gāndīvaगांडीव
ਸੰ. गाण्डीव ਵਿ- ਗਾਂਡਿ (ਗੱਠਾਂ) ਵਾਲਾ. ਗੰਢਦਾਰ। ੨. ਸੰਗ੍ਯਾ- ਇੱਕ ਧਨੁਖ, ਜੋ ਗੱਠਾਂ ਵਾਲਾ ਸੀ. ਮਹਾਭਾਰਤ ਵਿੱਚ ਲੇਖ ਹੈ ਕਿ ਇਹ ਧਨੁਖ ਬ੍ਰਹਮਾ ਨੇ ਬਣਾਕੇ ਚੰਦ੍ਰਮਾ ਨੂੰ ਦਿੱਤਾ. ਚੰਦ੍ਰਮਾ ਤੋਂ ਵਰੁਣ ਨੂੰ ਮਿਲਿਆ. ਜਦ ਅਰਜੁਨ ਨੇ ਖਾਂਡਵਬਣ ਦਾਹ ਸਮੇਂ ਅਗਨਿ ਦੀ ਸਹਾਇਤਾ ਕਰਨ ਦੀ ਪ੍ਰਤਿਗ੍ਯਾ ਕੀਤੀ, ਤਦ ਅਗਨਿ ਨੇ ਵਰੁਣ ਤੋਂ ਲੈ ਕੇ ਇਹ ਧਨੁਖ ਅਰਜੁਨ ਨੂੰ ਦਿੱਤਾ. ਅਰਜੁਨ ਦੀ ਇਹ ਪ੍ਰਤਿਗ੍ਯਾ ਸੀ ਕਿ ਜੋ ਗਾਂਡੀਵ ਦੀ ਨਿੰਦਾ ਕਰੇਗਾ ਉਸ ਨੂੰ ਮੈਂ ਮਾਰਾਂਗਾ। ੩. ਧਨੁਖ. ਕਮਾਣ. ਖਾਸ ਕਰਕੇ ਬਾਂਸ ਦਾ ਧਨੁਖ, ਜਿਸ ਦੇ ਗੱਠਾਂ ਹੁੰਦੀਆਂ ਹਨ. ਜਿਸ ਧਨੁਖ ਪੁਰ ਰੌਦੇ ਦੇ ਬੰਦ ਹੋਣ, ਉਹ ਭੀ ਗਾਂਡੀਵ ਸੱਦੀਦਾ ਹੈ. ਗਾਂਡਿਵ ਅਤੇ ਗਾਂਡੀਵ ਦੋਵੇਂ ਸ਼ਬਦ ਸਹੀ ਹਨ.
सं. गाण्डीव वि- गांडि (गॱठां) वाला. गंढदार। २. संग्या- इॱक धनुख, जो गॱठां वाला सी. महाभारत विॱच लेख है कि इह धनुख ब्रहमा ने बणाके चंद्रमा नूं दिॱता. चंद्रमा तों वरुण नूं मिलिआ. जद अरजुन ने खांडवबण दाह समें अगनिदी सहाइता करन दी प्रतिग्या कीती, तद अगनि ने वरुण तों लै के इह धनुख अरजुन नूं दिॱता. अरजुन दी इह प्रतिग्या सी कि जो गांडीव दी निंदा करेगा उस नूं मैं मारांगा। ३. धनुख. कमाण. खास करके बांस दा धनुख, जिस दे गॱठां हुंदीआं हन. जिस धनुख पुर रौदे दे बंद होण, उह भी गांडीव सॱदीदा है. गांडिव अते गांडीव दोवें शबद सही हन.
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਧਨੁਸ੍ ਅਤੇ ਧਨੁਸ੍ਕ. ਸੰਗ੍ਯਾ- ਕਮਾਣ. ਚਾਪ....
