vyangya, vyangyaव्यंग्य, व्यंग्य
ਵ੍ਯੰਜਨਾ ਵ੍ਰਿੱਤਿ (ਰਮਜ਼) ਨਾਲ. ਜਾਣਨ ਯੋਗ੍ਯ ਅਰਥ, ਯਥਾ- "ਸਾਹੁਰੈ ਢੋਹੀ ਨਾ ਲਹੈ ਪੇਈਏ ਨਾਹੀ ਥਾਉ। ਪਿਰ ਵਾਤੜੀ ਨ ਪੁਛਈ ਧ ਸੋਹਾਗਣਿ ਨਾਉ !" (ਸ. ਫਰੀਦ) ਵਾਹ! ਖ਼ੂਬ ਸੁਹਾਗਣ ਹੈ! "ਏਕ ਗਦਾ ਉਨ ਕਰ ਮੇ ਧਰੀ। ਸਭ ਭੂਪਨ ਕੀ ਪੂਜਾ ਕਰੀ ॥" (ਕ੍ਰਿਸਨਾਵ) ਰਾਜਿਆਂ ਦੀ ਚੰਗੀ ਗਤ ਬਣਾਈ.
व्यंजना व्रिॱति (रमज़) नाल. जाणन योग्य अरथ, यथा- "साहुरै ढोही ना लहै पेईए नाही थाउ। पिर वातड़ी न पुछई ध सोहागणि नाउ !" (स. फरीद) वाह! ख़ूब सुहागण है! "एक गदा उन कर मे धरी। सभ भूपन की पूजा करी ॥" (क्रिसनाव) राजिआं दी चंगी गत बणाई.
ਵਾਚ੍ਯ ਅਰਥ ਤੋਂ ਭਿੰਨ ਕਿਸੇ ਹੋਰ ਅਰਥ ਦੇ ਬੋਧ ਕਰਾਉਣ ਵਾਲੀ ਇੱਕ ਵ੍ਰਿੱਤਿ. ਜਿਵੇਂ- ਕੋਈ ਆਖੇ ਕਿ- ਤੇਰੇ ਮੁਖ ਤੋਂ ਮੂਰਖਤਾ ਨਜਰ ਆਉਂਦੀ ਹੈ. ਇਸ ਦੇ ਉੱਤਰ ਵਿੱਚ ਕੋਈ ਕਹੇ ਕਿ- ਮੇਰਾ ਮੁਖ ਨਹੀਂ, ਮਾਨੋ ਸ਼ੀਸ਼ਾ ਹੈ. ਵ੍ਯੰਜਨਾ ਨਾਲ ਇਹ ਦੱਸਿਆ ਕਿ ਮੇਰੇ ਮੁਖਰੂਪ ਸ਼ੀਸ਼ੇ ਵਿੱਚ ਤੈਨੂੰ ਆਪਣੀ ਮੂਰਖਤਾ ਦਿਖਾਈ ਦੇ ਰਹੀ ਹੈ....
