂ. ਅਵਧਿ. "ਜੀਵਨ ਕੇ ਬਲ ਕੀ ਪਰ ਮਾਤ੍ਰਾ." (ਕ੍ਰਿਸ਼ਨਾਵ) ੫. ਉਦਾਸੀਨ ਸਾਧੂਆਂ ਦੇ ਨਿਯਮ ਪ੍ਰਗਟ ਕਰਣ ਵਾਲੇ ਮੰਤ੍ਰ, ਜੋ ਸ਼੍ਰੀ ਗੁਰੂ ਨਾਨਕ ਦੇਵ, ਬਾਬਾ ਸ਼੍ਰੀ ਚੰਦ ਜੀ, ਬਾਬਾ ਗੁਰਦਿੱਤਾ ਜੀ, ਸੰਤ ਅਲਮਸਤ ਜੀ ਅਤੇ ਫੂਲਸਾਹਿਬ ਆਦਿਕਾਂ ਦੇ ਨਾਮ ਤੋਂ ਰਚੇ ਗਏ ਹਨ.¹ ਮਾਤ੍ਰਾ ਦਾ ਕੁਝ ਨਮੂਨਾ ਇਹ ਹੈ- ਮਾਤ੍ਰਾ ਗੁਰੂ ਨਾਨਕਦੇਵ ਜੀ ਕੀ-#ਪ੍ਰਿਥਮ ਗੁਰੁ ਕੋ ਨਮਸਕਾਰ। ਸਗਲ ਜਗਤ ਜਾਕੇ ਆਧਾਰ।#ਓਅੰਕਾਰ ਕੀ ਰਾਹ ਚਲਾਈ। ਸਤਿਗੁਰੁ ਹੋਏ ਆਪ ਸਹਾਈ।#ਓਅੰ ਆਦਿ ਉਦਾਸੀ ਆਇ। ਸਤਿਨਾਮ ਕਾ ਜਾਪ ਜਪਾਇ।#ਓਅੰ ਆਦਿ ਉਦਾਸੀ ਆਏ। ਉਦਾਸਧਰਮ ਕਾ ਰਾਹ ਚਲਾਏ।#ਓਅੰ ਅੱਖਰ ਨਾਮ ਉਦਾਸੀ। ਸੋਹੰ ਅੱਖਰ ਨਾਮ ਸੰਨ੍ਯਾਸੀ।#ਓਅੰ ਸੋਹੰ ਆਪੋ ਆਪ। ਆਪ ਜਪਾਏ ਸੋਹੰ ਕਾ ਜਾਪ।#ਉਦਾਸ ਮਾਰਗ ਮੇ ਰਹੇ ਉਦਾਸੀ। ਨਾਨਕ ਸੋ ਕਹੀਏ ਉਦਾਸੀ। ×××#ਮਾਤ੍ਰਾ ਬਾਬੇ ਸ਼੍ਰੀ ਚੰਦ ਜਤੀ ਜੀ ਕਾ-²#ਗੁਰੁ ਅਬਿਨਾਸੀ ਖੇਲ ਰਚਾਯਾ। ਅਗਮਨਿਗਮ³ ਕਾ ਪੰਥ ਬਤਾਯਾ। ਗਿਆਨ ਕੀ ਗੋਦੜੀ ਖਿਮਾ ਕੀ ਟੋਪੀ। ਜਤ ਕਾ ਆੜਬੰਦ ਸੀਲ ਲਿੰਗੋਟੀ।#ਅਕਾਲ ਖਿੰਥਾ ਨਿਰਾਸ ਝੋਲੀ। ਜੁਗਤ ਕਾ ਟੋਪ ਗੁਰਮੁਖੀ ਬੋਲੀ।#ਧਰਮ ਕਾ ਚੋਲਾ ਸਤ ਕੀ ਸੇਲੀ। ਮਰਯਾਦ ਮੇਖਲੀ ਲੈ ਗਲੇ ਸੇਲੀ। × × × × × ×#ਸਾਹ ਸੁਪੈਦ ਜਰਦ ਸੁਰਖਾਈ ਜੋ ਲੈ ਪਹਿਰੈ ਸੋ ਗੁਰਭਾਈ।× × × × × ×#ਨਾਨਕਪੂਤਾ ਸ਼੍ਰੀਚੰਦ ਬੋਲੇ। ਜੁਗਤ ਪਛਾਣੇ ਤਤੁ ਵਿਰੋਲੇ।#ਐਸੀਮਾਤ੍ਰਾ⁴ ਲੈ ਪਹਿਰੈ ਕੋਇ। ਆਵਾਗਵਣ ਮਿਟਾਵੈ ਸੋਇ.#੬. ਤੀਜਾ ਕਾਰਕ. ਮਾਤਾ ਨੇ. ਮਾਤਾ ਕਰਕੇ....
ਦੇਖੋ, ਪਹਲਾ। ੨. ਕ੍ਰਿ. ਵਿ- ਪਹਲੇ. ਪੇਸ਼ਤਰ. ਪਹਿਲਾਂ. "ਪਹਿਲਾ ਸੁਚਾ ਆਪਿ ਹੁਇ." (ਵਾਰ ਆਸਾ)...
ਦੇਖੋ, ਬਿਸਰਾਮ....
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਵਿ- ਦ੍ਵਿਤੀਯ. ਦੂਸਰਾ. "ਦੂਜਾ ਸੇਵਨਿ ਨਾਨਕਾ ਸੇ ਪਚਿ ਪਚਿ ਮੁਏ ਅਜਾਨ." (ਵਾਰ ਗਉ ੧. ਮਃ ੫) ੨. ਸੰਗ੍ਯਾ- ਦ੍ਵੈਤਭਾਵ. "ਦੂਜਾ ਜਾਇ ਇਕਤੁ ਘਰਿ ਆਨੈ." (ਸਿਧਗੋਸਟਿ)...
ਵਿ- ਤ੍ਰਿਤੀਯ. ਤੀਸਰਾ. ਤੀਸਰੀ. "ਤੀਜੜੀ ਲਾਵ ਮਨਿ ਚਾਉ ਭਇਆ." (ਸੂਹੀ ਛੰਤ ਮਃ ੪) "ਤੀਜਾ ਪਹਰੁ ਭਇਆ." (ਤੁਖਾ ਛੰਤ ਮਃ ੧) ਤੀਜੇ ਪਹਰ ਤੋਂ ਭਾਵ ਪਚਾਸ ਅਤੇ ਪਛੱਤਰ ਦੇ ਵਿਚਕਾਰ ਦੀ ਅਵਸਥਾ ਹੈ....
ਦੇਖੋ, ਚਉਥਾ....
ਇੱਕ ਸ਼ਬਦਾਲੰਕਾਰ, ਜਿਸ ਦਾ ਲੱਛਣ ਹੈ ਕਿ ਅੱਖਰਾਂ ਦੀ ਸਮਾਨਤਾ ਅਤੇ ਪਦਾਂ ਦਾ ਵਜ਼ਨ ਅਨੇਕ ਵਾਰ ਵਾਕ ਵਿੱਚ ਤੁੱਲ ਹੋਵੇ. ਇਸ ਨੂੰ "ਪਦਮੈਤ੍ਰੀ" ਅਤੇ "ਵਰਣਮੈਤ੍ਰੀ" ਭੀ ਆਖਦੇ ਹਨ. ਵਿਦ੍ਵਾਨਾਂ ਨੇ ਇਸ ਅਲੰਕਾਰ ਦੇ ਪੰਜ ਭੇਦ ਥਾਪੇ ਹਨ-#ਛੇਕ, ਵ੍ਰਿੱਤਿ, ਸ਼੍ਰੁਤਿ, ਲਾਟ ਅਤੇ ਅੰਤ੍ਯ.#(ੳ) ਜੇ ਇੱਕੋ ਅੱਖਰ ਪਦਾਂ ਦੇ ਆਦਿ ਅਤੇ ਮੱਧ ਅਨੇਕ ਵਾਰ ਆਵੇ, ਤਦ "ਛੇਕਾਨੁਪ੍ਰਾਸ" ਹੈ.#ਉਦਾਹਰਣ-#ਗਾਵੈ ਕੋ ਵਿਦਿਆ ਵਿਖਮ ਵੀਚਾਰੁ. (ਜਪੁ)#ਕੁਚਿਲ ਕੁਰੂਪਿਂ ਕੁਨਾਰਿ ਕੁਲਖਨੀ#ਪਿਰਕਾ ਸਹਜੁ ਨ ਜਾਨਿਆ. (ਸਾਰ ਮਃ ੧)#ਛਤ੍ਰਧਾਰੀ ਛਤ੍ਰੀਪਤਿ ਛੈਲਰੂਪ ਛਿਤਿਨਾਥ,#ਛੋਨੀਕਰ ਛਾਯਾਬਰ ਛਤ੍ਰੀਪਤਿ ਗਾਈਐ.#(ਗ੍ਯਾਨ)#ਪਰਮਪੁਰਖ ਪਰਮੇਸੁਰ ਸ੍ਵਾਮੀ ਪਾਵਨ ਪਉਨਅਹਾਰੀ.#(ਹਜ਼ਾਰੇ ੧੦)#ਛਲਰੂਪੀ ਛੈਲੀ ਸਦਾ ਛਕੀ ਰਹਿਤ ਛਿਤਿ ਮਾਹਿ.#ਅਛਲ ਛਲਤ ਛਿਤਿਪਤਿਨ ਕੋ ਛਲੀ ਕੌਨ ਤੇ ਜਾਹਿ?#(ਚਰਿਤ੍ਰ ੭੦)#(ਅ) ਇੱਕੋ ਅੱਖਰ ਜੇ ਅਨੇਕ ਵਾਰ ਪਦਾਂ ਦੇ ਅੰਤ ਆਵੇ, ਅਤੇ ਪਦਾਂ ਦਾ ਵਜ਼ਨ ਸਮਾਨ ਹੋਵੇ, ਤਦ "ਵ੍ਰਿਤ੍ਯਾਨੁਪ੍ਰਾਸ" ਹੈ.#ਉਦਾਹਰਣ-#ਦਰਸਨ ਪਰਸਨ ਸਰਸਨ ਹਰਸਨ#ਰੰਗਿ ਰੰਗੀ ਕਰਤਾਰੀ ਰੇ (ਆਸਾ ਮਃ ੫)#ਨਾਮੁ ਧਿਆਈ ਸਦਾ ਸਖਾਈ ਸਹਜ ਸੁਭਾਈ ਗੋਵਿੰਦਾ,#ਗਣਿਤ ਮਿਟਾਈ ਚੂਕੀ ਧਾਈ ਕਦੇ ਨ ਵਿਆਪੈ ਮਨਚਿੰਦਾ#(ਆਸਾ ਛੰਤ ਮਃ ੫)#ਨਾਮ ਕਾਮ ਬਿਹੀਨ ਪੇਖਤ ਧਾਮ ਹੂੰ ਨਹਿ ਜਾਹਿ.