ਭਰਤਵੰਸ਼ੀ ਕੌਰਵ ਅਤੇ ਪਾਂਡਵਾਂ ਦਾ ਜਿਸ ਗ੍ਰੰਥ ਵਿੱਚ ਵਿਸ੍ਤਾਰ ਨਾਲ ਹਾਲ ਹੈ.¹ ਇਹ ਪੁਸ੍ਤਕ ਵ੍ਯਾਸ ਮੁਨਿ ਕ੍ਰਿਤ ਦੱਸਿਆ ਜਾਂਦਾ ਹੈ. ਇਸ ਦੇ ੧੮. ਪਰਵ ਅਤੇ ਸਲੋਕਸੰਖ੍ਯਾ ੯੦੦੦੦ ਹੈ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਨੇ ਆਪਣੇ ਦਰਬਾਰੀ ਕਵੀਆਂ ਤੋਂ ਇਸ ਗ੍ਰੰਥ ਦਾ ਹਿੰਦੀ ਵਿੱਚ ਅਨੁਵਾਦ ਕਰਵਾਇਆ ਸੀ, ਜੋ ਆਨੰਦਪੁਰ ਦੇ ਯੁੱਧ ਸਮੇਂ ਵਿਦ੍ਯਾਵਿਰੋਧੀਆਂ ਦ੍ਵਾਰਾ ਨਸ੍ਟ ਹੋਗਿਆ. ਕੁਝ ਪਰਵ ਜੋ ਪ੍ਰੇਮੀ ਪਾਠਕਾਂ ਹੱਥ ਪਹੁਚ ਚੁੱਕੇ ਸਨ. ਉਹ ਬਚਗਏ. ਮਹਾਰਾਜਾ ਨਰੇਂਦ੍ਰਸਿੰਘ ਜੀ ਪਟਿਆਲਾ ਪਤਿ ਨੇ ਗੁੰਮ ਹੋਏ ਪਰਵਾਂ ਦਾ ਅਨੁਵਾਦ ਆਪਣੇ ਕਵੀਆਂ ਤੋਂ ਕਰਵਾਕੇ ਪੁਸ੍ਤਕ ਸੰਪੂਰਣ ਕੀਤਾ. ਅਠਾਰਾਂ ਪਰਵਾਂ ਦੇ ਨਾਮ ਇਹ ਹਨ- ਆਦਿ, ਸਭਾ, ਵਨ, ਵਿਰਾਟ, ਉਦਯੋਗ, ਭੀਸਮ, ਦ੍ਰੋਣ, ਕਰਣ, ਸ਼ਲ੍ਯ, ਸੌਪਤਿਕ, ਸ੍ਤ੍ਰੀ. ਸ਼ਾਂਤਿ, ਅਨੁਸ਼ਾਸਨ, ਅਸ੍ਵਮੇਧ. ਆਸ਼੍ਰਮਵਾਸੀ, ਮੌਸ਼ਲ, ਮਹਾਪ੍ਰਸ੍ਥਾਨ ਅਤੇ ਸ੍ਵਰਗਾਰੋਹਣ ਪਰਵ। ੨. ਭਰਤਵੰਸ਼ੀ ਕੌਰਵ ਪਾਂਡਵਾਂ ਦਾ ਕੁਰੁਕ੍ਸ਼ੇਤ੍ਰ ਦੇ ਮੈਦਾਨ ਵਿੱਚ ਕੀਤਾ ਘੋਰ ਸੰਗ੍ਰਾਮ. ਵਿਦ੍ਵਾਨਾਂ ਨੇ ਇਸ ਜੰਗ ਦਾ ਸਮਾਂ ੯੫੦ ਬੀ. ਸੀ. ਮੰਨਿਆ ਹੈ। ੩. ਮਹਾਹਵ. ਵਡਾਜੰਗ....
ਸੰ. ਰੇਖਾ ਸੰਗ੍ਯਾ- ਲੀਕ। ੨. ਲਿਪਿ. ਲਿਖਿਤ. ਤਹਰੀਰ। ੩. ਮਜਮੂਨ। ੪. ਭਾਗ. ਨਸੀਬ। ੫. ਹਿਸਾਬ. ਗਿਣਤੀ. "ਵਰਤ ਕਰਹਿ ਚੰਦ੍ਰਾਇਣਾ ਸੇ ਕਿਤੈ ਨ ਲੇਖੰ." (ਵਾਰ ਮਾਰੂ ੨. ਮਃ ੫)...
