badhahajamī, badhahājamāबदहजमी, बदहाजमा
ਫ਼ਾ. [بدہضمی] ਬਦਹਜਮੀ. ਸੰਗ੍ਯਾ- ਅਜੀਰਣ. ਅਪਚ. "ਅਰਧ ਨਿਸਾ ਬਦਹਾਜਮਾ ਹੈਜਾ ਹ੍ਵੈਆਵਾ." (ਗੁਪ੍ਰਸੂ) ਦੇਖੋ, ਅਜੀਰਣ.
फ़ा. [بدہضمی] बदहजमी. संग्या- अजीरण. अपच. "अरध निसा बदहाजमा हैजा ह्वैआवा." (गुप्रसू) देखो, अजीरण.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. अजीरी- ਅਜੀਰ੍ਣ. ਵਿ- ਜੋ ਪੁਰਾਣਾ ਨਾ ਹੋਵੇ। ੨. ਸੰਗ੍ਯਾ- ਜਦ ਖਾਧਾ ਭੋਜਨ, ਜੀਰਣ ਨਹੀਂ ਹੁੰਦਾ (ਪਚਦਾ ਨਹੀਂ), ਉਸ ਨੂੰ ਅਜੀਰਣ ਅਥਵਾ ਮੰਦਾਗਨਿ ਰੋਗ ਆਖਦੇ ਹਨ. [سوُاءہضم] ਸੂਏ ਹਜਮ. ਅੰ. Dyspepsia. ਬਦਹਜਮੀ. ਬਹੁਤ ਖਾਣਾ, ਖਾਧੇ ਉੱਪਰ ਖਾਣਾ, ਭਰੇ ਪੇਟ ਕਰੜੀ ਮਿਹਨਤ ਕਰਨੀ, ਵੇਲੇ ਸਿਰ ਨਾ ਸੌਣਾ, ਸ਼ੋਕ ਦਾ ਹੋਣਾ, ਭੋਜਨ ਖਾਕੇ ਪਾਣੀ ਵਿਚ ਤਰਣਾ ਆਦਿ ਕਾਰਣਾਂ ਤੋਂ ਇਹ ਰੋਗ ਹੁੰਦਾ ਹੈ. ਅਨਪਚ ਦੇ ਰੋਗੀ ਨੂੰ ਲੰਘਨ ਕਰਨਾ ਹੱਛਾ ਹੈ. ਹਿੰਗ, ਤ੍ਰਿਕੁਟਾ, ਸੇਂਧਾ ਨਮਕ, ਸਿਰਕੇ ਵਿੱਚ ਪੀਹਕੇ ਨਾਭੀ ਉੱਪਰ ਲੇਪ ਕਰਨਾ ਲਾਭਦਾਇਕ ਹੈ.#ਕਾਲਾ ਜੀਰਾ, ਧਨੀਏ ਦੇ ਚਾਉਲ, ਮਘਾਂ, ਕਾਲੀ ਮਿਰਚਾਂ, ਸੁੰਢ, ਪਤ੍ਰਜ, ਸੌਂਫ ਦੇ ਚਾਉਲ, ਪਿੱਪਲਾਮੂਲ, ਚਿਤ੍ਰਾ, ਕਚੂਰ, ਜੰਗ ਹਰੜ, ਅੰਬਲਬੇਦ, ਇਲਾਚੀਆਂ, ਦੇਸੀ ਲੂਣ, ਕਾਲਾਲੂਣ, ਇਹ ਸਭ ਸਮ ਭਾਗ ਲੈ ਕੇ ਚੂਰਣ ਬਣਾਓ. ਡੇਢ ਅਥਵਾ ਦੋ ਮਾਸ਼ੇ ਦਿਨ ਵਿੱਚ ਦੋ ਵਾਰ ਜਲ ਨਾਲ ਫੱਕੀ ਲੈਣ ਤੋਂ ਅਜੀਰਣ ਰੋਗ ਹਟ ਜਾਂਦਾ ਹੈ....
