atriअत्रि
ਸੰ. ਸੰਗ੍ਯਾ- ਬ੍ਰਹ੍ਮਾ ਦਾ ਮਾਨਸਪੁਤ੍ਰ ਇੱਕ ਰਿਖੀ, ਜਿਸ ਦੀ ਸਪ੍ਤ (ਸੱਤ) ਰਿੱਖੀਆਂ ਵਿੱਚ ਗਿਣਤੀ ਹੈ. ਇਸ ਦੀ ਇਸਤ੍ਰੀ ਦਾ ਨਾਉਂ ਅਨੁਸੂਯਾ ਹੈ. ਇਸ ਦੇ ਪੁਤ੍ਰ ਦੱਤਾਤ੍ਰੇਯ, ਦੁਰਵਾਸਾ ਅਤੇ ਸੋਮ ਲਿਖੇ ਹਨ. "ਪੁਨ ਭਏ ਅਤ੍ਰਿ ਰਿਖਿ ਮੁਨਿ ਮਹਾਨ। ਦਸਚਾਰਚਾਰ ਵਿਦਿ੍ਯਾਨਿਧਾਨ." (ਦੱਤਾਵ) ੨. ਦੇਖੋ, ਅਤ੍ਰੀ। ੩. ਸੰ. अतृ. ਵਿ- ਖਾਣ ਵਾਲਾ. ਭਕ੍ਸ਼੍ਕ.
सं. संग्या- ब्रह्मा दा मानसपुत्र इॱक रिखी, जिस दी सप्त (सॱत) रिॱखीआं विॱच गिणती है. इस दी इसत्री दा नाउं अनुसूया है. इस दे पुत्र दॱतात्रेय, दुरवासा अते सोम लिखे हन. "पुन भए अत्रि रिखि मुनि महान। दसचारचार विदि्यानिधान." (दॱताव) २. देखो, अत्री। ३. सं. अतृ. वि- खाण वाला. भक्श्क.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਰਿਖਿ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਦੇਖੋ, ਸਤ, ਸੱਤ ਅਤੇ ਸਪਤ....
ਦੇਖੋ, ਸਤ, ਸਤਿ ਅਤੇ ਸਤ੍ਯ। ੨. ਸਪ੍ਤ. ਸਾਤ। ੩. ਸ਼ਸਤ੍ਰਨਾਮਮਾਲਾ ਵਿੱਚ ਸੂਤ ਦੀ ਥਾਂ ਲਿਖਾਰੀ ਨੇ ਕਈ ਥਾਂ ਸੱਤ ਲਿਖ ਦਿੱਤਾ ਹੈ, ਯਥਾ- "ਸਭ ਅਰਜਨ ਕੇ ਨਾਮ ਲੈ ਸੱਤ ਸ਼ਬਦ ਪੁਨਦੇਹੁ." (੧੪੫) ਚਾਹੀਏ ਅਰਜਨ ਸੂਤ. ਅਰਜੁਨ ਦਾ ਰਥਵਾਹੀ ਕ੍ਰਿਸਨਦੇਵ. ਦੇਖੋ, ਸੱਤਰਿ....
ਦੇਖੋ, ਗਣਤ ਅਤੇ ਗਣਤੀ. ਦੇਖੋ, ਸੰਖ੍ਯਾ....
ਸੰਗ੍ਯਾ- ਕਪੜਾ ਤਹਿ ਕਰਨ ਦਾ ਇੱਕ ਔਜ਼ਾਰ, ਜਿਸ ਨੂੰ ਦਰਜ਼ੀ ਅਤੇ ਧੋਬੀ ਵਰਤਦੇ ਹਨ। ੨. ਸੰ. ਸਤ੍ਰੀ. ਨਾਰੀ। ੩. ਧਰਮਪਤਨੀ. ਵਹੁਟੀ. "ਇਸਤ੍ਰੀ ਤਜ ਕਰਿ ਕਾਮ ਵਿਆਪਿਆ." (ਮਾਰੂ ਅਃ ਮਃ ੧) ਦੇਖੋ, ਨਾਰੀ....