वृत्ति्. ਸੰਗ੍ਯਾ- ਉਪਜੀਵਿਕਾ. ਰੋਜ਼ੀ। ੨. ਅੰਤਹਕਰਣ ਦੀ ਲਹਰ. ਮਨ ਦਾ ਤਰੰਗ। ੩. ਧਿਆਨ. ਸੁਰਤਿ। ੪. ਅਰਥ ਅਤੇ ਪਦ ਦਾ ਸੰਬੰਧ. ਵਿਦ੍ਵਾਨਾਂ ਨੇ ਇਸ ਦੇ ਤਿੰਨ ਭੇਦ ਕਲਪੇ ਹਨ- ਸ਼ਕਤਿ, ਲੱਛਣ (ਲਕ੍ਸ਼੍ਣਾ) ਅਤੇ ਵ੍ਯੰਜਨਾ.#ਸ਼ਕਤਿ ਵ੍ਰਿੱਤਿ ਉਹ ਹੈ, ਜਿਸ ਤੋਂ ਪਦ ਸੁਣਦੇ ਹੀ ਅਰਥ ਦਾ ਬੋਧ ਹੋਵੇ, ਜੈਸੇ ਘੋੜਾ ਸ਼ਬਦ ਸੁਣਨ ਸਾਰ ਤਰੰਗ ਦਾ ਘ੍ਯਾਨ ਹੁੰਦਾ ਹੈ।#ਲੱਛਣਾਂ ਵ੍ਰਿੱਤਿ ਉਹ ਹੈ, ਜਿਸ ਤੋਂ ਪਦ ਦੇ ਅਰਥ ਤੋਂ ਭਿੰਨ ਹੋਰ ਕਲਪਨਾ ਕਰਨੀ ਪਵੇ, ਜਿਸ ਤੋਂ ਲਕ੍ਸ਼੍ਯ ਅਰਥ ਜਾਣਿਆ ਜਾਵੇ, ਜਿਵੇਂ ਕੋਈ ਕਹੇ ਕਿ ਮੈਂ ਸਮੁੰਦਰ ਵਿੱਚ ਰਹਿਁਦਾ ਹਾਂ. ਇਸ ਦਾ ਲਕ੍ਸ਼੍ਯ ਅਰਥ ਇਹ ਹੈ ਕਿ ਸਮੁੰਦਰ ਦੇ ਜਲ ਨਾਲ ਘਿਰੇ ਟਾਪੂ ਅੰਦਰ, ਅਥਵਾ ਜਹਾਜ ਵਿੱਚ ਵਸਦਾ ਹਾਂ ਸਮੁੰਦਰ ਵਿੱਚ ਕੇਵਲ ਜਲਜੀਵ ਹੀ ਰਹਿ ਸਕਦੇ ਹਨ.#ਵ੍ਯੰਜਨਾ ਸ਼ਕਤਿ ਉਹ ਹੈ, ਜੋ ਵ੍ਯੰਗ੍ਯ ਨਾਲ ਅਰਥ ਦਾ ਬੋਧ ਕਰਾਵੇ, ਜੈਸੇ- ਕਿਸੇ ਨੇ ਆਖਿਆ ਕਿ ਤੇਰੇ ਚੇਹਰੇ ਤੋਂ ਮੂਰਖਤਾ ਭਾਸਦੀ ਹੈ. ਸੁਣਨ ਵਾਲੇ ਨੇ ਉੱਤਰ ਦਿੱਤਾ ਕਿ ਮੇਰਾ ਮੁਖ ਨਹੀਂ ਮਾਨੋ ਦਰਪਨ ਹੈ.#ਇਸ ਥਾਂ ਵ੍ਯੰਜਨਾ ਦ੍ਵਾਰਾ ਇਹ ਪ੍ਰਗਟ ਕੀਤਾ ਕਿ ਮੇਰੇ ਮੁਖ ਰੂਪ ਸ਼ੀਸ਼ੇ ਵਿੱਚ ਤੈਨੂੰ ਆਪਣੀ ਮੂਰਖਤਾ ਨਜਰ ਆ ਰਹੀ ਹੈ।#੫. ਕਾਵ੍ਯਰਚਨਾ ਦਾ ਪ੍ਰਕਾਰ. ਕੇਸ਼ਵਦਾਸ ਨੇ ਰਚਨਾਵ੍ਰਿੱਤਿ ਚਾਰ ਪ੍ਰਕਾਰ ਦੀ ਮੰਨੀ ਹੈ-#"ਪ੍ਰਥਮ ਕੌਸ਼ਿਕੀ ਭਾਰਤੀ ਆਰਭਟੀ ਮਨਿਭਾਤਿ। ਕਹਿ ਕੇਸ਼ਵ ਸ਼ੁਭ ਸਾਤ੍ਹਿਕੀ ਚਤੁਰ ਚਤੁਰ ਵਿਧਿ ਜਾਤਿ ॥" (ਰਸਿਕਪ੍ਰਿਯਾ)#(ੳ) ਜਿਸ ਰਚਨਾ ਵਿੱਚ ਸ਼੍ਰਿੰਗਾਰ, ਹਾਸ੍ਯ ਅਤੇ ਕਰੁਣਾ ਰਸ ਦਾ ਵਰਣਨ ਹੋਵੇ ਅਤੇ ਰਚਨਾ ਸਿੱਧੀ ਤਥਾ ਸੁੰਦਰ ਹੋਵੇ, ਇਹ ਕੌਸ਼ਿਕੀ ਹੈ.