#(ਜਾਪੁ)#ਕਹੂੰ ਦੇਵਤਾਨ ਕੇ ਦਿਵਾਨ ਮੇ ਵਿਰਾਜਮਾਨ,#ਕਹੂੰ ਦਾਨਵਾਨ ਕੋ ਗੁਮਾਨਮਤਿ ਦੇਤ ਹੋ. (ਅਕਾਲ)#ਕਾਹੂੰ ਕੋ ਤਨੈਯਾ ਹੈ ਨ ਮੈਯਾ ਜਾਂਕੇ ਭੈਯਾ ਕੋਊ,#ਛੋਨੀ ਹੂੰ ਕੇ ਛੈਯਾ ਛੋਡ ਕਾਸੋਂ ਪ੍ਰੀਤਿ ਲਈਐ.#(ਗ੍ਯਾਨ)#(ੲ) ਸਮ ਅਸਥਾਨ ਦੇ ਵਰਣਾਂ ਦਾ ਸੰਯੋਗ ਹੋਣ ਕਰਕੇ "ਸ਼੍ਰਤ੍ਯਨੁਪ੍ਰਾਸ" ਹੁੰਦਾ ਹੈ. ਅਰਥਾਤ ਕੰਠ ਵਿੱਚ ਬੋਲਣ ਵਾਲੇ ਅੱਖਰ ਨਾਲ ਕੰਠਅਸਥਾਨੀ ਦਾ ਮੇਲ, ਦੰਦਾਂ ਵਿੱਚ ਬੋਲਣ ਵਾਲੇ ਅੱਖਰ ਨਾਲ ਦੰਤਅਸਥਾਨੀ ਦਾ ਮੇਲ ਆਦਿਕ.#ਉਦਾਹਰਣ-#ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ. (ਜਪੁ)#ਤ- ਥ- ਸ- ਧ ਇਹ ਸਭ ਅੱਖਰ ਦੰਦਾਂ ਵਿੱਚ ਬੋਲਣ ਵਾਲੇ ਹਨ.#(ਸ) ਪਦ ਉਹੀ ਹੋਣ, ਪਰ ਅਨ੍ਵਯ ਕਰਨ ਤੋਂ ਭਾਵ ਵਿੱਚ ਭੇਦ ਹੋਵੇ, ਇਹ "ਲਾਟਾਨੁਪ੍ਰਾਸ" ਹੈ.#ਉਦਾਹਰਣ-#ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ. (ਜਪੁ)#ਇਸ ਦਾ ਪਾਠ- ਗਾਵੈ ਕੋ? ਤਾਣੁ ਹੋਵੈ ਕਿਸੈ ਤਾਣੁ ਪੜ੍ਹਨ ਤੋਂ ਅਰਥ ਹੈ- ਵਾਹਗੁਰੂ ਨੂੰ ਕੌਣ ਗਾ ਸਕਦਾ ਹੈ? ਉੱਤਰ- ਜਿਸ ਨੂੰ ਕਰਤਾਰ ਦੀ ਰਖ੍ਯਾ ਦਾ ਬਲ ਹੈ. ਅਤੇ ਗਾਵੈ ਕੋ ਤਾਣੁ, ਹੋਵੈ ਕਿਸੈ ਤਾਣੁ, ਪੜ੍ਹਨ ਤੋਂ ਅਰਥ ਹੈ ਕਿ ਜਿਸ ਵਿੱਚ ਬਲ ਦੀ ਪ੍ਰਧਾਨਤਾ ਹੈ, ਉਹ ਕਰਤਾਰ ਦੇ ਬਲ ਦੀ ਮਹਿਮਾਂ ਗਾਉਂਦਾ ਹੈ.#ਗੁਰੂਸ਼ਰਣ ਆਯੋ ਨਹੀਂ ਹੋਤ ਯਾਤਨਾ ਤਾਹਿਂ.#ਗੁਰੂਸ਼ਰਣ ਆਯੋ ਨਹੀਂ ਹੋਤ ਯਾਤਨਾ ਤਾਹਿਂ.#ਨਹੀਂ ਪਦ ਨੂੰ ਪਹਿਲੇ ਅਤੇ ਦੂਜੇ ਪਦ ਨਾਲ ਜੋੜਨ ਤੋਂ ਭਾਵ ਬਦਲਗਿਆ.#ਜਾਓ ਮਤ ਠਹਿਰੋ ਇਹਾਂ#ਇਸ ਵਾਕ ਦੇ ਮਤ ਪਦ ਦਾ ਜਾਓ ਅਥਵਾ ਠਹਿਰੋ ਨਾਲ ਸੰਯੋਗ ਕਰਨ ਤੋਂ ਭਾਵ ਵਿੱਚ ਭਾਰੀ ਭੇਦ ਹੋ ਜਾਂਦਾ ਹੈ.#(ਹ) ਛੰਦ ਦੀਆਂ ਤੁਕਾਂ ਦੇ ਅੰਤਿਮ ਅੱਖਰ ਦੀ "ਤੁਕਾਂਤ" ਸੰਗ੍ਯਾ ਹੈ. ਅਤੇ ਇਸ ਤੁਕਾਂਤ ਦਾ ਨਾਉਂ ਹੀ "ਅੰਤ੍ਯਾਨੁਪ੍ਰਾਸ" ਹੈ. ਕਵੀਆਂ ਨੇ "ਅੰਤ੍ਯਾਨੁਪ੍ਰਾਸ" ਛੀ ਪ੍ਰਕਾਰ ਦਾ ਕਲਪਿਆ ਹੈ- ਸਰਵਾਂਤ੍ਯ, ਸਮਾਂਤ੍ਯ ਵਿਖਮਾਂਤ੍ਯ. ਸਮਾਂਤ੍ਯ, ਵਿਖਮਾਂਤ੍ਯ, ਸਮਵਿਖਮਾਂਤ੍ਯ ਅਤੇ ਭਿੰਨਤੁਕਾਂਤ੍ਯ.#(a) ਸਰਵਾਂਤ੍ਯ ਅਨੁਪ੍ਰਾਸ ਉਹ ਹੈ ਕਿ ਸਾਰੇ ਚਰਣਾਂ ਦੇ ਅੰਤਿਮ ਪਦ ਇੱਕ ਹੀ ਵਜ਼ਨ ਦੇ ਹੋਣ ਅਤੇ ਪਿਛਲਾ ਅੱਖਰ ਭੀ ਇੱਕੋ ਹੋਵੇ.#ਉਦਾਹਰਣ-#ਅਮਿਤ ਤੇਜ ਜਗ ਜੋਤਿ ਪ੍ਰਕਾਸੀ,#ਆਦਿ ਅਛੇਦ ਅਭੈ ਅਵਿਨਾਸੀ,#ਪਰਮ ਤੱਤ ਪਰਮਾਰ੍ਥ ਵਿਕਾਸੀ,#ਆਦਿ ਸਰੂਪ ਅਖੰਡ ਉਦਾਸੀ. (ਗ੍ਯਾਨ)#(b) ਸਮਾਂਤ੍ਯ ਵਿਖਮਾਂਤ੍ਯ ਅਨੁਪ੍ਰਾਸ ਓਹ ਹੈ ਕਿ ਟੌਂਕ ਪਦ ਨਾਲ ਟੌਂਕ ਦਾ, ਅਤੇ ਜਿਸਤ ਨਾਲ ਜਿਸਤ ਦਾ ਵਜ਼ਨ ਅਤੇ ਅੱਖਰ ਮਿਲੇ.#ਉਦਾਹਰਣ-#ਗੁਣ ਮੁਦ ਮੰਗਲ ਮੂਲ,#ਸਭ ਕਾਰਯ ਕੋ ਸਿਧ ਕਰਤ,#ਅਵਗੁਣ ਗਹੋ ਨ ਭੂਲ,#ਸੁਖ ਸੰਪਤਿ ਕੋ ਜੋ ਹਰਤ.#(c) ਜਿਸਤ ਨਾਲ ਜਿਸਤ ਦਾ ਅੰਤਿਮ ਵਜ਼ਨ ਅਤੇ ਅੱਖਰ ਮਿਲੇ, ਪਰ ਟੌਂਕ ਨਾਲ ਨਾ ਮਿਲੇ. ਇਹ ਸਮਾਂਤ੍ਯ ਅਨੁਪ੍ਰਾਸ ਹੈ.#ਉਦਾਹਰਣ-#ਇੰਦ੍ਰਾਨ ਇੰਦ੍ਰ,#ਬਾਲਾਨ ਬਾਲ,#ਰੰਕਾਨ ਰੰਕ,#ਕਾਲਾਨ ਕਾਲ. (ਜਾਪੁ)#(d) ਵਿਖਮਾਂਤ੍ਯ ਅਨੁਪ੍ਰਾਸ ਵਿੱਚ ਟੌਂਕ ਪਦਾਂ ਦਾ ਅੰਤਿਮ ਵਜ਼ਨ ਅਤੇ ਅੱਖਰ ਮਿਲਦੇ ਹਨ, ਅਤੇ ਜਿਸਤ ਪਦਾਂ ਦੇ ਅਣਮੇਲ ਹੁੰਦੇ ਹਨ.#ਉਦਾਹਰਣ-#ਸਾਲਾਹੀ ਸਾਲਾਹਿ,#ਏਤੀ ਸੁਰਤਿ ਨ ਪਾਈਆ,#ਨਦੀਆ ਅਤੈ ਵਾਹ,#ਪਵਹਿ ਸਮੁੰਦਿ ਨ ਜਾਣੀਅਹਿ. (ਜਪੁ)#(e) ਪਹਿਲੇ ਚਰਣ ਦਾ ਦੂਜੇ ਨਾਲ ਅੰਤਿਮ ਵਜ਼ਨ ਅਤੇ ਅੱਖਰ ਮਿਲੇ, ਅਤੇ ਤੀਜੇ ਚਰਣ ਨਾਲ ਚੌਥੇ ਚਰਣ ਦਾ ਸਮ ਮੇਲ ਹੋਵੇ, ਇਹ ਸਮਵਿਖਮਾਂਤ੍ਯ ਅਨੁਪ੍ਰਾਸ ਹੈ.#ਉਦਾਹਰਣ-#ਗੁਨ ਗਨ ਉਦਾਰ,#ਮਹਿਮਾ ਅਪਾਰ,#ਆਸਨ ਅਭੰਗ,#ਉਪਮਾਂ ਅਨੰਗ. (ਜਾਪੁ)#(f) ਜੇ ਸਾਰੇ ਚਰਣਾਂ ਦੇ ਅੰਤਿਮ ਅੱਖਰ ਅਤੇ ਵਜ਼ਨ ਭਿੰਨ- ਭਿੰਨ (ਵੱਖੋ- ਵੱਖ) ਹੋਣ, ਤਦ ਭਿੰਨ ਤੁਕਾਂਤ੍ਯ ਅਨੁਪ੍ਰਾਸ ਹੈ.#ਉਦਾਹਰਣ-#ਕਿਤੋ ਕਾਲ ਬੀਤ੍ਯੋ ਭਏ ਰਾਮਰਾਜੰ,#ਸਬੈ ਸ਼ਤ੍ਰੁ ਜੀਤੇ ਮਹਾ ਜੁੱਧਮਾਲੀ,#ਫਿਰ੍ਯੋ ਚਕ੍ਰ ਚਾਰੋਂ ਦਿਸ਼ਾ ਮੱਧ ਰਾਮੰ,#ਭਯੋ ਨਾਮ ਤਾਂਤੇ ਮਹਾਂ ਚਕ੍ਰਵਰਤੀ. (ਰਾਮਾਵ)...
