mālūma, mālūmuमालूम, मालूमु
ਅ਼. [معلوُم] ਮਅ਼ਲੂਮ. ਵਿ- ਇ਼ਲਮ (ਗ੍ਯਾਨ) ਵਿੱਚ ਆਇਆ ਹੋਇਆ. ਜਾਣਿਆ ਗਿਆ. "ਹਵਾਲ ਮਾਲੂਮ ਕਰਦੰ ਪਾਕ ਅਲਾਹ." (ਤਿਲੰ ਮਃ ੫)
अ़. [معلوُم] मअ़लूम. वि- इ़लम (ग्यान) विॱच आइआ होइआ. जाणिआ गिआ. "हवाल मालूम करदं पाक अलाह." (तिलं मः ५)
ਅ਼. [علم] ਸੰਗ੍ਯਾ- ਗ੍ਯਾਨ. ਵਿਦ੍ਯਾ. ਜਾਣਨਾ. ਦੇਖੋ, ਵਿਦ੍ਯਾ ਸ਼ਬਦ ਵਿੱਚ ਇ਼ਲਮ ਦੇ ਭੇਦ....
ਦੇਖੋ, ਗਿਆਨ....
ਵਿ- ਆਗਤ. ਆਇਆ ਹੋਇਆ। ੨. ਜੰਮਿਆ. ਪੈਦਾ ਹੋਇਆ। ੩. ਸੰਗ੍ਯਾ- ਜਨਮ. "ਆਇਆ ਤਿਨ ਕਾ ਸਫਲੁ ਭਇਆ ਹੈ ਇਕਮਨਿ ਜਿਨੀ ਧਿਆਇਆ." (ਵਡ ਅਲਾਹਣੀ ਮਃ ੧)...
ਵਿ- ਗਤ. ਚਲਾਗਿਆ। ੨. ਦੂਰ ਹੋਇਆ. ਮਿਟਿਆ। ੩. ਦੇਖੋ. ਗਯਾ....
ਅ਼. [احوال] ਅਹ਼ਵਾਲ. ਸੰਗ੍ਯਾ- ਹਾਲ ਦਾ ਬਹੁ ਵਚਨ. ਹਾਲਤ. ਦਸ਼ਾ. "ਤਿਨ ਕੋ ਕਉਨ ਹਵਾਲ." (ਸ. ਕਬੀਰ) "ਇਹੀ ਹਵਾਲ ਹੋਹਿਗੇ ਤੇਰੇ." (ਗਉ ਕਬੀਰ)...
ਅ਼. [معلوُم] ਮਅ਼ਲੂਮ. ਵਿ- ਇ਼ਲਮ (ਗ੍ਯਾਨ) ਵਿੱਚ ਆਇਆ ਹੋਇਆ. ਜਾਣਿਆ ਗਿਆ. "ਹਵਾਲ ਮਾਲੂਮ ਕਰਦੰ ਪਾਕ ਅਲਾਹ." (ਤਿਲੰ ਮਃ ੫)...
ਦੇਖੋ, ਕਰਦਨ....
ਸੰਗ੍ਯਾ- ਜ਼ਖ਼ਮ ਪੱਕਣ ਤੋਂ ਵਿੱਚੋਂ ਨਿਕਲੀ ਪੂੰ. ਰਾਧ. ਪਸ। ੨. ਸੰ. ਰਿੰਨ੍ਹਣ ਦੀ ਕ੍ਰਿਯਾ. ਪਕਾਉਣਾ. ੩. ਪੱਕਿਆ ਹੋਇਆ ਅੰਨ. ਰਸੋਈ. "ਸੋਚ ਪਾਕ ਹੋਤੀ." (ਗਉ ਅਃ ਮਃ ੫) ੪. ਇੱਕ ਦੈਤ, ਜਿਸ ਨੂੰ ਇੰਦ੍ਰ ਨੇ ਮਾਰਿਆ. ਦੇਖੋ, ਪਾਕਸਾਸਨ। ੫. ਵਿ- ਮੂਰਖ. ਦੇਖੋ, ਅਪਾਕ। ੬. ਫ਼ਾ. [پاک] ਪਵਿਤ੍ਰ. ਦੇਖੋ, ਪਾਕੁ। ੭. ਦੋਸ ਰਹਿਤ. ਬਿਨਾ ਕਲੰਕ। ੮. ਡਿੰਗ. ਬਾਲਕ. ਬੱਚਾ....
ਵਿ- ਬਿਨਾ ਲਾਭ. ਨਿਰਰਥਕ। ੨. ਸੰਗ੍ਯਾ- ਅੱਲਾ. ਖ਼ੁਦਾ. "ਅਲਾਹ ਪਾਕੰਪਾਕ ਹੈ." (ਤਿਲੰ ਕਬੀਰ) "ਭਗਤਿ ਨਿਰਾਲੀ ਅਲਾਹ ਦੀ." (ਆਸਾ ਅਃ ਮਃ ੩)...