chatapatīचटपटी
ਸੰਗ੍ਯਾ- ਉਤਾਵਲੀ. ਸ਼ੀਘ੍ਰਤਾ। ੨. ਘਬਰਾਹਟ। ੩. ਕਰਾਰੀ ਅਤੇ ਸਵਾਦੀ ਚੀਜ਼.
संग्या- उतावली. शीघ्रता। २. घबराहट। ३. करारी अते सवादीचीज़.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗਯਾ- ਕਾਹਲੀ. ਸ਼ੀਘ੍ਰਤਾ। ੨. ਵਿ- ਕਣ ਭੰਗੁਰ. ਪਲ ਵਿੱਚ ਬਿਨਸਨਹਾਰ. "ਜੈਸੇ ਭਾਦਉ ਖੂੰਬਰਾਜੁ ਤੂ ਤਿਸ ਤੇ ਖਰੀ ਉਤਾਵਲੀ." (ਬਸੰ ਰਵਿਦਾਸ)...
ਸੰ. ਸ਼ੀਘ੍ਰਤਾ. ਸੰਗ੍ਯਾ- ਕਾਹਲੀ. ਫੁਰਤੀ....
ਸੰਗ੍ਯਾ- ਵ੍ਯਾਕੁਲਤਾ. ਅਸ਼ਾਂਤਿ....
ਕਰਾਰਾ ਦਾ ਇਸਤ੍ਰੀ ਲਿੰਗ. ਦੇਖੋ, ਕਰਾਰਾ. ਸੰਗ੍ਯਾ- ਦ੍ਰਿੜ੍ਹਤਾ। ੨. ਇਸਥਿਤੀ. "ਟੁਕ ਦਮ ਕਰਾਰੀ ਜਉ ਕਰਉ." (ਤਿਲੰ ਕਬੀਰ) ੩. ਵਿ- ਦ੍ਰਿੜ੍ਹ. ਮਜਬੂਤ. "ਵਿੱਚ ਹਉਮੈ ਭੀਤ ਕਰਾਰੀ." (ਮਲਾ ਮਃ ੪) ੪. ਔਖੀ. ਮੁਸ਼ਕਿਲ. "ਹੁਕਮੀ ਬੰਦੇ ਕਾਰ ਕਰਾਰੀ." (ਭਾਗੁ) ੫. ਪ੍ਰਤਿਗ੍ਯਾ. ਇਕਰਾਰ. "ਹਮ ਸੋਂ ਇਹ ਬਿਧਿ ਕਰੈਂ ਕਰਾਰੀ." (ਗੁਰੁਸੋਭਾ)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਫ਼ਾ. [چیِز] ਸੰਗ੍ਯਾ- ਵਸਤੁ. ਪਦਾਰਥ. ਦ੍ਰਵ੍ਯ. "ਏਕੁ ਚੀਜੁ ਮੁਝੈ ਦੇਹਿ, ਅਵਰ ਜਹਰ- ਚੀਜ ਨ ਭਾਇਆ." (ਵਾਰ ਮਲਾ ਮਃ ੧) ੨. ਭੋਜਨ. ਅੰਨ. ਅਹਾਰ. "ਧਰਤੀ ਚੀਜੀ ਕਿ ਕਰੇ ਜਿਸੁ ਵਿਚਿ ਸਭੁ ਕਿਛੁ ਹੋਇ." (ਵਾਰ ਮਾਝ ਮਃ ੨) ਇਹ ਇਸ਼ਾਰਾ ਹੈ ਉਸ ਰਸਮ ਵੱਲ, ਜੋ ਯਗ੍ਯ ਵਿੱਚ ਪ੍ਰਿਥਿਵੀ ਨੂੰ ਅੰਨ ਦੀ ਬਲਿ ਅਰਪੀ ਜਾਂਦੀ ਹੈ. ਭਾਵ ਇਹ ਹੈ ਕਿ ਜਿਵੇਂ ਸਮੁੰਦਰ ਨੂੰ ਜਲਦਾਨ ਹੈ, ਤਿਵੇਂ ਪ੍ਰਿਥਿਵੀ ਨੂੰ ਅੰਨਦਾਨ ਹੈ। ੩. ਚੋਜ (ਖੇਲ- ਕੌਤਕ) ਦੀ ਥਾਂ ਭੀ ਚੀਜ ਸ਼ਬਦ ਆਇਆ ਹੈ. "ਚੀਜ ਕਰਨਿ ਮਨਿ ਭਾਵਦੇ ਹਰਿ ਬੁਝਨਿ ਨਾਹੀ ਹਾਰਿਆ." (ਵਾਰ ਆਸਾ)...