karārāकरारा
ਵਿ- ਚਰਪਰਾ. ਚਟਪਟਾ. ਮਿਰਚ ਲੂਣ ਆਦਿਕ ਤਿੱਖੇ ਪਦਾਰਥਾਂ ਨਾਲ ਮਿਲਿਆ ਹੋਇਆ ਭੋਜਨ। ੨. ਧੀਰਜ (ਕਰਾਰ) ਵਾਲਾ. "ਗਾਵਹਿ ਵੀਰ ਕਰਾਰੇ." (ਜਪੁ) ੩. ਧੀਰਜ (ਤਸੱਲੀ) ਦੇਣ ਵਾਲਾ. "ਬਿਨ ਗੁਰਸਬਦ ਕਰਾਰੇ." (ਗਉ ਛੰਤ ਮਃ ੩) ੪. ਔਖਾ. ਵਿਖੜਾ. "ਆਗੈ ਪੰਥ ਕਰਾਰਾ." (ਸ੍ਰੀ ਮਃ ੫. ਪਹਿਰੇ) ੫. ਤਿੱਖਾ. ਤੇਜ਼. "ਖੜਗ ਕਰਾਰਾ." (ਵਾਰ ਮਾਰੂ ੧. ਮਃ ੩) ੬. ਦ੍ਰਿੜ੍ਹਚਿੱਤ. ਉਤਸਾਹੀ. "ਸਿੱਖਾਂ ਦੀ ਸੇਵਾ ਕਰਾਰਾ ਹੋਇਕੈ ਕਮਾਂਵਦਾ ਹੈ." (ਭਗਤਾਵਲੀ) ੭. ਸੰਗ੍ਯਾ- ਨਦੀ ਦਾ ਕਿਨਾਰਾ. ਤਟ. ਕੰਢਾ.
वि- चरपरा. चटपटा. मिरच लूण आदिक तिॱखे पदारथां नाल मिलिआ होइआ भोजन। २. धीरज (करार) वाला. "गावहि वीर करारे." (जपु) ३. धीरज (तसॱली)देण वाला. "बिन गुरसबद करारे." (गउ छंत मः ३) ४. औखा. विखड़ा. "आगै पंथ करारा." (स्री मः ५. पहिरे) ५. तिॱखा. तेज़. "खड़ग करारा." (वार मारू १. मः ३) ६. द्रिड़्हचिॱत. उतसाही. "सिॱखां दी सेवा करारा होइकै कमांवदा है." (भगतावली) ७. संग्या- नदी दा किनारा. तट. कंढा.
ਵਿ- ਤੀਕ੍ਸ਼੍ਣ. ਤਿੱਖਾ. ਮਿਰਚ ਆਦਿ ਦਾ ਸਵਾਦ ਜਿਸ ਰਸ ਵਿੱਚ ਮਿਲਿਆ ਹੈ. "ਮਧੁਰ ਸਲਵਣ ਤੁਰਸ਼ ਚਰਪਰੇ." (ਗੁਪ੍ਰਸੂ)...
ਮਰਿਚ. ਦੇਖੋ, ਮਰਚ। ੨. ਲਾਲ ਮਿਰਚ ਨੂੰ ਭੀ ਇਹ ਨਾਮ ਦਿੱਤਾ ਜਾਂਦਾ ਹੈ....
ਸੰ. ਲਵਣ. ਸੰਗ੍ਯਾ- ਨਮਕ. ਲੂਣ. "ਲੂਣ ਖਾਇ ਕਰਹਿ ਹਰਾਮਖੋਰੀ." (ਮਾਰੂ ਮਃ ੫) ੨. ਦੇਖੋ, ਲੂਨ ੨....