#(ਅ) ਜਿਸ ਵਿੱਚ ਵੀਰ ਅਦਭੁਤ ਅਤੇ ਹਾਸ੍ਯ ਰਸ ਹੋਵੇ ਤਥਾ ਉੱਤਮ ਰੀਤਿ ਨਾਲ ਅਰਥ ਵਰਣਨ ਕਰੀਏ, ਸੋ ਭਾਰਤੀ ਹੈ.#(ੲ) ਜਿਸ ਰਚਨਾ ਵਿੱਚ ਰੌਦ੍ਰ ਭਯਾਨਕ ਅਤੇ ਬੀਭਤਸ ਰਸ ਦਾ ਵਰਣਨ ਅਤੇ ਪਦ ਵਿੱਚ ਯਮਕ ਹੋਵੇ, ਉਹ ਆਰਭਟੀ ਹੈ.#(ਸ) ਜਿਸ ਵਿੱਚ ਅਦਭੁਤ ਵੀਰ ਅਤੇ ਸਿੰਗਾਰ ਰਸ ਦਾ ਸਮਾਨ ਭਾਵ ਕਰਕੇ ਵਰਣਨ ਹੋਵੇ, ਉਹ ਸਾਤ੍ਹਿਕੀ ਹੈ। ੬. ਛੰਦ ਦੇ ਚਰਣ ਦਾ ਵਿਸ਼੍ਰਾਮ। ੭. ਗ੍ਰੰਥ ਦੇ ਹਾਸ਼ੀਏ ਪੁਰ ਲਿਖਿਆ ਹੋਇਆ ਅਰਥ. ਟਿਪੱਣੀ....
ਅ਼. [رمز] ਸੰਗ੍ਯਾ- ਇਸ਼ਾਰਾ (Inuendo) ੨. ਵ੍ਯੰਗ੍ਯ ਵਚਨ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰ. ਵਿ- ਯੋਗ (ਸੰਬੰਧ) ਲਾਇਕ। ੨. ਉਚਿਤ. ਮੁਨਾਸਿਬ। ੩. ਚਤੁਰ. ਦਾਨਾ। ੪. ਲਾਇਕ. ਨਿਪੁਣ। ੫. ਤਾਕਤ ਵਾਲਾ....
ਸੰ. अर्थ्. ਧਾ- ਮੰਗਣਾ. ਚਾਹੁਣਾ. ਢੂੰਡਣਾ ਘੇਰਨਾ. ੨. ਸੰ. अर्थ- ਅਰ੍ਥ. ਸੰਗ੍ਯਾ- ਸ਼ਬਦ ਦਾ ਭਾਵ. ਪਦ ਦਾ ਤਾਤਪਰਯ. "ਧਰ੍ਯੋ ਅਰਥ ਜੋ ਸਬਦ ਮਝਾਰਾ। ਬਾਰ ਬਾਰ ਉਰ ਕਰਹੁ ਵਿਚਾਰਾ." (ਗੁਪ੍ਰਸੂ) ੩. ਪ੍ਰਯੋਜਨ. ਮਤਲਬ. "ਪੁਛਿਆ ਢਾਢੀ ਸਦਿਕੈ, ਕਿਤੁ ਅਰਥ ਤੂੰ ਆਇਆ?" (ਵਾਰ ਸ੍ਰੀ ਮਃ ੪)#"ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ." (ਤੁਖਾ ਛੰਤ ਮਃ ੪) ੪. ਧਨ. ਪਦਾਰਥ. "ਅਰਥ ਧਰਮ ਕਾਮ ਮੋਖ ਕਾ ਦਾਤਾ." (ਬਿਲਾ ਮਃ ੫) ੫. ਕਾਰਨ. ਹੇਤੁ. ਸਬਬ। ੬. ਸ਼ਬਦ, ਸਪਰਸ਼ ਰੂਪ, ਰਸ, ਗੰਧ, ਇਹ ਪੰਜ ਵਿਸੇ। ੭. ਫਲ. ਨਤੀਜਾ। ੮. ਸੰਪਤਿ. ਵਿਭੂਤਿ. "ਅਰਥ ਦ੍ਰਬੁ ਦੇਖ ਕਛੁ ਸੰਗਿ ਨਾਹੀ ਚਲਨਾ." (ਧਨਾ ਮਃ ੯) ੯. ਵਿ- ਅ- ਰਥ. ਰਥ ਰਹਿਤ. ਰਥ ਤੋਂ ਬਿਨਾ....
ਵ੍ਯ- ਜਿਸ ਤਰਹ. ਜਿਸ ਪ੍ਰਕਾਰ ਸੇ. ਜੈਸੇ. ਜਿਵੇਂ। ੨. ਬਰਾਬਰ. ਤੁੱਲ. ਸਮਾਨ....
ਵ੍ਯ- ਨਾਂ. ਨਹੀਂ. "ਨਾਹੀ ਬਿਨ ਹਰਿਨਾਉ ਸਰਬਸਿਧਿ." (ਪ੍ਰਭਾ ਮਃ ੫) ੨. ਨ੍ਹਾਉਂਦਾ. ਸਨਾਨ ਕਰਦਾ. "ਬਾਹਰਿ ਕਾਹੇ ਨਾਹਿ?" (ਰਾਮ ਮਃ ੧) ੩. ਅ਼. [ناہی] ਵਰਜਣ ਵਾਲਾ. ਪ੍ਰਤਿਬੰਧਕ. "ਠਾਹੀ ਦੇਖਿ ਨ ਭਾਜੀਐ, ਪਰਮ ਸਿਆਨਪ ਏਹ." (ਗਉ ਬਾਵਨ ਕਬੀਰ) ਪ੍ਰਤਿਬੰਧਕਾਂ ਨੂੰ ਦੇਖਕੇ ਪਿੱਛੇ ਨਾ ਹਟੀਏ। ੪. ਡਿੰਗ. ਸੰਗ੍ਯਾ- ਨਾਭੀ. ਤੁੰਨ. ਧੁੰਨੀ....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਵਿ- ਪ੍ਰਿਯ. ਪਿਆਰਾ. "ਸੀਗਾਰੁ ਕਰੇ ਪਿਰ ਖਸਮੁ ਨ ਭਾਵੈ." (ਮਾਰੂ ਸੋਲਹੇ ਮਃ ੩) ੨. ਸੰਗ੍ਯਾ- ਪਤਿ. ਭਰਤਾ. "ਪਿਰ ਬਿਨੁ ਕਿਆ ਤਿਸੁ ਧਨ ਸੀਗਾਰਾ?" (ਮਾਰੂ ਸੋਲਹੇ ਮਃ ੧) ੩. ਪਿੜ. ਅਖਾੜਾ. "ਮੱਲਹਿ ਕੀ ਪਿਰ ਸੋਭ ਧਰੇ." (ਕ੍ਰਿਸਨਾਵ)...
ਵਾਰ੍ਤਾ. ਗੱਲ. ਬਾਤ. "ਪਿਰੁ ਵਾਤੜੀ ਨ ਪੁਛਈ." (ਸ. ਫਰੀਦ)...
ਦੇਖੋ, ਸੁਹਾਗਣਿ. "ਪੁਤ੍ਰਵੰਤੀ ਸੀਲਵੰਤਿ ਸੋਹਾਗਿਣ." (ਮਾਝ ਮਃ ੫) "ਸੋਭਾਵੰਤੀ ਸੋਹਾਗਣੀ." (ਸ੍ਰੀ ਮਃ ੩) "ਧੰਨਿ ਸੋਹਾਗਨਿ ਜੋ ਪ੍ਰਭੁ ਜਾਨੈ." (ਸੂਹੀ ਮਃ ੫) ੨. ਭਾਵ- ਮਾਇਆ. "ਸੋਹਾਗਨਿ ਕਿਰਪਨ ਕੀ ਪੂਤੀ." (ਗੌਂਡ ਕਬੀਰ)...
