marutaमरुत
ਸੰ. ਸੰਗ੍ਯਾ- ਪਵਨ. ਵਾਯੂ. ਨਿਰੁਕ੍ਤ ਵਿੱਚ ਲਿਖਿਆ ਹੈ "ਮਰਿਮਿਤ" ਸ਼ਬਦ ਹੋਣ ਕਰਕੇ ਵਾਯੁ ਦੀ ਮਰੁਤ ਸੰਗ੍ਯਾ ਹੈ. ਵੇਦਾਂ ਵਿੱਚ ਮਰੁਤ ਝੱਖੜ ਦਾ ਦੇਵਤਾ ਹੈ। ੨. ਸੰ. ਮਾਰੁਤ. ਭਾਗਵਤ ਵਿੱਚ ਕਥਾ ਹੈ ਕਿ ਦਿਤਿ ਨੇ ਆਪਣੇ ਪਤਿ ਕਸ਼੍ਯਪ ਦੇ ਕਹਿਣ ਪੁਰ ਅਜੇਹਾ ਕਠਿਨ ਵ੍ਰਤ ਧਾਰਿਆ, ਜਿਸ ਤੋਂ ਇੰਦ੍ਰ ਨੂੰ ਜਿੱਤਣ ਵਾਲਾ ਪੁਤ੍ਰ ਹੋਵੇ. ਇੰਦ੍ਰ ਇਹ ਮਾਲੂਮ ਕਰਕੇ ਸੇਵਕ ਦਾ ਰੂਪ ਧਾਰਕੇ ਦਿਤਿ ਦੀ ਸੇਵਾ ਵਿੱਚ ਹਾਜਿਰ ਹੋ ਗਿਆ. ਇੱਕ ਦਿਨ ਦਿਤਿ, ਜੂਠੇ ਮੂੰਹ ਸਿਰ ਦੇ ਕੇਸ਼ ਖੁੱਲੇ ਛੱਡਕੇ ਸੌਂ ਗਈ. ਇੰਦ੍ਰ ਨੇ ਦਿਤਿ ਦਾ ਇਹ ਕਰਮ ਵ੍ਰਤਭੰਗ ਦਾ ਕਾਰਣ ਜਾਣਿਆ, ਅਰ ਸੂਖਮਰੂਪ ਧਾਰਕੇ ਗਰਭ ਵਿੱਚ ਜਾ ਵੜਿਆ ਅਤੇ ਗਰਭ ਦੇ ੪੯ ਟੁਕੜੇ ਕਰ ਦਿੱਤੇ, ਪਰ ਉਹ ਟੋਟੇ ਤਪਪ੍ਰਭਾਵ ਕਰਕੇ ਮੋਏ ਨਹੀਂ, ਸਗੋ, ਰੋਕੇ ਇੰਦ੍ਰ ਨੂੰ ਕਹਿਣ ਲੱਗੇ ਕਿ, ਬੱਸ! ਸਾਨੂੰ ਹੋਰ ਨਾ ਮਾਰ. ਇਸ ਪੁਰ ਇੰਦ੍ਰ ਨੂੰ ਦਯਾ ਆਈ ਅਰ ਆਖਿਆ "ਮਾਰੁਤ" (ਮਤ- ਰੋਓ). ਇਸੇ ਸ਼ਬਦ ਪੁਰ ਨਾਮ ਮਾਰੁਤ ਹੋਇਆ.#ਇੰਦ੍ਰ ਉਨ੍ਹਾਂ ਨੂੰ ਲੈਕੇ ਗਰਭ ਤੋਂ ਬਾਹਰ ਆਇਆ ਅਤੇ ਉਹ ੪੯ ਮਰੁਤ (ਪਵਨ) ਦੇਵਤਾ ਪ੍ਰਸਿੱਧ ਹੋਏ, ਜਿਨ੍ਹਾਂ ਦੇ ਨਾਮ ਇਹ ਹਨ:-#ਏਕਜ੍ਯੋਤਿ, ਦ੍ਵਿਜ੍ਯੋਤਿ, ਤ੍ਰਿਜ੍ਯੋਤਿ, ਜ੍ਯੋਤਿ, ਏਕ ਸ਼ਕ੍ਰ, ਦ੍ਵਿਸ਼ਕ੍ਰ, ਤ੍ਰਿਸ਼ਕ੍ਰ, ਇੰਦ੍ਰ, ਗਤਦ੍ਰਿਸ਼੍ਯ. ਤਤਃ, ਪਤਿਸਕ੍ਰਿਤ, ਪਰ, ਮਿਤ, ਸੰਮਿਤ, ਸੁਮਤਿ, ਰਿਤਜਿਤ, ਸਤ੍ਯਜਿਤ, ਸੁਸੇਣ, ਸੇਨਜਿਤ, ਅੰਤਿਮਿਤ੍ਰ, ਅਨਮਿਤ੍ਰ, ਪੁਰੁਮਿਤ੍ਰ, ਅਪਰਾਜਿਤ, ਰਿਤੁ, ਰਿਤਵਾਹ, ਧਰ੍ਤਾ, ਧਰੁਣ, ਧ੍ਰੁਵ, ਵਿਧਾਰਣ, ਦੇਵਦੇਵ, ਈਦ੍ਰਿਕ, ਅਦ੍ਰਿਕ੍ਸ਼੍, ਵ੍ਰਤਿਨ. ਅਸਦ੍ਰਿਕ੍ਸ਼੍, ਸਮਰ, ਧਾਤਾ, ਦੁਰ੍ਗ, ਧ੍ਰਿਤਿ, ਭੀਮ, ਅਭਿਯੁਕ੍ਤ, ਅਰ੍ਥਾਤ, ਸਹ, ਦ੍ਯੁਤਿ, ਦ੍ਯਪੁ, ਅਨਾਯ੍ਯ, ਅਥਵਾਸ, ਕਾਮ, ਜਯ ਅਤੇ ਵਿਰਾਟ.
सं. संग्या- पवन. वायू. निरुक्त विॱच लिखिआ है "मरिमित" शबद होण करके वायु दी मरुत संग्या है. वेदां विॱच मरुत झॱखड़ दा देवता है। २. सं. मारुत. भागवत विॱच कथा है कि दिति ने आपणे पति कश्यप दे कहिण पुर अजेहा कठिन व्रत धारिआ, जिस तों इंद्र नूंजिॱतण वाला पुत्र होवे. इंद्र इह मालूम करके सेवक दा रूप धारके दिति दी सेवा विॱच हाजिर हो गिआ. इॱक दिन दिति, जूठे मूंह सिर दे केश खुॱले छॱडके सौं गई. इंद्र ने दिति दा इह करम व्रतभंग दा कारण जाणिआ, अर सूखमरूप धारके गरभ विॱच जा वड़िआ अते गरभ दे ४९ टुकड़े कर दिॱते, पर उह टोटे तपप्रभाव करके मोए नहीं, सगो, रोके इंद्र नूं कहिण लॱगे कि, बॱस! सानूं होर ना मार. इस पुर इंद्र नूं दया आई अर आखिआ "मारुत" (मत- रोओ). इसे शबद पुर नाम मारुत होइआ.#इंद्र उन्हां नूं लैके गरभ तों बाहर आइआ अते उह ४९ मरुत (पवन) देवता प्रसिॱध होए, जिन्हां दे नाम इह हन:-#एकज्योति, द्विज्योति, त्रिज्योति, ज्योति, एक शक्र, द्विशक्र, त्रिशक्र, इंद्र, गतद्रिश्य. ततः, पतिसक्रित, पर, मित, संमित, सुमति, रितजित, सत्यजित, सुसेण, सेनजित, अंतिमित्र, अनमित्र, पुरुमित्र, अपराजित, रितु, रितवाह, धर्ता, धरुण, ध्रुव, विधारण, देवदेव, ईद्रिक, अद्रिक्श्, व्रतिन. असद्रिक्श्, समर, धाता, दुर्ग, ध्रिति, भीम, अभियुक्त, अर्थात, सह, द्युति, द्यपु, अनाय्य, अथवास, काम, जय अते विराट.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਹਵਾ. ਵਾਯੁ. ਜੋ ਪਵਿਤ੍ਰ ਕਰਦੀ ਹੈ. "ਪਵਨ ਬੁਲਾਰੇ ਮਾਇਆ ਦੇਇ." (ਬਿਲਾ ਮਃ ੫) ਦੇਖੋ, ਮਾਰੁਤ। ੨. ਸ੍ਵਾਸ। ੩. ਜਲ. "ਅਗਨਿ ਨ ਦਹੈ, ਪਵਨ ਨਹੀ ਮਗਨੈ." (ਗਉ ਕਬੀਰ) ੪. ਮਿੱਟੀ ਦੇ ਭਾਂਡੇ ਪਕਾਉਣ ਦਾ ਆਵਾ....
ਦੇਖੋ, ਨਿਰੁਕਤ ਅਤੇ ਨਿਰੁਕਤਿ....
ਵਿ- ਲਿਖਿਤ. ਲਿਖਿਆ ਹੋਇਆ. "ਲਿਖਿਆ ਮੇਟਿ ਨ ਸਕੀਐ." (ਮਃ ੩. ਵਾਰ ਸ੍ਰੀ) "ਲਿਖਿਅੜਾ ਸਾਹ ਨਾ ਟਲੈ." (ਵਡ ਅਲਾਹਣੀ ਮਃ ੧) ਇੱਥੇ ਸਾਹੇ ਤੋਂ ਭਾਵ ਮੌਤ ਦਾ ਵੇਲਾ ਹੈ....