ਵ੍ਯ- ਵਗੈਰਾ. ਆਦਿ। ੨. ਸੰ. ਆਰ੍ਦ੍ਰਕ. ਸੰਗ੍ਯਾ- ਆਦਾ. ਅਦਰਕ. "ਆਦਿਕ ਕੇ ਬਿਖ ਚਾਬਤ ਭੋਰੈ." (ਕ੍ਰਿਸਨਾਵ) ਆਦੇ ਦੇ ਭੁਲੇਖੇ ਬਿਖ (ਮਿੱਠਾ ਤੇਲੀਆ) ਚਾਬਤ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰਗ੍ਯਾ- ਖਾਣ ਯੋਗ੍ਯ ਪਦਾਰਥ. (ਭੁਜ੍ ਧਾ) ਭੋਗਣਾ, ਖਾਣਾ. "ਭੋਜਨ ਭਾਉ ਨ ਠੰਢਾ ਪਾਣੀ." (ਵਡ ਅਲਾਹਣੀ ਮਃ ੧) ਵਿਦ੍ਵਾਨਾਂ ਨੇ ਭੋਜਨ ਦੇ ਭੇਦ ਪੰਜ ਲਿਖੇ ਹਨ-#(ੳ) ਭਕ੍ਸ਼੍ਯ, ਜੋ ਦੰਦ ਦਾੜ੍ਹਾਂ ਦੀ ਸਹਾਇਤਾ ਨਾਲ ਖਾਧਾ ਜਾਵੇ.#(ਅ) ਭੋਜ੍ਯ, ਜੋ ਕੇਵਲ ਦਾੜ੍ਹਾਂ ਦੀ ਸਹਾਇਤਾ ਨਾਲ ਖਾਧਾ ਜਾਵੇ.#(ੲ) ਲੇਹ੍ਯ, ਜੋ ਜੀਭ ਨਾਲ ਚੱਟਿਆ ਜਾਵੇ,#(ਸ) ਪੇਯ, ਜੋ ਪੀਤਾ ਜਾਵੇ.#(ਹ) ਚੋਸ਼੍ਯ, ਜੋ ਚੂਸਿਆ ਜਾਵੇ. ਜਿਸ ਦਾ ਰਸ ਚੂਸਕੇ ਫੋਗ ਥੁੱਕਿਆ ਜਾਵੇ.¹ ਦੇਖੋ, ਛਤੀਹ ਅੰਮ੍ਰਿਤ.#ਵਿਦ੍ਵਾਨਾਂ ਨੇ ਭੋਜਨ ਦੇ ਤਿੰਨ ਭੇਦ ਹੋਰ ਭੀ ਕੀਤੇ ਹਨ- ਸਾਤਿਕ, ਰਾਜਸਿਕ ਅਤੇ ਤਾਮਸਿਕ. ਚਾਵਲ ਦੁੱਧ ਘੀ ਸਾਗ ਜੌਂ ਆਦਿਕ ਸਾਤ੍ਵਿਕ ਹਨ. ਖੱਟੇ ਚਰਪਰੇ ਮਸਾਲੇਦਾਰ ਰਾਜਸਿਕ ਹਨ. ਬੇਹੇ ਬੁਸੇਹੋਏ ਅਤੇ ਰੁੱਖੇ ਤਾਮਸਿਕ ਹਨ....
ਸੰ. ਧੈਯਰ੍ਯ. ਸੰਗ੍ਯਾ- ਚਿੱਤ ਦਾ ਟਿਕਾਉ. ਕਲੇਸ਼ ਵਿੱਚ ਮਨ ਦੀ ਇਸ੍ਥਿਤਿ. "ਧੀਰਜ ਮਨਿ ਭਏ ਹਾਂ." (ਆਸਾ ਮਃ ੫) "ਧੀਰਜੁ ਜਸੁ ਸੋਭਾ ਤਿਹ ਬਨਿਆ." (ਬਾਵਨ)...
ਸੰਗ੍ਯਾ- ਕਿਨਾਰਾ. ਤਟ. ਕੰਢਾ. "ਸਰਤਾ ਕੇ ਗਿਰੇ ਕਰਾਰਾ." (ਰੁਦ੍ਰਾਵ) "ਕਰਾਰਨ ਤੇ ਬਢ ਮਾਨਹੁ ਨੀਰਧਿ ਕੋਪਕੈ ਗਾਜ੍ਯੋ." (ਕ੍ਰਿਸਨਾਵ) ੨. ਦੇਖੋ, ਕਿਰਾੜ। ੩. ਦਰਾਰ. ਖੁੱਡ. ਤੇੜ. ਬਿਲ. "ਮਾਨੋ ਪਹਾਰ ਕਰਾਰ ਮੇਂ ਚੋਂਚ ਪਸਾਰ ਰਹੇ ਸਿਸੁ ਸਾਰਕ ਜੈਸੇ." (ਚੰਡੀ ੧) ੪. ਅ਼. [قرار] ਕ਼ਰਾਰ. ਸ੍ਥਿਰਤਾ."ਠਹਿਰਾਉ। ੫. ਧੀਰਜ. "ਕਿਛੁ ਪਕੜੋ ਕਰਾਰ" (ਨਸੀਹਤ) ੬. ਪ੍ਰਤਿਗ੍ਯਾ. ਵਾਦਾ। ੭. ਤਸੱਲੀ. ਸੰਤੋਖ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਗਾਂਉਂਦਾ ਹੈ। ੨. ਗਾਵਹਿਂ. ਗਾਂਉਂਦੇ ਹਨ. "ਗਾਵਹਿ ਈਸਰੁ ਬਰਮਾ ਦੇਵੀ." (ਜਪੁ)...