ਸੰ. ਨੌਕਾ. ਨਾਵ. ਕਿਸ਼ਤੀ. "ਭਵਜਲ ਬਿਖਮ ਡਰਾਉ, ਗੁਰੁ ਤਾਰੇ ਹਰਿਨਾਉ." (ਸ੍ਰੀ ਅਃ ਮਃ ੧) ੨. ਨਾਮ. "ਨਾਉ ਸੁਣਿ ਮਨੁ ਰਹਸੀਐ." (ਵਾਰ ਆਸਾ) ੩. ਸਨਾਨ. ਦੇਖੋ, ਨ੍ਹਾਉਣਾ. "ਅੰਤਰਿਗਤਿ ਤੀਰਥਿ ਮਲਿ ਨਾਉ." (ਜਪੁ) ੪. ਨ੍ਯਾਯ. ਇਨਸਾਫ. "ਨਾਉ ਕਰਤਾ ਕਾਦਰ ਕਰੈ." (ਵਾਰ ਰਾਮ ੩)...
ਅ਼. [فرید] ਫ਼ਰੀਦ. ਵਿ- ਅਦੁਤੀ. ਲਾਸਾਨੀ। ੨. ਸੰਗ੍ਯਾ- ਇੱਕ ਮਹਾਤਮਾ ਸੰਤ, ਜਿਨ੍ਹਾਂ ਦੀ ਸੰਖੇਪ- ਕਥਾ ਇਹ ਹੈ-#ਸ਼ੇਖ਼ ਫ਼ਰੀਦ ਜੀ ਦਾ ਜਨਮ ਸ਼ੇਖ ਜਲਾਲੁੱਦੀਨ ਸੁਲੈਮਾਨ ਦੇ ਘਰ (ਜੋ ਇਸਲਾਮ ਦੇ ਦੂਜੇ ਖਲੀਫਾ ਉਮਰ ਦੀ ਸੰਤਾਨ ਵਿੱਚੋਂ ਸਨ), ਮਾਤਾ ਮਰਿਯਮ ਦੇ ਉਦਰ ਤੋਂ ਕੋਠੀਵਾਲ ਪਿੰਡ ਵਿੱਚ (ਜੋ ਹੁਣ ਚਾਵਲੀ ਮਸ਼ਾਯਖ਼ ਕਰਕੇ ਪ੍ਰਸਿੱਧ ਹੈ). ਸੰਮਤ ੧੨੩੧ (ਸਨ ੧੧੭੩) ਵਿੱਚ ਹੋਇਆ. ਆਪ ਖ਼੍ਵਾਜਾ ਕੁਤਬੁੱਦੀਨ ਬਖ਼ਤਯਾਰ ਕਾਕੀ ਦੇ ਮੁਰੀਦ ਹੋਏ. ਫਰੀਦ ਜੀ ਵੱਡੇ ਵਿਦ੍ਵਾਨ, ਮਹਾ ਤਿਆਗੀ, ਪਰਮ ਤਪਸ੍ਵੀ ਅਰ ਕਰਤਾਰ ਦੇ ਅਨੰਨ (ਅਨਨ੍ਯ) ਉਪਾਸਕ ਸਨ. ਆਪ ਨੇ ਅਜੋਧਨ ਵਿੱਚ (ਜੋ ਹੁਣ ਪਾਕਪਟਨ ਅਰਥਾਤ ਪਾਕਪੱਤਨ ਸੱਦੀਦਾ ਹੈ), ਰਹਾਇਸ਼ ਕੀਤੀ.