ਫ਼ਾ. [ہریک] ਵਿ- ਹਰਯਕ. ਪ੍ਰਤ੍ਯੇਕ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਸੰ. ਵਿ- ਛੋਟਾ। ੨. ਹਲਕਾ. ਹੌਲਾ। ੩. ਸੁੰਦਰ. ਖੂਬਸੂਰਤ। ੪. ਕ੍ਰਿ. ਵਿ- ਛੇਤੀ. "ਕੰਠ ਲਗਾਏ ਲਘੁ ਗਹਿ ਹਾਥਾ." (ਨਾਪ੍ਰ) ੫. ਸੰਗ੍ਯਾ- ਇੱਕ ਮਾਤ੍ਰਾ ਵਾਲਾ ਅੱਖਰ ਹ੍ਰਸ੍ਵ। ੬. ਲਘੁਸ਼ੰਕਾ ਦਾ ਸੰਖੇਪ. ਮੂਤ੍ਰਤ੍ਯਾਗ. "ਮੈ ਅਬ ਹੀ ਲਘੁ ਕੇ ਹਿਤ ਜੈਹੋਂ." (ਚਰਿਤ੍ਰ ੧੮)...
ਸੰਗ੍ਯਾ- ਅਧਿਕਤਾ. ਜ਼੍ਯਾਦਤੀ। ੨. ਜੁਲਮ....
ਦੇਖੋ, ਗੁਰ ੩। ੨. ਸੰਗ੍ਯਾ- ਧਰਮਉਪਦੇਸ੍ਟ. ਧਰਮ ਦਾ ਆਚਾਰਯ. "ਗੁਰੁ ਈਸਰੁ ਗਰੁ ਗੋਰਖੁ ਬਰਮਾ." (ਜਪੁ) "ਤਿਨਿ ਕਉ ਕਿਆ ਉਪਦੇਸੀਐ ਜਿਨਿ ਗੁਰੁ ਨਾਨਕਦੇਉ?" (ਵਾਰ ਮਾਝ ਮਃ ੨)#ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਚਾਰ ਪ੍ਰਕਾਰ ਦੇ ਗੁਰੂ ਦੱਸੇ ਹਨ-#(ੳ) ਭ੍ਰਿੰਗੀਗੁਰੁ. ਭ੍ਰਿੰਗੀ ਖ਼ਾਸ ਜਾਤਿ ਦੇ ਕੀੜੇ ਨੂੰ ਆਪ ਜੇਹਾ ਕਰ ਲੈਂਦਾ ਹੈ, ਪਰ ਹਰੇਕ ਕ੍ਰਿਮਿ ਨੂੰ ਨਹੀਂ.#(ਅ) ਪਾਰਸ ਗੁਰੁ. ਲੋਹੇ ਨੂੰ ਸੋਨਾ ਕਰਦਾ ਹੈ, ਪਰ ਪਾਰਸਰੂਪ ਕਿਸੇ ਨੂੰ ਨਹੀਂ ਕਰਦਾ.#(ੲ) ਵਾਮਨਚੰਦਨ ਗੁਰੁ. ਖ਼ਾਸ ਰੁੱਤ ਵਿੱਚ ਪਾਸ ਦੇ ਬਿਰਛਾਂ ਨੂੰ ਸੁਗੰਧਿ ਵਾਲਾ ਕਰ ਦਿੰਦਾ ਹੈ, ਪਰ ਸਾਰੀ ਰੁੱਤਾਂ ਵਿੱਚ ਨਹੀਂ ਅਤੇ ਬਾਂਸ ਨੂੰ ਕਿਸੇ ਰੁੱਤ ਵਿੱਚ ਭੀ ਸੁਗੰਧਿ ਵਾਲਾ ਨਹੀਂ ਕਰਦਾ.#(ਸ) ਦੀਪਕ ਗੁਰੁ. ਆਪਣੇ ਤੁੱਲ ਹੀ ਦੂਜੇ ਦੀਪਕ ਨੂੰ ਜੋਤਿਵਾਲਾ ਕਰ ਦਿੰਦਾ ਹੈ। ੩. ਵ੍ਰਿਹਸਪਤਿ। ੪. ਉਸਤਾਦ. ਵਿਦ੍ਯਾ ਦੱਸਣ ਵਾਲਾ। ੫. ਦੋ ਮਾਤ੍ਰਾ ਵਾਲਾ ਅੱਖਰ. ਲਘੁ ਨਾਲੋਂ ਦੂਣਾ ਸਮਾਂ ਜਿਸ ਦੇ ਉੱਚਾਰਣ ਵਾਸਤੇ ਲੱਗੇ ਉਹ "ਗੁਰੁ" ਹੈ. ਕੰਨਾ, ਬਿਹਾਰੀ, ਦੋਲੈਂਕੇ, ਏਲਾਂ, ਦੁਲਾਈਆਂ, ਹੋੜਾ, ਕਨੌੜਾ, ਬਿੰਦੀ (ਅਨੁਸ੍ਵਾਰ ਅਥਵਾ ਟਿੱਪੀ) ਵਿਸਰਗ, ਇਜਾਫ਼ਤ ਅਤੇ ਅਧਿਕ ਵਾਲਾ ਅੱਖਰ ਗੁਰੁ ਹੁੰਦਾ ਹੈ. ਪਦ ਵਿੱਚ ਦੁੱਤ (ਦ੍ਵਿਤ੍ਵ) ਅਖਰ ਦੇ ਆਦਿ ਦਾ ਅੱਖਰ ਲਘੁ ਭੀ ਗੁਰੁ ਮੰਨਿਆ ਜਾਂਦਾ ਹੈ, ਜੈਸੇ "ਸ਼ਤ੍ਰੁ ਮਿਤ੍ਰ" ਵਿੱਚ "ਸ਼" ਅਤੇ "ਮਿ" ਗੁਰੂ ਹਨ. ਜੇ ਸੰਯੋਗੀ ਅੱਖਰ ਤੋਂ ਪਹਿਲੇ ਲਘੁ ਉੱਪਰ ਉੱਚਾਰਣ ਸਮੇਂ ਦਬਾਉ ਨਾ ਪਵੇ, ਤਦ ਗੁਰੁ ਨਹੀਂ ਹੁੰਦਾ, ਉਹ ਲਘੁ ਹੀ ਰਹਿੰਦਾ ਹੈ, ਜੈਸੇ- ਕ੍ਸ਼ਿਪ੍ਰ ਅਤੇ ਕਨ੍ਹੈਯਾ ਪਦ ਦਾ "ਕ੍ਸ਼" ਅਤੇ "ਕ" ਗੁਰੁ ਨਹੀਂ.#ਕਦੇ ਕਦੇ ਛੰਦ ਦੇ ਪਾਠ ਨੂੰ ਸਹੀ ਰੱਖਣ ਵਾਸਤੇ ਲਘੁ ਨੂੰ ਗੁਰੁ ਕਰਕੇ ਪੜ੍ਹੀਦਾ ਅਤੇ ਲਿਖੀਦਾ ਹੈ, ਜੈਸੇ- "ਨਾਥ ਨਿਰੰਜਨ ਤ੍ਵ ਸਰਨ." ਇਸ ਵਾਕ ਵਿੱਚ "ਤ੍ਵ" ਲਘੁ ਹੈ, ਪਰੰਤੁ ਛੱਪਯ ਦੀ ਮਾਤ੍ਰਾ ਪੂਰਨ ਕਰਨ ਲਈ "ਤਨਐ" ਪੜ੍ਹੀਦਾ ਹੈ, ਇਵੇਂ ਹੀ "ਰੱਛਾ ਹੋਇ ਤਾਂਹਿ ਸਭ ਕਾਲਾ। ਦੁਸ੍ਟ ਅਰਿਸ੍ਟ ਟਰਹਿਂ ਤਤਕਾਲਾ." ਇਸ ਥਾਂ ਕਾਲ ਅਤੇ ਤਤਕਾਲ ਦਾ "ਲ" ਦੀਰਘ ਲਿਖਿਆ ਹੈ.#ਗੁਰੁ ਦੇ ਨਾਮ ਗ, ਗੁ, ਗੋ, ਦੀਹ ਅਤੇ ਦੀਰਘ ਹਨ, ਇਸ ਦੀਆਂ ਮਾਤ੍ਰਾਂ ਦੋ ਗਿਣੀਆਂ ਜਾਂਦੀਆਂ ਹਨ ਅਤੇ ਲਿਖਣ ਦਾ ਸੰਕੇਤ ਇਹ "" ਹੈ।#੬. ਪਿਤਾ। ੭. ਰਾਜਾ। ੮. ਗੁਰੂ ਨਾਨਕਦੇਵ। ੯. ਪਾਰਬ੍ਰਹਮ. ਕਰਤਾਰ। ੧੦. ਵਿ- ਵਜ਼ਨਦਾਰ. ਭਾਰੀ। ੧੧. ਲੰਮਾ ਚੌੜਾ। ੧੨. ਸੰਗ੍ਯਾ- ਕਿਸੇ ਅਰਥ ਅਥਵਾ ਸਿੱਧਾਂਤ ਦੀ ਤਾਲਿਕਾ (ਕੁੰਜੀ)....
