dhhātāधाता
ਸੰ. धातृ- ਧਾਤ੍ਰਿ. ਵਿ- ਰਖ੍ਯਾ ਕਰਨ ਵਾਲਾ। ੨. ਪਾਲਣ ਕਰਤਾ. ਪਾਲਕ। ੩. ਸੰਗ੍ਯਾ- ਬ੍ਰਹਮਾ.
सं. धातृ- धात्रि. वि- रख्या करन वाला। २. पालण करता. पालक। ३. संग्या- ब्रहमा.
ਸੰ. धातृ. ਵਿ- ਧਾਰਣ ਕਰਨ ਵਾਲਾ। ੨. ਸਹਾਇਕ। ੩. ਸੰਗ੍ਯਾ- ਵਿਧਾਤਾ. ਰਿਗਵੇਦ ਦੇ ਪਿਛਲੇ ਸ਼ਲੋਕਾਂ ਵਿਚ ਧਾਤ੍ਰਿ ਦੀ ਬਾਬਤ ਕੇਵਲ ਇਤਨਾ ਹੀ ਦੱਸਿਆ ਹੈ ਕਿ ਇਹ ਉਤਪੰਨ ਕਰਦਾ, ਪਾਲਦਾ, ਸੰਤਾਨ ਵਧਾਉਣ ਵਾਲਾ, ਵਿਆਹ ਰਚਾਉਣ ਵਾਲਾ ਅਤੇ ਗ੍ਰਹਸ੍ਥ ਆਸ਼੍ਰਮ ਨੂੰ ਨਿਭਾਉਣ ਵਾਲਾ ਹੈ. ਰੋਗਾਂ ਦਾ ਨਾਸ਼ ਕਰਦਾ ਹੈ ਅਤੇ ਟੁੱਟੇ ਹੋਏ ਅੰਗ ਜੋੜਦਾ ਹੈ. ਇਹ ਭੀ ਲਿਖਿਆ ਹੈ ਕਿ ਏਸੇ ਨੇ ਸੂਰਯ, ਚੰਦ੍ਰਮਾ, ਆਕਾਸ਼, ਪ੍ਰਿਥਿਵੀ ਅਤੇ ਵਾਯੂ ਰਚੇ ਹਨ. ਕਈ ਏਸ ਨੂੰ ਪ੍ਰਜਾਪਤਿ ਅਤੇ ਬ੍ਰਹਮਾ ਭੀ ਆਖਦੇ ਹਨ. ਪੁਰਾਣਾਂ ਦੇ ਸਮੇਂ ਇਸ ਦੀ ਤਿੰਨ ਦੇਵਤਿਆਂ ਵਿਚ ਗਿਣਤੀ ਹੋਈ ਹੈ। ੪. ਕਰਤਾਰ। ੫. ਪ੍ਰਾਰਬਧ. ਕ਼ਿਸਮਤ। ੬. ਸੰ. धात्री ਮਾਤਾ। ੭. ਪ੍ਰਿਥਿਵੀ। ੮. ਦਾਈ। ੯. ਮਾਇਆ। ੧੦. ਆਉਲਾ। ੧੧. ਇਮਲੀ। ੧੨. ਦੁਰਗਾ. "ਨਮੋ ਧਾਤ੍ਰੀਏਯੰ." (ਚੰਡੀ ੨)...
ਦੇਖੋ, ਰਕ੍ਸ਼ਾ. "ਸਰਬ ਰਖ੍ਯਾ ਗੁਰ ਦਯਾਲਹ." (ਸਹਸ ਮਃ ੫)...
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. कर्तृ ਕਿਰ੍ਤ੍ਰ. ਵਿ- ਕਰਨ ਵਾਲਾ. ਰਚਣ ਵਾਲਾ. "ਕਰਤਾ ਹੋਇ ਜਨਾਵੈ." (ਗਉ ਮਃ ੫) ੨. ਸੰਗ੍ਯਾ- ਵਾਹਗੁਰੂ. ਜਗਤ ਰਚਣ ਵਾਲਾ ਪਾਰਬ੍ਰਹਮ. "ਕਰਤਾਰੰ ਮਮ ਕਰਤਾਰੰ." (ਨਾਪ੍ਰ) ਕਰਤਾਰ ਮੇਰਾ ਕਰਤਾ ਹੈ....
ਸੰਗ੍ਯਾ- ਇੱਕ ਪ੍ਰਕਾਰ ਦਾ ਸਾਗ. ਚੂਕ. ਸੰ. ਪਾਲੰਕ. Spinach। ੨. ਸੰ. ਵਿ- ਪਾਲਣ ਵਾਲਾ। ੩. ਸੰਗ੍ਯਾ- ਘੋੜੇ ਦਾ ਸਾਈਸ. ਘੁੜਵਾਲ। ੪. ਪਾਲਿਤ ਪੁਤ੍ਰ. ਦੱਤਕ ਪੁਤ੍ਰ. ਪਾਲਿਆ ਹੋਇਆ (ਗੋਦੀ ਲਿਆ) ਲੜਕਾ। ੫. ਕਰਤਾਰ. ਵਾਹਗੁਰੂ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਬ੍ਰਹਮਾ. ਚਤੁਰਾਨਨ. ਪਿਤਾਮਹ. ਪੁਰਾਣਾਂ ਅਨੁਸਾਰ ਜਗਤ ਰਚਣ ਵਾਲਾ ਦੇਵਤਾ, ਜਿਸ ਦੀ ਤਿੰਨ ਦੇਵਤਿਆਂ ਵਿੱਚ ਗਿਣਤੀ ਹੈ. "ਪ੍ਰਿਥਮੇ ਬ੍ਰਹਮਾ ਕਾਲੈ ਘਰਿ ਆਇਆ." (ਗਉ ਅਃ ਮਃ ੧) ੨. ਦੇਖੋ, ਬ੍ਰਹਮ ੨। ੩. ਬ੍ਰਾਹਮਣ. "ਬ੍ਰਹਮ ਜਾਨਤ ਤੇ ਬ੍ਰਹਮਾ." (ਬਾਵਨ) "ਕਾਇਆ ਬ੍ਰਹਮਾ. ਮਨੁ ਹੈ ਧੋਤੀ." (ਆਸਾ ਮਃ ੧)...