ਬ੍ਰਹਮਾ. ਚਤੁਰਾਨਨ. ਪਿਤਾਮਹ. ਪੁਰਾਣਾਂ ਅਨੁਸਾਰ ਜਗਤ ਰਚਣ ਵਾਲਾ ਦੇਵਤਾ, ਜਿਸ ਦੀ ਤਿੰਨ ਦੇਵਤਿਆਂ ਵਿੱਚ ਗਿਣਤੀ ਹੈ. "ਪ੍ਰਿਥਮੇ ਬ੍ਰਹਮਾ ਕਾਲੈ ਘਰਿ ਆਇਆ." (ਗਉ ਅਃ ਮਃ ੧) ੨. ਦੇਖੋ, ਬ੍ਰਹਮ ੨। ੩. ਬ੍ਰਾਹਮਣ. "ਬ੍ਰਹਮ ਜਾਨਤ ਤੇ ਬ੍ਰਹਮਾ." (ਬਾਵਨ) "ਕਾਇਆ ਬ੍ਰਹਮਾ. ਮਨੁ ਹੈ ਧੋਤੀ." (ਆਸਾ ਮਃ ੧)...
ਸੰਗ੍ਯਾ- ਚੰਦ. ਚਾਂਦ। ੨. ਇੱਕ ਗਿਣਤੀ ਦਾ ਬੋਧਕ....
ਸੰ. ਸੰਗ੍ਯਾ- ਜਲਾਂ ਦਾ ਸ੍ਵਾਮੀ ਦੇਵਤਾ. ਪੁਰਾਣਾਂ ਵਿੱਚ ਇਸ ਨੂੰ ਕਰਦਮ ਦਾ ਪੁਤ੍ਰ ਅਤੇ ਮਗਰਮੱਛ ਪੁਰ ਸਵਾਰੀ ਕਰਨ ਵਾਲਾ ਮੰਨਿਆ ਹੈ. ਇਹ ਸੱਪ ਦੇ ਫਨ ਦੀ ਸਿਰ ਪੁਰ ਛਤਰੀ ਰਖਦਾ ਹੈ. ਇਸ ਦੀ ਪੁਰੀ "ਵਸੁਧਾ" ਨਗਰ ਹੈ. ਸ਼ਸਤ੍ਰ ਪਾਸ਼ (ਫਾਹੀ) ਹੈ. ਵਰੁਣ ਪੱਛਮ (ਪਸ਼੍ਚਿਮ) ਦਿਸ਼ਾ ਦਾ ਸ੍ਵਾਮੀ ਹੋਣ ਕਰਕੇ ਦਿਕਪਾਲਾਂ ਵਿੱਚ ਭੀ ਗਿਣਿਆ ਜਾਂਦਾ ਹੈ. ਵਰੁਣ ਨੂੰ ਅਦਿਤਿ ਦੇ ਗਰਭ ਤੋਂ ਕਸ਼੍ਯਪ ਦਾ ਪੁਤ੍ਰ ਭੀ ਲਿਖਿਆ ਹੈ। ੨. ਜਲ। ੩. ਸੂਰਜ....
ਦੇਖੋ, ਅਰਜਨ....