ਸੰ. वीर. ਧਾ- ਪਰਾਕ੍ਰਮੀ ਹੋਣਾ, ਸ਼ੂਰਤ੍ਵ ਕਰਨਾ। ੨. ਸੰਗਯਾ- ਮਿਰਚ। ੩. ਕਮਲ ਦੀ ਜੜ। ੪. ਖਸ. ਉਸ਼ੀਰ। ੫. ਪਤਿ. ਭਰਤਾ। ੬. ਪੁਤ੍ਰ। ੭. ਕਾਵ੍ਯ ਦੇ ਨੌ ਰਸਾਂ ਵਿੱਚੋਂ ਇੱਕ ਰਸ. ਕਵੀਆਂ ਨੇ ਵੀਰ ਰਸ ਦੇ ਚਾਰ ਭੇਦ ਕਲਪੇ ਹਨ-#(ੳ) ਯੁੱਧਵੀਰ- "ਜਬੈ ਬਾਣ ਲਾਗ੍ਯੋ। ਤਬੈ ਰੋਸ ਜਾਗ੍ਯੋ। ਕਰੰ ਲੈ ਕਮਾਣੰ। ਹਣੇ ਬਾਣ ਤਾਣੰ। ਸਭੈ ਬੀਰ ਧਾਏ। ਸਰੋਘੰ ਚਲਾਏ। ਤਬੈ ਤਾਕ ਬਾਣੰ। ਹਣ੍ਯੋ ਏਕ ਜਾਣੁੰ। ਹਰੀਚੰਦ ਮਾਰੇ। ਸੁ ਜੋਧਾ ਲਤਾਰੇ।। (ਵਿਚਿਤ੍ਰ)#(ਅ) ਦਯਾਵੀਰ- "ਜਿਤੇ ਸਰਨਿ ਜੈਹੈਂ। ਤਿਤਯੋ ਰਾਥ ਲੈਹੈਂ ॥ (ਵਿਚਿਤ੍ਰ)#"ਠਾਕੁਰ ਤੁਮ੍ਹ੍ਹ ਸਰਣਾਈ ਆਇਆ, ×××#ਦੁਖ ਨਾਠੇ ਸੁਖ ਸਹਜਿ ਸਮਾਏ,#ਅਨਦ ਅਨਦ ਗੁਣ ਗਾਇਆ,#ਬਾਂਹ ਪਕਰਿ ਕਢਿਲੀਨੇ ਅਪੁਨੇ,#ਗ੍ਰਹਿ ਅੰਧਕੂਪ ਤੇ ਮਾਇਆ,#ਕਹੁ ਨਾਨਕ ਗੁਰਿ ਬੰਧਨ ਕਾਟੇ#ਬਿਛੁਰਤ ਆਨਿ ਮਿਲਾਇਆ." (ਸਾਰ ਮਃ ੫)#(ੲ) ਦਾਨਵੀਰ- "ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ। ਦੇਂਦੇ ਤੋਟਿ ਨ ਆਵਈ ਅਗਨਤ ਭਰੇ ਭੰਡਾਰ." (ਬਾਵਨ)#ਦੀਨਦਯਾਲੂ ਦਯਾਨਿਧਿ ਦੋਖਨ#ਦੋਖਤ ਹੈ, ਪਰ ਦੇਤ ਨ ਹਾਰੈ." ×××#"ਰੋਜ਼ ਹੀ ਰਾਜ਼ ਬਿਲੋਕਤ ਰਾਜ਼ਿਕ,#ਰੋਖ ਰੂਹਾਨ ਕੀ ਰੋਜ਼ੀ ਨ ਟਾਰੈ." (ਅਕਾਲ)#(ਸ) ਧਰਮਵੀਰ- "ਸਾਧਨ ਹੇਤ ਇਤੀ ਜਿਨ ਕਰੀ। ਸੀਸ ਦੀਆ ਪਰ ਸੀ ਨ ਉਚਰੀ। ਧਰਮ ਹੇਤ ਸਾਕਾ ਜਿਨ ਕੀਆ। ਸੀਸ ਦੀਆ ਪਰ ਮਿਰਰੁ ਨ ਦੀਆ॥ (ਵਿਚਿਤ੍ਰ) ੮. ਦੇਵਤਿਆਂ ਦੇ ਗਣ। ੯. ਵ੍ਰਿਹਸਪਤਿਵਾਰ. "ਵੀਰਵਾਰਿ ਵੀਰ ਭਰਮ ਭੁਲਾਏ." (ਬਿਲਾ ਮਃ ੩. ਵਾਰ ੭) ੧੦. ਬਹਾਦੁਰ. ਯੋਧਾ. ਸ਼ੂਰਤ੍ਵ ਵਾਲਾ। ੧੧. ਪੰਜਾਬੀ ਵਿੱਚ ਵੀਰ ਦਾ ਅਰਥ ਭਾਈ ਭੀ ਹੈ। ੧੨. ਦੇਖੋ, ਬੀਰ....
