ਟਾਂਕ

tānkaटांक


ਸੰਗ੍ਯਾ- ਧਨੁਖ ਦੀ ਸ਼ਕਤਿ ਪਰਖਣ ਦਾ ਇੱਕ ਤੋਲ. ਪੱਚੀ ਸੇਰ ਪ੍ਰਮਾਣ. ਪੱਚੀ ਸੇਰ ਬੋਝ ਚਿੱਲੇ ਵਿੱਚ ਲਟਕਾਂਉਣ ਤੋਂ ਜੇ ਧਨੁਖ ਪੂਰਾ ਖਿੱਚਿਆ ਜਾਵੇ, ਅਰਥਾਤ ਤੀਰ ਚਲਾਉਣ ਦੀ ਖਿਚਾਵਟ ਠੀਕ ਆ ਜਾਵੇ, ਤਦ ਸਮਝੋ ਕਿ ਕਮਾਣ ਇੱਕ ਟਾਂਕ ਦੀ ਹੈ. ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਧਨੁਖ ਨੌ ਟਾਂਕ ਦਾ ਸੀ, ਜਿਸ ਨੂੰ ਹੋਰ ਕੋਈ ਯੋਧਾ ਨਹੀਂ ਖਿੱਚ ਸਕਦਾ ਸੀ. "ਕਮਠੇ ਦੋਇ ਲਹੌਰ ਕੇ ਨੌਟਾਂਕੀ ਦੀਏ." (ਪੰਪ੍ਰ) ਦੇਖੋ, ਟੰਕ ੮। ੨. ਟੰਕ ਚਾਰਮਾਸ਼ਾ ਭਰ ਤੋਲ. "ਟਾਂਕ ਤੋਲ ਤਨ ਨਾ ਰਹ੍ਯੋ." (ਚਰਿਤ੍ਰ ੯੧) ੩. ਟਕਾ. "ਦਰਬ ਲੁਟਾਯੋ ਬਾਦ ਬਹੁ ਸੁਤ ਤਿਯ ਦਿਯੋ ਨ ਟਾਂਕ." (ਨਾਪ੍ਰ) ੪. ਸੰ. टाङ्क ਇੱਕ ਪ੍ਰਕਾਰ ਦੀ ਸ਼ਰਾਬ, ਜੋ ਪੁਰਾਣੇ ਸਮੇਂ ਜੱਗ ਆਦਿ ਧਾਰਮਿਕ ਰਸਮਾਂ ਵਿੱਚ ਪੀਤੀ ਜਾਂਦੀ ਸੀ। ੫. ਦੇਖੋ, ਟਾਂਕਨਾ। ੬. ਸਰਹੱਦੀ ਇਲਾਕੇ ਡੇਰਾ ਇਸਮਾਈਲਖ਼ਾਨ ਦੀ ਇੱਕ ਤਸੀਲ ਦਾ ਪ੍ਰਧਾਨ ਨਗਰ. ਇਹ ਚਿਰ ਤੀਕ "ਕਤੀਖ਼ੈਲ" ਪਠਾਣਾ ਦੀ ਰਾਜਧਾਨੀ ਰਿਹਾ. ਇਸ ਨੂੰ ਦਿਸੰਬਰ ਸਨ ੧੮੩੬ ਵਿੱਚ ਸ਼ਾਹਜ਼ਾਦਾ ਨੌਨਿਹਾਲਸਿੰਘ ਨੇ ਫਤੇ ਕਰਕੇ ਸਿੱਖ ਰਾਜ ਨਾਲ ਮਿਲਾਇਆ.


संग्या- धनुख दी शकति परखण दा इॱक तोल. पॱची सेर प्रमाण. पॱची सेर बोझ चिॱले विॱच लटकांउण तों जे धनुख पूरा खिॱचिआ जावे, अरथात तीर चलाउण दी खिचावट ठीक आ जावे, तद समझो कि कमाण इॱक टांक दीहै. श्री गुरू गोबिंद सिंघ साहिब दा धनुख नौ टांक दा सी, जिस नूं होर कोई योधा नहीं खिॱच सकदा सी. "कमठे दोइ लहौर के नौटांकी दीए." (पंप्र) देखो, टंक ८। २. टंक चारमाशा भर तोल. "टांक तोल तन ना रह्यो." (चरित्र ९१) ३. टका. "दरब लुटायो बाद बहु सुत तिय दियो न टांक." (नाप्र) ४. सं. टाङ्क इॱक प्रकार दी शराब, जो पुराणे समें जॱग आदि धारमिक रसमां विॱच पीती जांदी सी। ५. देखो, टांकना। ६. सरहॱदी इलाके डेरा इसमाईलख़ान दी इॱक तसील दा प्रधान नगर. इह चिर तीक "कतीख़ैल" पठाणा दी राजधानी रिहा. इस नूं दिसंबर सन १८३६ विॱच शाहज़ादा नौनिहालसिंघ ने फते करके सिॱख राज नाल मिलाइआ.