sanpāti, sanpātīसंपाति, संपाती
ਸੰ सम्पाति ਸੰਗ੍ਯਾ- ਸੂਰਜ ਦੇ ਰਥਵਾਹੀ ਅਰੁਣ ਦਾ ਪੁਤ੍ਰ, ਜੋ ਜਟਾਯੁ ਦਾ ਵਡਾ ਭਾਈ ਸੀ. ਇਸ ਦੀ ਸ਼ਕਲ ਗਿਰਝ ਜੇਹੀ ਲਿਖੀ ਹੈ. ਦੇਖੋ, ਜਟਾਯੁ। ੨. ਸੰ. सम्पातिन ਵਿ- ਡਿਗਣ ਵਾਲਾ। ੩. ਉਡਣ ਵਾਲਾ.
सं सम्पाति संग्या- सूरज दे रथवाही अरुण दा पुत्र, जो जटायु दा वडा भाई सी. इस दी शकल गिरझ जेही लिखी है. देखो, जटायु। २. सं. सम्पातिन वि- डिगण वाला। ३. उडण वाला.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. सूर्य्य ਸੂਰ੍ਯ. ਸੰਗ੍ਯਾ- ਦਿਵਾਕਰ. ਦਿਨਮਣਿ. "ਸੂਰਜ ਕਿਰਣਿ ਮਿਲੇ." (ਬਿਲਾ ਛੰਤ ਮਃ ੫) ੨. ਬਾਰਾਂ ਗਿਣਤੀ ਦਾ ਬੋਧਕ ਕਿਉਂਕਿ ਪੁਰਾਣਾਂ ਵਿੱਚ ਬਾਰਾਂ ਸੂਰਜ ਮੰਨੇ ਹਨ. ਦੇਖੋ, ਬਾਰਾਂ ਸੂਰਜ....
ਰਥਵਾਹਕ. ਰਥ ਹੱਕਣ ਵਾਲਾ. "ਇਕ ਰਥੁ, ਇਕ ਰਥਵਾਹੁ." (ਵਾਰ ਆਸਾ)...
ਸੰ. ਸੰਗ੍ਯਾ- ਸੂਰਜ ਦਾ ਰਥ। ੨. ਸੂਰਜ ਦਾ ਰਥਵਾਨ. ਇਹ ਵਿਨਤਾ ਦੇ ਉਦਰ ਤੋਂ ਕਸ਼੍ਯਪ ਦਾ ਪੁਤ੍ਰ ਗਰੁੜ ਦਾ ਵਡਾ ਭਾਈ ਹੈ. ਇਹ ਕਮਰ ਤੋਂ ਹੇਠਲਾ ਹਿੱਸਾ ਨਹੀਂ ਰਖਦਾ, ਪਿੰਗਲਾ ਹੈ, ਕਿਉਂਕਿ ਇਸ ਦੀ ਮਾਤਾ ਨੇ ਛੇਤੀ ਪੁਤ੍ਰ ਦੇਖਣ ਦੀ ਚਾਹ ਨਾਲ ਕੱਚਾ ਅੰਡਾ ਹੀ ਭੰਨ ਦਿੱਤਾ ਸੀ. ਇਸੇ ਲਈ ਇਸਨੂੰ "ਅਨੂਰੁ"¹ ਭੀ ਆਖਦੇ ਹਨ. ਪੁਰਾਣਾਂ ਵਿੱਚ ਇਸ ਦਾ ਰੰਗ ਬਹੁਤ ਲਾਲ ਦੱਸਿਆ ਹੈ, ਅਤੇ ਲਿਖਿਆ ਹੈ ਕਿ ਸੂਰਜ ਚੜ੍ਹਨ ਤੋਂ ਪਹਿਲਾਂ ਜੋ ਲਾਲੀ ਹੁੰਦੀ ਹੈ, ਉਹ ਇਸੇ ਦੀ ਸੁਰਖੀ ਝਲਕਦੀ ਹੈ, ਅਰੁਣ ਦੀ ਇਸਤ੍ਰੀ ਦਾ ਨਾਉਂ ਸ਼੍ਯੇਨੀ, ਪੁਤ੍ਰ ਸੰਪਾਤੀ ਅਤੇ ਜਟਾਯੁ ਲਿਖੇ ਹਨ. "ਕਰਮ ਕਰਿ ਅਰੁਣ ਪਿੰਗੁਲਾ ਰੀ." (ਧਨਾ ਤ੍ਰਿਲੋਚਨ) ੩. ਸੰਧੂਰ। ੪. ਵਿ- ਲਾਲ. ਸ਼ੁਰਖ਼. ਰਕ੍ਤ. ਰੱਤਾ....
