tānkanāटांकना
(ਸੰ. टङ्क् ਟੰਕ. ਧਾ- ਬੰਨ੍ਹਣਾ, ਜੋੜਨਾ). ਕ੍ਰਿ- ਟਾਂਕਾ (ਤੋਪਾ) ਲਾਉਣਾ. ਗੱਠਣਾ। ੨. ਜੋੜਨਾ। ੩. ਅਫ਼ੀਮੀਆਂ ਦੀ ਬੋਲੀ ਵਿੱਚ ਨਸ਼ੇ ਦੀ ਤੋੜ ਨੂੰ ਦੂਰ ਕਰਨਾ. ਅਮਲ ਦਾ ਸਿਲਸਿਲਾ ਨਾ ਟੁੱਟਣ ਦੇਣਾ. "ਮਿਲ ਟਾਂਕ ਅਫੀਮਨ ਭਾਂਗ ਚੜ੍ਹਾਇ." (ਕ੍ਰਿਸਨਾਵ) ਦੇਖੋ, ਟਾਂਕ ੪.
(सं. टङ्क् टंक. धा- बंन्हणा, जोड़ना). क्रि- टांका (तोपा) लाउणा. गॱठणा। २. जोड़ना। ३. अफ़ीमीआं दी बोली विॱच नशे दी तोड़ नूं दूर करना. अमल दा सिलसिला ना टुॱटण देणा. "मिल टांक अफीमन भांग चड़्हाइ." (क्रिसनाव) देखो, टांक ४.
ਸੰਗ੍ਯਾ- ਕੁਹਾੜੇ ਕਹੀ ਆਦਿ ਦੇ ਪ੍ਰਹਾਰ ਤੋਂ ਹੋਇਆ ਨਿਸ਼ਾਨ। ੨. ਸੰ. ਚਨਾਬ ਅਤੇ ਬਿਆਸ ਦੇ ਮੱਧ ਦਾ ਦੇਸ਼....
ਕ੍ਰਿ- ਬਾਂਧਨਾ। ੨. ਰੋਕਣਾ. ਵਿਘਨ ਕਰਨਾ....
ਕ੍ਰਿ- ਮਿਲਾਉਣਾ। ੨. ਜਮਾ ਕਰਨਾ. ਇਕੱਠਾ ਕਰਨਾ। ੩. ਮੀਜ਼ਾਨ ਦੇਣੀ....
ਸੰਗ੍ਯਾ- ਤੋਪਾ। ਜੋੜ. ਗੱਠ। ੩. ਧਾਤੂ ਦੇ ਜੋੜਨ ਦਾ ਮਸਾਲਾ....
ਸੰਗ੍ਯਾ- ਟਾਂਕਾ. ਬਖੀਆ....
ਕ੍ਰਿ- ਲਗਾਉਣਾ....
ਬੋਲਾ ਦਾ ਇਸਤ੍ਰੀ ਲਿੰਗ. ਬਹਿਰੀ. ਜਿਸ ਨੂੰ ਕੰਨਾਂ ਤੋਂ ਸੁਣਾਈ ਨਹੀਂ ਦਿੰਦਾ. ਡੋਰੀ। ੨. ਸੰਗ੍ਯਾ- ਵਾਣੀ। ੩. ਭਾਸਾ। ੪. ਤਾਨਾ. ਤ਼ਨਜ. ਜਿਵੇਂ- ਉਸ ਨੇ ਬੋਲੀ ਮਾਰੀ....
ਸੰਗ੍ਯਾ- ਲੋਹੇ ਦੀ ਸਲਾਈ, ਜਿਸ ਨੂੰ ਗਲੋਟੇ ਵਿੱਚ ਦੇਕੇ ਸੂਤ ਅਟੇਰੀਦਾ ਹੈ। ੨. ਸਿੰਧੀ. ਅੰਤ. ਸਿਰਾ. ਹ਼ੱਦ। ੩. ਨਸ਼ੇ ਦੇ ਟੁੱਟਣ ਦਾ ਭਾਵ। ੪. ਦੇਖੋ, ਤੋੜਨਾ....
