ਸੁਰਖੀ

surakhīसुरखी


ਫ਼ਾ. [سُرخی] ਸੁਰਖ਼ੀ. ਸੰਗ੍ਯਾ- ਲਾਲੀ. ਅਰੁਣਤਾ। ੨. ਸਿਰਲੇਖ. Heading. ਸੁਰਖ ਰੰਗ ਨਾਲ ਲਿਖਿਆ ਜਾਣ ਤੋਂ ਇਹ ਨਾਉ, ਹੋਇਆ ਹੈ. ੩. ਵਿ- ਸੁ- ਰ੍ਹਿਸੀਕ (हृषीक ) ਜਿਸ ਨੇ ਇੰਦ੍ਰੀਆਂ ਨੂੰ ਸੁਮਾਰਗ ਲਾਇਆ ਹੈ. "ਸੁਰਖੀ ਪਾਂਚਉ ਰਾਖੈ ਸਬੈ." (ਗਉ ਕਬੀਰ ਵਾਰ ੭) ੪. ਸੁਰਕ੍ਸ਼ਿਤ. ਚੰਗੀ ਤਰਾਂ ਰਾਖੀ ਵਿੱਚ.


फ़ा. [سُرخی] सुरख़ी. संग्या- लाली. अरुणता।२. सिरलेख. Heading. सुरख रंग नाल लिखिआ जाण तों इह नाउ, होइआ है. ३. वि- सु- र्हिसीक (हृषीक ) जिस ने इंद्रीआं नूं सुमारग लाइआ है. "सुरखी पांचउ राखै सबै." (गउ कबीर वार ७) ४. सुरक्शित. चंगी तरां राखी विॱच.