ਕਰਾਰ

karāraकरार


ਸੰਗ੍ਯਾ- ਕਿਨਾਰਾ. ਤਟ. ਕੰਢਾ. "ਸਰਤਾ ਕੇ ਗਿਰੇ ਕਰਾਰਾ." (ਰੁਦ੍ਰਾਵ) "ਕਰਾਰਨ ਤੇ ਬਢ ਮਾਨਹੁ ਨੀਰਧਿ ਕੋਪਕੈ ਗਾਜ੍ਯੋ." (ਕ੍ਰਿਸਨਾਵ) ੨. ਦੇਖੋ, ਕਿਰਾੜ। ੩. ਦਰਾਰ. ਖੁੱਡ. ਤੇੜ. ਬਿਲ. "ਮਾਨੋ ਪਹਾਰ ਕਰਾਰ ਮੇਂ ਚੋਂਚ ਪਸਾਰ ਰਹੇ ਸਿਸੁ ਸਾਰਕ ਜੈਸੇ." (ਚੰਡੀ ੧) ੪. ਅ਼. [قرار] ਕ਼ਰਾਰ. ਸ੍‌ਥਿਰਤਾ."ਠਹਿਰਾਉ। ੫. ਧੀਰਜ. "ਕਿਛੁ ਪਕੜੋ ਕਰਾਰ" (ਨਸੀਹਤ) ੬. ਪ੍ਰਤਿਗ੍ਯਾ. ਵਾਦਾ। ੭. ਤਸੱਲੀ. ਸੰਤੋਖ.


संग्या- किनारा. तट. कंढा. "सरता के गिरे करारा." (रुद्राव) "करारन ते बढ मानहु नीरधि कोपकै गाज्यो." (क्रिसनाव) २. देखो, किराड़। ३. दरार. खुॱड. तेड़. बिल. "मानो पहार करार में चोंच पसार रहे सिसु सारक जैसे." (चंडी १) ४. अ़. [قرار] क़रार. स्‌थिरता."ठहिराउ। ५. धीरज. "किछु पकड़ो करार" (नसीहत) ६. प्रतिग्या. वादा। ७. तसॱली. संतोख.