ਬਿਜੁਰੀ, ਬਿਜੁਲ, ਬਿਜੁਲਿ, ਬਿਜੁਲੀ

bijurī, bijula, bijuli, bijulīबिजुरी, बिजुल, बिजुलि, बिजुली


ਸੰ. विदयुत्- ਵਿਦਯੁਤ. ਵਿ (ਬਹੁਤ) ਦਯੁਤਿ (ਚਮਕਣ) ਵਾਲੀ ਵਸਤੁ, ਤੜਿਤ. ਦਾਮਿਨੀ (ਸੌਦਾਮਿਨੀ). ਬਿੱਜ lightning ਵਿਸਨੁਪੁਰਾਣ ਅੰਸ਼ ੧, ਅਃ ੧੫. ਵਿੰਚ ਲੇਖ ਹੈ ਕਿ ਚੰਦ੍ਰਵੰਸ਼ੀ "ਬਹੁ" ਦੀਆਂ ਚਾਰ ਕਨ੍ਯਾ ਹੀ ਬਿਜਲੀ ਬਣ ਗਈਆਂ ਕਿਤੇ ਵਸੁਦੇਵ ਦੀ ਪੁਤ੍ਰੀ ਕ੍ਰਿਸਨ ਜੀ ਦੀ ਭੈਣ, ਜੋ ਕੰਸ ਨੇ ਮਾਰੀ ਸੀ, ਉਸ ਨੂੰ ਬਿਜੁਲੀ ਬਣਨਾ ਲਿਖਿਆ ਹੈ, ਯਥਾ- "ਦਾਮਨਿ ਹੈ ਲਹਕੀ ਨਭ ਮੇ, ਜਬ ਰਾਖਲਈ ਵਹ ਰਾਖਨਹਾਰੇ." (ਕ੍ਰਿਸਨਾਵ)#ਪਦਾਰਥਤਤ੍ਵ ਜਾਣਨ ਵਾਲੇ ਮੰਨਦੇ ਹਨ ਕਿ ਪ੍ਰਕ੍ਰਿਤੀ ਦੇ ਹਰ ਇੱਕ ਪ੍ਰਮਾਣ ਵਿੱਚ ਦੋ ਕਿਸਮ ਦੀਆਂ ਸ਼ਕਤੀਆਂ ਹੁੰਦੀਆਂ ਹਨ, ਜੋ ਆਪੋ ਵਿੱਚ ਇੱਕ ਦੂਜੇ ਦੀਆਂ ਪੂਰਨ ਕਰਤਾ ਹੋਇਆ ਕਰਦੀਆਂ ਹਨ. ਇਨ੍ਹਾਂ ਨੂੰ ਸੰਪੂਰਕ (positive) ਅਤੇ ਅਪੂਰਕ (negative) ਕਹਿਂਦੇ ਹਨ. ਬੱਦਲਾਂ ਦੇ ਜਲਪਰਮਾਣੂਆਂ ਵਿੱਚ ਭੀ ਇਹ ਦੋ ਸ਼ਕਤੀਆਂ ਹਨ. ਜਦ ਜਲਪਰਮਾਣੁ ਮਿਲਕੇ ਵਡੀਆਂ ਵਡੀਆਂ ਫੂਹਾਂ ਬਣ ਜਾਂਦੇ ਹਨ, ਤਾਂ ਇਹ ਦੋਵੇਂ ਸ਼ਕਤੀਆਂ ਬੱਦਲਾਂ ਵਿੱਚ ਖਿੱਚ ਦੇ ਕਾਰਣ ਇਕੱਠੀਆਂ ਹੋਣ ਦਾ ਜਤਨ ਕਰਦੀਆਂ ਹਨ, ਅਰ ਉਮਡਕੇ ਆਮਿਲਦੀਆਂ ਹਨ, ਜਿਸਤੋਂ ਲਿਸ਼ਕਾਰਾ ਅਤੇ ਕੜਕ ਪੈਦਾ ਹੁੰਦੀ ਹੈ, ਇਸੇ ਦਾ ਨਾਮ ਬਿਜਲੀ ਹੈ.#ਇਸੇ ਕੁਦਰਤੀ ਨਿਯਮ ਦੀ ਖੋਜ ਕਰਕੇ ਵਿਦ੍ਵਾਨਾਂ ਨੇ ਯੰਤ੍ਰ (ਕਲ) ਨਾਲ ਬਿਜਲੀ ਪੈਦਾ ਕੀਤੀ ਹੈ, ਜਿਸ ਨਾਲ ਪੱਖੇ ਗੱਡੀਆਂ ਅਤੇ ਮਸ਼ੀਨਾਂ ਚਲਦੀਆਂ ਹਨ ਅਰ ਰੌਸ਼ਨੀ ਹੁੰਦੀ ਹੈ. ਇਸ ਦੇ ਪੈਦਾ ਕਰਨ ਦਾ ਉਸੂਲ ਇਹ ਹੈ ਕਿ- ਜੇਕਰ ਮਿਕਨਾਤੀਸ ਦੀ ਖਿੱਚ ਦੇ ਘੇਰੇ ਵਿਚਦੀ ਕੋਈ ਧਾਤ ਦੀ ਤਾਰ ਫੇਰੀ ਜਾਵੇ, ਤਾਂ ਉਸ ਤਾਰ ਵਿੱਚ ਬਿਜਲੀ ਦੀ ਲਹਿਰ ਪੈਦਾ ਹੋ ਜਾਂਦੀ ਹੈ. ਡਿਨੇਮੋ (dynamo) ਵਿੱਚ ਵਡੇ ਵਡੇ ਮਿਕਨਾਤੀਸ ਰੱਖੇ ਹੁੰਦੇ ਹਨ, ਜਿਨ੍ਹਾਂ ਦੇ ਵਿਚਕਾਰ ਤਾਰਾਂ ਦਾ ਇੱਕ ਗੁੱਛਾ (armature) ਫਿਰਦਾ ਰਹਿਂਦਾ ਹੈ. ਇਸ ਗੁੱਛੇ ਵਿੱਚ ਬਿਜਲੀ ਪੈਦਾ ਹੁੰਦੀ ਹੈ, ਜਿਸ ਨੂੰ ਤਾਰਾਂ ਦੀ ਰਾਹੀਂ ਜਿਤਨੀ ਦੂਰ ਚਾਹੋ ਲੈ ਜਾਈਦਾ ਹੈ.#"ਬਿਜੁਲ ਜਿਵੈ ਚਮਕਏ." (ਆਸਾ ਛੰਤ ਮਃ ੧)#"ਬਿਜੁਲਿ ਗੈਣਾਰਾ." (ਮਾਰੂ ਸੋਲਹੇ ਮਃ ੧)#"ਬਿਜੁਲੀ ਚਮਕੈ ਹੋਇ ਅਨੰਦ." (ਭੈਰ ਕਬੀਰ)#ਇੱਥੇ ਆਤਮਿਕ ਪ੍ਰਕਾਸ਼ ਤੋਂ ਭਾਵ ਹੈ.


