ਖੀਣ, ਖੀਣਾਂ

khīna, khīnānखीण, खीणां


ਸੰ. ਕ੍ਸ਼ੀਣ. ਵਿ- ਪਤਲਾ. ਦੁਬਲਾ। ੨. ਘਟਿਆ ਹੋਇਆ. ਕਮਜ਼ੋਰ. "ਬਿਰਧੁ ਭਇਆ ਤਨੁ ਖੀਣ." (ਸ੍ਰੀ ਮਃ ੧. ਪਹਿਰੇ) ੩. ਨਸ੍ਟ. "ਖੀਣ ਪਦਾਰਥ ਘਰ ਕੇ ਹੋਏ." (ਗੁਪ੍ਰਸੂ) "ਕਹਿ ਕਬੀਰ ਕਿਲਬਿਖ ਗਏ ਖੀਣਾ." (ਪ੍ਰਭਾ)


सं. क्शीण. वि- पतला. दुबला। २. घटिआ होइआ. कमज़ोर. "बिरधु भइआ तनुखीण." (स्री मः १. पहिरे) ३. नस्ट. "खीण पदारथ घर के होए." (गुप्रसू) "कहि कबीर किलबिख गए खीणा." (प्रभा)