ਚਾਨਣੁ, ਚਾਨਾਣੁ

chānanu, chānānuचानणु, चानाणु


ਚੰਦ੍ਰਮਾ ਦਾ ਪ੍ਰਕਾਸ਼. ਚੰਦ੍ਰਿਕਾ। ੨. ਰੌਸ਼ਨੀ. ਉਜਾਲਾ. "ਸਭ ਮਹਿ ਚਾਨਣੁ ਹੋਇ." (ਸੋਹਿਲਾ) "ਕਰਿ ਸੂਰਜੁ ਚੰਦੁ ਚਾਨਾਣੁ." (ਸੋਰ ਮਃ ੪) ੩. ਵਿਦ੍ਯਾ ਦਾ ਚਮਤਕਾਰ. ਦੇਖੋ, ਚਾਨਣ ੨। ੪. ਆਤਮਗ੍ਯਾਨ ਦਾ ਪ੍ਰਕਾਸ਼. "ਚਾਨਣੁ ਹੋਵੈ ਛੋਡੈ ਹਉਮੈ ਮੇਰਾ." (ਮਾਝ ਅਃ ਮਃ ੩)


चंद्रमा दा प्रकाश. चंद्रिका। २. रौशनी. उजाला. "सभ महि चानणु होइ." (सोहिला) "करि सूरजु चंदु चानाणु." (सोर मः ४) ३. विद्या दा चमतकार. देखो, चानण २। ४. आतमग्यान दा प्रकाश. "चानणु होवै छोडै हउमै मेरा." (माझ अः मः ३)