#ਫ਼ਰੀਦ ਜੀ ਦੀ ਇੱਕ ਸ਼ਾਦੀ ਨਾਸਿਰੁੱਦੀਨ ਮਹ਼ਮੂਦ ਬਾਦਸ਼ਾਹ ਦਿੱਲੀ ਦੀ ਪੁਤ੍ਰੀ ਹਜ਼ਬਰਾ ਨਾਲ ਹੋਈ. ਜਿਸ ਨੂੰ ਉਨ੍ਹਾਂ ਨੇ ਦਰਵੇਸ਼ੀ ਲਿਬਾਸ ਪਹਿਨਾਕੇ ਆਪਣੇ ਸਾਥ ਰੱਖਿਆ. ਇਸ ਤੋਂ ਛੁੱਟ ਤਿੰਨ ਹੋਰ ਇਸਤ੍ਰੀਆਂ ਫਰੀਦ ਜੀ ਦੇ ਪਹਿਲਾਂ ਸਨ. ਆਪ ਦੇ ਪੰਜ ਪੁਤ੍ਰ, ਤਿੰਨ ਪੁਤ੍ਰੀਆਂ ਉਪਜੀਆਂ. ਸੰਮਤ ੧੩੨੩ (ਸਨ ੧੨੬੬) ਵਿੱਚ ਫਰੀਦ ਜੀ ਦਾ ਦੇਹਾਂਤ ਪਾਕਪਟਨ ਹੋਇਆ¹ ਅਰ ਉਨ੍ਹਾਂ ਦੀ ਗੱਦੀ ਪੁਰ ਵਡਾ ਬੇਟਾ ਦੀਵਾਨ ਬਦਰੁੱਦੀਨ ਸੁਲੈਮਾਨ ਬੈਠਾ.#ਫਰੀਦ ਜੀ ਦੀ ਵੰਸ਼ਾਵਲੀ ਇਉਂ ਹੈ:-:#ਸ਼ੇਖ਼ ਜਮਾਲੁੱਦੀਨ#।#ਬਾਬਾ ਫ਼ਰੀਦੁੱਦੀਨ ਮਸਊਦ ਸ਼ਕਰਗੰਜ#।#ਦੀਵਾਨ ਬਦਰੁੱਦੀਨ ਸੁਲੈਮਾਨ#।#ਖ਼੍ਵਾਜਾ ਦੀਵਾਨ ਪੀਰ ਅ਼ਲਾਉੱਦੀਨ (ਮੌਜੇ ਦਰਯਾ)#।#ਖ਼੍ਵਾਜਾ ਦੀਵਾਨ ਪੀਰ ਮੁਇ਼ਜ਼ੁੱਦੀਨ#।#ਖ਼੍ਵਾਜਾ ਦੀਵਾਨ ਪੀਰਫ਼ਜ਼ਲ#।#ਖ਼੍ਵਾਜਾ ਮੁਨੱਵਰਸ਼ਾਹ#।#ਦੀਵਾਨ ਪੀਰ ਬਹਾਉੱਦੀਨ (ਹਾਰੂੰ)#।#ਦੀਵਾਨੇ ਸ਼ੇਖ ਅਹ਼ਮਦ ਸ਼ਾਹ#।#ਦੀਵਾਨ ਪੀਰ ਅ਼ਤ਼ਾਉੱਲਾ#।#ਖ਼੍ਵਾਜਾ ਸ਼ੇਖ ਮੁਹ਼ੰਮਦ#।#ਸ਼ੇਖਬ੍ਰਹਮ (ਇਬਰਾਹੀਮ)#ਸ਼੍ਰੀ ਗੁਰੂ ਨਾਨਕਦੇਵ ਜੀ ਦੀ ਮੁਲਾਕਾਤ "ਸ਼ੇਖ਼ ਬ੍ਰਹਮ" (ਸ਼ੇਖ਼ ਇਬਰਾਹੀਮ ਜੀ) ਨਾਲ (ਜਿਨ੍ਹਾਂ ਦੇ ਨਾਮ ਫਰੀਦ ਸਾਨੀ, ਬਲਰਾਜਾ, ਸਾਲਿਸ ਫਰੀਦ ਆਦਿਕ ਹਨ) ਦੋ ਵਾਰ ਹੋਈ. ਪੁਰਾਣੀਆਂ ਸਾਖੀਆਂ ਅਤੇ ਨਾਨਕ ਪ੍ਰਕਾਸ਼ ਵਿੱਚ ਭੀ ਸ਼ੇਖਬ੍ਰਹਮ ਹੀ ਨਾਮ ਆਉਂਦਾ ਹੈ.#"ਸ਼ੇਖ਼ ਫਰੀਦ ਪਟਨ ਹੈ ਜਹਿੰਵਾ,#ਸ਼ੇਖ਼ਬ੍ਰਹਮ ਤਬ ਬਸਈ ਤਹਿੰਵਾ,#ਤਿਹ ਕੇ ਮਿਲਨ ਹੇਤ ਗਤਿਦਾਈ#ਦੋਇ ਕੋਸ ਪਰ ਬੈਠੇ ਜਾਈ."