ਸੰ. अधम. ਵ੍ਯ- ਹੇਠ. ਥੱਲੇ. ਦੇਖੋ, ਅਰਧ ਉਰਧ। ੨. ਸੰ. अर्द्घ. ਅਰ੍ਧ. ਵਿ- ਅੱਧਾ. ਨਿਸਫ. "ਅਰਧ ਸਰੀਰ ਕਟਾਈਐ." (ਸਿਰੀ ਅਃ ਮਃ ੧) ੩. ਅੱਧ. ਭਾਵ- ਮਧ੍ਯ. "ਅਧੋ ਉਰਧ ਅਰਧੰ." (ਜਾਪੁ) ਪਾਤਾਲ ਆਕਾਸ਼ ਅਤੇ ਮਾਤ (ਮਰਤ੍ਯ) ਲੋਕ ਵਿੱਚ. ੪. ਸੰ. अर्ध्य- ਅਧ੍ਯ. ਪੂਰਾ ਕਰਨ ਲਾਇਕ। ੫. ਪ੍ਰਾਪਤ ਹੋਣ ਯੋਗ੍ਯ. ਹਾਸਿਲ ਹੋਣ ਲਾਇਕ. ੬. ਸੰ. आराध्य- ਆਰਾਧ੍ਯ. ਆਰਾਧਨ ਯੋਗ੍ਯ. ਦੇਖੋ, ਅਰਧਿ। ੬. ਜੀਵਾਤਮਾ. ਦੇਖੋ, ਅਰਧ ਉਰਧ ੪....
ਸੰਗ੍ਯਾ- ਤਸੱਲੀ, ਸੰਤੋਖ, "ਤੁਮਰੀ ਨਿਸਾ ਹੋਇ ਹੈ ਤਬ ਹੀ," (ਨਾਪ੍ਰ) ੨. ਸੰ. ਨਿਸ਼ਾ, ਰਾਤ੍ਰਿ, "ਨਿਸਾ ਨਿਸਿਨਾਥ ਜਾਨੈ," (ਰਾਮਾਵ) ੨. ਅ਼. [نِساہ] ਇਸਤ੍ਰੀਆਂ, ਨਾਰੀਆਂ....
ਫ਼ਾ. [بدہضمی] ਬਦਹਜਮੀ. ਸੰਗ੍ਯਾ- ਅਜੀਰਣ. ਅਪਚ. "ਅਰਧ ਨਿਸਾ ਬਦਹਾਜਮਾ ਹੈਜਾ ਹ੍ਵੈਆਵਾ." (ਗੁਪ੍ਰਸੂ) ਦੇਖੋ, ਅਜੀਰਣ....
[ہیضہ] ਹ਼ੈਜਾ. ਸੰ. ਵਿਸੂਚਿਕਾ. Cholera ਡਾਕੀ. ਇਹ ਛੂਤ ਦਾ ਭਿਆਨਕ ਰੋਗ ਹੈ. ਇਸ ਦੇ ਕਾਰਣ ਹਨ-#ਸੜੇ ਗਲੇ ਪਦਾਰਥਾਂ ਦੀ ਦੁਰਗੰਧ ਫੈਲਣੀ, ਬੇਹਾ ਅਤੇ ਮਲੀਨ ਅੰਨ ਖਾਣਾ, ਦੁਰਗੰਧ ਵਾਲਾ ਮੈਲਾ ਪਾਣੀ ਪੀਣਾ, ਸੜੇ ਗਲੇ ਫਲ ਵਰਤਣੇ ਆਦਿ. ਜਦ ਇਸ ਰੋਗ ਦੇ ਕ੍ਰਿਮਾਂ ਦਾ ਪਸਾਰਾ ਹਵਾ ਪਾਣੀ ਵਿਗੜਕੇ ਹੋ ਜਾਵੇ, ਤਾਂ ਇਹ ਘਰਾਂ ਦੇ ਘਰ ਅਤੇ ਪਿੰਡਾਂ ਦੇ ਪਿੰਡ ਬਰਬਾਦ ਕਰ ਦਿੰਦਾ ਹੈ. ਇੱਕ ਰੋਗੀ ਇਸ ਦੀ ਜਹਿਰ ਅਨੇਕ ਥਾਂ ਲੈ ਜਾਂਦਾ ਅਤੇ ਇਸ ਦਾ ਬੀਜ ਖੂਹ ਨਦੀ ਤਾਲ ਆਦਿ ਦੇ ਪਾਣੀ ਅਤੇ ਖਾਣ ਪੀਣ ਵਾਲੇ ਪਦਾਰਥਾਂ ਵਿੱਚ ਫੈਲਾਕੇ ਅਨੇਕਾਂ ਦੀ ਮੌਤ ਦਾ ਕਾਰਣ ਹੁੰਦਾ ਹੈ.