ਗੋਬਿੰਦਗੜ੍ਹ

gobindhagarhhaगोबिंदगड़्ह


ਦੇਖੋ, ਕਮਲਾਹਗੜ੍ਹ। ੨. ਕਲਗੀਧਰ ਦੇ ਨਾਮ ਪੁਰ ਮਹਾਰਾਜਾ ਰਣਜੀਤ ਸਿੰਘ ਦਾ ਅਮ੍ਰਿਤਸਰ ਸ਼ਹਿਰ ਤੋਂ ਬਾਹਰ ਬਣਵਾਇਆ ਇੱਕ ਕਿਲਾ. ਇਹ ਸਨ ੧੮੦੫- ੯ ਵਿੱਚ ਤਿਆਰ ਹੋਇਆ ਹੈ. ਦੇਖੋ, ਅਮ੍ਰਿਤਸਰ। ੩. ਭਟਿੰਡੇ ਦਾ ਕਿਲਾ. ਮਹਾਰਾਜਾ ਕਰਮ ਸਿੰਘ ਪਟਿਆਲਾਪਤਿ ਨੇ ਦਸ਼ਮੇਸ਼ ਦੇ ਨਾਉਂ, ਪੁਰ ਇਸ ਕਿਲੇ ਦੀ ਇਹ ਸੰਗ੍ਯਾ ਥਾਪੀ। ੪. ਪਿੰਡ ਦੌਧਰ (ਜ਼ਿਲਾ ਫ਼ਿਰੋਜ਼ਪੁਰ ਤਸੀਲ ਥਾਣਾ ਮੋਗਾ) ਤੋਂ ਉੱਤਰ ਦਿਸ਼ਾ ਅੱਧ ਮੀਲ ਦੇ ਕਰੀਬ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਇੱਕ ਗੁਰਦ੍ਵਾਰਾ ਹੈ. ਇੱਥੇ ੧. ਅਕਤੂਬਰ ਸਨ ੧੯੧੪ ਨੂੰ ਜ਼ਮੀਨ ਵਿੱਚੋਂ ਦੋ ਤਾਂਬੇ ਦੇ ਪਤ੍ਰ ਨਿਕਲੇ. ਪਹਿਲੇ ਪੁਰ ਇੱਕ ਪਾਸੇ ਗੁਰਮੁਖੀ ਅੱਖਰਾਂ ਵਿੱਚ ਲਿਖਿਆ ਹੋਇਆ ਹੈ "ਨਾਨਕ ਤਪਾ ਈਹਾਂ ਰਮੇ" ਦੂਜੇ ਪਾਸੇ "ਪਹਿਲੀ ਪਾਤਸ਼ਾਹੀ ਛੇਮੀ ਆਏ." ਦੂਜਾ ਮੁਹਰ ਦੀ ਸ਼ਕਲ ਹੈ, ਜਿਸ ਪੁਰ "ਨਾਨਕ" ਲਿਖਿਆ ਹੋਇਆ ਹੈ. ਸੰਗਤਿ ਨੇ ਪ੍ਰੇਮਭਾਵ ਨਾਲ ਗੁਰਦ੍ਵਾਰਾ ਪ੍ਰਸਿੱਧ ਕੀਤਾ. ਅਕਾਲੀ ਸਿੰਘ ਪਿੰਡ ਵਾਲੇ ਸੇਵਾ ਕਰਦੇ ਹਨ. ਗੁਰਦ੍ਵਾਰੇ ਨਾਲ ਪੰਜ ਕਨਾਲ ਜ਼ਮੀਨ ਹੈ. ਰੇਲਵੇ ਸਟੇਸ਼ਨ ਅਜਿੱਤਵਾਲ ਤੋਂ ਚਾਰ ਮੀਲ ਪੱਛਮ ਕੱਚਾ ਰਸਤਾ ਹੈ।#੫. ਰਿਆਸਤ ਨਾਭਾ, ਨਜਾਮਤ, ਤਸੀਲ ਅਤੇ ਥਾਣਾ ਅਮਲੋਹ ਦਾ ਇੱਕ ਪਿੰਡ, ਜਿਸ ਦੇ ਨਾਉਂ ਪੁਰ ਮੰਡੀ ਗੋਬਿੰਦਗੜ੍ਹ ਹੈ. ਇਸ ਥਾਂ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਚਰਣ ਪਾਏ ਹਨ. ਪਹਿਲੇ ਮੰਜੀ ਸਾਹਿਬ ਹੀ ਸੀ, ਪਰ ਸੰਮਤ ੧੯੭੯ ਤੋਂ ਪੱਕਾ ਗੁਰਦ੍ਵਾਰਾ ਬਣ ਰਿਹਾ ਹੈ. ਰੇਲਵੇ ਸਟੇਸ਼ਨ ਗੋਬਿੰਦਗੜ੍ਹ ਤੋਂ ਪੂਰਵ ਦਿਸ਼ਾ ਇੱਕ ਫਰਲਾਂਗ ਦੇ ਅੰਦਰ ਹੀ ਹੈ. ਹੋਲੇ ਨੂੰ ਮੇਲਾ ਹੁੰਦਾ ਹੈ। ੬. ਦੇਖੋ, ਰਾਣਵਾਂ।


देखो, कमलाहगड़्ह। २. कलगीधर दे नाम पुर महाराजा रणजीत सिंघ दा अम्रितसर शहिर तों बाहर बणवाइआ इॱक किला. इह सन १८०५- ९ विॱच तिआर होइआ है. देखो, अम्रितसर। ३. भटिंडे दा किला. महाराजा करम सिंघ पटिआलापति ने दशमेश दे नाउं, पुर इस किले दी इह संग्या थापी। ४. पिंड दौधर (ज़िला फ़िरोज़पुर तसील थाणा मोगा) तों उॱतरदिशा अॱध मील दे करीब श्री गुरू नानक देव जी अते स्री गुरू हरिगोबिंद साहिब जी दा इॱक गुरद्वारा है. इॱथे १. अकतूबर सन १९१४ नूं ज़मीन विॱचों दो तांबे दे पत्र निकले. पहिले पुर इॱक पासे गुरमुखी अॱखरां विॱच लिखिआ होइआ है "नानक तपा ईहां रमे" दूजे पासे "पहिली पातशाही छेमी आए." दूजा मुहर दी शकल है, जिस पुर "नानक" लिखिआ होइआ है. संगति ने प्रेमभाव नाल गुरद्वारा प्रसिॱध कीता. अकाली सिंघ पिंड वाले सेवा करदे हन. गुरद्वारे नाल पंज कनाल ज़मीन है. रेलवे सटेशन अजिॱतवाल तों चार मील पॱछम कॱचा रसता है।#५. रिआसत नाभा, नजामत, तसील अते थाणा अमलोह दा इॱक पिंड, जिस दे नाउं पुर मंडी गोबिंदगड़्ह है. इस थां श्री गुरू हरिगोबिंद साहिब जी ने चरण पाए हन. पहिले मंजी साहिब ही सी, पर संमत १९७९ तों पॱका गुरद्वारा बण रिहा है. रेलवे सटेशन गोबिंदगड़्ह तों पूरव दिशा इॱक फरलांग दे अंदर ही है. होले नूं मेला हुंदा है। ६. देखो, राणवां।