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਸੰ. ਸੰਗ੍ਯਾ- ਜੋ ਚਲਦਾ ਰਹਿੰਦਾ ਹੈ, ਪਵਨ. ਪੌਣ. ਸੰਸਕ੍ਰਿਤ ਦੇ ਵਿਦ੍ਵਾਨਾਂ ਨੇ ਵਾਯੁ ਦੇ ਸੱਤ ਭੇਦ ਕਲਪੇ ਹਨ. ਜਮੀਨ ਉੱਤੇ ਅਤੇ ਜਮੀਨ ਤੋਂ ਬਾਰਾਂ ਯੋਜਨ ਤੀਕ ਅਕਾਸ ਵਿੱਚ ਫੈਲਣ ਵਾਲਾ, ਜਿਸ ਵਿੱਚ ਬਿਜਲੀ ਅਤੇ ਬੱਦਲ ਆਸਰਾ ਲੈਂਦੇ ਹਨ "ਭੂਵਾਯੁ" ਹੈ. ਇਸ ਤੋਂ ਉੱਪਰ ਆਵਹ, ਉਸ ਉੱਪਰ ਪ੍ਰਵਹ, ਉਸ ਤੋਂ ਪਰੇ ਉਦਵਹ, ਇਸੇ ਤਰਾਂ ਸੁਵਹ, ਪਰਿਵਹ ਅਤੇ ਪਰਾਵਹੁ ਹੈ.#ਸ਼ਕੁੰਤਲਾ ਨਾਟਕ ਅੰਗ ੭. ਦੀ ਟਿੱਪਣੀ ਵਿੱਚ ਲਿਖਿਆ ਹੈ ਕਿ ਬੱਦਲ ਬਿਜਲੀ ਨੂੰ ਪ੍ਰੇਰਣ ਵਾਲਾ ਆਵਹ, ਸੂਰਜ ਨੂੰ ਚਲਾਉਣ ਵਾਲਾ ਪ੍ਰਵਹ, ਚੰਦ੍ਰਮਾਂ ਨੂੰ ਘੁਮਾਉਣ ਵਾਲਾ ਸੰਵਹ, ਨਛਤ੍ਰਾਂ (ਤਾਰਿਆਂ) ਨੂੰ ਪ੍ਰੇਰਣ ਵਾਲਾ ਉਦਵਹ, ਸੱਤਗ੍ਰਹਾਂ ਨੂੰ ਘੁਮਾਉਣ ਵਾਲਾ ਸੁਵਹ, ਸੱਤ ਰਿਖੀਆਂ ਅਤੇ ਸੁਰਗ ਨੂੰ ਧਾਰਨ ਕਰਨ ਵਾਲਾ ਵਿਵਹ ਅਤੇ ਪ੍ਰਣ ਨੂੰ ਧਾਰਨ ਕਰਨ ਵਾਲਾ ਪਰਿਵਹ ਵਾਯੁ ਹੈ। ੨. ਸਰੀਰ ਦਾ ਇੱਕ ਧਾਤੁ, ਜੋ ਦਸ ਪ੍ਰਾਣਰੂਪ ਹੋਕੇ ਵਿਆਪਿਆ ਹੋਇਆ ਹੈ. ਦੇਖੋ, ਦਸਪ੍ਰਾਣ....
ਸੰ. ਸੰਗ੍ਯਾ- ਪਵਨ. ਵਾਯੂ. ਨਿਰੁਕ੍ਤ ਵਿੱਚ ਲਿਖਿਆ ਹੈ "ਮਰਿਮਿਤ" ਸ਼ਬਦ ਹੋਣ ਕਰਕੇ ਵਾਯੁ ਦੀ ਮਰੁਤ ਸੰਗ੍ਯਾ ਹੈ. ਵੇਦਾਂ ਵਿੱਚ ਮਰੁਤ ਝੱਖੜ ਦਾ ਦੇਵਤਾ ਹੈ। ੨. ਸੰ. ਮਾਰੁਤ. ਭਾਗਵਤ ਵਿੱਚ ਕਥਾ ਹੈ ਕਿ ਦਿਤਿ ਨੇ ਆਪਣੇ ਪਤਿ ਕਸ਼੍ਯਪ ਦੇ ਕਹਿਣ ਪੁਰ ਅਜੇਹਾ ਕਠਿਨ ਵ੍ਰਤ ਧਾਰਿਆ, ਜਿਸ ਤੋਂ ਇੰਦ੍ਰ ਨੂੰ ਜਿੱਤਣ ਵਾਲਾ ਪੁਤ੍ਰ ਹੋਵੇ. ਇੰਦ੍ਰ ਇਹ ਮਾਲੂਮ ਕਰਕੇ ਸੇਵਕ ਦਾ ਰੂਪ ਧਾਰਕੇ ਦਿਤਿ ਦੀ ਸੇਵਾ ਵਿੱਚ ਹਾਜਿਰ ਹੋ ਗਿਆ. ਇੱਕ ਦਿਨ ਦਿਤਿ, ਜੂਠੇ ਮੂੰਹ ਸਿਰ ਦੇ ਕੇਸ਼ ਖੁੱਲੇ ਛੱਡਕੇ ਸੌਂ ਗਈ. ਇੰਦ੍ਰ ਨੇ ਦਿਤਿ ਦਾ ਇਹ ਕਰਮ ਵ੍ਰਤਭੰਗ ਦਾ ਕਾਰਣ ਜਾਣਿਆ, ਅਰ ਸੂਖਮਰੂਪ ਧਾਰਕੇ ਗਰਭ ਵਿੱਚ ਜਾ ਵੜਿਆ ਅਤੇ ਗਰਭ ਦੇ ੪੯ ਟੁਕੜੇ ਕਰ ਦਿੱਤੇ, ਪਰ ਉਹ ਟੋਟੇ ਤਪਪ੍ਰਭਾਵ ਕਰਕੇ ਮੋਏ ਨਹੀਂ, ਸਗੋ, ਰੋਕੇ ਇੰਦ੍ਰ ਨੂੰ ਕਹਿਣ ਲੱਗੇ ਕਿ, ਬੱਸ! ਸਾਨੂੰ ਹੋਰ ਨਾ ਮਾਰ. ਇਸ ਪੁਰ ਇੰਦ੍ਰ ਨੂੰ ਦਯਾ ਆਈ ਅਰ ਆਖਿਆ "ਮਾਰੁਤ" (ਮਤ- ਰੋਓ). ਇਸੇ ਸ਼ਬਦ ਪੁਰ ਨਾਮ ਮਾਰੁਤ ਹੋਇਆ.#ਇੰਦ੍ਰ ਉਨ੍ਹਾਂ ਨੂੰ ਲੈਕੇ ਗਰਭ ਤੋਂ ਬਾਹਰ ਆਇਆ ਅਤੇ ਉਹ ੪੯ ਮਰੁਤ (ਪਵਨ) ਦੇਵਤਾ ਪ੍ਰਸਿੱਧ ਹੋਏ, ਜਿਨ੍ਹਾਂ ਦੇ ਨਾਮ ਇਹ ਹਨ:-#ਏਕਜ੍ਯੋਤਿ, ਦ੍ਵਿਜ੍ਯੋਤਿ, ਤ੍ਰਿਜ੍ਯੋਤਿ, ਜ੍ਯੋਤਿ, ਏਕ ਸ਼ਕ੍ਰ, ਦ੍ਵਿਸ਼ਕ੍ਰ, ਤ੍ਰਿਸ਼ਕ੍ਰ, ਇੰਦ੍ਰ, ਗਤਦ੍ਰਿਸ਼੍ਯ. ਤਤਃ, ਪਤਿਸਕ੍ਰਿਤ, ਪਰ, ਮਿਤ, ਸੰਮਿਤ, ਸੁਮਤਿ, ਰਿਤਜਿਤ, ਸਤ੍ਯਜਿਤ, ਸੁਸੇਣ, ਸੇਨਜਿਤ, ਅੰਤਿਮਿਤ੍ਰ, ਅਨਮਿਤ੍ਰ, ਪੁਰੁਮਿਤ੍ਰ, ਅਪਰਾਜਿਤ, ਰਿਤੁ, ਰਿਤਵਾਹ, ਧਰ੍ਤਾ, ਧਰੁਣ, ਧ੍ਰੁਵ, ਵਿਧਾਰਣ, ਦੇਵਦੇਵ, ਈਦ੍ਰਿਕ, ਅਦ੍ਰਿਕ੍ਸ਼੍, ਵ੍ਰਤਿਨ. ਅਸਦ੍ਰਿਕ੍ਸ਼੍, ਸਮਰ, ਧਾਤਾ, ਦੁਰ੍ਗ, ਧ੍ਰਿਤਿ, ਭੀਮ, ਅਭਿਯੁਕ੍ਤ, ਅਰ੍ਥਾਤ, ਸਹ, ਦ੍ਯੁਤਿ, ਦ੍ਯਪੁ, ਅਨਾਯ੍ਯ, ਅਥਵਾਸ, ਕਾਮ, ਜਯ ਅਤੇ ਵਿਰਾਟ....
ਦੇਖੋ, ਝਖੜੁ....
ਦ੍ਯੋਤਮਾਨ੍ (ਦੀਪ੍ਤਿਮਾਨ੍) ਵ੍ਯਕ੍ਤਿ. द्योतना देवः । ੨. ਸ੍ਵਰਗਨਿਵਾਸੀ ਅਮਰ. ਸੁਰ. ਦੇਖੋ, ਤੇਸੀਸ ਕੋਟਿ ਅਤੇ ਵੈਦਿਕ ਦੇਵਤੇ। ੩. ਉੱਤਮ ਪੁਰੁਸ. "ਸਾਧੁਕਰਮ ਜੋ ਪੁਰਖ ਕਮਾਵੈ। ਨਾਮ ਦੇਵਤਾ ਜਗਤ ਕਹਾਵੈ." (ਵਿਚਿਤ੍ਰ) "ਮਾਣਸ ਤੇ ਦੇਵਤੇ ਭਏ ਧਿਆਇਆ ਨਾਮ ਹਰੇ." (ਵਾਰ ਸ਼੍ਰੀ ਮਃ ੩) ੪. ਪਵਿਤ੍ਰ ਪਦਾਰਥ. "ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ." (ਵਾਰ ਆਸਾ) ੫. ਕਾਤ੍ਯਾਯਨ ਰ਼ਿਸਿ ਨੇ ਲਿਖਿਆ ਹੈ ਕਿ ਵੇਦਮੰਤ੍ਰਾਂ ਕਰਕੋ ਜੋ ਪ੍ਰਤਿਪਾਦ੍ਯ (ਦੱਸਣ ਯੋਗ੍ਯ) ਵਸ੍ਤੁ ਹੈ, ਉਹੀ ਦੇਵਤਾ ਹੈ....