ਸੰ. उदाहरण. ਸੰਗ੍ਯਾ- ਦ੍ਰਿਸ੍ਟਾਂਤ. ਮਿਸਾਲ. ਨਜੀਰ....
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਜੋ ਅਦਭੁਤ ਕਲਗੀ ਸੀਸ ਤੇ ਧਾਰਣ ਕਰਦੇ ਹਨ. "ਅਬ ਆਨਕੀ ਆਸ ਨਿਰਾਸ ਭਈ ਕਲਗੀਧਰ ਵਾਸ ਕਿਯੋ ਮਨ ਮਾਹੀ." (ਗੁਪ੍ਰਸੂ) ਲੇਡੀ Login ਲਿਖਦੀ ਹੈ ਕਿ ਜਦ ਲਾਹੌਰ ਪੁਰ ਅੰਗ੍ਰੇਜ਼ੀ ਕਬਜਾ ਹੋਇਆ, ਤਦ ਉਸ ਦੇ ਪਤੀ ਡਾਕਟਰ Login ਨੇ ਮਹਾਰਾਜਾ ਰਣਜੀਤ ਸਿੰਘ ਦੇ ਤੋਸ਼ੇਖਾਨੇ ਦੀ ਫ਼ਹਿਰਿਸ੍ਤ ਬਣਾਕੇ ਚਾਰਜ ਲਿਆ. ਤੋਸ਼ੇਖ਼ਾਨੇ ਵਿੱਚ ਉਸ ਵੇਲੇ ਦਸ਼ਮੇਸ਼ ਦੀ ਕਲਗੀ ਮੌਜੂਦ ਸੀ. ਪਤਾ ਨਹੀਂ ਉਹ ਮਹਾਰਾਜਾ ਰਣਜੀਤ ਸਿੰਘ ਦੇ ਕਬਜੇ ਕਿਸ ਤਰਾਂ ਆਈ, ਅਤੇ ਹੁਣ ਉਹ ਅਮੋਲਕ ਵਸਤੁ ਕਿੱਥੇ ਹੈ.¹...
ਸੰ. स्वामिन ਵਿ- ਮਾਲਿਕ। ੨. ਧਨਵਾਨ। ੩. ਵਡਿਆਈ ਵਾਲਾ। ੪. ਸੰਗ੍ਯਾ- ਰਾਜਾ। ੫. ਕਰਤਾਰ. "ਸ੍ਵਾਮੀ ਸਰਨਿ ਪਰਿਓ ਦਰਬਾਰੇ." (ਟੋਡੀ ਮਃ ੫)...
ਸੰ. शिरस् ਅਤੇ ਸ਼ੀਰ੍ਸ. ਸੰਗ੍ਯਾ- ਸੀਸ. "ਸਿਰ ਧਰਿ ਤਲੀ ਗਲੀ ਮੇਰੀ ਆਉ." (ਸਵਾ ਮਃ ੧) ੨. ਇਹ ਸ਼ਬਦ ਵਿਸ਼ੇਸਣ ਹੋਕੇ ਉੱਪਰ, ਸ਼ਿਰੋਮਣਿ ਅਰਥ ਬੋਧਕ ਭੀ ਹੋਇਆ ਕਰਦਾ ਹੈ. ਜੈਸੇ- "ਵੇਲੇ ਸਿਰ ਪਹੁਚਣਾ, ਅਤੇ ਇਹ ਸਾਰਿਆਂ ਦਾ ਸਿਰ ਹੈ." (ਲੋਕੋ) ੩. ਸਿਰ ਸ਼ਬਦ ਸ੍ਰਿਜ (ਰਚਨਾ) ਅਰਥ ਭੀ ਰਖਦਾ ਹੈ. ਦੇਖੋ, ਸਿਰਿ....
ਸੰ. ਵਿ- ਆਪਣਾ. ਸ੍ਵਕੀਯ, ਜੋ ਪਰਾਇਆ ਨਹੀਂ. "ਸੋਈ ਜਨੁ ਸੋਈ ਨਿਜਭਗਤਾ." (ਨਟ ਮਃ ੫) ੨. ਮੁੱਖ, ਪ੍ਰਧਾਨ. "ਤੂੰ ਨਿਜਪਤਿ ਹੈਂ ਦਾਤਾ." (ਧਨਾ ਮਃ ੩) ਦੇਖੋ, ਨਿਜਪਤਿ। ੩. ਖ਼ਾਸ. ਵਿਸ਼ੇਸ. "ਨਿਜਕਰਿ ਦੇਖਿਓ ਜਗਤੁ ਮੈ." (ਸਃ ਮਃ ੯)...
ਸੰਗ੍ਯਾ- ਹੱਥ ਹਸ੍ਤ. "ਸਤਿਗੁਰੁ ਕਾਢਿਲੀਏ ਦੇ ਹਾਥ." (ਕਾਨ ਮਃ ੪) ੨. ਬੇੜੀ (ਨੌਕਾ) ਚਲਾਉਣ ਦਾ ਚੱਪਾ. "ਨਾ ਤੁਲਹਾ ਨਾ ਹਾਥ." (ਵਾਰ ਮਲਾ ਮਃ ੧) ੩. ਕਰਣ. ਪਤਵਾਰ। ੪. ਥਾਹ. ਡੂੰਘਿਆਈ ਦਾ ਥੱਲਾ. "ਸੁਣਿਐ ਹਾਥ ਹੋਵੈ ਅਸਗਾਹੁ." (ਜਪੁ) ਅਥਾਹ ਦਾ ਥਾਹ ਪ੍ਰਾਪਤ ਹੁੰਦਾ ਹੈ. "ਹਮ ਢੂਡਿ ਰਹੇ ਪਾਈ ਨਹੀ ਹਾਥ." (ਕਾਨ ਮਃ ੪)...
ਵਿ- ਰੱਜਿਆ. ਤ੍ਰਿਪਤ. ਸੰਤੁਸ੍ਟ। ੨. ਸੰ. राजन्. ਸੰਗ੍ਯਾ- ਆਪਣੀ ਨੀਤਿ ਅਤੇ ਸ਼ੁਭਗੁਣਾਂ ਨਾਲ ਪ੍ਰਜਾ ਨੂੰ ਰੰਜਨ (ਪ੍ਰਸੰਨ) ਕਰਨ ਵਾਲਾ.¹#ਗੁਰਵਾਕ ਹੈ- "ਰਾਜੇ ਚੁਲੀ ਨਿਆਵ ਕੀ." (ਮਃ ੧. ਵਾਰ ਸਾਰ) ਰਾਜੇ ਨੂੰ ਨਿਆਂ ਕਰਨ ਦੀ ਪ੍ਰਤਿਗ੍ਯਾ ਕਰਨੀ ਚਾਹੀਏ. "ਰਾਜਾ ਤਖਤਿ ਟਿਕੈ ਗੁਣੀ, ਭੈ ਪੰਚਾਇਣੁ. ਰਤੁ." (ਮਾਰੂ ਮਃ ੧) ਗੁਣੀ ਅਤੇ ਪ੍ਰਧਾਨਪੁਰਖਾਂ ਦੇ ਸਮਾਜ ਦਾ ਭੈ ਮੰਨਣ ਵਾਲਾ ਰਾਜਾ ਹੀ ਤਖਤ ਤੇ ਰਹਿ ਸਕਦਾ ਹੈ. ਭਾਈ ਗੁਰਦਾਸ ਜੀ ਲਿਖਦੇ ਹਨ-#"ਜੈਸੇ ਰਾਜਨੀਤਿ ਰੀਤਿ ਚਕ੍ਰਵੈ ਚੈਤੰਨਰੂਪ#ਤਾਂਤੇ ਨਿਹਚਿੰਤ ਨ੍ਰਿਭੈ ਬਸਤ ਹੈਂ ਲੋਗ ਜੀ. ×××#ਜੈਸੇ ਰਾਜਾ ਧਰਮਸਰੂਪ ਰਾਜਨੀਤਿ ਬਿਖੈ.#ਤਾਂਕੇ ਦੇਸ ਪਰਜਾ ਬਸਤ ਸੁਖ ਪਾਇਕੈ." ×××#(ਕਬਿੱਤ)#ਪ੍ਰੇਮਸੁਮਾਰਗ ਵਿੱਚ ਕਲਗੀਧਰ ਦਾ ਉਪਦੇਸ਼ ਹੈ-#"ਰਾਜੇ ਕੋ ਚਾਹੀਐ ਜੋ ਨਿਆਉਂ ਸਮਝ ਕਰ ਭੈ ਸਾਥ ਕਰੈ, ਕੋਈ ਇਸ ਕੇ ਰਾਜ ਮੈ ਦੁਖਿਤ ਨ ਹੋਇ. ਰਾਜੇ ਕੋ ਚਾਹੀਐ ਜੋ ਅਪਨੇ ਉੱਪਰ ਭੀ ਨਿਆਉਂ ਕਰੇ." ਅਰਥਾਤ ਜਿਨ੍ਹਾਂ ਕੁਕਰਮਾਂ ਤੋਂ ਲੋਕਾਂ ਨੂੰ ਦੰਡ ਦਿੰਦਾ ਹੈ, ਉਨ੍ਹਾਂ ਤੋਂ ਆਪ ਭੀ ਬਚੇ.#ਭਾਈ ਬਾਲੇ ਦੀ ਸਾਖੀ ਵਿੱਚ ਲਿਖਿਆ ਹੈ ਕਿ- "ਮੀਰ ਬਾਬਰ ਨੇ ਕਹਿਆ, ਹੇ ਫਕੀਰ ਜੀ! ਮੁਝ ਕੋ ਤੁਸੀਂ ਕੁਛ ਉਪਦੇਸ਼ ਕਰੋ." ਤਾਂ ਸ਼੍ਰੀ ਗੁਰੂ ਜੀ ਕਹਿਆ, "ਹੇ ਪਾਤਸ਼ਾਹ! ਤੁਸਾਂ ਧਰਮ ਦਾ ਨਿਆਉਂ ਕਰਨਾ ਤੇ ਪਰਉਪਕਾਰ ਕਰਨਾ."