rābaराब
ਸੰਗ੍ਯਾ- ਇੱਖ ਦੇ ਰਸ ਦਾ ਗਾੜ੍ਹਾ ਸ਼ੀਰਾ.
संग्या- इॱख दे रस दा गाड़्हा शीरा.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਇਕ੍ਸ਼ੁ. ਸੰਗ੍ਯਾ- ਕਮਾਦ. ਈਖ. L. Saccharum officinarum. ਅੰ. Sugar- cane....
ਵਿ- ਸ਼ੀਤਲ. ਠੰਢਾ. "ਸੀਰਾ ਤਾਤਾ ਹੋਇ." (ਸ. ਕਬੀਰ) ੨. ਫ਼ਾ. [شیرہ] ਸ਼ੀਰਾ. ਸੰਗ੍ਯਾ- ਪਤਲੀ ਮਿਠਿਆਈ. ਦਾਣੇਦਾਰ ਰਾਬ। ੩. ਖਜੂਰ ਆਦਿ ਫਲਾਂ ਦਾ ਗਾੜ੍ਹਾ ਰਸ। ੪. ਤਿਲਾਂ ਦਾ ਤੇਲ। ੫. ਸੰ. सीरा ਸੀਰਾ. ਨਦੀ....