ਪੌਣ. ਹਵਾ. ਦੇਖੋ, ਮਰੁਤ ੨....
ਭਗਵਤ ਨਾਲ ਹੈ ਜਿਸ ਦਾ ਸੰਬੰਧ। ੨. ਪਰਮੇਸ਼ਰ ਦਾ ਭਗਤ. ਕਰਤਾਰ ਦਾ ਉਪਾਸਕ।¹ ੩. ਦੇਖੋ, ਭਾਗਉਤ ੨. "ਜਾਕੈ ਭਾਗਵਤੁ ਲੇਖੀਐ ਅਵਰੁ ਨਹੀ ਪੇਖੀਐ." (ਮਲਾ ਰਵਿਦਾਸ) ੪. ਦੇਖੋ, ਪੁਰਾਣ....
ਸੰ. ਸੰਗ੍ਯਾ- ਬਾਤ. ਪ੍ਰਸੰਗ. ਬਿਆਨ. ਵ੍ਯਾਖ੍ਯਾ। ੨. ਕਿਸੇ ਵਾਕ ਦੇ ਅਰਥ ਦਾ ਵਰਣਨ. "ਕਥਾ ਸੁਣਤ ਮਲੁ ਸਗਲੀ ਖੋਵੈ." (ਮਾਝ ਮਃ ੫)...
ਸੰ. ਦੱਤਿ. ਸੰਗ੍ਯਾ- ਦਾਨ. ਬਖ਼ਸ਼ਿਸ਼. "ਖਰਚੇ ਦਿਤਿ ਖਸੰਮ ਦੀ." (ਵਾਰ ਰਾਮ ੩) ੨. ਸੰ. ਦਿਤਿ. ਦਕ੍ਸ਼੍ ਦੀ ਪੁਤ੍ਰੀ ਅਤੇ ਕਸ਼੍ਯਪ ਦੀ ਇਸਤ੍ਰੀ, ਜਿਸ ਤੋਂ ਦੈਤ ਪੈਦਾ ਹੋਏ. "ਬਿਨਤਾ ਕਦ੍ਰ ਦਿਤਿ ਅਦਿਤਿ ਏ ਰਿਖਿ ਬਰੀ ਬਨਾਇ." (ਵਿਚਿਤ੍ਰ) ਰਿਖਿ (ਕਸ਼੍ਯਪ) ਨੇ ਵਿਆਹੀਆਂ....
ਸੰਗ੍ਯਾ- ਪ੍ਰਤਿਸ੍ਠਾ. ਮਾਨ. ਇੱਜ਼ਤ. "ਪਤਿ ਸੇਤੀ ਅਪੁਨੈ ਘਰਿ ਜਾਹੀ." (ਬਾਵਨ) "ਪਤਿ ਰਾਖੀ ਗੁਰ ਪਾਰਬ੍ਰਹਮ" (ਬਾਵਨ) ੨. ਪੰਕ੍ਤਿ. ਪਾਂਤਿ. ਖਾਨਦਾਨ. ਕੁਲ. ਗੋਤ੍ਰ. "ਨਾਮੇ ਹੀ ਜਤਿ ਪਤਿ." (ਸ੍ਰੀ ਮਃ ੪. ਵਣਜਾਰਾ) ਨਾਮ ਕਰਕੇ ਜਾਤਿ ਅਤੇ ਵੰਸ਼ ਹੈ। ੩. ਸੰਪੱਤਿ. ਸੰਪਦਾ. "ਜਾਤਿ ਨ ਪਤਿ ਨ ਆਦਰੋ." (ਵਾਰ ਜੈਤ) ੪. ਪੱਤਿ ਲਈ ਭੀ ਪਤਿ ਸ਼ਬਦ ਵਰਤਿਆ ਹੈ, ਦੇਖੋ, ਪੱਤਿ। ੫. ਪਤ੍ਰੀ (पत्रिन) ਬੂਟਾ. ਪੌਧਾ. "ਨਾਇ ਮੰਨਿਐ ਪਤਿ ਊਪਜੈ." (ਵਾਰ ਆਸਾ) ਕਪਾਹ ਦਾ ਬੂਟਾ ਉਗਦਾ ਹੈ। ੬. ਸੰ. ਪਤਿ. ਸ੍ਵਾਮੀ. ਆਕਾ. ਦੇਖੋ, ਪਤ ੫. "ਸਰਵ ਜਗਤਪਤਿ ਸੋਊ." (ਸਲੋਹ) ੭. ਭਰਤਾ. ਖ਼ਾਵੰਦ "ਪਤਿਸੇਵਕਿ ਕੀ ਸੇਵਾ ਸਫਲੀ। ਪਤਿ ਬਿਨ ਔਰ ਕਰੈ ਸਭ ਨਿਫਲੀ." (ਗੁਵਿ ੬) ਕਾਵ੍ਯਗ੍ਰੰਥਾਂ ਵਿੱਚ ਪਤਿ ਕਾ ਲਕ੍ਸ਼੍ਣ ਹੈ ਕਿ ਜੋ ਧਰਮਪਤਨੀ ਬਿਨਾ ਹੋਰ ਵੱਲ ਮਨ ਦਾ ਪ੍ਰੇਮ ਨਹੀਂ ਲਾਉਂਦਾ। ੮. ਸ਼੍ਰੀ ਗੁਰੂ ਗ੍ਰੰਥਸਾਹਿਬ ਦੀਆਂ ਪੁਰਾਣੀਆਂ ਲਿਖਤੀ ਬੀੜਾਂ ਦੇ ਤਤਕਰੇ ਵਿੱਚ ਪੰਨਾ ਸ਼ਬਦ ਦੀ ਥਾਂ ਪਤਿ ਵਰਤਿਆ ਹੈ ਜੋ ਪਤ੍ਰ ਦਾ ਰੂਪਾਂਤਰ ਹੈ....
ਕਸ਼੍ਯ (ਸ਼ਰਾਬ) ਪੀਣ ਵਾਲਾ. ਦੇਖੋ, ਕੱਸਪ....
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਵਿ- ਐਹੋ ਜੇਹਾ. ਇਸ ਪ੍ਰਕਾਰ ਦਾ. ਐਸੇ ਢੰਗ ਦਾ....
ਦੇਖੋ, ਕਠਨ....
ਸੰਗ੍ਯਾ- ਨੇਮ (ਨਿਯਮ). ਪ੍ਰਤਿਗ੍ਯਾ. ਪ੍ਰਣ। ੨. ਆਗ੍ਯਾ. ਹੁਕਮ। ੩. ਧਰਮ ਦੀ ਰੀਤਿ। ੪. ਉਪਵਾਸ. ਭੋਜਨ ਦਾ ਖਾਸ ਸਮੇਂ ਲਈ ਤਿਆਗ. ਇਸ ਦਾ ਨਾਮ ਵ੍ਰਤ ਇਸ ਲਈ ਹੋ ਗਿਆ ਹੈ ਕਿ ਵ੍ਰਤੀ ਪ੍ਰਣ ਕਰਦਾ ਹੈ ਕਿ ਮੈਂ ਇਤਨੇ ਸਮੇਂ ਲਈ ਇਹ ਚੀਜ ਅੰਗੀਕਾਰ. ਨਹੀਂ ਕਰਾਂਗਾ.#ਹਿੰਦੂਮਤ ਦੇ ਵ੍ਰਤਾਂ ਦੀ ਗਿਣਤੀ ਕੋਈ ਨਹੀਂ ਕਰ ਸਕਦਾ, ਕੋਈ ਤਿਥੀ ਅਰ ਮਹੀਨਾ ਐਸਾ ਨਹੀਂ, ਜਿਸ ਵਿੱਚ ਕਿਸੇ ਨਾ ਕਿਸੇ ਪ੍ਰਕਾਰ ਦਾ ਵ੍ਰਤ ਨਾ ਵਿਧਾਨ ਹੋਵੇ. ਬਹੁਤ ਪ੍ਰਸਿੱਧ ਏਕਾਦਸ਼ੀ ਆਦਿਕ ਵ੍ਰਤ ਹਨ. ਹੋਰ ਮਤਾਂ ਵਿੱਚ ਭੀ ਵ੍ਰਤ ਦੀ ਮਹਿਮਾ ਪਾਈ ਜਾਂਦੀ ਹੈ. ਬਾਈਬਲ ਅਰ ਕ਼ੁਰਾਨ ਵਿੱਚ ਭੀ ਅਨੇਕ ਪ੍ਰਕਾਰ ਦੇ ਵ੍ਰਤ ਲਿਖੇ ਹਨ. ਪਰ ਬਹੁਤ ਕਰਕੇ ਯਹੂਦੀਆਂ ਦੇ ੪੦ ਅਤੇ ਮੁਸਲਮਾਨਾਂ ਦੇ ੩੦ ਰੋਜ਼ੇ ਹੀ ਪ੍ਰਧਾਨ ਵ੍ਰਤ ਮੰਨੇ ਜਾਂਦੇ ਹਨ. ਇਨ੍ਹਾਂ ਵ੍ਰਤਾਂ ਵਿੱਚ ਦਿਨ ਭਰ ਅੰਨ ਜਲ ਦਾ ਤਿਆਗ ਹੁੰਦਾ ਹੈ ਅਰ ਰਾਤ੍ਰੀ ਨੂੰ ਭੋਜਨ ਕੀਤਾ ਜਾਂਦਾ ਹੈ.