#ਚਾਣਕ੍ਯ ਨੇ ਰਾਜਾ ਦਾ ਲੱਛਣ ਕੀਤਾ ਹੈ-#''नीतिशास्त्रानुगो राजा. '' (ਸੂਤ੍ਰ ੪੮) ਉਸ ਨੇ ਰਾਜ੍ਯ ਦਾ ਮੂਲ ਇੰਦ੍ਰੀਆਂ ਨੂੰ ਜਿੱਤਣਾ ਲਿਖਿਆ ਹੈ-#''राज्यमृलमिन्दि्रय जयः '' (ਸੂਤ੍ਰ ੪) ਸਾਥ ਹੀ ਇਹ ਭੀ ਦੱਸਿਆ ਹੈ ਕਿ ਇੰਦ੍ਰੀਆਂ ਤੇ ਕਾਬੂ ਆਇਆ ਰਾਜਾ ਚਤੁਰੰਗਿਨੀ ਫੌਜ ਰਖਦਾ ਹੋਇਆ ਭੀ ਨਸ੍ਟ ਹੋਜਾਂਦਾ ਹੈ. - ''इन्दि्रय वशवर्ती चतुरङ्गवानपि विनश्यति. '' (ਸੂਤ੍ਰ ੭੦)#ਨੀਤਿਵੇੱਤਾ ਚਾਣਕ੍ਯ ਨੇ ਇਹ ਭੀ ਲਿਖਿਆ ਹੈ ਕਿ ਜੋ ਰਾਜੇ ਪ੍ਰਜਾ ਨਾਲ ਮੇਲ ਜੋਲ ਰਖਦੇ ਅਤੇ ਹਰੇਕ ਨੂੰ ਮੁਲਾਕਾਤ ਦਾ ਮੌਕਾ ਦਿੰਦੇ ਹਨ, ਉਹ ਪ੍ਰਜਾ ਨੂੰ ਪ੍ਰਸੰਨ ਕਰਦੇ ਹਨ, ਅਰ ਜਿਨ੍ਹਾਂ ਦਾ ਦਰਸ਼ਨ ਮਿਲਣਾ ਹੀ ਔਖਾ ਹੈ, ਉਹ ਪ੍ਰਜਾ ਨੂੰ ਨਸ੍ਟ ਕਰ ਦਿੰਦੇ ਹਨ-#''दुर्दर्शना हि राजानः प्रजा नाशयन्ति।'' (ਸੂਤ੍ਰ ੫੫੭)#''सुदर्शना हि राजानः प्रजा रञ्जयन्ति. '' (ਸੂਤ੍ਰ ੫੫੮)²#ਲਾਲ, ਦੇਵੀਦਾਸ ਅਤੇ ਰਘੁਨਾਥ ਆਦਿ ਕਵੀਆਂ ਨੇ ਰਾਜਾ ਦੇ ਸੰਬੰਧ ਵਿੱਚ ਲਿਖਿਆ ਹੈ-#ਕਬਿੱਤ#"ਸੁੰਦਰ ਸਲੱਜ ਸੁਧੀ ਸਾਹਸੀ ਸੁਹ੍ਰਿਦ ਸਾਚੋ#ਸੂਰੋ ਸ਼ੁਚਿ ਸਾਵਧਾਨ ਸ਼ਾਸਤ੍ਰਗ੍ਯ ਜਾਨੀਏ,#ਉੱਦਮੀ ਉਦਾਰ ਗੁਨਗ੍ਰਾਹੀ ਔ ਗੰਭੀਰ "ਲਾਲ"#ਸ਼ੁੱਧਮਾਨ ਧਰਮੀ ਛਮੀ ਸੁ ਤਤ੍ਵਗ੍ਯਾਨੀਏ,#ਇੰਦ੍ਰਯਜਿਤ ਸਤ੍ਯਵ੍ਰਤ ਸੁਕ੍ਰਿਤੀ ਧ੍ਰਿਤੀ ਵਿਨੀਤ#ਤੇਜਸੀ ਦਯਾਲੁ ਪ੍ਰੀਤਿ ਹਰਿ ਸੋਂ ਪ੍ਰਮਾਨੀਏ,#ਲੋਭ ਛੋਭ ਹਿੰਸਾ ਕਾਮ ਕਪਟ ਗਰੂਰਤਾ ਨ#ਲੰਛਨ ਬਤੀਸ ਏ ਛਿਤੀਸ ਕੇ ਬਖਾਨੀਏ.#ਛੋਟੇ ਛੋਟੇ ਗੁਲਨ ਕੋ ਸੂਰਨ ਕੀ ਬਾਰ ਕਰੈ#ਪਾਤਰੇ ਸੇ ਪੌਧਾ ਪਾਨੀ ਪੋਖ ਕਰ ਪਾਰਬੋ,#ਫੂਲੀ ਫੁਲਵਾਰਨ ਕੇ ਫੂਲ ਮੋਹ ਲੇਵੈ ਪੁਨ#ਖਾਰੇ ਘਨੇ ਰੂਖ ਏਕ ਠੌਰ ਤੈਂ ਉਪਾਰਬੋ,#ਨੀਚੇ ਪਰੇ ਪਾਯਨ ਤੈਂ ਟੇਕ ਦੈ ਦੈ ਊਚੇ ਕਰੈ#ਊਚੇ ਬਢਗਏ ਤੇ ਜਰੂਰ ਕਾਟਡਾਰਬੋ,#ਰਾਜਨ ਕੋ ਮਾਲਿਨ ਕੋ ਦਿਨਪ੍ਰਤਿ ਦੇਵੀਦਾਸ#ਚਾਰ ਘਰੀ ਰਾਤ ਰਹੇ ਇਤਨੋ ਬਿਚਾਰਬੋ.#ਸੁਥਰੀ ਸਿਲਾਹ ਰਾਖੇ ਵਾਯੁਬੇਗੀ ਬਾਹ ਰਾਖੇ#ਰਸਦ ਕੀ ਰਾਹ ਰਾਖੇ, ਰਾਖੇ ਰਹੈ ਬਨ ਕੋ,#ਚਤੁਰ ਸਮਾਜ ਰਾਖੇ ਔਰ ਦ੍ਰਿਗਬਾਜ਼ ਰਾਖੇ#ਖਬਰ ਕੇ ਕਾਜ ਬਹੁਰੂਪਿਨ ਕੇ ਗਨ ਕੋ,#ਆਗਮਭਖੈਯਾ ਰਾਖੇ ਹਿੰਮਤਰਖੈਯਾ ਰਾਖੇ#ਭਨੇ ਰਘੁਨਾਥ ਔ ਬੀਚਾਰ ਬੀਚ ਮਨ ਕੋ,#ਬਾਜੀ ਹਾਰੇ ਕੌਨਹੂੰ ਨ ਔਸਰ ਕੇ ਪਰੇ ਭੂਪ#ਰਾਜੀ ਰਾਖੇ ਪ੍ਰਜਨ ਕੋ ਤਾਜੀ ਸੁਭਟਨ ਕੋ.#ਛੱਪਯ#ਪ੍ਰਥਮ ਬੁੱਧ ਧਨ ਧੀਰ ਧਰਨ ਧਰਨੀ ਪ੍ਰਜਾਹ ਸੁਖ,#ਸੁਚਿ ਸੁਸੀਲ ਸੁਭ ਨਿਯਤ ਨੀਤਬੇਤਾ ਪ੍ਰਸੰਨਮੁਖ,#ਨਿਰਬਿਕਾਰ ਨਿਰਲੋਭ ਨਿਰਬਿਖੀ ਨਿਰਗਰੂਰ ਮਨ,#ਹਾਨਿ ਲਾਭ ਕਰ ਨਿਪੁਣ ਕਦਰਦਾਨੀ ਬਿਬੇਕ ਸਨ,#ਤੇਗ ਤ੍ਯਾਗ ਸਾਚੋ ਸੁਕ੍ਰਿਤਿ ਹਰਿਸੇਵਕ ਹਿੰਮਤ ਅਮਿਤ,#ਸਦ ਸਭਾ ਦਾਸ ਮੰਤ੍ਰੀ ਸੁਧੀ ਬਢਤ ਰਾਜ ਸਸਿਕਲਾ ਵਤ.#੩. ਸਭ ਨੂੰ ਪ੍ਰਸੰਨ ਕਰਨ ਅਤੇ ਪ੍ਰਕਾਸ਼ਣ ਵਾਲਾ ਜਗਤ ਨਾਥ ਕਰਤਾਰ. "ਕੋਊ ਹਰਿ ਸਮਾਨਿ ਨਹੀ ਰਾਜਾ." (ਬਿਲਾ ਕਬੀਰ) "ਰਾਜਾ ਰਾਮੁ ਮਉਲਿਆ ਅਨਤਭਾਇ। ਜਹ ਦੇਖਉ ਤਹ ਰਹਿਆ ਸਮਾਇ." (ਬਸੰ ਕਬੀਰ) "ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਐਸੋ ਰਾਜਾ ਛੋਡਿ ਔਰ ਦੂਜਾ ਕੌਨ ਧ੍ਯਾਇਯੇ?" (ਗ੍ਯਾਨ) ੪. ਕ੍ਸ਼੍ਤ੍ਰਿਯ. ਛਤ੍ਰੀ। ੫. ਭਾਵ- ਮਨ. "ਰਾਜਾ ਬਾਲਕ ਨਗਰੀ ਕਾਚੀ." (ਬਸੰ ਮਃ ੧) ਕੱਚੀ ਨਗਰੀ (ਵਿਨਾਸ਼ ਹੋਣ ਵਾਲੀ) ਦੇਹ ਹੈ। ੬. ਚੰਦ੍ਰਮਾ। ੭. ਨਾਪਿਤ (ਨਾਈ) ਨੂੰ ਭੀ ਪ੍ਰਸੰਨ ਕਰਨ ਲਈ ਲੋਕ ਰਾਜਾ ਆਖਦੇ ਹਨ। ੮. ਵਿ- ਰਾਜ੍ਯ ਦਾ. "ਨਾਮੁ ਧਨੁ, ਨਾਮੁ ਸੁਖ ਰਾਜਾ, ਨਾਮੁ ਕੁਟੰਬ, ਸਹਾਈ." (ਗੂਜ ਮਃ ੫)...
ਦੇਕੇ. "ਦੇਇ ਅਹਾਰੁ ਅਗਨਿ ਮਹਿ ਰਾਖੈ." (ਆਸਾ ਧੰਨਾ) ੨. ਦਿੰਦਾ ਹੈ. "ਤਿਨਾ ਭੀ ਰੋਜੀ ਦੇਇ." (ਵਾਰ ਰਾਮ ੧. ਮਃ ੨) ੩. ਦੇਵੀ. ਦੇਈ. "ਦੇਇਵਿਚਿਤ੍ਰ ਪਾਂਚ ਨ੍ਰਿਪ ਮਾਰੇ." (ਚਰਿਤ੍ਰ ੫੨) ਵਿਚਿਤ੍ਰਦੇਵੀ ਨੇ ਪੰਜ ਰਾਜੇ ਮਾਰੇ। ੪. ਦੇਖੋ, ਦੇਯ....