ਜਪੁ ਨਾਮਕ ਗੁਰਬਾਣੀ, ਜੋ ਸਿੱਖਾਂ ਦੇ ਨਿੱਤਨੇਮ ਦਾ ਮੂਲ ਹੈ. ਇਹ ਸ੍ਰੀ ਗੁਰੂ ਗ੍ਰੰਥਸਾਹਿਬ ਦੇ ਆਰੰਭ ਵਿੱਚ ਹੈ. ਇਸ ਦੇ ਸਲੋਕ ਸਮੇਤ ੩੯ ਪਦ ਹਨ. "ਜਪੁਜੀ ਕੰਠ ਨਿਤਾਪ੍ਰਤਿ ਰਟੈ। ਜਨਮ ਜਨਮ ਕੇ ਕਲਮਲ ਕਟੈ." (ਨਾਪ੍ਰ)¹੨. ਮੰਤ੍ਰਪਾਠ. "ਜਪੁ ਤਪੁ ਸੰਜਮੁ ਧਰਮੁ ਨ ਕਮਾਇਆ." (ਸੋਪੁਰਖੁ) ੩. ਜਪ੍ਯ. ਵਿ- ਜਪਣ ਯੋਗ੍ਯ....
ਅ਼. [تشّلی] ਸੰਗ੍ਯਾ- ਢਾਰਸ. ਧੀਰਯ। ੨. ਵ੍ਯਾਕੁਲਤਾ ਦੀ ਸ਼ਾਂਤਿ. ਇਸ ਦਾ ਮੂਲ ਸਲਵ (ਖੁਸ਼ ਹੋਣਾ) ਹੈ. "ਨਹੀ ਤਸੱਲਾ ਕਿਸਤੇ ਹੋਈ." (ਗੁਪ੍ਰਸੂ)...
ਸੰਗ੍ਯਾ- ਕ਼ਰਜ. ਰਿਣ. ਦੇਖੋ, ਦੈਨ ੫....
ਸੰ. ਵਿਨਾ. ਵ੍ਯ- ਬਗ਼ੈਰ. "ਬਿਨ ਹਰਿ ਕਾਮਿ ਨ ਆਵਤ ਹੇ." (ਬਸੰ ਮਃ ੫) ੨. ਅ਼. [بِن] ਪੁਤ੍ਰ. ਸੰਤਾਨ....
ਸਤਿਗੁਰੂ ਦਾ ਉਪਦੇਸ਼. ਗੁਰੂ ਸਾਹਿਬ ਦਾ ਵਾਕ....
ਸੰਗ੍ਯਾ- ਛਾਤ. ਛਾਯਾ. ਸਕ਼ਫ਼ ਇਸ ਦਾ ਮੂਲ ਛਾਦਿਤ ਹੈ। ੨. ਛਤ੍ਰ. ਆਤਪਤ੍ਰ। ੩. ਦੇਖੋ, ਛੱਤ ਬਨੂੜ....
ਦੇਖੋ, ਅਉਖਾ....
ਉੱਚਾ ਨੀਵਾਂ. ਔਖਾ. ਦੇਖੋ, ਬਿਖੜਾ. "ਭਉਜਲ ਮਾਰਗੁ ਵਿਖੜਾ." (ਓਅੰਕਾਰ)...
ਕ੍ਰਿ. ਵਿ- ਸਾਮ੍ਹਣੇ. ਅੱਗੇ। ੨. ਇਸ ਪਿੱਛੋਂ. "ਆਗੈ ਘਾਮ ਪਿਛੈ ਰੁਤਿ ਜਾਡਾ." (ਤੁਖਾ ਬਾਰਹਮਾਹਾ ਮਃ ੧) ੩. ਭਵਿਸ਼੍ਯ ਕਾਲ. "ਆਗੈ ਦਯੁ ਪਾਛੈ ਨਾਰਾਇਣੁ." (ਭੈਰ ਮਃ ੫) ਆਉਣ ਵਾਲੇ ਅਤੇ ਭੂਤ ਕਾਲ ਵਿੱਚ ਕਰਤਾਰ ਹੈ....
ਦੇਖੋ, ਪਥੁ ੨. ਅਤੇ ਪਥ੍ਯ....