सं. विदयुत्- विदयुत. वि (बहुत) दयुति (चमकण) वाली वसतु, तड़ित. दामिनी (सौदामिनी). बिॱज lightning विसनुपुराण अंश १, अः १५. विंच लेख है कि चंद्रवंशी "बहु" दीआं चार कन्या ही बिजली बण गईआं किते वसुदेव दी पुत्री क्रिसन जी दी भैण,जो कंस ने मारी सी, उस नूं बिजुली बणना लिखिआ है, यथा- "दामनि है लहकी नभ मे, जब राखलई वह राखनहारे." (क्रिसनाव)#पदारथतत्व जाणन वाले मंनदे हन कि प्रक्रिती दे हर इॱक प्रमाण विॱच दो किसम दीआं शकतीआं हुंदीआं हन, जो आपो विॱच इॱक दूजे दीआं पूरन करता होइआ करदीआं हन. इन्हां नूं संपूरक (positive) अते अपूरक (negative) कहिंदे हन. बॱदलां दे जलपरमाणूआं विॱच भी इह दो शकतीआं हन. जद जलपरमाणु मिलके वडीआं वडीआं फूहां बण जांदे हन, तां इह दोवें शकतीआं बॱदलां विॱच खिॱच दे कारण इकॱठीआं होण दा जतन करदीआं हन, अर उमडके आमिलदीआं हन, जिसतों लिशकारा अते कड़क पैदा हुंदी है, इसे दा नाम बिजली है.#इसे कुदरती नियम दी खोज करके विद्वानां ने यंत्र (कल) नाल बिजली पैदा कीती है, जिस नाल पॱखे गॱडीआं अते मशीनां चलदीआं हन अर रौशनी हुंदी है. इस दे पैदा करन दा उसूल इह है कि- जेकर मिकनातीस दी खिॱच दे घेरे विचदी कोई धात दी तार फेरी जावे, तां उस तार विॱच बिजली दी लहिर पैदा हो जांदी है. डिनेमो (dynamo) विॱच वडे वडे मिकनातीस रॱखे हुंदे हन, जिन्हां दे विचकार तारां दा इॱक गुॱछा (armature) फिरदा रहिंदा है. इस गुॱछे विॱच बिजली पैदा हुंदी है, जिस नूं तारां दीराहीं जितनी दूर चाहो लै जाईदा है.#"बिजुल जिवै चमकए." (आसा छंत मः १)#"बिजुलि गैणारा." (मारू सोलहे मः १)#"बिजुली चमकै होइ अनंद." (भैर कबीर)#इॱथे आतमिक प्रकाश तों भाव है.