bijaबिॱज
ਦੇਖੋ, ਬਿਜੁਲੀ ਅਤੇ ਵਿੱਜ.
देखो, बिजुली अते विॱज.
ਸੰ. विदयुत्- ਵਿਦਯੁਤ. ਵਿ (ਬਹੁਤ) ਦਯੁਤਿ (ਚਮਕਣ) ਵਾਲੀ ਵਸਤੁ, ਤੜਿਤ. ਦਾਮਿਨੀ (ਸੌਦਾਮਿਨੀ). ਬਿੱਜ lightning ਵਿਸਨੁਪੁਰਾਣ ਅੰਸ਼ ੧, ਅਃ ੧੫. ਵਿੰਚ ਲੇਖ ਹੈ ਕਿ ਚੰਦ੍ਰਵੰਸ਼ੀ "ਬਹੁ" ਦੀਆਂ ਚਾਰ ਕਨ੍ਯਾ ਹੀ ਬਿਜਲੀ ਬਣ ਗਈਆਂ ਕਿਤੇ ਵਸੁਦੇਵ ਦੀ ਪੁਤ੍ਰੀ ਕ੍ਰਿਸਨ ਜੀ ਦੀ ਭੈਣ, ਜੋ ਕੰਸ ਨੇ ਮਾਰੀ ਸੀ, ਉਸ ਨੂੰ ਬਿਜੁਲੀ ਬਣਨਾ ਲਿਖਿਆ ਹੈ, ਯਥਾ- "ਦਾਮਨਿ ਹੈ ਲਹਕੀ ਨਭ ਮੇ, ਜਬ ਰਾਖਲਈ ਵਹ ਰਾਖਨਹਾਰੇ." (ਕ੍ਰਿਸਨਾਵ)#ਪਦਾਰਥਤਤ੍ਵ ਜਾਣਨ ਵਾਲੇ ਮੰਨਦੇ ਹਨ ਕਿ ਪ੍ਰਕ੍ਰਿਤੀ ਦੇ ਹਰ ਇੱਕ ਪ੍ਰਮਾਣ ਵਿੱਚ ਦੋ ਕਿਸਮ ਦੀਆਂ ਸ਼ਕਤੀਆਂ ਹੁੰਦੀਆਂ ਹਨ, ਜੋ ਆਪੋ ਵਿੱਚ ਇੱਕ ਦੂਜੇ ਦੀਆਂ ਪੂਰਨ ਕਰਤਾ ਹੋਇਆ ਕਰਦੀਆਂ ਹਨ. ਇਨ੍ਹਾਂ ਨੂੰ ਸੰਪੂਰਕ (positive) ਅਤੇ ਅਪੂਰਕ (negative) ਕਹਿਂਦੇ ਹਨ. ਬੱਦਲਾਂ ਦੇ ਜਲਪਰਮਾਣੂਆਂ ਵਿੱਚ ਭੀ ਇਹ ਦੋ ਸ਼ਕਤੀਆਂ ਹਨ. ਜਦ ਜਲਪਰਮਾਣੁ ਮਿਲਕੇ ਵਡੀਆਂ ਵਡੀਆਂ ਫੂਹਾਂ ਬਣ ਜਾਂਦੇ ਹਨ, ਤਾਂ ਇਹ ਦੋਵੇਂ ਸ਼ਕਤੀਆਂ ਬੱਦਲਾਂ ਵਿੱਚ ਖਿੱਚ ਦੇ ਕਾਰਣ ਇਕੱਠੀਆਂ ਹੋਣ ਦਾ ਜਤਨ ਕਰਦੀਆਂ ਹਨ, ਅਰ ਉਮਡਕੇ ਆਮਿਲਦੀਆਂ ਹਨ, ਜਿਸਤੋਂ ਲਿਸ਼ਕਾਰਾ ਅਤੇ ਕੜਕ ਪੈਦਾ ਹੁੰਦੀ ਹੈ, ਇਸੇ ਦਾ ਨਾਮ ਬਿਜਲੀ ਹੈ.#ਇਸੇ ਕੁਦਰਤੀ ਨਿਯਮ ਦੀ ਖੋਜ ਕਰਕੇ ਵਿਦ੍ਵਾਨਾਂ ਨੇ ਯੰਤ੍ਰ (ਕਲ) ਨਾਲ ਬਿਜਲੀ ਪੈਦਾ ਕੀਤੀ ਹੈ, ਜਿਸ ਨਾਲ ਪੱਖੇ ਗੱਡੀਆਂ ਅਤੇ ਮਸ਼ੀਨਾਂ ਚਲਦੀਆਂ ਹਨ ਅਰ ਰੌਸ਼ਨੀ ਹੁੰਦੀ ਹੈ. ਇਸ ਦੇ ਪੈਦਾ ਕਰਨ ਦਾ ਉਸੂਲ ਇਹ ਹੈ ਕਿ- ਜੇਕਰ ਮਿਕਨਾਤੀਸ ਦੀ ਖਿੱਚ ਦੇ ਘੇਰੇ ਵਿਚਦੀ ਕੋਈ ਧਾਤ ਦੀ ਤਾਰ ਫੇਰੀ ਜਾਵੇ, ਤਾਂ ਉਸ ਤਾਰ ਵਿੱਚ ਬਿਜਲੀ ਦੀ ਲਹਿਰ ਪੈਦਾ ਹੋ ਜਾਂਦੀ ਹੈ. ਡਿਨੇਮੋ (dynamo) ਵਿੱਚ ਵਡੇ ਵਡੇ ਮਿਕਨਾਤੀਸ ਰੱਖੇ ਹੁੰਦੇ ਹਨ, ਜਿਨ੍ਹਾਂ ਦੇ ਵਿਚਕਾਰ ਤਾਰਾਂ ਦਾ ਇੱਕ ਗੁੱਛਾ (armature) ਫਿਰਦਾ ਰਹਿਂਦਾ ਹੈ. ਇਸ ਗੁੱਛੇ ਵਿੱਚ ਬਿਜਲੀ ਪੈਦਾ ਹੁੰਦੀ ਹੈ, ਜਿਸ ਨੂੰ ਤਾਰਾਂ ਦੀ ਰਾਹੀਂ ਜਿਤਨੀ ਦੂਰ ਚਾਹੋ ਲੈ ਜਾਈਦਾ ਹੈ.#"ਬਿਜੁਲ ਜਿਵੈ ਚਮਕਏ." (ਆਸਾ ਛੰਤ ਮਃ ੧)#"ਬਿਜੁਲਿ ਗੈਣਾਰਾ." (ਮਾਰੂ ਸੋਲਹੇ ਮਃ ੧)#"ਬਿਜੁਲੀ ਚਮਕੈ ਹੋਇ ਅਨੰਦ." (ਭੈਰ ਕਬੀਰ)#ਇੱਥੇ ਆਤਮਿਕ ਪ੍ਰਕਾਸ਼ ਤੋਂ ਭਾਵ ਹੈ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਵਿਦ੍ਯੁਤ. ਬਿਜਲੀ। ੨. ਖਤ੍ਰੀਆਂ ਦੀਆਂ ਪੰਜ ਜਾਤਾਂ ਵਿੱਚੋਂ ਇੱਕ ਜਾਤਿ. "ਹਾੜੂ ਗਾੜੂ ਵਿੱਜ ਵਿਚਾਰੇ." (ਭਾਗੁ)...