dhaudhharaदौधर
ਦੇਖੋ, ਗੋਬਿੰਦਗੜ੍ਹ ਨੰਃ ੪.
देखो, गोबिंदगड़्ह नंः ४.
ਦੇਖੋ, ਕਮਲਾਹਗੜ੍ਹ। ੨. ਕਲਗੀਧਰ ਦੇ ਨਾਮ ਪੁਰ ਮਹਾਰਾਜਾ ਰਣਜੀਤ ਸਿੰਘ ਦਾ ਅਮ੍ਰਿਤਸਰ ਸ਼ਹਿਰ ਤੋਂ ਬਾਹਰ ਬਣਵਾਇਆ ਇੱਕ ਕਿਲਾ. ਇਹ ਸਨ ੧੮੦੫- ੯ ਵਿੱਚ ਤਿਆਰ ਹੋਇਆ ਹੈ. ਦੇਖੋ, ਅਮ੍ਰਿਤਸਰ। ੩. ਭਟਿੰਡੇ ਦਾ ਕਿਲਾ. ਮਹਾਰਾਜਾ ਕਰਮ ਸਿੰਘ ਪਟਿਆਲਾਪਤਿ ਨੇ ਦਸ਼ਮੇਸ਼ ਦੇ ਨਾਉਂ, ਪੁਰ ਇਸ ਕਿਲੇ ਦੀ ਇਹ ਸੰਗ੍ਯਾ ਥਾਪੀ। ੪. ਪਿੰਡ ਦੌਧਰ (ਜ਼ਿਲਾ ਫ਼ਿਰੋਜ਼ਪੁਰ ਤਸੀਲ ਥਾਣਾ ਮੋਗਾ) ਤੋਂ ਉੱਤਰ ਦਿਸ਼ਾ ਅੱਧ ਮੀਲ ਦੇ ਕਰੀਬ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਇੱਕ ਗੁਰਦ੍ਵਾਰਾ ਹੈ. ਇੱਥੇ ੧. ਅਕਤੂਬਰ ਸਨ ੧੯੧੪ ਨੂੰ ਜ਼ਮੀਨ ਵਿੱਚੋਂ ਦੋ ਤਾਂਬੇ ਦੇ ਪਤ੍ਰ ਨਿਕਲੇ. ਪਹਿਲੇ ਪੁਰ ਇੱਕ ਪਾਸੇ ਗੁਰਮੁਖੀ ਅੱਖਰਾਂ ਵਿੱਚ ਲਿਖਿਆ ਹੋਇਆ ਹੈ "ਨਾਨਕ ਤਪਾ ਈਹਾਂ ਰਮੇ" ਦੂਜੇ ਪਾਸੇ "ਪਹਿਲੀ ਪਾਤਸ਼ਾਹੀ ਛੇਮੀ ਆਏ." ਦੂਜਾ ਮੁਹਰ ਦੀ ਸ਼ਕਲ ਹੈ, ਜਿਸ ਪੁਰ "ਨਾਨਕ" ਲਿਖਿਆ ਹੋਇਆ ਹੈ. ਸੰਗਤਿ ਨੇ ਪ੍ਰੇਮਭਾਵ ਨਾਲ ਗੁਰਦ੍ਵਾਰਾ ਪ੍ਰਸਿੱਧ ਕੀਤਾ. ਅਕਾਲੀ ਸਿੰਘ ਪਿੰਡ ਵਾਲੇ ਸੇਵਾ ਕਰਦੇ ਹਨ. ਗੁਰਦ੍ਵਾਰੇ ਨਾਲ ਪੰਜ ਕਨਾਲ ਜ਼ਮੀਨ ਹੈ. ਰੇਲਵੇ ਸਟੇਸ਼ਨ ਅਜਿੱਤਵਾਲ ਤੋਂ ਚਾਰ ਮੀਲ ਪੱਛਮ ਕੱਚਾ ਰਸਤਾ ਹੈ।#੫. ਰਿਆਸਤ ਨਾਭਾ, ਨਜਾਮਤ, ਤਸੀਲ ਅਤੇ ਥਾਣਾ ਅਮਲੋਹ ਦਾ ਇੱਕ ਪਿੰਡ, ਜਿਸ ਦੇ ਨਾਉਂ ਪੁਰ ਮੰਡੀ ਗੋਬਿੰਦਗੜ੍ਹ ਹੈ. ਇਸ ਥਾਂ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਚਰਣ ਪਾਏ ਹਨ. ਪਹਿਲੇ ਮੰਜੀ ਸਾਹਿਬ ਹੀ ਸੀ, ਪਰ ਸੰਮਤ ੧੯੭੯ ਤੋਂ ਪੱਕਾ ਗੁਰਦ੍ਵਾਰਾ ਬਣ ਰਿਹਾ ਹੈ. ਰੇਲਵੇ ਸਟੇਸ਼ਨ ਗੋਬਿੰਦਗੜ੍ਹ ਤੋਂ ਪੂਰਵ ਦਿਸ਼ਾ ਇੱਕ ਫਰਲਾਂਗ ਦੇ ਅੰਦਰ ਹੀ ਹੈ. ਹੋਲੇ ਨੂੰ ਮੇਲਾ ਹੁੰਦਾ ਹੈ। ੬. ਦੇਖੋ, ਰਾਣਵਾਂ।...