ਸੰ. ਸੰਗ੍ਯਾ- ਦਗਧ ਕਰਨ ਦੀ ਕ੍ਰਿਯਾ. ਜਲਾਣਾ. ਦੇਖੋ, ਪਿਤ੍ਰਿਮੇਧ। ੨. ਜਲਨ. ਤਾਪ। ੩. ਇੱਕ ਰੋਗ, ਜਿਸ ਤੋਂ ਬਹੁਤ ਪਿਆਸ ਲਗਦੀ ਅਤੇ ਗਲ ਸੁਕਦਾ ਹੈ. ਜਲਨ. ਸੜਨ. ਦਾਝ. ਵੈਦਕ ਅਨੁਸਾਰ ਪਿੱਤ ਦਾਹ, ਮਦ੍ਯ ਦਾਹ ਆਦਿ ਇਸ ਦੇ ਸੱਤ ਭੇਦ ਹਨ. ਸ਼ਰੀਰ ਵਿੱਚ ਗਰਮੀ ਬਹੁਤ ਵਧਣ, ਖ਼ੂਨ ਦੇ ਜੋਸ਼ ਮਾਰਨ, ਤ੍ਰਿਖਾ ਰੋਕਣ, ਬਹੁਤ ਸ਼ਰਾਬ ਪੀਣ, ਬਹੁਤ ਭੋਗ ਕਰਨ, ਬਹੁਤ ਮਿਹਨਤ ਕਰਨ, ਨਿਰਾਹਾਰ ਵ੍ਰਤ ਰੱਖਣ, ਨਰਮ ਅਸਥਾਨ ਤੇ ਸੱਟ ਵੱਜਣ ਆਦਿ ਕਾਰਣਾਂ ਤੋਂ ਦਾਹ ਰੋਗ ਹੁੰਦਾ ਹੈ.#ਦਾਹ ਤੋਂ ਦਿਲ ਅਤੇ ਸ਼ਰੀਰ ਸੜਦਾ ਪ੍ਰਤੀਤ ਹੁੰਦਾ ਹੈ, ਜੀ ਘਬਰਾਉਂਦਾ ਹੈ, ਸਿਰ ਚਕਰਾਉਂਦਾ ਹੈ, ਖਾਣਾ ਪੀਣਾ ਨਹੀਂ ਭਾਉਂਦਾ.#ਇਸ ਦੇ ਸਾਧਾਰਣ ਇਲਾਜ ਇਹ ਹਨ- ਜਿਨ੍ਹਾਂ ਕਾਰਣਾਂ ਤੋਂ ਦਾਹ ਹੋਈ ਹੋਵੇ ਉਨ੍ਹਾਂ ਦਾ ਤਿਆਗ ਕਰਨਾ, ਤਿੱਖੇ ਰੁੱਖੇ ਬੋਝਲ ਖਾਣੇ ਛੱਡਕੇ ਨਰਮ ਅਤੇ ਸਾਂਤਕੀ ਭੋਜਨ ਵਰਤਣੇ. ਸ਼ਰੀਰ ਉੱਤੇ ਆਉਲੇ, ਬੇਰ ਦੀ ਛਿੱਲ, ਅਥਵਾ ਸੀਤਲ ਜਲ ਵਿੱਚ ਚੰਦਨ ਘਸਾਕੇ ਲੇਪ ਕਰਨਾ. ਕੌਲ ਫੁੱਲ ਅਤੇ ਕੇਲੇ ਦੇ ਪੱਤਿਆਂ ਤੇ ਲੇਟਣਾ. ਅਰਕ ਗੁਲਾਬ ਕੇਉੜਾ ਬੇਦਮੁਸ਼ਕ ਚੰਦਨ ਦੇ ਮੂੰਹ ਤੇ ਛਿੱਟੇ ਮਾਰਨੇ ਅਤੇ ਪੀਣਾ. ਨਹਿਰ ਨਦੀ ਫੁਹਾਰੇ ਪਾਸ ਬੈਠਣਾ. ਗੁਲਾਬ ਆਦਿ ਇ਼ਤਰ (ਅਤਰ) ਸੁੰਘਣੇ. ਸ਼ਰਬਤ ਸੰਦਲ, ਸੰਗਤਰਾ, ਨਿੰਬੂ, ਅਨਾਰ ਆਦਿ ਦਾ ਵਰਤਣਾ. ਬਹੁਤ ਨਰਮ ਅਤੇ ਸੀਤਲ ਜੁਲਾਬ ਦੀਆਂ ਦਵਾਈਆਂ ਦਾ ਸੇਵਨ ਕਰਨਾ, ਜਿਨ੍ਹਾਂ ਤੋਂ ਅੰਤੜੀ ਵਿੱਚ ਮਲ ਨਾ ਰਹੇ....
ਦੇਖੋ ਅਗਨ। ੨. ਅੱਗ. ਆਤਿਸ਼. (ਦੇਖੋ, L. lgnis) ਨਿਰੁਕਤ ਵਿੱਚ ਅਰਥ ਕੀਤਾ ਹੈ ਕਿ ਅਗ੍ਰਨੀਃ ਅਰਥਾਤ ਜੋ ਜੱਗ ਵਿੱਚ ਸਭ ਤੋਂ ਪਹਿਲਾਂ ਲਿਆਂਦੀ ਜਾਵੇ, ਸੋ ਅਗਨਿ ਹੈ. ਦੇਖੋ, ਤਿੰਨ ਅਗਨੀਆਂ। ੩. ਤ੍ਰਿਸਨਾ. "ਕਲਿਯੁਗ ਰਥੁ ਅਗਨਿ ਕਾ ਕੂੜ ਅਗੈ ਰਥਵਾਹੁ." (ਵਾਰ ਆਸਾ ਮਃ ੧)...