ਵਿ- ਚਰਪਰਾ. ਚਟਪਟਾ. ਮਿਰਚ ਲੂਣ ਆਦਿਕ ਤਿੱਖੇ ਪਦਾਰਥਾਂ ਨਾਲ ਮਿਲਿਆ ਹੋਇਆ ਭੋਜਨ। ੨. ਧੀਰਜ (ਕਰਾਰ) ਵਾਲਾ. "ਗਾਵਹਿ ਵੀਰ ਕਰਾਰੇ." (ਜਪੁ) ੩. ਧੀਰਜ (ਤਸੱਲੀ) ਦੇਣ ਵਾਲਾ. "ਬਿਨ ਗੁਰਸਬਦ ਕਰਾਰੇ." (ਗਉ ਛੰਤ ਮਃ ੩) ੪. ਔਖਾ. ਵਿਖੜਾ. "ਆਗੈ ਪੰਥ ਕਰਾਰਾ." (ਸ੍ਰੀ ਮਃ ੫. ਪਹਿਰੇ) ੫. ਤਿੱਖਾ. ਤੇਜ਼. "ਖੜਗ ਕਰਾਰਾ." (ਵਾਰ ਮਾਰੂ ੧. ਮਃ ੩) ੬. ਦ੍ਰਿੜ੍ਹਚਿੱਤ. ਉਤਸਾਹੀ. "ਸਿੱਖਾਂ ਦੀ ਸੇਵਾ ਕਰਾਰਾ ਹੋਇਕੈ ਕਮਾਂਵਦਾ ਹੈ." (ਭਗਤਾਵਲੀ) ੭. ਸੰਗ੍ਯਾ- ਨਦੀ ਦਾ ਕਿਨਾਰਾ. ਤਟ. ਕੰਢਾ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਦੇਖੋ ਪਹਰੇ....
ਸੰ. ਤੀਕ੍ਸ਼੍ਣ. ਵਿ- ਜਿਸ ਦੀ ਧਾਰ ਬਹੁਤ ਤੇਜ਼ ਹੋਵੇ। ੨. ਆਲਸ ਰਹਿਤ. ਉੱਦਮੀ। ੩. ਤੁੰਦ ਮਿਜ਼ਾਜ. ਗੁਸੈਲਾ। ੪. ਚਰਪਰੇ ਸੁਆਦ ਵਾਲਾ। ੫. ਤੇਜ਼ ਚਾਲ ਚੱਲਣ ਵਾਲਾ, ਪੈਰਾਂ ਦਾ ਛੋਹਲਾ....
ਸੰ. तिज्. ਧਾ- ਤਿੱਖਾ ਕਰਨਾ, ਚਮਕਣਾ। ੨. ਸੰਗ੍ਯਾ- ਚਮਕ. ਪ੍ਰਕਾਸ਼. "ਆਪ ਆਪ ਤੇ ਜਾਨਿਆ ਤੇਜ ਤੇਜੁ ਸਮਾਨਾ." (ਬਿਲਾ ਕਬੀਰ) ਜੀਵ ਬ੍ਰਹਮ ਵਿੱਚ ਸਮਾਨਾ (ਸਮਾਇਆ) ੩. ਬਲ. ਸ਼ਕਤਿ। ੪. ਅਗਨਿ. "ਅਪ ਤੇਜ ਬਾਇ ਪ੍ਰਿਥਮੀ ਅਕਾਸਾ." (ਗਉ ਕਬੀਰ) ੫. ਵੀਰਯ। ੬. ਮਿੰਜ। ੭. ਘੀ। ੮. ਕ੍ਰੋਧ. "ਤੀਰਥਿ ਤੇਜੁ ਨਿਵਾਰਿ ਨ ਨ੍ਹਾਤੇ." (ਮਲਾ ਮਃ ੧) ੯. ਫ਼ਾ. [تیز] ਤੇਜ਼. ਵਿ- ਤਿੱਖਾ। ੧੦. ਚਾਲਾਕ....