#ਜਿਸ ਵੇਲੇ ਹੈਜਾ ਅਸਰ ਕਰਦਾ ਹੈ ਤਾਂ ਸਰੀਰ ਢਿੱਲਾ ਹੋ ਜਾਂਦਾ ਹੈ, ਪੇਟ ਭਾਰੀ ਮਲੂਮ ਹੁੰਦਾ ਹੈ, ਦਿਲ ਨੂੰ ਖੋਹ ਪੈਂਦੀ ਹੈ, ਸਿਰ ਨੂੰ ਘੁਮੇਰੀ ਆਉਂਦੀ ਹੈ, ਪਿਆਸ ਬਹੁਤ ਲਗਦੀ ਹੈ, ਪੇਸ਼ਾਬ ਰੁਕ ਜਾਂਦਾ ਹੈ, ਪਾਖਾਨਾ ਪਤਲਾ ਅਤੇ ਭੂਰੇ ਚਿੱਟੇ ਰੰਗ ਦਾ ਆਉਂਦਾ ਹੈ, ਸਾਹ ਠੰਢਾ ਹੁੰਦਾ ਹੈ, ਉਲਟੀਆਂ ਆਉਂਦੀਆਂ ਹਨ, ਸ਼ਰੀਰ ਵਿੱਚ ਸੂਈਆਂ ਦੇ ਚੁਭਣ ਜੇਹੀ ਪੀੜ ਹੁੰਦੀ ਹੈ, ਜਿਸ ਕਾਰਣ "ਵਿਸੂਚਿਕਾ" ਨਾਉਂ ਹੈ.#ਜਦ ਦਸਤ ਅਤੇ ਕੈ ਨਾਲ ਕਮਜ਼ੋਰੀ ਹੋ ਜਾਂਦੀ ਹੈ ਤਾਂ ਖੱਲੀਆਂ ਪੈਣ ਲਗਦੀਆਂ ਹਨ, ਹੋਠ ਨੀਲੇ ਹੋ ਜਾਂਦੇ ਹਨ, ਸਿਰ ਚਕਰਾਉਂਦਾ ਹੈ ਅੱਖਾਂ ਹੇਠ ਨੂੰ ਧਸ ਜਾਂਦੀਆਂ ਹਨ.#ਇਸ ਰੋਗ ਦਾ ਬਹੁਤ ਛੇਤੀ ਇਲਾਜ ਕਰਨਾ ਲੋੜੀਏ ਅਤੇ ਦਸਤ ਕੈ ਆਦਿ ਨੂੰ ਚੂਨਾ ਪਾਕੇ ਦੱਬ ਦੇਣਾ ਚਾਹੀਏ, ਜਿਸ ਤੋਂ ਹੈਜੇ ਦੇ ਕੀੜੇ ਮਰ ਜਾਣ. ਰੋਗੀ ਦੇ ਦਸਤ ਇੱਕ ਵੇਰ ਹੀ ਬੰਦ ਕਰ ਦੇਣੇ ਚੰਗੇ ਨਹੀਂ.#ਹੇਠ ਲਿਖੇ ਇਸ ਬੀਮਾਰੀ ਦੇ ਉੱਤਮ ਉਪਾਉ ਹਨ-#ਬਰਫ ਮੂੰਹ ਵਿੱਚ ਰੱਖਣੀ. ਪਾਣੀ ਅਤੇ ਦੁੱਧ ਚੰਗੀ ਤਰਾਂ ਉਬਾਲਕੇ ਦੇਣਾ. ਲੌਂਗ ਲਾਇਚੀਆਂ ਸੁੰਢ ਦਾ ਪਾਣੀ ਉਬਾਲਕੇ ਪਿਆਉਣਾ. ਕਾਲੀ ਮਿਰਚ ਅਤੇ ਨੂਣ ਲਾਕੇ ਨਿੰਬੂ ਚੂਸਣਾ.