ਸੰਗ੍ਯਾ- ਸਹਾਯਤਾ. ਮਦਦ. ਇਮਦਾਦ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰ. ਸੰਗ੍ਯਾ- ਕਿਸੇ ਕਾਰਜ ਦੇ ਕਰਨ ਅਥਵਾ ਨਾ ਕਰਨ ਲਈ ਵਚਨ ਦੇਣਾ. ਪ੍ਰਣ ਕਰਨਾ। ੨. ਕਸਮ. ਸੌਗੰਦ। ੩. ਪ੍ਰਣ ਸਹਿਤ ਕਥਨ ਕਿ ਮੈਂ ਇਹ ਕਰਮ ਜਰੂਰ ਕਰਾਂਗਾ, ਅਥਵਾ ਜੇ ਐਸਾ ਨਾ ਕਰਾਂ, ਤਦ ਐਸਾ ਐਸਾ ××× ਸਿੱਧ ਹੋਵਾਂਗਾ. ਅਥਵਾ ਜੇ ਐਸਾ ਭੀ ਹੋਵੇ ਤਦ ਐਸਾ ਨਹੀਂ ਹੋ ਸਕੇਗਾ, ਇਤ੍ਯਾਦਿਕ ਵਰਣਨ ਜਿਸ ਕਾਵ੍ਯ ਵਿੱਚ ਹੋਵੇ, ਉੱਥੇ "ਪ੍ਰਤਿਗ੍ਯਾ" ਅਲੰਕਾਰ ਹੁੰਦਾ ਹੈ.#ਪ੍ਰਣ ਅਥਵਾ ਸੌਗੰਦ ਕੋ ਵਰਣਨ ਰਚਨਾ ਮਾਹਿ,#ਰੂਪ ਪ੍ਰਤਿਗ੍ਯਾ ਕੋ ਇਹੀ ਕਹੈਂ ਕਾਵ੍ਯ ਅਵਗਾਹਿ.#ਉਦਾਹਰਣ-#ਯੌਂ ਸੁਨਕੈ ਬਤਿਯਾਂ ਤਿਹ ਕੀ#ਹਰਿ ਕੋਪ ਕਹ੍ਯੋ ਹਮ ਯੁੱਧ ਕਰੈਂਗੇ,#ਬਾਨ ਕਮਾਨ ਗਦਾ ਗਹਿਕੈ#ਦੁਊ ਭ੍ਰਾਤ ਸਬੈ ਅਰਿ ਸੈਨ ਹਰੈਂਗੇ,#ਸੂਰ ਸਿਵਾਦਿਕ ਤੇ ਨ ਭਜੈਂ#ਹਨਹੈਂ ਤੁਮ ਕੋ, ਨਹਿਂ ਜੂਝ ਮਰੈਂਗੇ,#ਮੇਰੁ ਹਲੈ ਸੁਕ ਹੈ ਨਿਧਿਵਾਰਿ#ਤਊ ਰਨ ਕੀ ਛਿਤਿ ਤੇ ਨ ਟਰੈਂਗੇ.#(ਕ੍ਰਿਸਨਾਵ)#ਪਸ਼੍ਚਿਮ ਸੂਰ ਚੜ੍ਹੈ ਕਬਹੂੰ#ਅਰ ਗੰਗ ਬਹੀ ਉਲਟੀ ਜਿਯ ਆਵੈ,#ਜੇਠ ਕੇ ਮਾਸ ਤੁਸਾਰ ਪਰੈ#ਬਨ ਔਰ ਬਸੰਤਸਮੀਰ ਜਰਾਵੈ,#ਲੋਕ ਹਲੈ ਧ੍ਰੂਅ ਕੋ ਜਲ ਕੋ ਥਲ ਹਨਐ#ਥਲ ਕੋ ਕਬ ਹਨਐ ਜਲ ਜਾਵੈ,#ਕੰਚਨ ਕੋ ਨਗ ਪੰਖਨ ਧਾਰ ਊਡੈ,#ਖੜਗੇਸ ਨ ਪੀਠ ਦਿਖਾਵੈ.#(ਕ੍ਰਿਸਨਾਵ)#ਰਵਿ ਅਸ੍ਤਨ ਤੇ ਪੂਰਬ ਜਬੈ,#ਜੇ ਨ ਲੋਹਗੜ੍ਹ ਤੋੜੋਂ ਤਬੈ,#ਤੌ ਨਿਜ ਪਿਤ ਤੇ ਜਨਮ੍ਯੋ ਨਾਹੀਂ#ਮੁਖ ਨ ਦਿਖਾਵਹੁਁ ਰਾਜਨ ਮਾਹੀਂ. (ਗੁਪ੍ਰਸੂ)#੪. ਨ੍ਯਾਯ ਵਿੱਚ ਪੰਚਾਵਯਵ ਦਾ ਪਹਿਲਾ ਵਾਕ੍ਯ....