ਸੰ. खड़्ग ਖੜ੍ਗ. ਸੰਗ੍ਯਾ- ਜੋ ਖੰਡਨ (ਭੇਦਨ) ਕਰੇ ਸੋ ਖੜਗ. ਦੇਖੋ, ਖਡ੍ ਧਾ. ਕ੍ਰਿਪਾਣ. ਸ਼੍ਰੀ ਸਾਹਿਬ. ਧਨੁਰਵੇਦ ਅਨੁਸਾਰ ਖੜਗ ਚਾਰ ਅੰਗੁਲ ਚੌੜਾ ਅਤੇ ੫੦ ਅੰਗੁਲ ਲੰਮਾ ਹੋਣਾ ਚਾਹੀਏ. ਖੜਗ ਚਲਾਉਣ ਦੇ ਪ੍ਰਕਾਰ (ਤਲਵਾਰ ਦੇ ਹੱਥ) ੩੨ ਲਿਖੇ ਹਨ. "ਅਸਿ ਕ੍ਰਿਪਾਨ ਖੰਡੋ ਖੜਗ ਸੈਫ ਤੇਗ ਤਰਵਾਰ। ਰੱਛ ਕਰੋ ਹਮਰੀ ਸਦਾ ਕਵਚਾਂਤਕ ਕਰਵਾਰ." (ਸਨਾਮਾ) ੨. ਜਗਤਵਿਨਾਸ਼ਕ (ਲੈ ਕਰਨਵਾਲਾ) ਮੰਨਕੇ ਮਹਾਕਾਲ ਦਾ ਨਾਉਂ ਭੀ ਖੜਗ ਆਇਆ ਹੈ. "ਨਮਸਕਾਰ ਸ੍ਰੀ ਖੜਗ ਕੋ." (ਵਿਚਿਤ੍ਰ) "ਖੜਗ ਗੋਦ ਮੈ ਤੁਮ ਕੋ ਪਾਯੋ." (ਗੁਵਿ ੧੦) ੩. ਗੈਂਡੇ ਦਾ ਸਿੰਗ। ੪. ਗੈਂਡਾ....
ਦੇਖੋ, ਬਾਰ ਸ਼ਬਦ। ੨. ਮੁਹ਼ਾਸਰਾ. ਘੇਰਾ. ਇਸ ਦਾ ਮੂਲ ਵ੍ਰਿ (वृ) ਧਾਤੁ ਹੈ। ੩. ਜੰਗ. ਯੁੱਧ. ਦੇਖੋ, ਅੰ. war। ੪. ਯੁੱਧ ਸੰਬੰਧੀ ਕਾਵ੍ਯ. ਉਹ ਰਚਨਾ, ਜਿਸ ਵਿੱਚ ਸ਼ੂਰਵੀਰਤਾ ਦਾ ਵਰਣਨ ਹੋਵੇ. ਜੈਸੇ- "ਵਾਰ ਸ਼੍ਰੀ ਭਗਉਤੀ ਜੀ ਕੀ." (ਦਸਮਗ੍ਰੰਥ). ੫. ਵਾਰ ਸ਼ਬਦ ਦਾ ਅਰਥ ਪੌੜੀ (ਨਿਃ ਸ਼੍ਰੇਣੀ) ਛੰਦ ਭੀ ਹੋ ਗਿਆ ਹੈ, ਕਿਉਂਕਿ ਯੋਧਿਆਂ ਦੀ ਸ਼ੂਰਵੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿੱਚ ਲਿਖਿਆ ਹੈ ਦੇਖੋ, ਆਸਾ ਦੀ ਵਾਰ ਦੇ ਮੁੱਢ ਪਾਠ- "ਵਾਰ ਸਲੋਕਾਂ ਨਾਲਿ." ਇਸ ਥਾਂ "ਵਾਰ" ਸ਼ਬਦ ਪੌੜੀ ਅਰਥ ਵਿੱਚ ਹੈ। ੬. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਤਾਰ ਦੀ ਮਹਿਮਾ ਭਰੀ ਬਾਣੀ, ਜੋ ਪੌੜੀ ਛੰਦਾਂ ਨਾਲ ਸਲੋਕ ਮਿਲਾਕੇ ਲਿਖੀ ਗਈ ਹੈ, "ਵਾਰ" ਨਾਮ ਤੋਂ ਪ੍ਰਸਿੱਧ ਹੈ. ਐਸੀਆਂ ਵਾਰਾਂ ੨੨ ਹਨ- ਸ਼੍ਰੀਰਾਮ ਦੀ, ਮਾਝ ਦੀ, ਗਉੜੀ ਦੀਆਂ ਦੋ, ਆਸਾ ਦੀ, ਗੂਜਰੀ ਦੀਆਂ ਦੋ, ਬਿਹਾਗੜੇ ਦੀ, ਵਡਹੰਸ ਦੀ, ਸੋਰਠਿ ਦੀ, ਜੈਤਸਰੀ ਦੀ, ਸੂਹੀ ਦੀ, ਬਿਲਾਵਲ ਦੀ, ਰਾਮਕਲੀ ਦੀਆਂ ਤਿੰਨ,¹ ਮਾਰੂ ਦੀਆਂ ਦੋ, ਬਸੰਤ ਦੀ,² ਸਾਰੰਗ ਦੀ, ਮਲਾਰ ਦੀ ਅਤੇ ਕਾਨੜੇ ਦੀ.