#ਗੁਰਮਤ ਵਿੱਚ ਐਸੇ ਵ੍ਰਤਜ਼ ਦਾ ਤਿਆਗ ਅਰ ਸਤ੍ਯ ਨਿਯਮਾਂ ਦਾ ਧਾਰਣ ਰੂਪ ਵ੍ਰਤ ਵਿਧਾਨ ਹੈ. "ਸਚੁ ਵਰਤੁ, ਸੰਤੋਖੁ ਤੀਰਥੁ, ਗਿਆਨੁ ਧਿਆਨੁ ਇਸਨਾਨੁ। ਦਇਆ ਦੇਵਤਾ, ਖਿਮਾ ਜਪਮਾਲੀ, ਤੇ ਮਾਣਸ ਪਰਧਾਨ ॥" (ਮਃ ੧. ਵਾਰ ਸਾਰ) "ਅੰਨੁ ਨ ਖਹਿ ਦੇਹੀ ਦੁਖ ਦੀਜੈ। ਬਿਨੁ ਗੁਰਗਿਆਨ ਤ੍ਰਿਪਤਿ ਨਹੀ ਬੀਜੈ ॥" (ਰਾਮ ਅਃ ਮਃ ੧)#ਮੇਦੇ ਦੇ ਦੋਸ ਦੂਰ ਕਰਨ ਲਈ ਕੀਤਾ ਵ੍ਰਤ (ਉਪਵਾਸ), ਸਿੱਖਮਤ ਵਿੱਚ ਵਰਜਿਤ ਨਹੀਂ, ਅਰ ਅਲਪਅਹਾਰ ਰੂਪ ਵ੍ਰਤ ਨਿਤ੍ਯ ਲਈ ਵਿਧਾਨ ਹੈ.#"ਓਨੀ ਦੁਨੀਆ ਤੋੜੇ ਬੰਧਨਾ#ਅੰਨ ਪਾਣੀ ਥੋੜਾ ਖਾਇਆ." (ਵਾਰ ਆਸਾ)#"ਅਲਪ ਅਹਾਰ ਸੁਲਪ ਸੀ ਨਿੰਦ੍ਰਾ,#ਦਯਾ ਛਿਮਾ ਤਨ ਪ੍ਰੀਤਿ." (ਹਜਾਰੇ ੧੦)#"ਹਁਉ ਤਿਸੁ ਘੋਲਘੁਮਾਇਆ,#ਥੋੜਾ ਸਵੇਂ ਥੋੜੇ ਹੀ ਖਾਵੈ." (ਭਾਗੁ)#"ਹਮਰੇ ਗੁਰੁ ਕੇ ਸਿਖ ਹੈਂ ਜੇਈ।#ਅਲਪ ਅਹਾਰ ਵ੍ਰਤੀ ਨਿਤ ਸੇਈ।#ਕਾਮ ਕ੍ਰੋਧ ਕੋ ਸੰਯਮ ਸਦਾ।#ਪ੍ਰਭੁ ਸਿਮਰਨ ਮੇ ਲਗਾ੍ਯੋ ਰਿਦਾ."(ਗੁਪ੍ਰਸੂ)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਦੇਵਰਾਜ. ਦੇਖੋ, ਇੰਦਰ. "ਇੰਦ੍ਰ ਕੋਟਿ ਜਾਕੇ ਸੇਵਾ ਕਰਹਿ." (ਭੈਰ ਅਃ ਕਬੀਰ) ੨. ਕੁਟਜ ਬਿਰਛ. ਦੇਖੋ, ਇੰਦ੍ਰਜੌਂ ਅਤੇ ਕੁਟਜ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...
ਅ਼. [معلوُم] ਮਅ਼ਲੂਮ. ਵਿ- ਇ਼ਲਮ (ਗ੍ਯਾਨ) ਵਿੱਚ ਆਇਆ ਹੋਇਆ. ਜਾਣਿਆ ਗਿਆ. "ਹਵਾਲ ਮਾਲੂਮ ਕਰਦੰ ਪਾਕ ਅਲਾਹ." (ਤਿਲੰ ਮਃ ੫)...
ਸੇਵਾ ਕਰਨ ਵਾਲਾ. ਦਾਸ. ਖਿਦਮਤਗਾਰ. "ਸੇਵਕ ਸੇਵਹਿ ਗੁਰਮੁਖਿ ਹਰਿ ਜਾਤਾ." (ਮਾਝ ਅਃ ਮਃ ੩)...
ਸੰ. रूप्. ਧਾ- ਆਕਾਰ ਬਣਾਉਣਾ, ਰਚਨਾ ਕਰਨਾ, ਸਮਝਾਕੇ ਕਹਿਣਾ ਬਹਸ ਕਰਨਾ। ੨. ਸੰਗ੍ਯਾ- ਨੇਤ੍ਰ ਕਰਕੇ ਗ੍ਰਹਣ ਕਰਨ ਯੋਗ੍ਯ ਗੁਣ. ਪੁਰਾਣੇ ਕਵੀਆਂ ਨੇ ਸੱਤ ਰੂਪ ਮੰਨੇ ਹਨ- ਚਿੱਟਾ, ਨੀਲਾ, ਪੀਲਾ ਲਾਲ, ਹਰਾ, ਭੂਰਾ ਅਤੇ ਚਿਤਕਬਰਾ। ੩. ਸ਼ਕਲ. ਸੂਰਤ। ੪. ਖੂਬਸੂਰਤੀ. "ਰੂਪਹੀਨ ਬੁਧਿ ਬਲਹੀਨੀ." (ਗਉ ਮਃ ੫) ੫. ਵੇਸ. ਲਿਬਾਸ. "ਆਗੈ ਜਾਤਿ ਰੂਪ ਨ ਜਾਇ." (ਆਸਾ ਮਃ ੩) ੬. ਸੁਭਾਉ। ੭. ਸ਼ਬਦ। ੮. ਦ੍ਰਿਸ਼੍ਯ ਕਾਵ੍ਯ. ਨਾਟਕ। ੯. ਵਿ- ਮਯ. ਅਭਿੰਨ. ਇਹ ਦੂਜੇ ਸ਼ਬਦ ਦੇ ਅੰਤ ਆਕੇ ਅਭੇਦਤਾ ਦਾ ਬੋਧ ਕਰਾਉਂਦਾ ਹੈ, ਜਿਵੇਂ- ਅਨਦਰੂਪ ਪ੍ਰਗਟਿਓ ਸਭ ਥਾਨਿ." (ਰਾਮ ਮਃ ੫) ਆਨੰਦ ਜਿਸ ਤੋਂ ਭਿੰਨ ਨਹੀਂ ਹੈ....
ਸੰਗ੍ਯਾ- ਸੇਵਾ. ਖਿਦਮਤ. ਉਪਾਸਨਾ. "ਨਾਮੈ ਕੀ ਸਭ ਸੇਵਾ ਕਰੈ." (ਆਸਾ ਅਃ ਮਃ ੩) ੨. ਫ਼ਾ. ਸ਼ੇਵਹ. ਤਰੀਕਾ. ਕਾਇਦਾ."ਗੁਰਮਤਿ ਪਾਏ ਸਹਜਿ ਸੇਵਾ." (ਆਸਾ ਮਃ ੧) ੩. ਆਦਤ. ਸੁਭਾਉ। ੪. ਸਿੰਧੀ ਵਿੱਚ ਸੇਵਾ ਦਾ ਉੱਚਾਰਣ 'ਸ਼ੇਵਾ' ਹੈ ਅਤੇ ਇਸ ਦਾ ਅਰਥ ਪੂਜਾ ਭੇਟਾ ਭੀ ਹੈ....
ਵਿ- ਗਤ. ਚਲਾਗਿਆ। ੨. ਦੂਰ ਹੋਇਆ. ਮਿਟਿਆ। ੩. ਦੇਖੋ. ਗਯਾ....
ਸੰ. ਸੰਗ੍ਯਾ- ਸੂਰ੍ਯ ਚੜ੍ਹਨ ਤੋਂ ਲੈ ਕੇ ਛਿਪਣ ਤੀਕ ਦਾ ਵੇਲਾ. "ਦਿਨ ਤੇ ਸਰਪਰ ਪਉਸੀ ਰਾਤਿ." (ਆਸਾ ਮਃ ੫) ੨. ਅੱਠ ਪਹਿਰ (੨੪ ਘੰਟੇ) ਦਾ ਸਮਾਂ।¹ ੩. ਸੰ. ਦਾਨ ਦੇਣਾ. "ਪੰਥ ਬਤਾਵੈ ਪ੍ਰਭ ਕਾ, ਕਹੁ ਤਿਨ ਕਉ ਕਿਆ ਦਿਨਥੇ?" (ਕਲਿ ਮਃ ੪) ਦੇਖੋ, ਦਿਨਥੇ....
ਮੁਖ। ੨. ਚੇਹਰਾ....
ਸੰ. शिरस् ਅਤੇ ਸ਼ੀਰ੍ਸ. ਸੰਗ੍ਯਾ- ਸੀਸ. "ਸਿਰ ਧਰਿ ਤਲੀ ਗਲੀ ਮੇਰੀ ਆਉ." (ਸਵਾ ਮਃ ੧) ੨. ਇਹ ਸ਼ਬਦ ਵਿਸ਼ੇਸਣ ਹੋਕੇ ਉੱਪਰ, ਸ਼ਿਰੋਮਣਿ ਅਰਥ ਬੋਧਕ ਭੀ ਹੋਇਆ ਕਰਦਾ ਹੈ. ਜੈਸੇ- "ਵੇਲੇ ਸਿਰ ਪਹੁਚਣਾ, ਅਤੇ ਇਹ ਸਾਰਿਆਂ ਦਾ ਸਿਰ ਹੈ." (ਲੋਕੋ) ੩. ਸਿਰ ਸ਼ਬਦ ਸ੍ਰਿਜ (ਰਚਨਾ) ਅਰਥ ਭੀ ਰਖਦਾ ਹੈ. ਦੇਖੋ, ਸਿਰਿ....
