ਖਾਂਡਵ, ਖਾਂਡਵਵਨ

khāndava, khāndavavanaखांडव, खांडववन


ਸੰ. खाण्डव ਸੰਗ੍ਯਾ- ਕਾਲਿਕਾ ਪੁਰਾਣ ਅਤੇ ਪਦਮ ਪੁਰਾਣ ਅਨੁਸਾਰ ਖਾਂਡਵੀ ਨਗਰੀ ਦੇ ਉਜੜ ਜਾਣ ਪੁਰ ਦੇਵਤਿਆਂ ਦੀ ਇੱਛਾ ਅਨੁਸਾਰ ਕਾਸ਼ੀਰਾਜ ਦਾ ਲਗਾਇਆ ਹੋਇਆ ਵਨ (ਬਨ), ਜੋ ਜਮੁਨਾ ਦੇ ਕਿਨਾਰੇ ਇੰਦ੍ਰਪ੍ਰਸ੍‍ਥ (ਪੁਰਾਣੀ ਦਿੱਲੀ) ਪਾਸ ਸੀ.¹ ਇਹ ਜੰਗਲ ਇੰਦ੍ਰ ਦਾ ਪਿਆਰਾ ਸੀ. ਮਹਾਭਾਰਤ ਵਿੱਚ ਕਥਾ ਹੈ ਕਿ ਅਗਨਿ ਦੇਵਤਾ ਨੂੰ ਇੱਕ ਵਾਰ ਬਦਹਜਮੀ ਹੋ ਗਈ. ਉਸ ਦਾ ਇਲਾਜ ਇਹ ਦੱਸਿਆ ਗਿਆ ਕਿ ਖਾਂਡਵਵਨ ਦੀਆਂ ਬੂਟੀਆਂ ਜੇ ਅਗਨਿ ਖਾਵੇ, ਤਦ ਹਾਜਮਾ ਠੀਕ ਹੋਵੇਗਾ. ਜਦ ਅਗਨੀ ਵਨ ਖਾਣ ਲੱਗਿਆ, ਤਾਂ ਇਦ੍ਰ ਨੇ ਮੂਸਲਧਾਰ ਵਰਖਾ ਕਰਕੇ ਅੱਗ ਦੀਆਂ ਲਾਟਾਂ ਬੁਝਾ ਦਿੱਤੀਆਂ, ਅੰਤ ਨੂੰ ਅਰਜੁਨ ਨੇ ਅਗਨਿ ਦੀ ਸਹਾਇਤੀ ਕੀਤੀ. ਅਗਨਿ ਨੇ ਗਾਂਡੀਵ ਧਨੁਖ ਅਰਜੁਨ ਨੂੰ ਪ੍ਰਸੰਨ ਹੋ ਕੇ ਦਿੱਤਾ, ਜਿਸ ਨਾਲ ਅਰਜੁਨ ਨੇ ਤੀਰਾਂ ਦਾ ਅਜਿਹਾ ਛੱਪਰ ਛਾਇਆ ਕਿ ਵਰਖਾ ਦਾ ਅਸਰ ਅਗਨੀ ਉੱਪਰ ਨਾ ਹੋਣ ਦਿੱਤਾ ਅਤੇ ਵਾਣਾਂ ਨਾਲ ਬੱਦਲ ਉਡਾ ਦਿੱਤੇ.² "ਖਾਂਡਵ ਜਾਰਨ ਕੋ ਅਗਨੀ ਹਿਤ ਪਾਰਥ ਨੇ ਜਨੁ ਮੇਘ ਵਿਡਾਰੇ." (ਕ੍ਰਿਸਨਾਵ) ੨. ਖੰਡ ਦੀ ਬਣੀ ਹੋਈ ਵਸਤੁ। ੩. ਰਾਬ. ਸ਼ੀਰਾ। ੪. ਵਿ- ਖੰਡ ਦਾ.


सं. खाण्डव संग्या- कालिका पुराण अते पदम पुराण अनुसार खांडवी नगरीदे उजड़ जाण पुर देवतिआं दी इॱछा अनुसार काशीराज दा लगाइआ होइआ वन (बन), जो जमुना दे किनारे इंद्रप्रस्‍थ (पुराणी दिॱली) पास सी.¹ इह जंगल इंद्र दा पिआरा सी. महाभारत विॱच कथा है कि अगनि देवता नूं इॱक वार बदहजमी हो गई. उस दा इलाज इह दॱसिआ गिआ कि खांडववन दीआं बूटीआं जे अगनि खावे, तद हाजमा ठीक होवेगा. जद अगनी वन खाण लॱगिआ, तां इद्र ने मूसलधार वरखा करके अॱग दीआं लाटां बुझा दिॱतीआं, अंत नूं अरजुन ने अगनि दी सहाइती कीती. अगनि ने गांडीव धनुख अरजुन नूं प्रसंन हो के दिॱता, जिस नाल अरजुन ने तीरां दा अजिहा छॱपर छाइआ कि वरखा दा असर अगनी उॱपर ना होण दिॱता अते वाणां नाल बॱदल उडा दिॱते.² "खांडव जारन को अगनी हित पारथ ने जनु मेघ विडारे." (क्रिसनाव) २. खंड दी बणी होई वसतु। ३. राब. शीरा। ४. वि- खंड दा.