#(ਨਾਪ੍ਰ ਉੱਤਰਾ ਅਃ ੩੩)#ਫਰੀਦਸਾਨੀ ਦਾ ਦੇਹਾਂਤ ਸੰਮਤ ੧੬੧੦ ਵਿੱਚ ਹੋਇਆ ਹੈ. ਇਸ ਲਈ ਗੁਰੂ ਨਾਨਕ ਸ੍ਵਾਮੀ ਦੇ ਸਮਕਾਲੀ ਸਨ. ਸ਼ੇਖ਼ ਫਰੀਦ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ. ਦੇਖੋ, ਗ੍ਰੰਥਸਾਹਿਬ। ੩. ਸ਼ੇਖ ਫਰੀਦ ਜਹਾਂਗੀਰ ਦਾ ਖ਼ਜ਼ਾਨਚੀ, ਜਿਸ ਨੇ ਬਲਬਗੜ੍ਹ ਦੀ ਤਸੀਲ ਵਿੱਚ ਸਨ ੧੬੦੭ ਵਿੱਚ ਫਰੀਦਾਬਾਦ ਵਸਾਇਆ ਹੈ....
ਸੰਗ੍ਯਾ- ਸ਼ਕ੍ਤਿ. ਬਲ। ੨. ਵਾਹਾ. ਪ੍ਰਵਾਹ. ਨਾਲਾ. "ਨਦੀਆ ਅਤੇ ਵਾਹ, ਪਵਹਿ ਸਮੁੰਦਿ ਨ ਜਾਣੀਅਹਿ." (ਜਪੁ) "ਨਦੀਆ ਵਾਹ ਵਿਛੁੰਨਿਆ." (ਆਸਾ ਛੰਤ ਮਃ ੧) ੩. ਹਲ ਦੀ ਵਹਾਈ. ਵਾਹੁਣ ਦੀ ਕ੍ਰਿਯਾ। ੪. ਸਰਵ. ਓਹ. ਵਹ। ੫. ਸੰ. वाह्. ਧਾ- ਯਤਨ ਕਰਨਾ, ਮਿਹਨਤ ਕਰਨਾ, ਲੈ ਜਾਣਾ, ਢੋਣਾ। ੬. ਸੰਗ੍ਯਾ- ਜਿਸ ਦ੍ਵਾਰਾ ਉਠਾਇਆ ਜਾਵੇ. ਸਵਾਰੀ। ੭. ਘੋੜਾ। ੮. ਬੈਲ. "ਬਹੁਰ ਬਾਨ ਬੱਤੀਸ ਸੋਂ ਵਾਹ ਪ੍ਰਹਾਰ੍ਯੋ." (ਚਰਿਤ੍ਰ ੧੪੨) ਬੱਤੀ ਤੀਰਾਂ ਨਾਲ ਸ਼ਿਵ ਦਾ ਬੈਲ ਘਾਇਲ ਕੀਤਾ। ੯. ਪਵਨ. ਹਵਾ. ਵਾਯੁ। ੧੦. ਨੌਕਾ. ਕਿਸ਼ਤੀ। ੧੧. ਫ਼ਾ. [واہ] ਵ੍ਯ- ਸ਼ਾਬਾਸ਼! ਆਫ਼ਰੀਨ! ਸੰ. वाढं. ਵਾਢੰ। ੧੨. ਅ਼. ਅਦਭੁਤ ਅਚਰਜ. "ਵਾਹ ਨਾਮ ਅਚਰਜ ਕੋ ਹੋਈ। ਅਚਰਜ ਤੇ ਪਰ ਉਕਤਿ ਨ ਕੋਈ." (ਨਾਪ੍ਰ) ੧੩. ਖ਼ੂਬ. ਹੱਛਾ....
ਫ਼ਾ. [خوُب] ਵਿ- ਉੱਤਮ. . ਉਮਦਾ. ਸ਼੍ਰੇਸ੍ਠ. "ਖੂਬ ਤੇਰੋ ਨਾਮ." (ਭੈਰ ਮਃ ੫) ੨. ਭਲਾ. ਚੰਗਾ....
ਵਿ- ਸੌਭਾਗ੍ਯ ਵਾਲੀ. ਸੌਭਾਗ੍ਯਵਤੀ। ੨. ਉਹ ਇਸਤ੍ਰੀ ਜਿਸ ਦਾ ਪਤੀ ਜੀਉਂਦਾ ਹੈ....
ਸੰ. ਸੰਗ੍ਯਾ- ਮੁਦਗਰ (ਮੁਗਦਰ). ਮੂਸਲ. ਦੇਖੋ, ਗਦਾਧਰ. "ਗਰੀਬੀ ਗਦਾ ਹਮਾਰੀ." (ਸੋਰ ਮਃ ੫) ਦੇਖੋ, ਸ਼ਸਤ੍ਰ। ੨. ਫ਼ਾ. [گدا] ਫ਼ਕ਼ੀਰ. ਮੰਗਤਾ....
ਦੇਖੋ, ਧੜੀ। ੨. ਧਾਰਣ ਕੀਤੀ. "ਸੁਰੂਪਿ ਸੁਜਾਨਿ ਸੁਲਖਨੀ ਸਹਜੇ ਉਦਰਿ ਧਰੀ." (ਆਸਾ ਕਬੀਰ) ੩. ਧਰਾ (ਪ੍ਰਿਥਿਵੀ) ਨਾਲ ਹੈ ਜਿਸ ਦਾ ਸੰਬੰਧ। ੪. ਸੰਗ੍ਯਾ- ਪਹਾੜ, ਪਰਵਤ. "ਧਰੀ ਨਗਨ ਕੇ ਨਾਮ ਕਹਿ." (ਸਨਾਮਾ)...
ਸੰਗ੍ਯਾ- ਪੂਜਨ (ਅਰ੍ਚਨ) ਦੀ ਕ੍ਰਿਯਾ. ਸਨਮਾਨ. ਸੇਵਾ. "ਅਚੁਤ ਪੂਜਾ ਜੋਗ ਗੋਪਾਲ." (ਬਿਲਾ ਮਃ ੫)#੨. ਵ੍ਯੰਗ- ਤਾੜਨਾ. ਮਾਰ ਕੁਟਾਈ. "ਏਕ ਗਦਾ ਉਨ ਕਰ ਮੇ ਧਰੀ। ਸਭ ਭੂਪਨ ਕੀ ਪੂਜਾ ਕਰੀ." (ਕ੍ਰਿਸਨਾਵ)...
ਹਾਥੀ. ਦੇਖੋ, ਕਰਿ ੩.। ੨. ਸੰਗ੍ਯਾ- ਬਾਂਹ. ਭੁਜਾ, ਜੋ ਕਰ (ਹੱਥ) ਨੂੰ ਧਾਰਨ ਕਰਦੀ ਹੈ. "ਤੁਮ ਰਾਖਹੁ ਧਾਰਿ ਕਰੀ." (ਗੂਜ ਮਃ ੫) ੩. ਕਰੀਰ ਦਾ ਸੰਖੇਪ। ੪. ਕਰੀਂ. ਕਰਾਂ. "ਕੰਚਨ ਕੇ ਕੋਟ ਦਤੁ ਕਰੀ." (ਸ੍ਰੀ ਅਃ ਮਃ ੧) ੫. ਕੀਤੀ. ਕਰਨ ਦਾ ਭੂਤ ਕਾਲ "ਜਾਕਉ ਕ੍ਰਿਪਾ ਕਰੀ ਪ੍ਰਭਿ ਮੇਰੈ." (ਸੋਰ ਮਃ ੫)...