ਚਰਣਦਾਸ

charanadhāsaचरणदास


ਰਿਆਸਤ ਅਲਵਰ ਦੇ ਪਿੰਡ "ਡੇਹਰਾ" ਵਿੱਚ ਮੁਰਲੀਧਰ ਢੂਸਰ ਦੇ ਘਰ ਸੰਮਤ ੧੭੬੦ ਵਿੱਚ ਰਣਜੀਤ ਪੈਦਾ ਹੋਇਆ, ਜੋ ਸੁਰਤ ਸੰਭਾਲਕੇ ਵੈਰਾਗਵਾਨ ਹੋ ਕੇ ਸਾਧੂ ਬਣ ਗਿਆ ਅਰ ਨਾਉਂ ਚਰਣਦਾਸ ਰਖਾਇਆ. ਇਸ ਨੇ ਰਾਧਾ ਅਤੇ ਕ੍ਰਿਸਨ ਦੀ ਉਪਾਸਨਾ ਦਾ ਉਪਦੇਸ਼ ਦਿੱਤਾ. ਚਰਣਦਾਸ ਦਾ ਦੇਹਾਂਤ ਸੰਮਤ ੧੮੩੯ ਨੂੰ ਦਿੱਲੀ ਹੋਇਆ. ਇਸ ਦੀ ਸਮਾਧ ਤੇ ਵਸੰਤਪੰਚਮੀ ਨੂੰ ਮੇਲਾ ਭਰਦਾ ਹੈ, ਅਤੇ ਇਸ ਦੇ ਚੇਲੇ ਚਰਣਦਾਸੀਏ ਸਦਾਉਂਦੇ ਹਨ ਅਤੇ ਆਪਣੇ ਗੁਰੂ ਚਰਣਦਾਸ ਨੂੰ ਸ਼ੁਕਦੇਵ ਦਾ ਅਵਤਾਰ ਮੰਨਦੇ ਹਨ. ਚਰਣਦਾਸੀਏ ਵਿਰਕਤ ਅਤੇ ਗ੍ਰਿਹਸਥੀ ਦੋਵੇਂ ਹੁੰਦੇ ਹਨ. ਇਹ ਭਗਵਤਗੀਤਾ ਅਤੇ ਚਰਣਦਾਸ ਕ੍ਰਿਤ "ਸ੍ਵਰੋਦਯ" ਨੂੰ ਬਹੁਤ ਪ੍ਰੇਮ ਅਤੇ ਸ਼੍ਰੱਧਾ ਨਾਲ ਪੜ੍ਹਦੇ ਹਨ. ਵਿਭਚਾਰ, ਨਿੰਦਾ, ਹਿੰਸਾ ਆਦਿ ਕੁਕਰਮਾਂ ਦੇ (ਜਿਨ੍ਹਾਂ ਦੀ ਇਨ੍ਹਾਂ ਦੇ ਸੰਕੇਤ ਵਿੱਚ "ਨਾਰੂ" ਸੰਗ੍ਯਾ ਹੈ) ਤਿਆਗਣ ਦਾ ਉਪਦੇਸ਼ ਦਿੰਦੇ ਹਨ. ਦੇਖੋ, ਸੁਰੋਦਾ।#੨. ਮਾਤਾ ਸੁੰਦਰੀ ਜੀ ਦਾ ਇੱਕ ਪਾਲਿਤ ਲੜਕਾ, ਜੋ ਪੁਤ੍ਰੇਲੇ ਅਜੀਤ ਸਿੰਘ ਦੇ ਕਤਲ ਕੀਤੇ ਜਾਣ ਪਿੱਛੋਂ ਦਿੱਲੀ ਤੋਂ ਭੱਜ ਗਿਆ ਅਤੇ ਸਿੰਘ ਨਾਮ ਤ੍ਯਾਗਕੇ ਦਾਸ ਪਦਵੀ ਧਾਰਣ ਕੀਤੀ. ਇਸ ਨੇ ਆਪਣੀ ਬਾਕੀ ਜ਼ਿੰਦਗੀ ਭਦੌੜ (ਰਾਜ ਪਟਿਆਲਾ) ਵਿੱਚ ਰਹਿਕੇ ਵਿਤਾਈ.


रिआसत अलवर दे पिंड "डेहरा" विॱच मुरलीधर ढूसर दे घर संमत १७६० विॱच रणजीत पैदा होइआ, जो सुरत संभालके वैरागवान हो के साधू बण गिआ अर नाउं चरणदास रखाइआ. इस ने राधा अते क्रिसन दी उपासना दा उपदेश दिॱता. चरणदास दा देहांत संमत १८३९ नूं दिॱली होइआ. इस दी समाध ते वसंतपंचमी नूं मेला भरदा है, अते इस दे चेले चरणदासीए सदाउंदे हन अते आपणे गुरू चरणदास नूं शुकदेव दा अवतार मंनदे हन. चरणदासीए विरकत अते ग्रिहसथी दोवें हुंदे हन. इह भगवतगीता अते चरणदास क्रित "स्वरोदय" नूं बहुत प्रेम अते श्रॱधा नाल पड़्हदे हन. विभचार, निंदा, हिंसा आदि कुकरमां दे (जिन्हां दी इन्हां दे संकेत विॱच "नारू" संग्या है) तिआगण दा उपदेश दिंदे हन. देखो, सुरोदा।#२. माता सुंदरी जी दा इॱक पालित लड़का, जो पुत्रेले अजीत सिंघ दे कतल कीते जाण पिॱछों दिॱली तों भॱज गिआ अते सिंघ नाम त्यागके दास पदवी धारण कीती. इस ने आपणी बाकी ज़िंदगी भदौड़ (राजपटिआला) विॱच रहिके विताई.