ਸੰ. गाण्डीव ਵਿ- ਗਾਂਡਿ (ਗੱਠਾਂ) ਵਾਲਾ. ਗੰਢਦਾਰ। ੨. ਸੰਗ੍ਯਾ- ਇੱਕ ਧਨੁਖ, ਜੋ ਗੱਠਾਂ ਵਾਲਾ ਸੀ. ਮਹਾਭਾਰਤ ਵਿੱਚ ਲੇਖ ਹੈ ਕਿ ਇਹ ਧਨੁਖ ਬ੍ਰਹਮਾ ਨੇ ਬਣਾਕੇ ਚੰਦ੍ਰਮਾ ਨੂੰ ਦਿੱਤਾ. ਚੰਦ੍ਰਮਾ ਤੋਂ ਵਰੁਣ ਨੂੰ ਮਿਲਿਆ. ਜਦ ਅਰਜੁਨ ਨੇ ਖਾਂਡਵਬਣ ਦਾਹ ਸਮੇਂ ਅਗਨਿ ਦੀ ਸਹਾਇਤਾ ਕਰਨ ਦੀ ਪ੍ਰਤਿਗ੍ਯਾ ਕੀਤੀ, ਤਦ ਅਗਨਿ ਨੇ ਵਰੁਣ ਤੋਂ ਲੈ ਕੇ ਇਹ ਧਨੁਖ ਅਰਜੁਨ ਨੂੰ ਦਿੱਤਾ. ਅਰਜੁਨ ਦੀ ਇਹ ਪ੍ਰਤਿਗ੍ਯਾ ਸੀ ਕਿ ਜੋ ਗਾਂਡੀਵ ਦੀ ਨਿੰਦਾ ਕਰੇਗਾ ਉਸ ਨੂੰ ਮੈਂ ਮਾਰਾਂਗਾ। ੩. ਧਨੁਖ. ਕਮਾਣ. ਖਾਸ ਕਰਕੇ ਬਾਂਸ ਦਾ ਧਨੁਖ, ਜਿਸ ਦੇ ਗੱਠਾਂ ਹੁੰਦੀਆਂ ਹਨ. ਜਿਸ ਧਨੁਖ ਪੁਰ ਰੌਦੇ ਦੇ ਬੰਦ ਹੋਣ, ਉਹ ਭੀ ਗਾਂਡੀਵ ਸੱਦੀਦਾ ਹੈ. ਗਾਂਡਿਵ ਅਤੇ ਗਾਂਡੀਵ ਦੋਵੇਂ ਸ਼ਬਦ ਸਹੀ ਹਨ....