ਸੰ. ਕੇਸ਼. ਸੰਗ੍ਯਾ- ਸਿਰ ਦੇ ਰੋਮ. "ਕੇਸ ਸੰਗਿ ਦਾਸ ਪਗ ਝਾਰਉ." (ਗੂਜ ਮਃ ੫) ਕੇਸ, ਅਮ੍ਰਿਤਧਾਰੀ ਸਿੰਘਾਂ ਦਾ ਪਹਿਲਾ ਕਕਾਰ (ਕੱਕਾ) ਹੈ. ਦੇਖੋ, ਮੁੰਡਨ। ੨. ਕ (ਜਲ) ਦਾ ਈਸ਼. ਵਰੁਣ. ਜਲਪਤਿ। ੩. ਫ਼ਾ. [کیش] ਕੇਸ਼. ਤ਼ਰੀਕ਼ਾ. ਰਿਵਾਜ. ਦਸ੍ਤੂਰ। ੪. ਆਦਤ. ਸੁਭਾਉ। ੫. ਧਰਮ. ਮਜਹਬ। ੬. ਖ਼ਲੀਜ ਫ਼ਾਰਸ ਵਿੱਚ ਇੱਕ ਟਾਪੂ....
ਸੰ. ਕ੍ਰਮ. ਸੰਗ੍ਯਾ- ਡਿੰਗ. ਕ਼ਦਮ. ਡਗ. ਡੇਢ ਗਜ ਪ੍ਰਮਾਣ. ਤਿੰਨ ਹੱਥ ਦੀ ਲੰਬਾਈ. "ਪ੍ਰੇਮ ਪਿਰੰਮ ਕੈ ਗਨਉ ਏਕ ਕਰਿ ਕਰਮ." (ਚਉਬੋਲੇ ਮਃ ੫) ੨. ਸੰ. ਕਰ੍ਮ. ਕੰਮ. ਕਾਮ. ਜੋ ਕਰਨ ਵਿੱਚ ਆਵੇ ਸੋ ਕਰਮ. "ਕਰਮ ਕਰਤ ਹੋਵੈ ਨਿਹਕਰਮ." (ਸੁਖਮਨੀ)#ਵਿਦ੍ਵਾਨਾਂ ਨੇ ਕਰਮ ਦੇ ਤਿੰਨ ਭੇਦ ਥਾਪੇ ਹਨ-#(ੳ) ਕ੍ਰਿਯਮਾਣ, ਜੋ ਹੁਣ ਕੀਤੇ ਜਾ ਰਹੇ ਹਨ.#(ਅ) ਪ੍ਰਾਰਬਧ, ਜਿਨ੍ਹਾਂ ਅਨੁਸਾਰ ਇਹ ਵਰਤਮਾਨ ਦੇਹ ਪ੍ਰਾਪਤ ਹੋਈ ਹੈ.#(ੲ) ਸੰਚਿਤ, ਉਹ ਜੋ ਜਨਮਾਂ ਦੇ ਬਾਕੀ ਚਲੇ ਆਉਂਦੇ ਹਨ, ਜਿਨ੍ਹਾਂ ਦਾ ਭੋਗ ਅਜੇ ਨਹੀਂ ਭੋਗਿਆ। ੩. ਵਿ कर्भिन ਕਰਮੀ. ਕਰਮ ਕਰਨ ਵਾਲਾ. "ਕਉਣ ਕਰਮ ਕਉਣ ਨਿਹਕਰਮਾ?" (ਮਾਝ ਮਃ ੫) ੪. ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਥਾਂ ਕਰ ਮੇਂ (ਹੱਥ ਵਿੱਚ) ਦੀ ਥਾਂ ਭੀ ਕਰਮ ਸ਼ਬਦ ਆਇਆ ਹੈ. ਦੇਖੋ, ਮੁਖਖੀਰੰ ੫. ਅ਼ਮਲ. ਕਰਣੀ. "ਮਨਸਾ ਕਰਿ ਸਿਮਰੰਤੁ ਤੁਝੈ x x x ਬਾਚਾ ਕਰਿ ਸਿਮਰੰਤੁ ਤੁਝੈ x x x ਕਰਮ ਕਰਿ ਤੁਅ ਦਰਸ ਪਰਸ." (ਸਵੈਯੇ ਮਃ ੪. ਕੇ)#੬. ਅ਼. [کرم] ਉਦਾਰਤਾ। ੭. ਕ੍ਰਿਪਾ. ਮਿਹਰਬਾਨੀ. "ਨਾਨਕ ਰਾਖਿਲੇਹੁ ਆਪਨ ਕਰਿ ਕਰਮ." (ਸੁਖਮਨੀ) "ਆਵਣ ਜਾਣ ਰਖੇ ਕਰਿ ਕਰਮ." (ਗਉ ਮਃ ੫) "ਨਾਨਕ ਨਾਮ ਮਿਲੈ ਵਡਿਆਈ ਏਦੂ ਊਪਰਿ ਕਰਮ ਨਹੀਂ." (ਰਾਮ ਅਃ ਮਃ ੧)...
ਸੰ. ਸੰਗ੍ਯਾ- ਹੇਤੁ. ਸਬਬ."ਜਿਨਿ ਕਾਰਣਿ ਗੁਰੂ ਵਿਸਾਰਿਆ." (ਵਾਰ ਵਡ ਮਃ ੩) ੨. ਕ੍ਰਿ. ਵਿ- ਵਾਸਤੇ. ਲਿਯੇ. "ਰੋਟੀਆ ਕਾਰਣਿ ਪੂਰਹਿ ਤਾਲ." (ਵਾਰ ਆਸਾ) ੩. ਸੰਗ੍ਯਾ- ਕਾਰਯ ਦਾ ਸਾਧਨ. ਸਾਮਗ੍ਰੀ. "ਕਾਰਣ ਕਰਤੇ ਵਸਿ ਹੈ." (ਵਾਰ ਮਾਝ ਮਃ ੨) "ਆਪੇ ਕਰਤਾ ਕਾਰਣ ਕਰਾਏ." (ਮਾਝ ਅਃ ਮਃ ੩) ਵਿਦ੍ਵਾਨਾਂ ਨੇ ਦੋ ਪ੍ਰਕਾਰ ਦੇ ਕਾਰਣ ਮੰਨੇ ਹਨ ਇੱਕ ਨਿਮਿੱਤ, ਜੇਹਾਕਿ ਕਪੜੇ ਦਾ ਜੁਲਾਹਾ, ਖੱਡੀ, ਨਲਕੀ ਆਦਿ. ਦੂਜਾ ਉਪਾਦਾਨ, ਜੇਹਾ ਕੱਪੜੇ ਦਾ ਸੂਤ, ਘੜੇ ਦਾ ਮਿੱਟੀ....
ਸੰ. गर्भ ਅ਼. ਹ਼ਮਲ ਆਦਮੀ ਦੇ ਵੀਰਜ ਅਤੇ ਇਸਤ੍ਰੀ ਦੀ ਰਕਤ ਦੇ ਅਣੁਕੀਟਾਂ (Spermatozoon and Ovum) ਦੇ ਮਿਲਾਪ ਤੋਂ ਬੱਚੇਦਾਨ ਅੰਦਰ ਛੋਟਾ ਅੰਡਾ ਪੈਦਾ ਹੋ ਕੇ ਵਧਦਾ ਵਧਦਾ ਇੱਕ ਝਿੱਲੀ (ਜੇਰ) ਵਿੱਚ ਬੱਚੇ ਦੀ ਸ਼ਕਲ ਬਣ ਜਾਂਦਾ ਹੈ, ਜੋ ਦਸਵੇਂ ਮਹੀਨੇ ਦੇ ਅੱਠ ਦਸ ਦਿਨ ਲੈ ਕੇ ਜਨਮਦਾ ਹੈ.#ਗਰੁੜਪੁਰਾਣ ਦੇ ਛੀਵੇਂ ਅਧ੍ਯਾਯ ਵਿੱਚ ਗਰਭ ਦੇ ਬਣਨ ਵਧਣ ਆਦਿ ਦਾ ਹਾਲ ਵਿਸਤਾਰ ਨਾਲ ਲਿਖਿਆ ਹੈ. ਮਨੁਸਿਮ੍ਰਿਤਿ ਦੇ ਤੀਜੇ ਅਧ੍ਯਾਯ ਦੇ ਸ਼ਲੋਕ ੪੯ ਵਿੱਚ ਦੱਸਿਆ ਹੈ ਕਿ ਪਿਤਾ ਦਾ ਵੀਰਜ ਵੱਧ ਹੋਣ ਤੋਂ ਪੁਤ੍ਰ, ਮਾਤਾ ਦੀ ਰਿਤੁ ਜਾਦਾ ਹੋਣ ਤੋਂ ਪੁਤ੍ਰੀ ਅਤੇਦੋਹਾਂ ਦੇ ਸਮਾਨ ਹੋਣ ਤੋਂ ਨਪੁੰਸਕ ਪੈਦਾ ਹੁੰਦਾ ਹੈ। ੨. ਕੁਕ੍ਸ਼ਿ. ਕੁੱਖ। ੩. ਬੱਚਾ। ੪. ਅੰਨ। ੫. ਅਗਨਿ। ੬. ਨਦੀ ਆਦਿਕ ਦਾ ਮੱਧ ਭਾਗ। ੭. ਗੁਪਤ ਅਸਥਾਨ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਸੰ. ਵੰਸ਼. ਸੰਗ੍ਯਾ- ਬਾਂਸ. "ਤਜ ਚੰਦਨ. ਗਹਿ ਬੰਸ ਸੰਤਾਪੀ." (ਨਾਪ੍ਰ) "ਦਾਵਾ ਬਨਬੰਸ ਪਰ." (ਗੁਪ੍ਰਸੂ) ਬਾਂਸ ਦੇ ਜੰਗਲ ਪੁਰ ਜੈਸੇ ਦਾਵਾ ਅਗਨਿ ਪ੍ਰਬਲ ਹੈ। ੨. ਬਾਂਸ ਦੀ ਤਰਾਂ ਜੋ ਵ੍ਰਿੱਧੀ ਕਰੇ, ਕੁਲ. "ਸੋਢੀਬੰਸ ਉਪਜਿਓ ਜਥਾ." (ਵਿਚਿਤ੍ਰ) ੩. ਬਾਂਸ ਦੀ ਪੋਰੀ ਦਾ ਵਾਜਾ. ਬਾਂਸਰੀ. ਮੁਰਲੀ। ੪. ਪਿੱਠ ਦੀ ਹੱਡੀ. ਕੰਗਰੋੜ। ੫. ਨੱਕ ਦੀ ਹੱਡੀ। ੬. ਤਲਵਾਰ ਦੀ ਧਾਰ ਅਤੇ ਪਿੱਠ ਦੇ ਮੱਧ ਉਭਰਿਆ ਹੋਇਆ ਭਾਗ। ੭. ਬਾਰਾਂ ਹੱਥ ਦੀ ਲੰਬਾਈ। ੮. ਜੰਗ ਦਾ ਸਾਮਾਨ। ੯. ਵਿਸਨੁਦੇਵਤਾ। ੧੦. ਫੁੱਲ। ੧੧. ਸੰ. ਵ੍ਯੰਸ਼. ਵਿਨਾ ਅੰਸ਼. ਬੰਧ੍ਯਾ (ਬਾਂਝ). "ਬੰਸ ਕੋ ਪੂਤੁ ਬੀਆਹਨ ਚਲਿਆ." (ਆਸਾ ਕਬੀਰ) ਦੇਖੋ, ਫੀਲੁ। ੧੨. ਔਤ....