#ਜਿਸ ਵਾਰ ਦੇ ਮੁੱਢ ਲਿਖਿਆ ਹੋਵੇ ਮਹਲਾ। ੩- ੪ ਅਥਵਾ ੫, ਤਦ ਜਾਣਨਾ ਚਾਹੀਏ ਕਿ ਇਸ ਵਾਰ ਵਿੱਚ ਜਿਤਨੀਆਂ ਪੌੜੀਆਂ ਹਨ, ਉਹ ਅਮੁਕ ਸਤਿਗੁਰੂ ਦੀਆਂ। ਹਨ, ਜੈਸੇ- ਵਾਰ ਮਾਝ ਵਿੱਚ ਪੌੜੀਆਂ ਗੁਰੂ ਨਾਨਕਦੇਵ ਦੀਆਂ, ਰਾਮਕਲੀ ਦੀ ਪਹਿਲੀ ਵਾਰ ਵਿਚ ਗੁਰੂ ਅਮਰ ਦੇਵ ਦੀਆਂ ਸ੍ਰੀ ਰਾਗ ਦੀ ਵਾਰ ਵਿੱਚ ਗੁਰੂ ਰਾਮਦਾਸ ਜੀ ਦੀਆਂ ਆਦਿ. ਜੇ ਦੂਜੇ ਸਤਿਗੁਰੂ ਦੀ ਕੋਈ ਪੌੜੀ ਹੈ, ਤਾਂ ਮਹਲੇ ਦਾ ਪਤਾ ਲਿਖਕੇ ਸਪਸ੍ਟ ਕਰ ਦਿੱਤਾ ਹੈ, ਜਿਵੇਂ- ਗਉੜੀ ਦੀ ਪਹਿਲੀ ਵਾਰ ਵਿੱਚ ਕੁਝ ਪਉੜੀਆਂ ਮਃ ੫. ਦੀਆਂ ਹਨ। ੭. ਅੰਤ. ਓੜਕ. "ਲੇਖੈ ਵਾਰ ਨ ਆਵਈ, ਤੂੰ ਬਖਸਿ ਮਿਲਾਵਣਹਾਰੁ." (ਸਵਾ ਮਃ ੩) ੮. ਵਾੜ। ੯. ਵਾਰਨਾ. ਕੁਰਬਾਨੀ. ਨਿਛਾਵਰ। ੧੦. ਉਰਲਾ ਕਿਨਾਰਾ. "ਤੁਮ ਕਰੋ ਵਾਰ ਵਹ ਪਾਰ ਉਤਰਤ ਹੈ." (ਸ਼ਿਵਦਯਾਲ) ਇੱਥੇ ਵਾਰ ਦੇ ਦੋ ਅਰਥ ਹਨ- ਵਾਰ ਪ੍ਰਹਾਰ (ਆਘਾਤ) ਅਤੇ ਉਰਵਾਰ। ੧੧. ਭਾਵ- ਇਹ ਜਗਤ, ਜੋ ਪਾਰ (ਪਰਲੋਕ) ਦੇ ਵਿਰੁੱਧ ਹੈ। ੧੨. ਰੋਹੀ. ਜੰਗਲ। ੧੩. ਆਘਾਤ. ਪ੍ਰਹਾਰ. ਜਰਬ. "ਕਰਲਿਹੁ ਵਾਰ ਪ੍ਰਥਮ ਬਲ ਧਰਕੈ." (ਗੁਪ੍ਰਸੂ) ੧੪. ਸੰ. ਅਵਸਰ. ਮੌਕਾ. ਵੇਲਾ. "ਨਾਨਕ ਸਿਝਿ ਇਵੇਹਾ ਵਾਰ." (ਵਾਰ ਮਾਰੂ ੨. ਮਃ ੫) "ਬਿਨਸਿ ਜਾਇ ਖਿਨ ਵਾਰ." (ਸਵਾ ਮਃ ੩) ੧੫. ਵਾਰੀ. ਕ੍ਰਮ. "ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ." (ਬਿਲਾ ਮਃ ੫) "ਫੁਨਿ ਬਹੁੜਿ ਨ ਆਵਨ ਵਾਰ." (ਪ੍ਰਭਾ ਮਃ ੧) ੧੬. ਦਫ਼ਅ਼ਹ਼. ਬੇਰ. "ਜੇ ਸੋਚੀ ਲਖ ਵਾਰ" (ਜਪੁ) "ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ." (ਵਾਰ ਆਸਾ) ੧੭. ਦ੍ਵਾਰ. ਦਰਵਾਜ਼ਾ। ੧੮. ਸਮੂਹ. ਸਮੁਦਾਯ। ੧੯. ਸ਼ਿਵ. ਮਹਾਦੇਵ। ੨੦. ਕ੍ਸ਼੍ਣ. ਖਿਨ. ਨਿਮੇਸ। ੨੧. ਸੂਰਜ ਆਦਿ ਗ੍ਰਹਾਂ ਦੇ ਅਧਿਕਾਰ ਦਾ ਦਿਨ. ਸਤਵਾੜੇ ਦੇ ਦਿਨ. "ਪੰਦਰਹ ਥਿਤੀਂ ਤੈ ਸਤ ਵਾਰ." (ਬਿਲਾ ਮਃ ੩. ਵਾਰ ੭) ੨੨ ਯਗ੍ਯ ਦਾ ਪਾਤ੍ਰ (ਭਾਂਡਾ). ੨੩ ਪੂਛ ਦਾ ਬਾਲ (ਰੋਮ). ੨੪ ਖ਼ਜ਼ਾਨਾ। ੨੫ ਵਾਰਣ (ਹਟਾਉਣ) ਦੀ ਕ੍ਰਿਯਾ। ੨੬ ਚਿਰ. ਦੇਰੀ. ਢਿੱਲ. "ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ." (ਵਾਰ ਆਸਾ) ੨੭ ਵਿ- ਹੱਛਾ. ਚੰਗਾ। ੨੮ ਸੰ. वार्. ਜਲ. ਪਾਣੀ। ੨੯ ਫ਼ਾ. [وار] ਵਿ- ਵਾਨ. ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਸਜ਼ਾਵਾਰ, ਖ਼ਤਾਵਾਰ ਆਦਿ। ੩੦ ਯੋਗ੍ਯ. ਲਾਇਕ। ੩੧ ਤੁੱਲ. ਮਾਨਿੰਦ. ਸਮਾਨ....
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...
ਸੰ. उत्साहिन. ਵਿ- ਉਤਸਾਹ ਵਾਲਾ ੨. ਉੱਦਮੀ....
ਸੰਗ੍ਯਾ- ਸੇਵਾ. ਖਿਦਮਤ. ਉਪਾਸਨਾ. "ਨਾਮੈ ਕੀ ਸਭ ਸੇਵਾ ਕਰੈ." (ਆਸਾ ਅਃ ਮਃ ੩) ੨. ਫ਼ਾ. ਸ਼ੇਵਹ. ਤਰੀਕਾ. ਕਾਇਦਾ."ਗੁਰਮਤਿ ਪਾਏ ਸਹਜਿ ਸੇਵਾ." (ਆਸਾ ਮਃ ੧) ੩. ਆਦਤ. ਸੁਭਾਉ। ੪. ਸਿੰਧੀ ਵਿੱਚ ਸੇਵਾ ਦਾ ਉੱਚਾਰਣ 'ਸ਼ੇਵਾ' ਹੈ ਅਤੇ ਇਸ ਦਾ ਅਰਥ ਪੂਜਾ ਭੇਟਾ ਭੀ ਹੈ....
ਦੇਖੋ, ਭਗਤਰਤਨਾਵਲੀ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਨਦ (ਸ਼ੋਰ) ਕਰਨ ਵਾਲੀ ਜਲ ਧਾਰਾ. ਪਹਾੜਾਂ ਦੇ ਚਸ਼ਮੇ ਅਤੇ ਗਲੀ ਹੋਈ ਬਰਫ ਤੋਂ ਬਣੀ ਹੋਈ ਜਲਧਾਰਾ, ਜੋ ਸਦਾ ਵਹਿਂਦੀ ਹੈ. ਕਾਤ੍ਯਾਯਨ ਲਿਖਦਾ ਹੈ ਕਿ ਅੱਠ ਹਜ਼ਾਰ ਧਨੁਸ¹ ਤੋਂ ਜਿਸ ਦਾ ਪ੍ਰਵਾਹ ਘੱਟ ਹੋਵੇ, ਉਹ ਨਦੀ ਨਹੀਂ ਕਹੀ ਜਾਂਦੀ "ਨਦੀਆਂ ਵਿਚਿ ਟਿਬੇ ਦੇਖਾਲੇ." (ਵਾਰ ਮਾਝ ਮਃ ੧)...
ਫ਼ਾ. [کِنارہ] ਸੰਗ੍ਯਾ- ਕੰਢਾ. ਤਟ। ੨. ਪਾਸਾ. ਬਗ਼ਲ। ੩. ਗੋਟ. ਹਾਸ਼ੀਆ....
ਸੰਗ੍ਯਾ- ਕੰਠ. ਤਟ. ਕਿਨਾਰਾ....