ਸੰਗ੍ਯਾ- ਦੋਸ ਕਹਿਣ ਦੀ ਕ੍ਰਿਯਾ. ਹਜਵ. ਗੁਣਾਂ ਵਿੱਚ ਦੋਸ ਥਾਪਣ ਦਾ ਕਰਮ. ਦੇਖੋ, ਨਿੰਦ ਅਤੇ ਪਰਿਵਾਦ. "ਨਿੰਦਾ ਕਰਹਿ ਸਿਰਿ ਭਾਰ ਉਠਾਏ." (ਆਸਾ ਮਃ ੫) ੨. ਚੰਡੀ ਦੀ ਵਾਰ ਵਿੱਚ ਕਿਸੇ ਅਞਾਂਣ ਲਿਖਾਰੀ ਨੇ ਨੰਦਾ ਦੀ ਥਾਂ ਨਿੰਦਾ ਸ਼ਬਦ ਲਿਖਦਿੱਤਾ ਹੈ, ਦੇਖੋ. ਨੰਦਾ ੩....
ਦੇਖੋ, ਕਮਾਨ....
ਅ਼. [خاص] ਖ਼ਾਸ. ਵਿ- ਮੁੱਖ. ਪ੍ਰਧਾਨ. ਚੁਣਿਆ ਹੋਇਆ. ਵਿਸ਼ੇਸ। ੨. ਫ਼ਾ. [خواہِش] ਖ਼੍ਵਾਹਿਸ਼. ਸੰਗ੍ਯਾ- ਇੱਛਾ. ਲੋੜ. "ਕਿਸੀ ਵਸਤੁ ਕੀ ਖਾਸ ਨ ਰਹੀ." (ਗੁਪ੍ਰਸੂ)...
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਸੰ. ਵੰਸ਼. ਵੇਣੁ. ਸੰਗ੍ਯਾ- ਤ੍ਰਿਣ ਜਾਤਿ ਦਾ ਇੱਕ ਪੌਧਾ, ਜਿਸ ਦੀ ਲੰਮੀ ਛਟੀ ਗੱਠਦਾਰ ਹੁੰਦੀ ਹੈ. Bambusa. (Bamboo)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਫ਼ਾ. [بند] ਸੰਗ੍ਯਾ- ਸ਼ਰੀਰ ਦਾ ਜੋੜ। ੨. ਯੁਕ੍ਤਿ ਤਦਬੀਰ। ੩. ਛੰਦਾਂ ਦਾ ਸਮੁਦਾਂਯ, ਜਿਸ ਦੇ ਅੰਤ ਦੇ ਪਦ ਇੱਕ ਹੀ ਮੇਲ ਦੇ ਹੋਣ, ਜੈਸੇ ਅਕਾਲਉਸਤਤਿ ਵਿੱਚ- "ਜੈ ਜੈ ਹੋਸੀ ਮਹਿਖਾਸੁਰ ਮਰਦਨਿ" ਆਦਿ। ੪. ਪ੍ਰਤਿਗ੍ਯਾ। ੫. ਰੱਸੀ. ਤਣੀ. ਭਾਵ- ਬੰਨ੍ਹ ਰੱਖਣ ਦੀ ਸ਼ਕਤਿ. "ਮਿਰਤਕ ਭਏ ਦਸੈ ਬੰਦ ਛੂਟੇ." (ਆਸਾ ਕਬੀਰ) ਸ਼ਰੀਰ ਦੇ ਦਸ਼ ਦ੍ਵਾਰਿਆਂ ਵਿੱਚ ਜੋ ਰੋਕਣ ਦੀ ਸ਼ਕਤੀ ਸੀ. ਉਹ ਮਿਟ ਗਈ। ੬. ਬੰਧਨ. ਕੈਦ. "ਬੰਦ ਨ ਹੋਤ ਸੁਨੇ ਉਪਦੇਸ." (ਗੁਪ੍ਰਸੂ) ੭. ਅੰਗਰਖੇ ਦੀ ਤਣੀਆਂ ਕੋਲ ਲਾਏ ਬੰਦ, ਜੋ ਗੋਡੇ ਤੋਂ ਹੇਠ ਤੀਕ ਲਟਕਦੇ ਰਹਿਂਦੇ ਹਨ. "ਸੁੰਦਰ ਬੰਦ ਸੁ ਦੁੰਦ ਬਲੰਦੇ." (ਗੁਪ੍ਰਸ) ੮. ਵਿ- ਬੰਨ੍ਹਣ ਵਾਲਾ. "ਤੇਗ ਬੰਦ ਗੁਣ ਧਾਤੁ." (ਸ੍ਰੀ ਮਃ ੧) ੯. ਸੰ. वन्द्. ਧਾ- ਸ੍ਤਤਿ (ਤਾਰੀਫ) ਕਰਨਾ। ੧੦. ਪ੍ਰਣਾਮ ਕਰਨਾ. "ਲਸਕੋਰ ਤਰਕਸਬੰਦ, ਬੰਦ ਜੀਉ ਜੀਉ ਸਗਲੀ ਕੀਤ." (ਸ਼੍ਰੀ ਅਃ ਮਃ ੫) ਤੀਰਕਸ਼ਬੰਦ ਲਸ਼ਕਰ, ਵੰਦਨਾ ਕਰਕੇ ਜੀ! ਜੀ! ਕਹਿਂਦੇ ਹਨ। ੧੧. ਸੰ. ਵੰਦ੍ਯ. ਵਿ- ਵੰਦਨਾ (ਪ੍ਰਣਾਮ) ਯੋਗ੍ਯ. ਵੰਦਨੀਯ. "ਬੰਦਕ ਹੋਇ ਬੰਦ ਸੁਧਿ ਲਹੈ." (ਗਉ ਬਾਵਨ ਕਬੀਰ) ਜੋ ਵੰਦਨਾ ਕਰਨ ਵਾਲਾ ਹੁੰਦਾ ਹੈ, ਉਹ ਵੰਦਨੀਯ (ਕਰਤਾਰ) ਦੀ ਸੁਧ ਲਭਦਾ ਹੈ....
ਦੇਖੋ, ਗਾਂਡੀਵ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਕ੍ਰਿ. ਵਿ- ਦੋਨੋਂ....
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....
ਪ੍ਰਾ. ਸਹੇਲੀ. ਸੰ. ਸਖੀ "ਸਹੀਆਂ ਵਿਚਿ ਫਿਰੈ ਸੁਹੇਲੀ." (ਸ੍ਰੀ ਛੰਤ ਮਃ ੪) "ਸੋਈ ਸਹੀ ਸੰਦੇਹ ਨਿਵਾਰੈ." (ਗਉ ਬਾਵਨ ਕਬੀਰ) ਸ਼ਸ਼ਕੀ. ਸਹੇ ਦੀ ਮਦੀਨ। ੩. ਫ਼ਾ. [سہی] ਵਿ- ਸਿੱਧਾ. ਰਾਸ੍ਤ। ੪. ਅ਼. [سحیح] ਸਹੀਹ. ਕ੍ਰਿ. ਵਿ- ਬਿਨਾ ਸੰਸੇ. ਨਿਸ਼ਚੇ ਕਰਕੇ. "ਹੈ ਤਉ ਸਹੀ ਲਖੈ ਜਉ ਕੋਈ." (ਗਉ ਬਾਵਨ ਕਬੀਰ) ੫. ਠੀਕ. ਯਥਾਰਥ. "ਸੁਣੀਐ ਸਿਖ ਸਹੀ." (ਵਾਰ ਰਾਮ ੧. ਮਃ ੧) "ਜਿਨੀ ਚਲਣੁ ਸਹੀ ਜਾਣਿਆ." (ਵਡ ਮਃ ੩. ਅਲਾਹਣੀ) "ਭਜਨ ਰਾਮ ਕੋ ਸਹੀ." (ਸੋਰ ਮਃ ੯) ੬. ਸੰਗ੍ਯਾ- ਨਿਰਣਾ. "ਮਿਲਿ ਸਾਧਹ ਕੀਨੋ ਸਹੀ." (ਸਾਰ ਮਃ ੫) ੭. ਹਸ੍ਤਾਕ੍ਸ਼੍ਰ. ਦਸ੍ਤਖ਼ਤ਼ "ਸ਼੍ਰੀ ਗੁਰੁ ਤੇ ਨਹਿ ਸਹੀ ਪਵਾਈ." (ਗੁਪ੍ਰਸੂ) ੮. ਹਿਸਾਬ ਦੀ ਵਹੀ. ੯. ਦੇਖੋ, ਸਹਨ. "ਮੈ ਤੇਰੀ ਕਠੋਰ ਬਾਣੀ ਬਹੁਤ ਸਹੀ ਹੈ." (ਜਸਾ)...