ਸੰ. ਸਿੰਹ. ਹਿੰਸਾ ਕਰਨ ਵਾਲਾ ਜੀਵ. ਸ਼ੇਰ. "ਸਿੰਘ ਰੁਚੈ ਸਦ ਭੋਜਨੁ ਮਾਸ." (ਬਸੰ ਮਃ ੫) ਭਾਵੇਂ ਸ਼ਾਰਦੂਲ (ਕੇਸ਼ਰੀ), ਚਿਤ੍ਰਕ ਵ੍ਯਾਘ੍ਰ (ਬਾਘ) ਆਦਿ ਸਾਰੇ ਸਿੰਹ (ਸਿੰਘ) ਕਹੇ ਜਾ ਸਕਦੇ ਹਨ, ਪਰ ਇਹ ਖ਼ਾਸ ਨਾਮ ਖ਼ਾਸ ਖ਼ਾਸ ਜੀਵਾਂ ਦੇ ਹਨ. ਪਾਠਕਾਂ ਦੇ ਗ੍ਯਾਨ ਲਈ ਇੱਥੇ ਚਿਤ੍ਰ ਦੇਕੇ ਸਪਸ੍ਟ ਕੀਤਾ ਜਾਂਦਾ ਹੈ. ਦੇਖੋ, ਸਾਰਦੂਲ। ੨. ਖੰਡੇ ਦਾ ਅਮ੍ਰਿਤਧਾਰੀ ਗੁਰੂ ਨਾਨਕਪੰਥੀ ਖਾਲਸਾ। ੩. ਵਿ- ਸ਼ਿਰੋਮਣਿ. ਪ੍ਰਧਾਨ। ੪. ਸ਼੍ਰੇਸ੍ਠ. ਉੱਤਮ। ੫. ਬਹਾਦੁਰ. ਸ਼ੂਰਵੀਰ। ੬. ਦੇਖੋ, ਫੀਲੁ। ੭. ਸਿੰਹਰਾਸ਼ਿ. ਦੇਖੋ, ਸਿੰਹ....
ਸੰ. तिज्. ਧਾ- ਤਿੱਖਾ ਕਰਨਾ, ਚਮਕਣਾ। ੨. ਸੰਗ੍ਯਾ- ਚਮਕ. ਪ੍ਰਕਾਸ਼. "ਆਪ ਆਪ ਤੇ ਜਾਨਿਆ ਤੇਜ ਤੇਜੁ ਸਮਾਨਾ." (ਬਿਲਾ ਕਬੀਰ) ਜੀਵ ਬ੍ਰਹਮ ਵਿੱਚ ਸਮਾਨਾ (ਸਮਾਇਆ) ੩. ਬਲ. ਸ਼ਕਤਿ। ੪. ਅਗਨਿ. "ਅਪ ਤੇਜ ਬਾਇ ਪ੍ਰਿਥਮੀ ਅਕਾਸਾ." (ਗਉ ਕਬੀਰ) ੫. ਵੀਰਯ। ੬. ਮਿੰਜ। ੭. ਘੀ। ੮. ਕ੍ਰੋਧ. "ਤੀਰਥਿ ਤੇਜੁ ਨਿਵਾਰਿ ਨ ਨ੍ਹਾਤੇ." (ਮਲਾ ਮਃ ੧) ੯. ਫ਼ਾ. [تیز] ਤੇਜ਼. ਵਿ- ਤਿੱਖਾ। ੧੦. ਚਾਲਾਕ....
ਸੰ. रूप्. ਧਾ- ਆਕਾਰ ਬਣਾਉਣਾ, ਰਚਨਾ ਕਰਨਾ, ਸਮਝਾਕੇ ਕਹਿਣਾ ਬਹਸ ਕਰਨਾ। ੨. ਸੰਗ੍ਯਾ- ਨੇਤ੍ਰ ਕਰਕੇ ਗ੍ਰਹਣ ਕਰਨ ਯੋਗ੍ਯ ਗੁਣ. ਪੁਰਾਣੇ ਕਵੀਆਂ ਨੇ ਸੱਤ ਰੂਪ ਮੰਨੇ ਹਨ- ਚਿੱਟਾ, ਨੀਲਾ, ਪੀਲਾ ਲਾਲ, ਹਰਾ, ਭੂਰਾ ਅਤੇ ਚਿਤਕਬਰਾ। ੩. ਸ਼ਕਲ. ਸੂਰਤ। ੪. ਖੂਬਸੂਰਤੀ. "ਰੂਪਹੀਨ ਬੁਧਿ ਬਲਹੀਨੀ." (ਗਉ ਮਃ ੫) ੫. ਵੇਸ. ਲਿਬਾਸ. "ਆਗੈ ਜਾਤਿ ਰੂਪ ਨ ਜਾਇ." (ਆਸਾ ਮਃ ੩) ੬. ਸੁਭਾਉ। ੭. ਸ਼ਬਦ। ੮. ਦ੍ਰਿਸ਼੍ਯ ਕਾਵ੍ਯ. ਨਾਟਕ। ੯. ਵਿ- ਮਯ. ਅਭਿੰਨ. ਇਹ ਦੂਜੇ ਸ਼ਬਦ ਦੇ ਅੰਤ ਆਕੇ ਅਭੇਦਤਾ ਦਾ ਬੋਧ ਕਰਾਉਂਦਾ ਹੈ, ਜਿਵੇਂ- ਅਨਦਰੂਪ ਪ੍ਰਗਟਿਓ ਸਭ ਥਾਨਿ." (ਰਾਮ ਮਃ ੫) ਆਨੰਦ ਜਿਸ ਤੋਂ ਭਿੰਨ ਨਹੀਂ ਹੈ....
ਸੰ. ਵਿ- ਪ੍ਰੀਤਿਯੁਕ੍ਤ। ੨. ਖ਼ੁਸ਼. ਪ੍ਰਸੰਨ....
ਦੇਖੋ, ਬਿਸਰਾਮ....
ਸੰਗ੍ਯਾ- ਗੁੜ. ਸਿਆਹਕੰਦ. "ਜੈਸੇ ਭਾਂਤ ਮਾਖਿਕਾ ਗੁਰ ਸੋਂ." (ਚਰਿਤ੍ਰ ੧੦੮) ੨. ਸੰ. गुर ਧਾ- ਯਤਨ ਕਰਨਾ, ਉੱਦਮ ਕਰਨਾ, ਮਾਰਨਾ, ਨੁਕ਼ਸਾਨ ਕਰਨਾ, ਉਭਾਰਨਾ, ਉੱਚਾ ਕਰਨਾ। ੩. ਸੰ. गुरू ਗੁਰੂ. ਸੰਗ੍ਯਾ- ਇਹ ਸ਼ਬਦ ਗ੍ਰੀ (गृ) ਧਾਤੁ ਤੋਂ ਬਣਿਆ ਹੈ, ਇਸ ਦੇ ਅਰਥ ਹਨ ਨਿਗਲਣਾ ਅਤੇ ਸਮਝਾਉਣਾ, ਜੋ ਅਗ੍ਯਾਨ ਨੂੰ ਖਾ ਜਾਂਦਾ ਹੈ ਅਤੇ ਸਿੱਖ ਨੂੰ ਤਤ੍ਵਗ੍ਯਾਨ ਸਮਝਾਉਂਦਾ ਹੈ, ਉਹ ਗੁਰੂ ਹੈ. ਗੁਰਬਾਣੀ ਵਿੱਚ ਗੁਰ, ਗੁਰੁ ਅਤੇ ਗੁਰੁ ਸ਼ਬਦ ਇੱਕ ਹੀ ਅਰਥ ਵਿੱਚ ਆਏ ਹਨ, ਯਥਾ- "ਗੁਰੁ ਅਪਨੇ ਬਲਿਹਾਰੀ." (ਸੋਰ ਮਃ ੫) "ਸੁਖਸਾਗਰੁ ਗੁਰੁ ਪਾਇਆ." (ਸੋਰ ਮਃ ੫) "ਅਪਨਾ ਗੁਰੂ ਧਿਆਏ." (ਸੋਰ ਮਃ ੫) ੪. ਧਰਮਉਪਦੇਸ੍ਟਾ. ਧਾਰਮਿਕ ਸਿਖ੍ਯਾ ਦੇਣ ਵਾਲਾ ਆਚਾਰਯ। ੫. ਮਤ ਦਾ ਆਚਾਰਯ. ਕਿਸੇ ਮਤ ਦੇ ਚਲਾਉਣ ਵਾਲਾ. "ਛਿਅ ਘਰ ਛਿਅ ਗੁਰ ਛਿਅ ਉਪਦੇਸ." (ਸੋਹਿਲਾ) ਦੇਖੋ, ਛਿਅ ਉਪਦੇਸ। ੬. ਪਤਿ. ਭਰਤਾ. "ਸੋਭਾਵੰਤੀ ਸੋਹਾਗਣੀ ਜਿਨਿ ਗੁਰ ਕਾ ਹੇਤ ਅਪਾਰੁ." (ਸ੍ਰੀ ਮਃ ੩) ੭. ਵ੍ਰਿਹਸਪਤਿ. ਦੇਵਗੁਰੁ. "ਕਹੁ ਗੁਰ ਗਜ ਸਿਵ ਸਭਕੋ ਜਾਨੈ." (ਗਉ ਕਬੀਰ) ੮. ਅੰਤਹਕਰਣ. ਮਨ. "ਕੁੰਭੇ ਬਧਾ ਜਲੁ ਰਹੈ, ਜਲੁ ਬਿਨੁ ਕੁੰਭ ਨ ਹੋਇ। ਗਿਆਨ ਕਾ ਬਧਾ ਮਨੁ ਰਹੈ, ਗੁਰ (ਮਨ) ਬਿਨੁ ਗਿਆਨ ਨ ਹੋਇ." (ਵਾਰ ਆਸਾ) ੯. ਵਿ- ਪੂਜ੍ਯ. "ਨਾਨਕ ਗੁਰ ਤੇ ਗੁਰ ਹੋਇਆ." (ਗੂਜ ਮਃ ੩) ੧੦. ਵਡਾ. ਪ੍ਰਧਾਨ. "ਕਉਨ ਨਾਮ ਗੁਰ ਜਾਕੈ ਸਿਮਰੈ ਭਵਸਾਗਰ ਕਉ ਤਰਈ?" (ਸੋਰ ਮਃ ੯) ੧੧. ਦੇਖੋ, ਗੁਰੁ....