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...
ਅਤ੍ਰਿ ਦਾ ਪੁਤ੍ਰ ਦੱਤ. ਦੇਖੋ, ਦੱਤ ੨....
ਦੇਖੋ, ਦੁਰਬਾਸਾ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਸੰਗ੍ਯਾ- ਰਿਗਵੇਦ ਅਨੁਸਾਰ ਇਹ ਇੱਕ ਨਸ਼ੀਲੇ ਰਸ ਦਾ ਨਾਉਂ ਹੈ, ਜੋ ਸੋਮਵੱਲੀ ਵਿੱਚੋਂ ਨਿਚੋੜਕੇ ਅਤੇ ਉਬਾਲਕੇ ਦੇਵਤਿਆਂ ਨੂੰ ਚੜ੍ਹਾਇਆ ਜਾਂਦਾ ਹੈ. ਇਹ ਭਿੰਨੀ ਭਿੰਨੀ ਖੁਸ਼ਬੂ ਵਾਲਾ ਹੁੰਦਾ ਹੈ ਅਤੇ ਪੁਰੋਹਿਤ ਅਰ ਦੇਵਤੇ ਸਭ ਇਸ ਨੂੰ ਪਸੰਦ ਕਰਦੇ ਹਨ, ਰਿਗਵੇਦ ਵਿੱਚ ਸੋਮਰਸ ਦਾ ਹਾਲ ਵਡੇ ਵਿਸਤਾਰ ਨਾਲ ਲਿਖਿਆ ਹੈ. ਵੈਦਿਕ ਰਿਖੀ ਇਸ ਨੂੰ ਬਲ ਦੇਣ ਵਾਲਾ, ਰੋਗਾਂ ਦੇ ਨਾਸ਼ ਕਰਨ ਵਾਲਾ, ਦੌਲਤ ਦੇਣ ਵਾਲਾ ਅਤੇ ਦੇਵਤਿਆਂ ਦਾ ਗੁਰੂ ਜਾਣਨ ਲਗ ਪਏ ਸਨ. ਦੇਵਤਾ ਹੋਣ ਦੀ ਹਾਲਤ ਵਿੱਚ ਇਹ ਉਹ ਦੇਵਤਾ ਹੈ ਜੋ ਸੋਮਰਸ ਵਿੱਚ ਇਹ ਸਾਰੀਆਂ ਸ਼ਕਤੀਆਂ ਪਾਉਂਦਾ ਹੈ. ਦੇਖੋ, ਸੋਮਵੱਲੀ। ੨. ਪਿੱਛੇ ਜੇਹੇ ਆਕੇ ਚੰਦ੍ਰਮਾ ਦਾ ਨਾਉਂ "ਸੋਮ" ਰੱਖਿਆ ਗਿਆ ਅਰ ਉਸ ਨੂੰ ਸਾਰੀ ਬੂਟੀਆਂ ਦਾ ਦੇਵਤਾ ਥਾਪਿਆ ਗਿਆ. ਪੁਰਾਣਾਂ ਵਿੱਚ ਲਿਖਿਆ ਹੈ ਕਿ ਸੋਮ ਅਤ੍ਰਿ ਰਿਖੀ ਦਾ ਪੁਤ੍ਰ ਅਨੁਸੂਯਾ ਦੇ ਉਦਰ ਵਿੱਚੋਂ ਸੀ, ਪਰ ਇਸ ਗੱਲ ਤੇ ਸਾਰਿਆਂ ਦਾ ਇੱਕ ਮਤ ਨਹੀਂ. ਕਿਤੇ ਧਰਮ ਦਾ ਪੁਤ੍ਰ, ਕਿਤੇ ਅਤ੍ਰਿ ਵੰਸ਼ ਦੇ ਪ੍ਰਭਾਕਰ ਦਾ ਪੁਤ੍ਰ ਮੰਨਿਆ ਹੈ, ਪਰ ਵ੍ਰਿਹਦਾਰਣ੍ਯਕ ਵਿੱਚ ਇਸ ਨੂੰ ਛਤ੍ਰੀ ਕਰਕੇ ਜਾਣਿਆ ਹੈ. ਇਸ ਨੇ ਦਕ੍ਸ਼੍ ਦੀਆਂ ੨੭ ਲੜਕੀਆਂ ਨਾਲ ਵਿਆਹ ਕੀਤਾ, ਪਰ ਰੋਹਿਣੀ ਨੂੰ ਇਹ ਇਤਨਾ ਪਿਆਰ ਕਰਨ ਲੱਗਾ ਕਿ ਬਾਕੀ ਦੀਆਂ ਨੇ ਗੁੱਸਾ ਖਾਕੇ ਆਪਣੇ ਪਿਤਾ ਅੱਗੇ ਸ਼ਕਾਇਤ ਕੀਤੀ. ਦਕ੍ਸ਼੍ ਨੇ ਸੁਲਹ ਕਰਾਉਣੀ ਚਾਹੀ, ਪਰ ਸੋਮ ਨੇ ਨਾ ਮੰਨਿਆ, ਤਾਂ ਦਕ੍ਸ਼੍ ਨੇ ਆਪਣੇ ਜਵਾਈ ਨੂੰ ਸਰਾਪ ਦੇ ਦਿੱਤਾ ਕਿ ਤੇਰੇ ਘਰ ਕੋਈ ਬਾਲਕ ਨਾ ਹੋਵੇ ਅਰ ਤੈਨੂੰ ਖਈ ਰੋਗ ਲੱਗਾ ਰਹੇ. ਇਹ ਸੁਣਕੇ ਇਸ ਦੀਆਂ ਇਸਤ੍ਰੀਆਂ ਨੂੰ ਤਰਸ ਆਇਆ ਅਤੇ ਉਨ੍ਹਾਂ ਨੇ ਪਿਤਾ ਨੂੰ ਆਖਿਆ ਕਿ ਖਿਮਾ ਕਰੋ. ਦਕ੍ਸ਼੍ ਆਪਣੇ ਸਰਾਪ ਨੂੰ ਤਾਂ ਨਾ ਮੋੜ ਸਕਿਆ, ਪਰ ਇਹ ਕਹਿ ਦਿੱਤਾ ਕਿ ਇਹ ਹੌਲੇ ਹੌਲੇ ਖੀਣ ਹੋਵੇਗਾ. ਇਸੇ ਲਈ ਚੰਦ੍ਰਮਾ ਵਧਦਾ ਅਤੇ ਘਟਦਾ ਹੈ.#ਇੱਕ ਵਾਰ ਸੋਮ ਨੇ ਰਾਜਸੂਯ ਯੱਗ ਕੀਤਾ ਅਰ ਅਭਿਮਾਨ ਵਿੱਚ ਆਕੇ ਦੇਵਗੁਰੂ ਵ੍ਰਿਹਸਪਤਿ ਦੀ ਇਸਤ੍ਰੀ ਤਾਰਾ ਨੂੰ ਚੁਰਾ ਲਿਆਇਆ ਅਤੇ ਉਸ ਨੂੰ ਉਸ ਦੇ ਪਤਿ ਦੇ ਆਖੇ ਤਾਂ ਕਿਧਰੇ ਰਿਹਾ, ਬ੍ਰਹਮਾ ਦੇ ਆਖੇ ਭੀ ਨਾ ਮੋੜਿਆ. ਇਸ ਗੱਲ ਪੁਰ ਲੜਾਈ ਹੋ ਪਈ ਅਤੇ ਸ਼ੁਕ੍ਰ ਨੇ (ਜਿਸ ਦਾ ਵ੍ਰਿਹਸਪਤਿ ਨਾਲ ਵੈਰ ਸੀ) ਸੋਮ ਦੀ ਮਦਦ ਕੀਤੀ ਅਤੇ ਹੋਰ ਦਾਨਵ ਭੀ ਸੋਮ ਵੱਲ ਹੋਏ ਅਰ ਵ੍ਰਿਹਸਪਤਿ ਵੱਲ ਇੰਦ੍ਰ ਤੇ ਦੇਵਤੇ ਹੋਏ. ਐਸਾ ਘੋਰ ਯੁੱਧ ਮਚਿਆ ਕਿ ਸਾਰੀ ਪ੍ਰਿਥਿਵੀ ਹਿੱਲ ਗਈ. ਸ਼ਿਵ ਨੇ ਆਪਣੇ ਤ੍ਰਿਸੂਲ ਨਾਲ ਸੋਮ ਦੇ ਦੋ ਟੋਟੇ ਕਰ ਦਿੱਤੇ. ਏਸੇ ਲਈ ਇਸ ਨੂੰ "ਭਗਨਾਤਮਾ" ਭੀ ਆਖਦੇ ਹਨ. ਅੰਤ ਵਿੱਚ ਬ੍ਰਹਮਾ ਨੇ ਵਿੱਚ ਪੈਕੇ ਸੁਲਹ ਕਰਵਾਈ ਅਤੇ ਤਾਰਾ ਵ੍ਰਿਹਸਪਤਿ ਨੂੰ ਦਿਵਾਈ. ਚੰਦ੍ਰਮਾ ਦੇ ਵੀਰਯ ਤੋਂ ਤਾਰਾ ਦੇ ਉੱਦਰ ਵਿੱਚੋਂ ਇੱਕ ਬਾਲਕ ਹੋਇਆ, ਜਿਸ ਦਾ ਨਾਉਂ ਬੁਧ ਰੱਖਿਆ ਜਿਸ ਤੋਂ ਚੰਦ੍ਰਵੰਸ਼ ਚੱਲਿਆ. ਪੁਰਾਣਾਂ ਵਿੱਚ ਲਿਖਿਆ ਹੈ ਕਿ ਸੋਮ ਦੇ ਰਥ ਦੇ ਤਿੰਨ ਪਹੀਏ ਹਨ ਅਤੇ ਚੰਬੇਲੀ ਜੇਹੇ ਚਿੱਟੇ ੧੦. ਘੋੜੇ ਇਸ ਨੂੰ ਖਿਚਦੇ ਹਨ, ਜਿਨ੍ਹਾਂ ਵਿੱਚੋਂ ਪੰਜ ਇੱਕ ਪਾਸੇ ਅਤੇ ਪੰਜ ਦੂਜੇ ਪਾਸੇ ਲਗਦੇ ਹਨ। ੩. ਅਮ੍ਰਿਤ। ੪. ਕਪੂਰ। ੫. ਸ੍ਵਰਗ। ੬. ਸ਼ਿਵ। ੭. ਕੁਬੇਰ। ੮. ਯਮ। ੯. ਪਵਨ। ੧੦. ਜਲ। ੧੧. ਯੋਗੀਆਂ ਦੇ ਸੰਕੇਤ ਅਨੁਸਾਰ ਖੱਬਾ ਸੁਰ, ਜਿਸ ਦਾ ਦੇਵਤਾ ਚੰਦ੍ਰਮਾ ਹੈ. "ਸੋਮ ਸਰੁ ਪੋਖਿਲੈ." (ਮਾਰੂ ਮਃ ੧) ਖੱਬੇ ਸ੍ਵਰ ਨਾਲ ਪ੍ਰਾਣਾਂ ਨੂੰ ਪੋਸਣ ਕਰ ਲੈ, ਭਾਵ- ਚੜ੍ਹਾ ਲੈ. ਦੇਖੋ, ਸੂਰਸਰੁ....
ਸੰ. ਪੁਨਃ (पुनर) ਵ੍ਯ- ਫੇਰ. ਦੂਸਰੀ ਵਾਰ। ੨. ਉਪਰਾਂਤ. ਅਨੰਤਰ. "ਪੁਨ ਰਾਛਸ ਕਾ ਕਾਟਾ ਸੀਸਾ." (ਚਰਿਤ੍ਰ ੪੦੫) ੩. ਸੰ. ਪੁਨ੍ਯ (पुण्य) ਪਵਿਤ੍ਰ ਕਰਮ. "ਸੰਤ ਜਨਾ ਸਿਉ ਸੰਗੁ ਪਾਈਐ ਵਡੈ ਪੁਨ." (ਵਾਰ ਜੈਤ) ੪. ਸੰ. ਪੁਨ. ਪਵਿਤ੍ਰ ਕਰਨਾ....
ਸੰ. ਸੰਗ੍ਯਾ- ਬ੍ਰਹ੍ਮਾ ਦਾ ਮਾਨਸਪੁਤ੍ਰ ਇੱਕ ਰਿਖੀ, ਜਿਸ ਦੀ ਸਪ੍ਤ (ਸੱਤ) ਰਿੱਖੀਆਂ ਵਿੱਚ ਗਿਣਤੀ ਹੈ. ਇਸ ਦੀ ਇਸਤ੍ਰੀ ਦਾ ਨਾਉਂ ਅਨੁਸੂਯਾ ਹੈ. ਇਸ ਦੇ ਪੁਤ੍ਰ ਦੱਤਾਤ੍ਰੇਯ, ਦੁਰਵਾਸਾ ਅਤੇ ਸੋਮ ਲਿਖੇ ਹਨ. "ਪੁਨ ਭਏ ਅਤ੍ਰਿ ਰਿਖਿ ਮੁਨਿ ਮਹਾਨ। ਦਸਚਾਰਚਾਰ ਵਿਦਿ੍ਯਾਨਿਧਾਨ." (ਦੱਤਾਵ) ੨. ਦੇਖੋ, ਅਤ੍ਰੀ। ੩. ਸੰ. अतृ. ਵਿ- ਖਾਣ ਵਾਲਾ. ਭਕ੍ਸ਼੍ਕ....
ਸੰ. ऋषि. ਸੰਗ੍ਯਾ- ਪਰਮਪਦ ਨੂੰ ਪਹੁਚਿਆ ਹੋਇਆ ਪੁਰਖ. ਕਰਨੀ ਵਾਲਾ ਸਾਧੂ. ਮੁਨਿ. ਸੰਸਕ੍ਰਿਤ ਦੇ ਵਿਦ੍ਵਾਨਾਂ ਨੇ ਰਿਖੀਆਂ ਦੇ ਸੱਤ ਭੇਦ ਥਾਪੇ ਹਨ.#(ੳ) ਸ਼੍ਰੁਤਿਰ੍ਸ. ਵੇਦਮੰਤ੍ਰਾਂ ਦਾ ਕਰਤਾ ਰਿਖਿ.#(ਅ) ਕਾਂਡਿਰ੍ਸ. ਜੋ ਵੇਦ ਦਾ ਕੋਈ ਖ਼ਾਸ ਕਾਂਡ ਸਿਖਾਉਂਦਾ ਹੈ.#(ੲ) ਪਰਮਿਰ੍ਸ. ਜੋ ਵਿਰਕ੍ਤਦਸ਼ਾ ਵਿੱਚ ਰਹਿਕੇ ਥਾਂ ਥਾਂ ਫਿਰ ਕੇ ਵੇਦ ਦਾ ਉਪਦੇਸ਼ ਕਰਦਾ ਹੈ.#(ਸ) ਰਾਜਿਰ੍ਸ. ਜੋ ਰਾਜ ਕਾਜ ਕਰਦਾ ਹੋਇਆ ਭੀ ਇੰਦ੍ਰੀਆਂ ਨੂੰ ਕਾਬੂ ਰਖਦਾ ਹੈ.#(ਹ) ਬ੍ਰਹਮ੍ਰ੍ਸ. ਆਤਮਤਤ੍ਵਵੇਤਾ. ਬ੍ਰਹਮਗ੍ਯਾਨੀ.