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...
ਪੁਰਾਣਾਂ ਅਨੁਸਾਰ ਸ਼੍ਯੇਨੀ ਦੇ ਉਦਰ ਤੋਂ ਸੂਰਜ ਦੇ ਰਥਵਾਹੀ ਅਰੁਣ ਦਾ ਪੁਤ੍ਰ, ਜੋ ਸੰਪਾਤੀ ਦਾ ਭਾਈ ਅਤੇ ਗਿਰਝਾਂ ਦਾ ਰਾਜਾ ਸੀ. ਇਹ ਰਾਜਾ ਦਸ਼ਰਥ ਦਾ ਮਿਤ੍ਰ ਸੀ. ਇਸ ਨੇ ਸੀਤਾਹਰਣ ਸਮੇਂ ਰਾਵਣ ਨਾਲ ਘੋਰ ਯੁੱਧ ਕੀਤਾ ਸੀ. "ਉਤ ਰਾਵਣ ਆਨ ਜਟਾਯੁ ਘਿਰੇ." (ਰਾਮਾਵ)ਰਾਵਣ ਦੇ ਖੜਗ ਨਾਲ ਜਟਾਯੁ ਜ਼ਖ਼ਮੀ ਹੋ ਕੇ ਜ਼ਮੀਨ ਪੁਰ ਡਿੱਗਾ, ਜਦ ਰਾਮਚੰਦ੍ਰ ਜੀ ਸੀਤਾ ਦੀ ਭਾਲ ਵਿੱਚ ਫਿਰ ਰਹੇ ਸਨ, ਤਦ ਇਸ ਨੇ ਸੀਤਾਹਰਣ ਦਾ ਪ੍ਰਸੰਗ ਸੁਣਾਕੇ ਪ੍ਰਾਣ ਤ੍ਯਾਗੇ। ੨. ਵਾਯੁਪੁਰਾਣ ਅਨੁਸਾਰ ਇੱਕ ਪਹਾੜ....
ਵਿ- ਵ੍ਰਿੱਧ. ਉਮਰ ਵਿੱਚ ਵਡਾ. "ਵਡਾ ਹੋਆ ਵੀਆਹਿਆ." (ਮਃ ੧. ਵਾਰ ਮਲਾ) ੨. ਵਿਸ੍ਤਾਰ ਵਾਲਾ। ੩. ਸ਼ਿਰੋਮਣਿ. ਮੁਖੀਆ। ੪. ਬਹੁਤ. ਅਤਿ. "ਵਡਾ ਆਪਿ ਅਗੰਮ ਹੈ." (ਮਃ ੫. ਵਾਰ ਸਾਰ)...
