ਕੋਹਨੂਰ

kohanūraकोहनूर


ਫ਼ਾ. [کوہ نوُر] ਇੱਕ ਪ੍ਰਸਿੱਧ ਹੀਰਾ, ਜੋ ਨੂਰ (ਪ੍ਰਕਾਸ਼) ਦਾ ਕੋਹ (ਪਹਾੜ) ਮੰਨਿਆ ਗਿਆ ਹੈ. ਇਸ ਦੀ ਬਾਬਤ ਬਹੁਤ ਕਲਪਣਾ ਕਰਦੇ ਹਨ ਕਿ ਇਹ ਪਹਿਲਾਂ ਕਰਣ ਅਤੇ ਅਰਜੁਨ ਪਾਸ ਫੇਰ ਵਿਕ੍ਰਮਾਦਿਤ੍ਯ ਪਾਸ ਰਿਹਾ, ਪਰ ਇਤਿਹਾਸ ਦਾ ਕੋਈ ਪ੍ਰਬਲ ਪ੍ਰਮਾਣ ਨਹੀਂ. ਜੋ ਪ੍ਰਸਿੱਧ ਬਾਤ ਗ੍ਰੰਥਾਂ ਵਿੱਚ ਹੈ ਉਹ ਇਉਂ ਹੈ ਕਿ- ਕੋਹਨੂਰ ਹੀਰਾ ਫਰਵਰੀ ਸਨ ੧੬੨੮ ਵਿੱਚ ਮੀਰਜੁਮਲਾ (ਗੋਲਕੰਡਾ ਦੇ ਬਾਦਸ਼ਾਹ ਅ਼ਬਦੁੱਲਾ ਕ਼ੁਤ਼ਬਸ਼ਾਹ ਦੇ ਵਜ਼ੀਰ) ਨੇ ਸ਼ਾਹਜਹਾਂ ਦੀ ਨਜ਼ਰ ਕੀਤਾ.¹ ਜਨਵਰੀ ਸਨ ੧੭੩੯ ਵਿੱਚ ਦਿੱਲੀ ਦੀ ਲੁੱਟ ਸਮੇਂ ਨਾਦਰਸ਼ਾਹ ਦੇ ਕਬਜ਼ੇ ਆਇਆ ਅਤੇ ਨਾਦਰਸ਼ਾਹ ਨੇ ਇਸ ਦਾ ਨਾਉਂ "ਕੋਹਨੂਰ" ਥਾਪਿਆ. ੮. ਜੂਨ ਸਨ ੧੭੪੭ ਨੂੰ ਇਹ ਰਤਨ ਨਾਦਿਰਸ਼ਾਹ ਦੇ ਪੋਤੇ ਸ਼ਾਹਰੁਖ਼ ਮਿਰਜ਼ਾ ਤੋਂ ਅਹ਼ਿਮਦਸ਼ਾਹ ਦੁੱਰਾਨੀ ਦੇ ਹੱਥ ਲੱਗਾ. ੧. ਜੂਨ ਸਨ ੧੮੧੩ ਨੂੰ ਸ਼ਾਹਸ਼ੁਜਾ ਅਮੀਰ ਕਾਬੁਲ ਤੋਂ ਮਹਾਰਾਜਾ ਰਣਜੀਤ ਸਿੰਘ ਨੇ ਪ੍ਰਾਪਤ ਕੀਤਾ. ੩੦ ਮਾਰਚ ਸਨ ੧੮੪੯ ਨੂੰ ਪੰਜਾਬ ਪੁਰ ਕਬਜ਼ਾ ਕਰਕੇ ਲਾਰਡ ਡਲਹੌਜ਼ੀ (Dalhousie) ਨੇ ੭. ਦਿਸੰਬਰ ਨੂੰ ਨਾਬਾਲਿਗ਼ ਦਲੀਪ ਸਿੰਘ ਦੇ ਖ਼ਜ਼ਾਨੇ ਤੋਂ ਆਪਣੇ ਕਬਜ਼ੇ ਕੀਤਾ, ਅਤੇ ੬. ਏਪ੍ਰਿਲ ਸਨ ੧੮੫੦ ਨੂੰ ਕਰਨੈਲ ਮੈਕਸਨ Col. Mackson ਹੱਥ ਮੁੰਬਈ ਤੋਂ ਜਹਾਜ਼ Medea ਵਿੱਚ ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਨੂੰ ਭੇਜਿਆ ਗਿਆ, ਜੋ ਤਿੰਨ ਜੁਲਾਈ ਨੂੰ ਮਹਾਰਾਣੀ ਦੇ ਹੱਥ ਪਹੁੰਚਿਆ. ਇਸ ਦਾ ਪਹਿਲ਼ਾ ਤੋਲ ੩੧੯ ਰੱਤੀ ਸੀ. ਹੁਣ ਤਰਾਸ਼ ਕਰਨ ਤੋਂ ੧੦੨ ਰੱਤੀ ਰਹਿ ਗਿਆ ਹੈ. ਵਲਾਇਤ ਦੇ ਰਤਨਪਰੀਕ੍ਸ਼੍‍ਕਾਂ ਨੇ ਇਸ ਦਾ ਮੁੱਲ ਤੀਸ ਲੱਖ ਪੌਂਡ ਜਾਚਿਆ ਹੈ.


फ़ा. [کوہ نوُر] इॱक प्रसिॱध हीरा, जो नूर (प्रकाश) दा कोह (पहाड़) मंनिआ गिआ है. इस दी बाबत बहुत कलपणा करदे हन कि इह पहिलां करण अते अरजुन पास फेर विक्रमादित्य पास रिहा, पर इतिहास दा कोई प्रबल प्रमाण नहीं. जो प्रसिॱध बात ग्रंथां विॱच है उह इउं है कि-कोहनूर हीरा फरवरी सन १६२८ विॱच मीरजुमला (गोलकंडा दे बादशाह अ़बदुॱला क़ुत़बशाह दे वज़ीर) ने शाहजहां दी नज़र कीता.¹ जनवरी सन १७३९ विॱच दिॱली दी लुॱट समें नादरशाह दे कबज़े आइआ अते नादरशाह ने इस दा नाउं "कोहनूर" थापिआ. ८. जून सन १७४७ नूं इह रतन नादिरशाह दे पोते शाहरुख़ मिरज़ा तों अह़िमदशाह दुॱरानी दे हॱथ लॱगा. १. जून सन १८१३ नूं शाहशुजा अमीर काबुल तों महाराजा रणजीत सिंघ ने प्रापत कीता. ३० मारच सन १८४९ नूं पंजाब पुर कबज़ा करके लारड डलहौज़ी (Dalhousie) ने ७. दिसंबर नूं नाबालिग़ दलीप सिंघ दे ख़ज़ाने तों आपणे कबज़े कीता, अते ६. एप्रिल सन १८५० नूं करनैल मैकसन Col. Mackson हॱथ मुंबई तों जहाज़ Medea विॱच इंगलैंड दी महाराणी विकटोरीआ नूं भेजिआ गिआ, जो तिंन जुलाई नूं महाराणी दे हॱथ पहुंचिआ. इस दा पहिल़ा तोल ३१९ रॱती सी. हुण तराश करन तों १०२ रॱती रहि गिआ है. वलाइत दे रतनपरीक्श्‍कां ने इस दा मुॱल तीस लॱख पौंड जाचिआ है.