ਅਸਾਂ ਨੂੰ. ਅਸ੍ਮਾਨ੍....
ਵ੍ਯ- ਔਰ। ੨. ਅਨ੍ਯ. ਅਪਰ. "ਕਰੇ ਦੁਹਕਰਮ ਦਿਖਾਵੈ ਹੋਰ." (ਗਉ ਮਃ ੫) ਕਰੇ ਖੋਟਾ ਕਰਮ, ਦਿਖਾਵੇ ਚੰਗਾ। ੩. ਦੇਖੋ, ਹੋਰਨਾ. "ਰਹੇ ਹੋਰ ਲੋਕੰ." (ਵਿਚਿਤ੍ਰ) ਲੋਕ ਵਰਜ ਰਹੇ....
ਸੰ. ਸੰਗ੍ਯਾ- ਮੋਤ. ਮ੍ਰਿਤ੍ਯੁ. ਦੇਖੋ, ਮਾਰਿ ੨। ੨. ਜੋ ਲੋਕਾਂ ਨੂੰ ਮਾਰ ਸਿਟਦਾ ਹੈ, ਕਾਮਦੇਵ. ਅਨੰਗ. "ਰਦ੍ਰ ਜਿਮ ਮਾਰ ਪਰ." (ਗੁਪ੍ਰਸੂ) ੩. ਸ਼ਿਕਾਰ. "ਮਾਰ ਪਰ ਸਿੰਘ ਹੈ." (ਗੁਪ੍ਰਸੂ) ੪. ਪ੍ਰਹਾਰ. ਆਘਾਤ. ਤਾੜਨ ਦੀ ਕ੍ਰਿਯਾ. "ਏਤੀ ਮਾਰ ਪਈ ਕੁਰਲਾਣੇ." (ਆਸਾ ਮਃ ੧) "ਸਿਮਰਤ ਰਾਮ ਨਾਹੀ ਜਮਮਾਰ." (ਗਉ ਮਃ ੫) ੫. ਵਿਘਨ। ੬. ਜ਼ਹਿਰ. ਵਿਸ. "ਇਸ ਕੋ ਮਾਰ ਗਾਢ ਬਹੁ ਹੋਈ." (ਨਾਪ੍ਰ) ੭. ਲਾਟਾ. ਅਗਨਿ ਦੀ ਸ਼ਿਖਾ. "ਪੌਨ ਦੀਪਮਾਰ ਪਰ." (ਗੁਪ੍ਰਸੂ) ੮. ਬੌੱਧਮਤ ਅਨੁਸਾਰ ਵਾਸਨਾ ਦਾ ਨਾਮ ਮਾਰ ਹੈ। ੯. ਫ਼ਾ. [مار] ਸਰਪ. "ਵੈਨਤੇਯ ਮਾਰ ਪਰ." (ਗੁਪ੍ਰਸੂ) ੧੦. ਬੀਮਾਰੀ. ਰੋਗ। ੧੧. ਦੇਖੋ, ਮਾਰਗਣ....
ਸੰ. दय्. ਧਾ- ਦਯਾ ਕਰਨਾ, ਦਾਨ ਦੇਣਾ, ਪਾਲਨ ਕਰਨਾ। ੨. ਸੰਗ੍ਯਾ- ਕਰੁਣਾ. ਰਹ਼ਮ. "ਦਯਾ ਧਾਰੀ ਹਰਿ ਨਾਥ" (ਟੋਡੀ ਮਃ ੫) ੩. ਦੈਵ. ਵਿਧਾਤਾ. ਦੈਯਾ. "ਦਯਾ ਕੀ ਸਹੁਁ." (ਚਰਿਤ੍ਰ ੨)...
ਦੇਖੋ ਆਖ੍ਯ....
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਸੰਗ੍ਯਾ- ਬਾਹੁਬਲ. ਭੁਜਾਬਲ। ੨. ਸਹਾਇਤਾ। ੩. ਸੰ. बहिस. ਵਹਿਰ. ਕ੍ਰਿ. ਵਿ- ਬਾਹਰ. ਅੰਦਰ ਦੇ ਵਿਰੁੱਧ. "ਬਾਹਰਹੁ ਹਉਮੈ ਕਹੈ ਕਹਾਏ." (ਆਸਾ ਅਃ ਮਃ ੧) ੪. ਸੰਬੰਧ ਅਥਵਾ ਅਸਰ ਤੋਂ ਅਲਗ। ੫. ਬਿਨਾ. ਬਗੈਰ। ੬. ਸ਼ਕਤਿ ਤੋਂ ਪਰੇ....
ਵਿ- ਆਗਤ. ਆਇਆ ਹੋਇਆ। ੨. ਜੰਮਿਆ. ਪੈਦਾ ਹੋਇਆ। ੩. ਸੰਗ੍ਯਾ- ਜਨਮ. "ਆਇਆ ਤਿਨ ਕਾ ਸਫਲੁ ਭਇਆ ਹੈ ਇਕਮਨਿ ਜਿਨੀ ਧਿਆਇਆ." (ਵਡ ਅਲਾਹਣੀ ਮਃ ੧)...
ਸੰ. प्रसिद्घ. ਵਿ- ਵਿਖ੍ਯਾਤ. ਮਸ਼ਹੂਰ। ੨. ਭੂਸਿਤ. ਸ਼੍ਰਿੰਗਾਰਿਆ ਹੋਇਆ। ੩. ਦੇਖੋ, ਕੁਲਕ ਦਾ ਰੂਪ (ੲ)....
ਦੇਖੋ, ਜੋਤਿ. "ਜ੍ਯੋਤਿ ਸੱਚਿਦਾ ਨੰਦ." (ਨਾਪ੍ਰ)...
ਸੰ. शक ਵਿ- ਸ਼ਕ (ਬਲ) ਰੱਖਣ ਵਾਲਾ. ਬਲਵਾਨ। ੨. ਸੰਗ੍ਯਾ- ਇੰਦ੍ਰ। ੩. ਦੇਖੋ, ਸਕ੍ਰਵਰਣ....
ਸੰ. ਵਿ- ਮਿਣਿਆ ਹੋਇਆ. ਦੇਖੋ, ਮਿ ਧਾ। ੨. ਅੰਦਾਜੇ ਦਾ. ਥੋੜਾ. ਕਮ. ਜਿਵੇਂ- ਮਿਤਭਾਸੀ। ੩. ਫੈਂਕਿਆ (ਵਗਾਹਿਆ) ਹੋਇਆ। ੪. ਸੰ. ਮਿਤ੍ਰ. ਸੰਗ੍ਯਾ- ਦੋਸ੍ਤ. "ਮਿਤ ਕਾ ਚਿਤੁ ਅਨੂਪ." (ਫੁਨਹੇ ਮਃ ੫)...
ਉੱਤਮ ਬੁੱਧਿ. "ਦਾਸ ਕਉ ਸੁਮਤਿ ਦੀਤੀ." (ਸੋਰ ਮਃ ੫) ੨. ਸ਼੍ਰੇਂਸ੍ਠ ਬੁੱਧਿ ਵਾਲਾ ਵਿਵੇਕੀ ਪੁਰਖ.#ਬਿੰਜਨ ਵਿਵਿਧ ਜੈਸੇ ਭੂਖਭਯ ਭੰਜਨ ਹੈ#ਗੰਜਨ ਵਿਯੋਗ ਵਿਥਾ ਪੂਰੀ ਪ੍ਰੀਤਿ ਪਤਿ ਕੀ,#ਔਖਧ ਅਮਲ ਜ੍ਯੋਂ ਹਰੈਯਾ ਹੈ ਗਹੁਰ ਗਦ.#ਭਕ੍ਤਿ ਭਗਵੰਤ ਜ੍ਯੋਂ ਸਦਗਤਿ ਕੀ,#ਅੰਕੁਰ ਉਪਾਵ ਓਪ ਪਾਵਸ ਪਯੋਦ ਜੈਸੇ#ਸੁਮਨ ਸੁਢਾਰ ਜ੍ਯੋਂ ਕਰੈਯਾ ਬਹਾਰ ਰਿਤੁਪਤਿ ਕੀ,#ਕਾਮਨਾ ਕੋ ਪੂਰਕ ਜ੍ਯੋਂ ਕਲਪ ਬਖਾਨੈ ਗ੍ਰੰਥ#ਕੁਮਤਿ ਵਿਦਾਰਨ ਤ੍ਯੋਂ ਸੰਗਤਿ ਸੁਮਤਿ ਕੀ.#੩. ਜਰਾਸੰਧ ਦਾ ਮੰਤ੍ਰੀ. "ਅਪਨੇ ਮੰਤ੍ਰੀ ਸੁਮਤਿ ਕੋ ਲੀਨੋ ਨਿਕਟ ਬੁਲਾਇ." (ਕ੍ਰਿਸਨਾਵ) ੪. ਵਿਸਨੁ ਯਸ਼ ਦੀ ਇਸਤ੍ਰੀ ਅਤੇ ਕਲਕੀ ਅਵਤਾਰ ਦੀ ਮਾਤਾ....