ਪਸੰਦ ਆਈ. ਦੇਖੋ, ਭਾਉਣਾ. "ਸਾਈ ਸੋਹਾਗਣਿ, ਜੋ ਪ੍ਰਭੁ ਭਾਈ." (ਆਸਾ ਮਃ ੫) "ਸਤਿਗੁਰ ਕੀ ਸੇਵਾ ਭਾਈ." (ਮਾਰੂ ਸੋਲਹੇ ਮਃ ੪) ੨. ਭ੍ਰਾਤਾ. "ਹਰਿਰਸ ਪੀਵਹੁ ਛਾਈ." (ਸੋਰ ਮਃ ੫) ੩. ਸਿੱਖਾਂ ਵਿੱਚ ਇੱਕ ਉੱਚ ਪਦਵੀ, ਜੋ ਭ੍ਰਾਤ੍ਰਿਭਾਵ ਪ੍ਰਗਟ ਕਰਦੀ ਹੈ. ਗੁਰੂ ਨਾਨਕਦੇਵ ਨੇ ਸਭ ਤੋਂ ਪਹਿਲਾਂ ਇਹ ਪਦਵੀ ਭਾਈ ਮਰਦਾਨੇ ਅਤੇ ਬਾਲੇ ਨੂੰ ਦਿੱਤੀ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਤਕ ਜੋ ਮੁਖੀਏ ਸਿੱਖ ਹੋਏ ਸਭ ਨੂੰ ਭਾਈ ਪਦਵੀ ਮਿਲਦੀ ਰਹੀ, ਜੈਸੇ- ਭਾਈ ਬੁੱਢਾ, ਭਾਈ ਗੁਰਦਾਸ, ਭਾਈ ਰੂਪਚੰਦ, ਭਾਈ ਨੰਦਲਾਲ ਆਦਿ. ਕਲਗੀਧਰ ਨੇ ਜੋ ਹੁਕਮਨਾਮਾ ਬਾਬਾ ਫੂਲ ਦੇ ਸੁਪੁਤ੍ਰਾਂ ਨੂੰ ਲਿਖਿਆ ਹੈ, ਉਸ ਵਿੱਚ ਭੀ ਭਾਈ ਤਿਲੋਕਾ, ਭਾਈ ਰਾਮਾ ਕਰਕੇ ਸੰਬੋਧਨ ਕੀਤਾ ਹੈ। ੪. ਸ਼੍ਰੀ ਗੁਰੂ ਗ੍ਰੰਥਸਾਹਿਬ ਦੀ ਕਥਾ ਅਕੇ ਪਾਠ ਕਰਨ ਵਾਲਾ ਮੰਦਿਰ ਦਾ ਸੇਵਕ, ਅਥਵਾ ਧਰਮਸਾਲੀਆ। ੫. ਸੰ. ਭਵ੍ਯ. ਪਿਆਰਾ. "ਰਾਖਿਲੈਹੁ ਭਾਈ ਮੇਰੇ ਕਉ." (ਸੋਰ ਮਃ ੫) ਪਿਆਰੇ ਹਰਿਗੋਬਿੰਦ ਜੀ ਦੀ ਰਖ੍ਯਾ ਕਰੋ....
ਸੰ. ਵਿ- ਕਲਾ ਸਹਿਤ. ਹੁਨਰ ਜਾਣਨ ਵਾਲਾ। ੨. ਸਗਲ. ਸਾਰਾ. ਸੰਪੂਰਣ. ਤਮਾਮ. "ਸਕਲ ਸੈਨ ਇਕ ਠਾਂ ਭਈ." (ਗੁਪ੍ਰਸੂ) ੩. ਸੰ. शकल- ਸ਼ਕਲ. ਸੰਗ੍ਯਾ- ਟੁਕੜਾ. ਖੰਡ. "ਨਖ ਸਸਿ ਸਕਲ ਸੇ ਉਪਮਾ ਨ ਲਟੀ ਸੀ." (ਨਾਪ੍ਰ) ੪. ਛਿਲਕਾ. ਵਲਕਲ। ੫. ਤਰਾਜੂ ਦਾ ਪਲੜਾ. ਦੇਖੋ, ਅੰ. Scales । ੬. ਅ਼. [شکل] ਸੂਰਤ. ਮੂਰਤਿ। ੭. ਨੁਹਾਰ. ਮੁੜ੍ਹੰਗਾ....
ਦੇਖੋ, ਗਿੱਧ. "ਦੇਹੀ ਗਿਰਝਨ ਖਾਈ." (ਧਨਾ ਨਾਮਦੇਵ)...
ਵਿ- ਜੈਸੀ. "ਜੇਹੀ ਸੁਰਤਿ ਤੇਹਾ ਤਿਨ ਰਾਹੁ." (ਸ੍ਰੀ ਮਃ ੧) ੨. ਸੰਗ੍ਯਾ- ਜਿਹ (ਚਿੱਲਾ) ਰੱਖਣ ਵਾਲਾ ਧਨੁਖ. ਚਿੱਲੇਦਾਰ ਕਮਾਨ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....