ਸੰਗ੍ਯਾ- ਮਿਲਾਪ. ਮਿਲਣ ਦਾ ਭਾਵ। ੨. ਵਿਆਹ ਸਮੇਂ ਮਿਲੇ ਸੰਬੰਧੀਆਂ ਦਾ ਗਰੇਹ. "ਫਸ੍ਯੋ ਬ੍ਯਾਹ ਕੇ ਕਾਜ ਮੇ, ਬਹੁ ਮੇਲ ਬੁਲਾਏ." (ਗੁਪ੍ਰਸੂ)...
ਸੰ. ਵਿ- ਦਿੱਤਾ ਹੋਇਆ। ੨. ਸੰ. ਰਤ. ਪ੍ਰੀਤਿਵਾਨ. "ਨਾਮ ਸੰਗਿ ਮਨ ਤਨਹਿ ਰਾਤ." (ਮਾਲੀ ਮਃ ੫) ੩. ਸੰ. ਰਾਤ੍ਰਿ. ਨਿਸ਼ਾ. ਰਜਨੀ. ਸ਼ਬ....
ਸੰ. ਸੰਗ੍ਯਾ- ਸੂਰ੍ਯ ਚੜ੍ਹਨ ਤੋਂ ਲੈ ਕੇ ਛਿਪਣ ਤੀਕ ਦਾ ਵੇਲਾ. "ਦਿਨ ਤੇ ਸਰਪਰ ਪਉਸੀ ਰਾਤਿ." (ਆਸਾ ਮਃ ੫) ੨. ਅੱਠ ਪਹਿਰ (੨੪ ਘੰਟੇ) ਦਾ ਸਮਾਂ।¹ ੩. ਸੰ. ਦਾਨ ਦੇਣਾ. "ਪੰਥ ਬਤਾਵੈ ਪ੍ਰਭ ਕਾ, ਕਹੁ ਤਿਨ ਕਉ ਕਿਆ ਦਿਨਥੇ?" (ਕਲਿ ਮਃ ੪) ਦੇਖੋ, ਦਿਨਥੇ....
ਕ੍ਰਿ. ਵਿ- ਦੂਰ. ਪਾਰ. ਪਰ। ੨. ਉਸ ਪਾਸੇ। ੩. ਬਾਦ. ਪੀਛੇ। ੪. ਪੜੇ. ਪਏ."ਜੇ ਸਤਿਗੁਰਿ ਸਰਣਿ ਪਰੇ." (ਵਾਰ ਰਾਮ ੨. ਮਃ ੫)...
ਪ੍ਰਿਯ. ਪ੍ਰਿਯਤਾ ਧਾਰਨ ਵਾਲਾ. ਮਿਤ੍ਰ#ਜਾਨੈ ਰਾਗ ਰਾਗਿਨੀ ਕਬਿੱਤ ਰਸ ਦੋਹਾ ਛੰਦ#ਜਪ ਤਪ ਤੇਗ ਤ੍ਯਾਗ ਹੋਵੈ ਦ੍ਰਿਢ ਤਨ ਕਾ,#"ਮਹਬੂਬ" ਉਰਝ ਨ ਦੇਖ ਸਕੈ ਮਿਤ੍ਰਨ ਕੀ#ਚਿਤ੍ਰ ਹਰ ਭਾਂਤ ਮੇ ਰਿਚੈਯਾ ਨੁਕਤਨ ਕਾ,#ਜਾਂ ਸੇ ਜੋ ਕਬੂਲੈ ਸੋ ਨ ਭੂਲੈ, ਭੂਲੇ ਮਾਫ ਕਰੈ#ਸਾਫਦਿਲ ਆਕਿਲ ਖਿਲੰਯਾ ਹਰਫਨ ਕਾ,#ਨੇਕੀ ਸੇ ਨ ਨ੍ਯਾਰਾ ਰਹੈ ਬਦੀ ਸੇ ਕਿਨਾਰਾ ਗਹੈ#ਏਸਾ ਮਿਲੈ ਪ੍ਯਾਰਾ ਤੋ ਗੁਜਾਰਾ ਚਲੈ ਮਨ ਕਾ.#੨. ਪਯਾਲਹ. ਪ੍ਯਾਲਾ. "ਮਦਿਰਾ ਕੇ ਸੇ ਪ੍ਯਾਰੇ." (ਚਰਿਤ੍ਰ ੨੨੦) ਨੇਤ੍ਰ ਮਾਨੋ ਮਦਿਰਾ ਦੇ ਪ੍ਯਾਲੇ (ਜਾਮ) ਹਨ....
ਵ੍ਯ- ਸਹ. ਸੰਗ ਨਾਲ। ੨. ਸੰਗ੍ਯਾ- ਜੁਲਾਹੇ ਦੀ ਨਾਲ. ਨਲਕੀ. "ਚੰਦੁ ਸੂਰਜੁ ਦੁਇ ਸਾਥ ਚਲਾਈ." (ਆਸਾ ਕਬੀਰ) ੩. ਸੰ. ਸਾਰ੍ਥ. ਸਿੰਧੀ. ਸਾਥ (ਨਾਲ) ਚੱਲਣ ਵਾਲੀ ਟੋਲੀ. ਕਾਫਿਲਾ. ਸਾਥੀਆਂ ਦਾ ਗਰੋਹ. "ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਐ ਸਾਥ." (ਵਾਰ ਆਸਾ) "ਮੁਠੜੇ ਸੇਈ ਸਾਥ." (ਵਾਰ ਗਉ ੨. ਮਃ ੫) ੪. ਮ੍ਰਿਦੰਗ ਦਾ ਇੱਕ ਬਾਜ. ਦੇਖੋ, ਜਤਿ ੩,...
ਫ਼ਾ. [روزی] ਰੋਜ਼ੀ. ਸੰਗ੍ਯਾ- ਨਿੱਤ ਦਾ ਭੋਜਨ. "ਰੋਖ ਰੂਹਾਨ ਕੀ ਰੋਜੀ ਨ ਟਾਰੈ." (ਅਕਾਲ)...
ਦੇਖੋ, ਕਦਾ. "ਸਹਸਾ ਕਦੇ ਨ ਜਾਇ." (ਵਾਰ ਮਾਰੂ ੧. ਮਃ ੩)...
ਦੇਖੋ, ਹਸ੍ਤ. "ਕਰੇ ਭਾਵ ਹੱਥੰ." (ਵਿਚਿਤ੍ਰ) ੨. ਹਾਥੀ ਦਾ ਸੰਖੇਪ. "ਹਰੜੰਤ ਹੱਥ." (ਕਲਕੀ) ੩. ਹਾਥੀ ਦੀ ਸੁੰਡ. "ਹਾਥੀ ਹੱਥ ਪ੍ਰਮੱਥ." (ਗੁਪ੍ਰਸੂ)...
ਦੇਖੋ, ਪਸਾਉ ੧. "ਆਤਮ ਪਸਾਰਾ ਕਰਣ- ਹਾਰਾ."(ਬਿਲਾ ਛੰਤ ਮਃ ੫)...
ਸੰ. ਵਿਨਾ. ਵ੍ਯ- ਬਗ਼ੈਰ. "ਬਿਨ ਹਰਿ ਕਾਮਿ ਨ ਆਵਤ ਹੇ." (ਬਸੰ ਮਃ ੫) ੨. ਅ਼. [بِن] ਪੁਤ੍ਰ. ਸੰਤਾਨ....
ਵਿ- ਅੱਧੇ ਸਹਿਤ ਇੱਕ. ਇੱਕ ਪੂਰਾ ਅਤੇ ਦ੍ਵਿਤੀਯ ਅਰ੍ਧ. ਸਾੱਰ੍ਧੈਕ। ੨. ਸੰਗ੍ਯਾ- ਗਿਣਤੀ ਦਾ ਕੋਠਾ. ਜਿਸ ਵਿੱਚ ਡਿਉਢ ਦਾ ਹ਼ਿਸਾਬ ਹੈ। ੩. ਇੱਕ ਛੰਦ. ਇਸ ਦਾ ਨਾਮ "ਦੁਭੰਗੀ" ਅਤੇ "ਮਦਨਹਰ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ੪੦ ਮਾਤ੍ਰਾ. ਪਹਿਲਾ ਵਿਸ਼੍ਰਾਮ ੧੦. ਪੁਰ, ਦੂਜਾ ੮. ਪੁਰ, ਤੀਜਾ ੧੪. ਪੁਰ, ਚੌਥਾ ੮. ਪੁਰ. ਤੀਜੇ ਅਤੇ ਚੌਥੇ ਪਦ ਦਾ ਅਨੁਪ੍ਰਾਸ ਮਿਲਵਾਂ. ਹਰੇਕ ਚਰਣ ਦੇ ਆਦਿ ਦੋ ਲਘੁ ਅੰਤ ਇੱਕ ਗੁਰੁ.#ਉਦਾਹਰਣ-#ਕਲਗੀਧਰ ਸ੍ਵਾਮੀ ਅੰਤਰਯਾਮੀ#ਜੌ ਸਿਰ ਪੈ ਨਿਜ ਹਾਥ ਧਰੈ, ਸਭ ਦੁੱਖ ਹਰੈ।#ਕਰ ਰੰਕਨ ਰਾਜਾ, ਦੇਇ ਸਮਾਜਾ,#ਸ੍ਯਾਲਨ ਕੋ ਸਮ ਸਿੰਘ ਕਰੈ, ਬਲ ਤੇਜ ਭਰੈ. xxx#(ਅ) ਦੂਜਾ- ਰੂਪ ਪ੍ਰੀਤ ਚਰਣ ੩੬ ਮਾਤ੍ਰਾ, ਪਹਿਲਾ ਵਿਸ੍ਰਾਮ ੧੬. ਪੁਰ, ਦੂਜਾ ੧੨. ਪੁਰ, ਤੀਜਾ ੮. ਪੁਰ. ਦੂਜੇ ਤੀਜੇ ਵਿਸ੍ਰਾਮ ਪੁਰ ਦੋ ਦੋ ਗੁਰ, ਅਤੇ ਅਨੁਪ੍ਰਾਸ ਦਾ ਮੇਲ. ਠਰੇਕ ਚਰਣ ਦੇ ਆਦਿ ਲਘੁ. ਉਦਾਹਰਣ.#ਫਰਉਪਕਾਰ ਰਾਤ ਦਿਨ ਕਰਦਾ, ਪਰੇ ਨ ਮਨ ਹੰਕਾਰਾ, ਗੁਰੁ ਦਾ ਪ੍ਯਾਰਾ।#ਭੁਜਬਲ ਸਾਥ ਕਮਾਵੇ ਰੋਜ਼ੀ, ਕਦੇ ਨ ਹੱਥ ਪਸਾਰਾ, ਬਿਨ ਕਰਤਾਰਾ। xx#(ੲ) ਡਿਉਢਾ ਦਾ ਤੀਜਾ ਰੂਪ "ਫਣੀਸ਼" ਛੰਦ ਹੈ. ਇਸ ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ ੪੨ ਮਾਤ੍ਰਾ, ਪਹਿਲਾ ਵਿਸ਼੍ਰਾਮ ੧੦. ਪੁਰ, ਦੂਜਾ, ਤੀਜਾ, ਚੌਥਾ ਅਤੇ ਪੰਜਵਾਂ ਵਿਸ਼੍ਰਾਮ ਅੱਠ ਅੱਠ ਮਾਤ੍ਰਾ ਪੁਰ, ਅੰਤ ਦੋ ਗੁਰੁ. ਪਹਿਲੇ ਤਿੰਨ ਵਿਸ਼੍ਰਾਮਾਂ ਦਾ ਅਨੁਪ੍ਰਾਸ ਆਪੋਵਿੱਚੀ ਮਿਲਵਾਂ, ਚੌਥੇ ਅਰ ਪੰਜਵੇਂ ਵਿਸ਼੍ਰਾਮ ਦਾ ਅਨੁਪ੍ਰਾਸ ਪਰਸਪਰ ਮਿਲਵਾਂ.#ਉਦਾਹਰਣ-#ਜਿਨ ਮਨਮਤਿ ਤ੍ਯਾਗੀ, ਗੁਰੁਮਤਿ ਪਾਗੀ,#ਭੇ ਅਨੁਰਾਗੀ, ਸ਼੍ਰੀ ਗੁਰੁਬਾਨੀ, ਜੋ ਸੁਖਦਾਨੀ. xx...
