vasudhēvaवसुदेव
ਦੇਖੋ, ਬਸੁਦੇਵ.
देखो, बसुदेव.
ਵਸੁਦੇਵ. ਚੰਦ੍ਰਵੰਸ਼ੀ ਯਾਦਵ, ਜੋ ਮਾਰਿਸਾ ਦੇ ਉਦਰੋਂ ਦੇਵਮੀਢ ਦਾ ਪੁਤ੍ਰ ਅਤੇ ਕ੍ਰਿਸਨ ਜੀ ਦਾ ਪਿਤਾ ਸੀ. ਇਸ ਦੀ ਭੈਣ ਕੁੰਤੀ ਰਾਜਾ ਪਾਂਡੁ ਨੂੰ ਵਿਆਹੀ ਗਈ ਸੀ, ਜਿਸ ਦੇ ਉਦਰ ਤੋਂ ਯੁਧਿਸ਼੍ਟਿਰ, ਭੀਮ ਅਤੇ ਅਰਜੁਨ ਜਨਮੇ.#ਵਸੁਦੇਵ ਦੀਆਂ ੧੨. ਇਸਤ੍ਰੀਆਂ ਸਨ- ਪੌਰਵੀ, ਰੋਹਿਣੀ, ਮਦਿਰਾ, ਧਰਾ, ਵੈਸ਼ਾਖੀ. ਭਦ੍ਰਾ. ਸੁਨਾਮਨੀ, ਸਹਦੇਵਾ, ਸ਼ਾਂਤਿਦੇਵਾ, ਸੁਦੇਵਾ, ਦੇਵਰਕ੍ਸ਼ਿਤਾ ਅਤੇ ਦੇਵਕੀ. ਰੋਹਿਣੀ ਦੇ ਉਦਰੋਂ ਬਲਭਦ੍ਰ ਅਤੇ ਦੇਵਕੀ ਤੋਂ ਕ੍ਰਿਸਨ ਜੀ ਜਨਮੇ. ਦੇਖੋ, ਉਗ੍ਰਸੇਨ ਅਤੇ ਆਨਕਦੁੰਦਭੀ. "ਦੀਨੋ ਹੈ ਤਿਲਕ ਜਾਇ ਭਾਲ ਬਸੁਦੇਵ ਜੂ ਕੇ." (ਕ੍ਰਿਸਨਾਵ)...