ਵਿ- ਜੋ ਪਰਾਜਿਤ ਨਹੀਂ ਹੋਇਆ. ਜੋ ਜਿੱਤਿਆ ਨਹੀਂ ਗਿਆ. ਅਜਿਤ। ੨. ਸੰਗ੍ਯਾ- ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਬਿ....
ਸੰ. ऋतु. ਸੰਗ੍ਯਾ- ਰੁੱਤ. ਮੌਸਮ. ਭਾਰਤ ਦੇ ਵਿਦ੍ਵਾਨਾਂ ਨੇ ਦੋ ਦੋ ਮਹੀਨਿਆਂ ਦੀਆਂ ਵਰ੍ਹੇ ਵਿੱਚ ਛੀ ਰੁੱਤਾਂ ਮੰਨੀਆਂ ਹਨ-#ਬਸੰਤ- ਵਸੰਤ (ਚੇਤ- ਵਸਾਖ) ਚੈਤ੍ਰ- ਵੈਸ਼ਾਖ.#ਗ੍ਰੀਖਮ- ਗ੍ਰੀਸਮ (ਜੇਠ- ਹਾੜ) ਜੈਸ੍ਟਯ੍- ਆਸਾਢ.#ਬਰਖਾ- ਵਸਾ (ਸਾਉਣ- ਭਾਦੋਂ) ਸ਼੍ਰਾਵਣ- ਭਾਦ੍ਰਪਦ.#ਸਰਦ- ਸ਼ਰਦ (ਅੱਸੂ- ਕੱਤਕ) ਆਸ਼੍ਚਿਨ- ਕਾਰ੍ਤਿਕ.#ਹਿਮ- ਹੇਮੰਤ (ਮੱਘਰ- ਪੋਹ) ਮਾਰ੍ਗਸ਼ੀਰ੍ਸ- ਪੌਸ.#ਸਿਸਰ- ਸ਼ਿਸ਼ਿਰ (ਮਾਘ- ਫੱਗੁਣ) ਮਾਘ- ਫਾਲਗੁਨ. ਦੇਖੋ, ਖਟਰਿਤੁ। ੨. ਛੀ ਸੰਖ੍ਯਾ ਬੋਧਕ, ਕਿਉਂਕਿ ਰੁੱਤ" ਛੀ ਹਨ। ੩. ਇਸਤ੍ਰੀ ਨੂੰ ਰਜ ਆਉਣ ਪਿੱਛੋਂ ਉਹ ਸਮਾਂ, ਜਦ ਉਹ ਗਰਭ ਧਾਰਣ ਯੋਗ੍ਯ ਹੁੰਦੀ ਹੈ. ਗਰਭ ਧਾਰਣ ਦੀ ਰੁੱਤ। ੪. ਲੋਕਾਂ ਵਿੱਚ ਹੈਜ਼ ਦਾ ਨਾਮ ਭੀ ਰਿਤੁ ਪ੍ਰਸਿੱਧ ਹੋ ਗਿਆ ਹੈ। ੫. ਚਮਕ. ਰੌਸ਼ਨੀ....
ਸੰ. ਧਾ- ਸ੍ਥਿਰ ਰਹਿਣਾ, ਖੜਾ ਰਹਿਣਾ, ਜਾਣਾ (ਗਮਨ ਕਰਨਾ). ੨. ਵਿ- ਸ੍ਥਿਰ. ਅਚਲ. "ਗੁਰੂ ਸਮਰਥੁ ਗਹਿ ਕਰੀਆ ਧ੍ਰੁਵ ਬੁਧਿ." (ਸਵੈਯੇ ਮਃ ੪. ਕੇ) ੩. ਸੰਗ੍ਯਾ- ਦੇਖੋ, ਬਰਵਾ। ੪. ਕਰਤਾਰ. ਵਾਹਗੁਰੂ. ਜੋ ਸਦਾ ਅਚਲ ਹੈ। ੫. ਆਕਾਸ਼। ੬. ਪਰਵਤ। ੭. ਖਗੋਲ ਦੀ ਧੁਰ. ਧ੍ਰੁਵਤਾਰਾ. Pole- star। ੮. ਭਾਗਵਤ ਅਤੇ ਵਿਸਨੁਪੁਰਾਣ ਅਨੁਸਾਰ ਰਾਜਾ ਉੱਤਾਨਪਾਦ ਦਾ ਪੁਤ੍ਰ. ਕਥਾ ਹੈ ਕਿ ਉੱਤਾਨਪਾਦ ਦੇ ਦੋ ਰਾਣੀਆਂ ਸੁਨੀਤਿ ਅਤੇ ਸੁਰੁਚਿ ਸਨ. ਸੁਨੀਤਿ ਦੇ ਗਰਭ ਤੋਂ ਧ੍ਰੁਵ ਅਤੇ ਸੁਰੁਚਿ ਦੇ ਪੇਟੋਂ ਉੱਤਮ ਪੈਦਾ ਹੋਇਆ. ਰਾਜੇ ਦਾ ਪ੍ਰੇਮ ਸੁਰੁਚਿ ਨਾਲ ਬਹੁਤ ਸੀ. ਇੱਕ ਦਿਨ ਪਿਤਾ ਦੀ ਗੋਦੀ ਉੱਤਮ ਨੂੰ ਬੈਠਾ ਦੇਖਕੇ ਧ੍ਰੁਵ ਨੇ ਭੀ ਬੈਠਣ ਦੀ ਇੱਛਾ ਕੀਤੀ. ਸੁਰੁਚਿ ਨੇ ਆਖਿਆ ਕਿ ਹੇ ਬਾਲਕ! ਤੂੰ ਐਸਾ ਯਤਨ ਨਾ ਕਰ, ਕ੍ਯੋਂਕਿ ਤੂੰ ਮੇਰੇ ਤੋਂ ਪੈਦਾ ਨਹੀਂ ਹੋਇਆ. ਰਾਜਾ ਦੀ ਗੋਦੀ ਅਤੇ ਸਿੰਘਾਸਨ ਉੱਪਰ ਕੇਵਲ ਮੇਰੇ ਉਦਰ ਤੋਂ ਪੈਦਾ ਹੋਇਆ ਪੁਤ੍ਰ ਬੈਠ ਸਕਦਾ ਹੈ. ਧ੍ਰੁਵ ਇਹ ਸੁਣਕੇ ਰੋਂਦਾ ਹੋਇਆ ਆਪਣੀ ਮਾਂ ਸੁਨੀਤਿ ਪਾਸ ਆਇਆ ਅਰ ਸਾਰਾ ਹਾਲ ਦੱਸਿਆ. ਮਾਤਾ ਨੇ ਆਖਿਆ ਕਿ ਪ੍ਯਾਰੇ ਪੁਤ੍ਰ, ਸੌਕਣ ਸੱਚ ਆਖਦੀ ਹੈ. ਤੂੰ ਮੇਰੇ ਜੇਹੀ ਅਭਾਗਣ ਦੇ ਉਦਰੋਂ ਜਨਮਕੇ ਰਾਜਆਸਨ ਪਰ ਕਿਵੇਂ ਬੈਠ ਸਕਦਾ ਹੈਂ? ਜੇ ਤੇਰੇ ਮਨ ਵਿੱਚ ਉੱਚਪਦ ਦੀ ਇੱਛਾ ਹੈ, ਤਾਂ ਭਗਵਾਨ ਦਾ ਆਰਾਧਨ ਅਤੇ ਤਪਸ੍ਯਾ ਕਰ. ਧ੍ਰੁਵ ਇਹ ਸੁਣਕੇ ਘਰੋਂ ਤੁਰ ਪਿਆ ਰਸਤੇ ਵਿੱਚ ਸੱਤ ਰਿੱਖੀ ਮਿਲੇ. ਉਨ੍ਹਾਂ ਨੇ ਬਾਲਕ ਤੇ ਕ੍ਰਿਪਾ ਕਰਕੇ ਮੰਤ੍ਰ ਉਪਦੇਸ਼ ਦਿੱਤਾ.¹ ਧ੍ਰੁਵ ਨੇ ਮਧੁਵਨ ਵਿੱਚ ਜਾਕੇ ਅਜੇਹਾ ਘੋਰ ਤਪ ਕੀਤਾ ਕਿ ਵਿਸਨੁ ਨੇ ਸਾਕ੍ਸ਼ਾਤ ਦਰਸ਼ਨ ਦੇਕੇ ਧ੍ਰੁਵ ਦੀ ਸਾਰੀ ਕਾਮਨਾ ਪੂਰੀ ਕੀਤੀ. ਜਦ ਧ੍ਰੁਵ ਘਰ ਵਾਪਿਸ ਆਇਆ ਤਦ ਪਿਤਾ ਨੇ ਵਡੇ ਆਦਰ ਨਾਲ ਰਾਜਸਿੰਘਾਸਨ ਦਿੱਤਾ. ਇਸ ਦਾ ਦੂਜਾ ਭਾਈ ਸ਼ਿਕਾਰ ਗਿਆ ਯਕ੍ਸ਼ਾਂ ਨੇ ਮਾਰ ਦਿੱਤਾ. ਧ੍ਰੁਵ ਦੇ ਦੋ ਇਸਤ੍ਰੀਆਂ ਸਨ. ਭ੍ਰਮਿ ਅਤੇ ਇਲਾ. ਭ੍ਰਮਿ ਦੇ ਗੱਰਭ ਤੋਂ ਕਲਪ ਅਤੇ ਵਤਸਰ ਦੋ ਪੁਤ੍ਰ ਹੋਏ. ਇਲਾ ਦੇ ਉਤਫਲ ਪੁਤ੍ਰ ਜਨਮਿਆ. ਧ੍ਰੁਵ ੩੬ ਹਜ਼ਾਰ ਵਰ੍ਹੇ ਰਾਜ ਕਰਕੇ ਵਿਸਨੁ ਦੇ ਦਿੱਤੇ ਅਚਲ ਅਸਥਾਨ ਤੇ ਜਾ ਵਿਰਾਜਿਆ....
