bhagavatagītāभगवतगीता
भगवद्गीता. ਸ਼੍ਰੀ ਕ੍ਰਿਸਨ ਜੀ ਦਾ ਉਪਦੇਸ਼ਰੂਪ ਅਠਾਰਾਂ ਅਧ੍ਯਾਯ ਦਾ ਗ੍ਰੰਥ. ਦੇਖੋ, ਗੀਤਾ ੩.
भगवद्गीता. श्री क्रिसन जी दा उपदेशरूप अठारां अध्याय दा ग्रंथ. देखो, गीता ३.
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਦੇਖੋ, ਅਠਾਰਹ....
ਸੰ. ग्रन्थ ਸੰਗ੍ਯਾ- ਗੁੰਫਨ. ਗੁੰਦਣਾ। ੨. ਪੁਸ੍ਤਕ (ਕਿਤਾਬ), ਜਿਸ ਵਿੱਚ ਮਜਮੂੰਨ ਗੁੰਦੇ ਗਏ ਹਨ....
ਸੰਗ੍ਯਾ- ਗੀਤ. ਛੰਦ। ੨. ਯਸ਼. "ਗੁਣ ਗੀਤਾ ਨਿਤ ਵਖਾਣੀਆ." (ਮਾਰੂ ਅਃ ਮਃ ੫. ਅੰਜੁਲੀ) ਦੇਖੋ, ਗੀਤ। ੩. ਮਹਾਭਾਰਤ ਦੇ ਭੀਸਮ ਪਰਵ ਦਾ ਇੱਕ ਪਾਠ, ਜਿਸ ਦੇ ੧੮. ਅਧ੍ਯਾਯ ਹਨ, ਜਿਨ੍ਹਾਂ ਦੀ ਸ਼ਲੋਕਸੰਖ੍ਯਾ ੭੦੦ ਹੈ. ਕ੍ਰਿਸਨ ਜੀ ਨੇ ਕੁਰੁਕ੍ਸ਼ੇਤ੍ਰ ਦੇ ਮੈਦਾਨੇਜੰਗ ਵਿੱਚ ਅਰਜੁਨ ਨੂੰ ਯੁੱਧ ਤੋਂ ਉਪਰਾਮ ਹੁੰਦਾ ਵੇਖਕੇ ਗੀਤਾ ਦਾ ਉਪਦੇਸ਼ ਕੀਤਾ ਹੈ. ਜਿਸ ਥਾਂ ਕ੍ਰਿਸਨ ਅਰਜੁਨ ਸੰਵਾਦ ਹੋਇਆ ਹੈ ਉਸ ਦਾ ਨਾਉਂ "ਜ੍ਯੋਤਿਸਰ" ਹੈ. ਹੁਣ ਉੱਥੇ ਸੁੰਦਰ "ਗੀਤਾਭਵਨ" ਬਣਾਇਆ ਗਿਆ ਹੈ।#੪. ਇੱਕ ਮਾਤ੍ਰਿਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ੨੬ ਮਾਤ੍ਰਾ, ਪਹਿਲਾ ਵਿਸ਼੍ਰਾਮ ੧੪. ਪੁਰ, ਦੂਜਾ ੧੨. ਪੁਰ, ਅੰਤ ਗੁਰੁ ਲਘੁ.#ਉਦਾਹਰਣ-#ਮੋਤੀ ਤ ਮੰਦਰਿ ਊਸਰਹਿ, ਰਤਨੀ ਤ ਹੋਇ ਜੜਾਉ।#ਕਸਤੂਰਿ ਕੁੰਗੂ ਅਗਰ ਚੰਦਨਿ, ਲੀਪਿ ਆਵਹਿ ਚਾਉ।#(ਸ੍ਰੀ ਮਃ ੧)#ਯਕ ਅਰਜ ਗੁਫਤਮ ਪੇਸ ਤੋ, ਦਰ ਗੋਸ ਕੁਨ ਕਰਤਾਰ।#ਹੱਕਾ ਕਬੀਰ ਕਰੀਮ ਤੂ, ਬੇਐਬ ਪਰਵਦਗਾਰ।#(ਤਿਲੰ ਮਃ ੧)#(ਅ) ਗੀਤਾ ਦਾ ਦੂਜਾ ਰੂਪ- ਤੇਰਾਂ ਤੇਰਾਂ ਮਾਤ੍ਰਾ ਪੁਰ ਦੋ ਵਿਸ਼੍ਰਾਮ, ਅੰਤ ਗੁਰੁ ਲਘੁ.#ਉਦਾਹਰਣ-#ਸੇਵੀਂ ਸਤਿਗੁਰੁ ਆਪਣਾ,#ਹਰਿ ਸਿਮਰੀ ਦਿਨ ਸਭਿ ਰੈਣ।#ਆਪ ਤਿਆਗਿ ਸਰਣੀ ਪਵਾਂ,#ਮੁਖਿ ਬੋਲੀ ਮਿਠੜੇ ਵੈਣ। x x x#(ਮਾਝ ਮਃ ੫. ਦਿਨਰੈਣਿ)...