ਸੰਗ੍ਯਾ- ਫਣੀਸ਼. ਵਡਾ ਸਰਪ। ੨. ਸੱਪਾਂ ਦਾ ਰਾਜਾ, ਸ਼ੇਸਨਾਗ। ੩. ਵਾਸੁਕਿ। ੪. ਦੇਖੋ, ਡਿਉਢਾ ਦਾ ਰੂਪ (ੲ)....
ਵਿ- ਪੰਚਮ. ਪਾਂਚਵਾਂ. "ਪੰਜਵਾ ਪਾਇਆ ਘਿਰਤੁ." (ਵਾਰ ਆਸਾ) ੨. ਸੰਗ੍ਯਾ- ਖ਼ਾ. ਘੀ. ਘ੍ਰਿਤ. ਆਸਾ ਦੀ ਵਾਰ ਵਿੱਚ ਇਸ ਦਾ ਨੰਬਰ ਪੰਜਵਾਂ ਹੋਣ ਕਰਕੇ ਇਹ ਰੂਢੀ ਨਾਮ ਕਲਪਿਆ ਗਿਆ ਹੈ....
ਦੇਖੋ, ਅਠ....
ਵਿ- ਤੀਨ. ਤ੍ਰਯ (ਤ੍ਰੈ)....
ਕ੍ਰਿ. ਵਿ- ਪਰਸ੍ਪਰ. ਆਪੋਵਿੱਚੀ. ਆਪਸ ਮੇਂ. ੨. ਦੇਖੋ, ਅਨ੍ਯੋਨ੍ਯ। ੩. ਦੇਖੋ, ਪਾਰਸ ਪਰਸ ਪਰਾ....
ਸਰਵ- ਜਿਸ ਦਾ ਬਹੁ ਵਚਨ. ਜਿਨ੍ਹਾਂ ਨੇ. "ਜਿਨ ਜਾਨਿਆ ਸੇਈ ਤਰੇ." (ਰਾਮ ਰੁਤੀ ਮਃ ੫) ੨. ਵ੍ਯ- ਮਤ. ਨਾ. "ਗੁਰੁ ਸਨਮੁਖ ਜਿਨ ਮਿਥ੍ਯਾ ਭਾਖੋ." (ਗੁਪ੍ਰਸੂ) ਇਸ ਦਾ ਰੂਪ ਜਿਨਿ ਭੀ ਹੈ. ਦੇਖੋ, ਜਿਨਿ ੩। ੩. ਜਿਧਰ. ਜਿਸ ਤਰਫ਼. "ਡੋਰੀ ਪ੍ਰਭੁ ਪਕੜੀ ਜਿਨ ਖਿੰਚੈ ਤਿਨ ਜਾਈਐ." (ਓਅੰਕਾਰ) ਜਿਧਰ ਖਿੰਚੈ, ਤਿਧਰ ਜਾਈਐ। ੪. ਸੰ. ਵਿ- ਜਿੱਤਣ ਵਾਲਾ. ਵਿਜਯੀ. "ਅਬ ਮੋਤੇ ਏਈ ਜਿਨ ਜਾਈ." (ਪਾਰਸਾਵ) ੫. ਸੰਗ੍ਯਾ- ਵਿਸਨੁ। ੬. ਸੂਰਜ। ੭. ਬੁੱਧ ਭਗਵਾਨ। ੮. ਰਿਸਭਦੇਵ. ਵਿਕਾਰਾਂ ਨੂੰ ਜਿੱਤਣ ਵਾਲਾ ਹੋਣ ਕਰਕੇ ਰਿਸਭਦੇਵ ਦੀ ਇਹ ਸੰਗ੍ਯਾ ਹੋਈ. ਇਸ ਮਹਾਤਮਾ ਦਾ ਚਲਾਇਆ "ਜੈਨ" ਮਤ ਸੰਸਾਰ ਵਿੱਚ ਪ੍ਰਸਿੱਧ ਹੈ। ੯. ਜੈਨ ਮਤ ਦਾ ਤੀਰਥੰਕਰ. ਦੇਖੋ, ਤੀਰਥੰਕਰ, ਪਾਰਸਨਾਥ ਅਤੇ ਰਿਖਭਦੇਵ....
ਸੰਗ੍ਯਾ- ਮਨ ਦਾ ਥਾਪਿਆ ਨਿਯਮ।#੨. ਮਨ ਦੀ ਇੱਛਾ. ਗੁਰੂ ਅਤੇ ਧਰਮਗ੍ਰੰਥ ਦੇ ਵਿਰੁੱਧ ਆਪਣੇ ਮਨਭਾਉਂਦਾ ਥਾਪਿਆ ਨੇਮ ਅਤੇ ਨਿਸ਼ਚਾ. "ਮਨਮਤਿ ਝੂਠੀ, ਸਚਾ ਸੋਈ." (ਗਉ ਅਃ ਮਃ ੧)...
ਦੇਖੋ, ਤਿਆਗੀ....
ਗੁਰੁਸੰਮਤਿ. ਗੁਰੂ ਦੀ ਰਾਇ। ੨. ਗੁਰੁਮਤਿ ਸੇ. ਗੁਰੁਮਤਿ ਦ੍ਵਾਰਾ. ਦੇਖੋ, ਗੁਰਮਤਿ....
ਲਪੇਟੀ. ਮਗਨ ਹੋਈ. ਦੇਖੋ, ਪਾਗਨਾ। ੨. ਪੈਰਾਂ ਦੀ. ਪਗੋਂ ਕੀ. "ਰੇਨ ਨਾਨਕ ਜਨਪਾਗੀ." (ਮਲਾ ਮਃ ੫) ੩. ਪੈਰਾਂ ਉੱਪਰ. ਪਗੀਂ. "ਮਸਤਕ ਆਨਿਧਰਿਓ ਪ੍ਰਭਪਾਗੀ." (ਕਾਨ ਮਃ ੫)...
ਵਿ- ਅਨੁਰਾਗੀ. ਪ੍ਰੇਮੀ. "ਗੁਰਮੁਖਿ ਸੋ ਅਨਰਾਗਾ." (ਸੋਰ ਮਃ ੧) "ਸੁਰਤਿ ਸੁੰਨਿ ਅਨਰਾਗੀ." (ਗਉ ਕਬੀਰ) "ਨਿਜਘਰਿ ਬਸਤਉ ਪਵਨੁ ਅਨਰਾਗੀ." (ਸਿਧਗੋਸਟਿ) ੨. ਅਨ (ਬਿਨਾ) ਰਾਗ (ਪ੍ਰੇਮ). ਰਾਗ ਰਹਿਤ. ਉਦਾਸੀਨ. "ਸਭ ਮਹਿ ਵਸੈ ਅਤੀਤ ਅਨਰਾਗੀ." (ਭੈਰ ਮਃ ੩)...
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਦੇਖੋ, ਗੁਰਬਾਣੀ. "ਗੁਰੁਬਾਣੀ ਕਹੈ ਸੇਵਕ ਜਨ ਮਾਨੈ ਪਰਤਖਿ ਗੁਰੂ ਨਿਸਤਾਰੇ." (ਨਟ ਅਃ ਮਃ ੪)#ਸੁਧਾ ਕੀ ਤਰੰਗਿਨੀ ਸੀ ਰੋਗ ਭ੍ਰਮ ਭੰਗਨੀ ਹੈ#ਮਹਾਸ੍ਵੇਤ ਰੰਗਨੀ ਮਹਾਨ ਮਨ ਮਾਨੀ ਹੈ।#ਕਿਧੌਂ ਯਹਿ ਹੰਸਨੀ ਸੀ ਮਾਨਸਵਤੰਸਨੀ ਹੈ#ਗੁਨਿਨ ਪ੍ਰਸੰਸਨੀ ਸਰਬ ਜਗ ਜਾਨੀ ਹੈ।#ਕਿਧੌਂ ਚੰਦ ਚਾਂਦਨੀ ਸੀ ਮੋਹਘਾਮ ਮੰਦਨੀ ਹੈ#ਰਿਦੈ ਕੀ ਅਨੰਦਨੀ ਸਦੀਵ ਸੁਖਦਾਨੀ ਹੈ।#ਪ੍ਰੇਮ ਪਟਰਾਨੀ ਸ੍ਯਾਨੀ ਗ੍ਯਾਨ ਕੀ ਜਨਨਿ ਜਾਨੀ#ਗੁਨੀ ਭਨੀ ਬਾਨੀ ਤਾਂਕੀ ਗੁਰੂ ਗੁਰੁਬਾਨੀ ਹੈ।#(ਨਾਪ੍ਰ)#੨. ਕਰਤਾਰ ਸੰਬੰਧੀ ਬਾਣੀ. "ਰਾਤੀ ਜਾਇ ਸੁਣੈ ਗੁਰੁਬਾਣੀ." (ਭਾਗੁ)...