ਅਰੁਣ

arunaअरुण


ਸੰ. ਸੰਗ੍ਯਾ- ਸੂਰਜ ਦਾ ਰਥ। ੨. ਸੂਰਜ ਦਾ ਰਥਵਾਨ. ਇਹ ਵਿਨਤਾ ਦੇ ਉਦਰ ਤੋਂ ਕਸ਼੍ਯਪ ਦਾ ਪੁਤ੍ਰ ਗਰੁੜ ਦਾ ਵਡਾ ਭਾਈ ਹੈ. ਇਹ ਕਮਰ ਤੋਂ ਹੇਠਲਾ ਹਿੱਸਾ ਨਹੀਂ ਰਖਦਾ, ਪਿੰਗਲਾ ਹੈ, ਕਿਉਂਕਿ ਇਸ ਦੀ ਮਾਤਾ ਨੇ ਛੇਤੀ ਪੁਤ੍ਰ ਦੇਖਣ ਦੀ ਚਾਹ ਨਾਲ ਕੱਚਾ ਅੰਡਾ ਹੀ ਭੰਨ ਦਿੱਤਾ ਸੀ. ਇਸੇ ਲਈ ਇਸਨੂੰ "ਅਨੂਰੁ"¹ ਭੀ ਆਖਦੇ ਹਨ. ਪੁਰਾਣਾਂ ਵਿੱਚ ਇਸ ਦਾ ਰੰਗ ਬਹੁਤ ਲਾਲ ਦੱਸਿਆ ਹੈ, ਅਤੇ ਲਿਖਿਆ ਹੈ ਕਿ ਸੂਰਜ ਚੜ੍ਹਨ ਤੋਂ ਪਹਿਲਾਂ ਜੋ ਲਾਲੀ ਹੁੰਦੀ ਹੈ, ਉਹ ਇਸੇ ਦੀ ਸੁਰਖੀ ਝਲਕਦੀ ਹੈ, ਅਰੁਣ ਦੀ ਇਸਤ੍ਰੀ ਦਾ ਨਾਉਂ ਸ਼੍ਯੇਨੀ, ਪੁਤ੍ਰ ਸੰਪਾਤੀ ਅਤੇ ਜਟਾਯੁ ਲਿਖੇ ਹਨ. "ਕਰਮ ਕਰਿ ਅਰੁਣ ਪਿੰਗੁਲਾ ਰੀ." (ਧਨਾ ਤ੍ਰਿਲੋਚਨ) ੩. ਸੰਧੂਰ। ੪. ਵਿ- ਲਾਲ. ਸ਼ੁਰਖ਼. ਰਕ੍ਤ. ਰੱਤਾ.


सं. संग्या- सूरज दा रथ। २. सूरज दा रथवान. इह विनता दे उदर तों कश्यप दा पुत्र गरुड़ दा वडा भाई है. इह कमर तों हेठला हिॱसा नहीं रखदा, पिंगला है, किउंकि इस दी माता ने छेती पुत्र देखण दी चाह नाल कॱचा अंडा ही भंन दिॱता सी. इसे लई इसनूं "अनूरु"¹ भी आखदे हन. पुराणां विॱच इस दा रंग बहुत लाल दॱसिआ है, अते लिखिआ है किसूरज चड़्हन तों पहिलां जो लाली हुंदी है, उह इसे दी सुरखी झलकदी है, अरुण दी इसत्री दा नाउं श्येनी, पुत्र संपाती अते जटायु लिखे हन. "करम करि अरुण पिंगुला री." (धना त्रिलोचन) ३. संधूर। ४. वि- लाल. शुरख़. रक्त. रॱता.