ਤ੍ਰਿਲੋਚਨ

trilochanaत्रिलोचन


ਸੰਗ੍ਯਾ- ਤਿੰਨ ਨੇਤ੍ਰਾਂ ਵਾਲਾ, ਸ਼ਿਵ। ੨. ਇੱਕ ਭਗਤ, ਜਿਸ ਦੀ ਬਾਣੀ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਹੈ. ਇਹ ਮਹਾਤਮਾ ਵੈਸ਼੍ਯ ਜਾਤਿ ਦਾ ਬਾਰਸੀ (ਜਿਲਾ ਸ਼ੋਲਾਪੁਰ) ਦਾ ਵਸਨੀਕ ਸੀ. ਇਸ ਦਾ ਜਨਮ ਸੰਮਤ ੧੩੨੫ ਵਿੱਚ ਹੋਇਆ ਸੀ. "ਤ੍ਰਿਲੋਚਨ ਗੁਰੁ ਮਿਲਿ ਭਈ ਸੁਧ." (ਬਸੰ ਅਃ ਮਃ ੫) ਇਸ ਦਾ ਨਾਮ ਤਿਲੋਚਨ ਲਿਖਿਆ ਹੈ. ਦੇਖੋ, ਤਿਲੋਚਨ ੨। ੩. ਵਿਦ੍ਵਾਨ. ਗ੍ਯਾਨੀ. ਜਿਸ ਦੇ ਵਿਦ੍ਯਾਰੂਪ ਤੀਜਾ ਨੇਤ੍ਰ ਹੈ.


संग्या- तिंन नेत्रां वाला, शिव। २. इॱक भगत, जिस दी बाणी श्री गुरू ग्रंथसाहिब विॱच है. इह महातमा वैश्य जाति दा बारसी (जिला शोलापुर) दा वसनीक सी. इस दा जनम संमत १३२५ विॱच होइआ सी. "त्रिलोचन गुरु मिलि भई सुध." (बसं अः मः ५) इस दा नाम तिलोचन लिखिआ है. देखो, तिलोचन २। ३. विद्वान. ग्यानी. जिस दे विद्यारूप तीजा नेत्र है.