#ਹਿੰਗ, ਕਪੂਰ, ਲਾਲ ਮਿਰਚਾਂ ਦੇ ਬੀਜ, ਸੁੰਢ, ਅਫੀਮ, ਸਭ ਸਮਾਨ ਲੈ ਕੇ ਗੰਢੇ ਦੇ ਰਸ ਵਿੱਚ ਅੱਧੀ ਅੱਧੀ ਰੱਤੀ ਦੀ ਗੋਲੀਆਂ ਬਣਾਓ. ਸੌਂਫ ਦੇ ਅਰਕ ਨਾਲ ਦੋ ਦੋ ਗੋਲੀਆਂ ਦਿਨ ਵਿੱਚ ਪੰਜ ਵਾਰ ਦੇਓ.#ਮੁਸ਼ਕ ਕਪੂਰ, ਪਦੀਨੇ ਦਾ ਸਤ, ਜਵਾਇਨ ਦਾ ਸਤ, ਇਹ ਸ਼ੀਸੀ ਵਿੱਚ ਇਕੱਠੇ ਕਰੋ. ਇਹ ਪਾਣੀ ਦੀ ਸ਼ਕਲ ਹੋ ਜਾਣਗੇ. ਇਸ ਰਸ ਦੀਆਂ ਚਾਰ ਤੋਂ ਤੀਹ ਬੂੰਦਾਂ ਤੀਕ ਖੰਡ ਤੇ ਪਾਕੇ ਅਧ ਅਧ ਘੰਟੇ ਪਿੱਛੋਂ ਦਿੰਦੇ ਰਹੋ. ਇਸੇ ਰਸ ਨੂੰ ਹੱਥ ਪੈਰ ਪੁੜਪੁੜੀਆਂ ਮੱਥੇ ਨਾਭੀ ਆਦਿਕ ਤੇ ਮਲੋ.#ਅਦਰਕ ਦਾ ਰਸ ਲੂਣ ਮਿਲਾਕੇ ਚਟਾਉਣਾ ਅਥਵਾ ਦੋ ਤੋਲੇ ਨਿੰਮ ਦਾ ਛਿਲਕਾ ਪਾਣੀ ਵਿੱਚ ਉਬਾਲਕੇ ਪਿਆਉਣਾ ਗੁਣਕਾਰੀ ਹੈ.#ਮਘਾਂ ਕਾਲੀ ਮਿਰਚਾਂ ਸੁੰਢ ਅੱਕ ਦੇ ਲੌਂਗ ਨੂਣ ਇਹ ਸਾਰੇ ਬਰਾਬਰ ਪੀਸਕੇ ਰੱਤੀ ਰੱਤੀ ਦੀਆਂ ਗੋਲੀਆਂ ਬਣਾਓ. ਦੋ ਦੋ ਗੋਲੀਆਂ ਪੰਦ੍ਰਾਂ ਪੰਦ੍ਰਾਂ ਮਿੰਟਾਂ ਪਿੱਛੋਂ ਗਰਮ ਜਲ ਨਾਲ ਦੇਓ।#ਤੁਲਸੀ ਦੇ ਪੱਤਿਆਂ ਦਾ ਰਸ ਲੂਣ ਮਿਲਾਕੇ ਖਵਾਉਣਾ. ਕੋਰੀ ਠੂਠੀ ਅੱਗ ਵਿੱਚ ਲਾਲ ਕਰਕੇ ਉਬਲੇ ਹੋਏ ਪਾਣੀ ਵਿੱਚ ਪੰਜ ਛੀ ਵਾਰ ਬੁਝਾਕੇ ਇਹ ਪਾਣੀ ਪੀਣ ਲਈ ਦੇਣਾ ਉੱਤਮ ਹੈ.#ਹੈਜੇ ਦੇ ਦਿਨਾਂ ਵਿੱਚ ਖਾਲੀ ਪੇਟ ਘਰੋਂ ਨਾ ਜਾਓ. ਜਲ ਅਤੇ ਦੁੱਧ ਚੰਗੀ ਤਰਾਂ ਉਬਾਲੇ ਬਿਨਾ ਕਦੇ ਨਾ ਪੀਓ. ਬੇਹਾ ਅੰਨ, ਦਾਗੀ ਬਦਬੂਦਾਰ ਫਲ ਕਦੇ ਨਾ ਖਾਓ. ਸਿਲ੍ਹਾਬੇ ਅਤੇ ਸੜੀ ਹੋਈ ਥਾਂ ਨਾ ਰਹੋ. ਕਰਾਰੀਆਂ ਚੀਜਾਂ ਗੰਢੇ ਅਦਰਕ ਸਿਰਕਾ ਨਿੰਬੂ ਆਦਿਕ ਵਰਤੋਂ. ਮਲ ਮੂਤ੍ਰ ਦੇ ਵੇਗ ਨੂੰ ਨਾ ਰੋਕੋ....