#(ਕ) ਦੇਵਿਰ੍ਸ. ਦੇਵਯੋਨਿ ਵਿੱਚੋਂ ਜਿਸ ਨੇ ਰਿਸਿਪਦ ਪਾਇਆ ਹੈ.#(ਖ) ਮਹਿਰ੍ਸ. ਜੋ ਵੇਦ ਦਾ ਪੂਰਣ ਪ੍ਰਚਾਰਕ ਅਤੇ ਧਰਮਸ਼ਾਸਤ੍ਰ ਦੇ ਬਣਾਉਣ ਵਾਲਾ ਤਥਾ ਕਰਮਕਾਂਡ ਦੀ ਵਿਧਿ ਦਸਦਾ ਹੈ ੨. ਦੇਖੋ, ਸਪਤਰਿਖੀ। ੩. ਸੰ. ऋक्ष. ਰਿਕ੍ਸ਼੍. ਨਛਤ੍ਰ. "ਸਸਿ ਰਿਖਿ ਨਿਸਿ ਸੂਰ." (ਸਵੈਯੇ ਮਃ ੪. ਕੇ) ਚੰਦ ਤਾਰੇ ਰਾਤ ਸੂਰਜ....
ਸੰ. ਸੰਗ੍ਯਾ- ਜਿਸ ਦਾ ਮਨ ਦੁੱਖ ਨਾਲ ਵ੍ਯਾਕੁਲ ਨਾ ਹੋਵੇ. ਸਾਧੁ. ਰਿਖਿ. ਸੰਤ.¹ "ਸੋ ਮੁਨਿ. ਜਿ ਮਨ ਕੀ ਦੁਬਿਧਾ ਮਾਰੇ." (ਭੈਰ ਮਃ ੩) ੨. ਮਨਨਸ਼ੀਲ ਵਿਚਾਰ ਕਰਨ ਵਾਲਾ। ੩. ਸ਼ਿਵ. ਮਹਾਦੇਵ. "ਪੂਜਨ ਕਾਲ੍ਹ ਜਾਂਉਂਗੀ ਮੈ ਮੁਨਿ." (ਚਰਿਤ੍ਰ ੨੧੫) ੪. ਸੱਤ ਸੰਖ੍ਯਾ ਬੋਧਕ, ਕਿਉਂਕਿ ਪੁਰਾਣਾਂ ਨੇ ਮੁਨਿ (ਰਿਸਿ), ਸੱਤ ਮੰਨੇ ਹਨ. ਦੇਖੋ, ਸਪਤ ਰਿਖੀ। ੫. ਮੌਨ ਧਾਰਨ ਵਾਲਾ ਪੁਰਖ. ਚੁਪ ਕੀਤਾ. ਮੌਨੀ....
ਵਿ- ਵਡਾ. ਵਿਸ੍ਤਾਰ ਵਾਲਾ. ਉੱਚਾ। ੨. ਦੇਖੋ, ਮਹਾਣ....
ਦੇਖੋ, ਅਤ੍ਰਿ। ੨. ਅਸ੍ਤ੍ਰਿਨ ਦਾ ਸੰਖੇਪ. ਸ਼ਸਤ੍ਰਧਾਰੀ. ਅਸ੍ਤ੍ਰ ਰੱਖਣ ਵਾਲਾ. "ਯੁੱਧਵੇਤਾ ਅਤਿ ਅਤ੍ਰੀ." (ਪਾਰਸਾਵ)...
ਦੇਖੋ, ਖਾਣਾ. "ਦਿੱਤਾ ਪੈਨਣੁ ਖਾਣੁ." (ਸੋਰ ਮਃ ੫) ੨. ਦੇਖੋ, ਖਾਨਿ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....