ਸੰਗ੍ਯਾ- ਦੇਵਤਿਆਂ ਵਿੱਚੋਂ ਪੂਜ੍ਯ ਦੇਵ, ਕਰਤਾਰ। ੨. ਪੁਰਾਣਾਂ ਅਨੁਸਾਰ ਵਿਸਨੁ। ੩. ਸ਼ਿਵ। ੪. ਗਣੇਸ਼....
ਸੰ. ईध्श, ईध्क्ष ਕ੍ਰਿ. ਵਿ- ਵੇਖਣ ਵਿੱਚ ਅਜੇਹਾ. ਇਸ ਮਾਨਿੰਦ। ੨. ਇਸ ਤਰਾਂ ਦਾ....
ਸੰ. ਸੰਗ੍ਯਾ- ਜੰਗ. ਯੁੱਧ। ੨. ਸੰ. ਸ੍ਮਰ. ਕਾਮਦੇਵ। ੩. ਯਾਦ ਕਰਨਾ. ਸਿਮਰਣ। ੪. ਸਮਰ ਇੱਕ ਛੱਪਯ ਛੰਦ ਦਾ ਭੇਦ ਹੈ, ਜਿਸ ਵਿੱਚ ੩੫ ਗੁਰੁ ਅਤੇ ੮੨ ਲਘੁ ਹੋਣ। ੫. ਅ਼. [ثمر] ਸਮਰ. ਫਲ. ਮੇਵਾ। ੬. ਨਤੀਜਾ। ੭. ਅ਼. [سمر] ਕਹਾਣੀ. ਕਥਾ। ੮. ਰਾਤ ਨੂੰ ਕਹਾਣੀ ਸੁਣਾਉਣ ਦੀ ਕ੍ਰਿਯਾ....
ਸੰ. धातृ- ਧਾਤ੍ਰਿ. ਵਿ- ਰਖ੍ਯਾ ਕਰਨ ਵਾਲਾ। ੨. ਪਾਲਣ ਕਰਤਾ. ਪਾਲਕ। ੩. ਸੰਗ੍ਯਾ- ਬ੍ਰਹਮਾ....
ਸੰ. धृति. ਸੰਗ੍ਯਾ- ਧਾਰਣ ਕਰਨ ਦੀ ਕ੍ਰਿਯਾ. ਗਰਿਫ਼ਤ। ੨. ਸ੍ਥਿਰ ਰਹਿਣ ਦੀ ਕ੍ਰਿਯਾ। ੩. ਮਨ ਦੀ ਦ੍ਰਿੜ੍ਹਤਾ. ਧੀਰਤਾ....
ਸੰ. ਵਿ- ਡਰਾਉਣਾ. ਭਯਾਨਕ। ੨. ਸੰਗ੍ਯਾ- ਯੁਧਿਸ੍ਟਿਰ ਦਾ ਛੋਟਾ ਭਾਈ ਭੀਮਸੇਨ. ਦੇਖੋ, ਪਾਂਡਵ. "ਭੀਮ ਗਦਾ ਕਰ ਭੀਮ ਲਈ." (ਕ੍ਰਿਸਨਾਵ) ੩. ਦਮਯੰਤੀ ਦਾ ਪਿਤਾ ਅਤੇ ਨਲ ਦਾ ਸਹੁਰਾ ਰਾਜਾ ਭੀਮ, ਜੋ ਵਿਦਰਭ (ਬਰਾਰ) ਦਾ ਰਾਜਾ ਸੀ। ੪. ਸ਼ਿਵ। ੫. ਰਾਵਣ ਦਾ ਇੱਕ ਮੰਤ੍ਰੀ....
ਸੰ. दयुत. ਧਾ- ਚਮਕਣਾ, ਪ੍ਰਕਾਸ਼ਿਤ ਹੋਣਾ। ੨. ਸੰਗ੍ਯਾ- ਚਮਕ। ੩. ਕਿਰਨ। ੪. ਸ਼ੋਭਾ. ਛਬਿ....
ਸੰ. ਕਰ੍ਮ. ਸੰਗ੍ਯਾ- ਕੰਮ. ਕਾਰ੍ਯ. "ਊਤਮ ਊਚਾ ਸਬਦ ਕਾਮ." (ਬਸੰ ਮਃ ੩) ੨. ਸੰ. ਕਾਮ (ਕਮ੍ ਧਾ- ਚਾਹਨਾ. ਇੱਛਾ ਕਰਨਾ. ) ਕਾਮਦੇਵ. ਮਨੋਜ. "ਕਾਮ ਕ੍ਰੋਧ ਕਰਿ ਅੰਧ." (ਧਨਾ ਮਃ ੫) ੩. ਇੱਛਾ. ਕਾਮਨਾ. "ਮੁਕਤਿਦਾਯਕ ਕਾਮ." (ਜਾਪੁ) ੪. ਸੰਕਲਪ. ਫੁਰਣਾ. "ਤਿਆਗਹੁ ਮਨ ਕੇ ਸਗਲ ਕਾਮ." (ਬਸੰ ਮਃ ੫) ੫. ਕ੍ਰਿਸਨ ਜੀ ਦਾ ਪੁਤ੍ਰ ਪ੍ਰਦ੍ਯੁਮਨ, ਜਿਸਨੂੰ ਕਾਮ ਦਾ ਅਵਤਾਰ ਹੋਣ ਕਰਕੇ "ਕਾਮ" ਲਿਖਿਆ ਹੈ.#ਕਾਮਪਾਲ ਅਨੁਜਨਨੀ ਆਦਿ ਭਨੀਜੀਐ।#ਜਾਚਰ ਕਹਿਕੈ ਪੁਨ ਨਾਇਕ ਪਦ ਦੀਜੀਐ।#ਸਤ੍ਰੁ ਸਬਦ ਕੋ ਤਾਂਕੇ ਅੰਤ ਉਚਾਰੀਐ।#ਹੋ! ਸਕਲ ਤੁਪਕੇ ਕੇ ਨਾਮ ਸੁਮੰਤ੍ਰ ਵੀਚਾਰੀਐ। (ਸਾਨਾਮਾ)#ਕਾਮ (ਪ੍ਰਦ੍ਯੁਮਨ) ਨੂੰ ਪਾਲਨ ਵਾਲਾ ਬਲਰਾਮ, ਉਸ ਦੇ ਅਨੁਜ (ਛੋਟੇ ਭਾਈ) ਕ੍ਰਿਸਨ ਜੀ ਦੀ ਇਸਤ੍ਰੀ ਯਮੁਨਾ. ਉਸ ਤੋਂ ਪੈਦਾ ਹੋਇਆ ਘਾਹ, ਉਸ ਨੂੰ ਚਰਣ ਵਾਲਾ ਮ੍ਰਿਗ, ਮ੍ਰਿਗਾਂ ਦਾ ਰਾਜਾ ਸ਼ੇਰ, ਉਸ ਦੀ ਵੈਰਣ ਬੰਦੂਕ। ੬. ਵੀਰਯ. ਸ਼ੁਕ੍ਰ. ਰੇਤ. ਮਨੀ. "ਤਾਂ ਉਸ ਨੂੰ ਦੇਖਕੇ ਉਸ ਦਾ ਕਾਮ ਗਿਰਿਆ." (ਜਸਾ) ੭. ਵਿ- ਮਨੋਹਰ. ਦਿਲਕਸ਼. "ਕਾਮਨੈਨ ਸੁੰਦਰ ਬਦਨ." (ਸਲੋਹ) ੮. ਕਾਰਾਮਦ. ਭਾਵ- ਲਾਭਦਾਇਕ. "ਅਵਰਿ ਕਾਜ ਤੇਰੈ ਕਿਤੈ ਨ ਕਾਮ." (ਆਸਾ ਮਃ ੫) ੯. ਫ਼ਾ. [کام] ਸੰਗ੍ਯਾ- ਮੁਰਾਦ. ਪ੍ਰਯੋਜਨ। ੧੦. ਤਾਲੂਆ....
ਸੰਗ੍ਯਾ- ਅਲਫਰ ਅਤੇ ਜੈਪੂਰ ਦੇ ਪਾਸ ਦਾ ਮਤਸ੍ਯ ਦੇਸ਼। ੨. ਵਿਰਾਟ ਦੇਸ਼ ਦਾ ਪ੍ਰਧਾਨ ਨਗਰ, ਜੋ ਦਿੱਲੀ ਤੋਂ ਦੱਖਣ ੧੦੫ ਮੀਲ ਜੈਪੁਰ ਪਾਸ ਹੈ. ਪਾਂਡਵ ਜੂਏ ਵਿੱਚ ਹਾਰਕੇ ਇੱਕ ਵਰ੍ਹਾ ਏਥੇ ਹੀ ਲੁਕ ਕੇ ਰਹੇ ਸਨ। ੩. ਵਿਰਾਟ ਦਾ ਰਾਜਾ। ੪. ਮਹਾਭਾਰਤ ਦਾ ਇੱਕ ਪਰਵ। ੫. ਦੇਖੋ, ਬਿਰਾਟ। ੬. ਵਿ- ਬਹੁਤ ਵਡਾ. ਵਿਸ੍ਤਾਰ ਵਾਲਾ....