ਸੰ. ਵਿ- ਜੋ ਨੇੜੇ ਨਹੀਂ. ਦੇਖੋ, ਫ਼ਾ. [دوُر] ੨. ਕ੍ਰਿ. ਵਿ- ਫਾਸਲੇ ਪੁਰ. ਵਿੱਥ ਤੇਯ....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਅਮਰ ਸ਼ਬਦ ਦੀ ਥਾਂ ਅਮਲੁ ਪਦ ਆਇਆ ਹੈ. "ਭਲ੍ਯੁ ਅਮਲੁ ਸਤਿਗੁਰੁ ਸੰਗਿ ਨਿਵਾਸੁ." (ਸਵੈਯੇ ਮਃ ੪. ਕੇ) ਗੁਰੂਅਮਰ ਦੇਵ ਜੀ ਨਾਲ ਨਿਵਾਸ। ੨. ਸਿੰਧੀ. ਸੰਗ੍ਯਾ- ਅਫ਼ੀਮ. ਭਾਵ- ਨਸ਼ਾ. ਮਾਦਕ. "ਅਮਲਨ ਸਿਉ ਅਮਲੀ ਲਪਟਾਇਓ." (ਸੋਰ ਮਃ ੫) ੩. ਸੰ. अमल. ਵਿ- ਬਿਨਾ ਮੈਲ. ਨਿਰਮਲ. "ਲੋਚਨ ਅਮਲ ਕਮਲਦਲ ਜੈਸੇ." (ਨਾਪ੍ਰ) ੪. ਸੰਗ੍ਯਾ- ਅਭਰਕ. ਅਬਰਕ। ੫. ਸੰ. अम्ल- ਅਮ੍ਲ. ਖਟਾਈ. ਤੁਰਸ਼ੀ. "ਹਠਤ ਜਲ ਆਗ ਕੋ ਅਮਲ ਸੁਰ ਰਾਗ ਕੋ." (ਕ੍ਰਿਸਨਾਵ) ਖਟਾਈ ਕੰਠ ਦਾ ਸੁਰ ਵਿਗਾੜ ਦਿੰਦੀ ਹੈ। ੬. ਵਿ- ਖੱਟਾ. ਤੁਰਸ਼. "ਮਧੁਰ ਸਲਵਨ ਸੁ ਅਮਲ ਬਿਧ ਪੁਨ ਤਿਕਤ ਕਖਾਯਾ." (ਗੁਪ੍ਰਸੂ) ਦੇਖੋ, ਖਟਰਸ। ੭. ਅ਼. [عمل] ਅ਼ਮਲ. ਸੰਗ੍ਯਾ- ਕਰਮ. ਆਚਾਰ. "ਅਮਲ ਜਿ ਕੀਤਿਆ ਦੁਨੀ ਵਿਚਿ ਸੇ ਦਰਗਹ ਓਗਾਹਾ." (ਸ. ਫਰੀਦ) ੮. ਨਿਯਮ. ਨੇਮ। ੯. ਪ੍ਰਬੰਧ. ਇੰਤਜਾਮ। ੧੦. ਅਮਲਦਾਰੀ. ਰਾਜ ਦਾ ਬੰਦੋਬਸਤ. "ਤੁਰਕ ਪਠਾਣੀ ਅਮਲੁ ਕੀਆ." (ਵਾਰ ਆਸਾ) ੧੧. ਅਭ੍ਯਾਸ। ੧੨. ਅ਼. [امل] ਉਮੀਦ. ਆਸ਼ਾ....
ਅ਼. [سِلسلا] ਸੰਗ੍ਯਾ- ਜ਼ੰਜੀਰ. ਸ਼੍ਰਿੰਖਲਾ। ੨. ਕ੍ਰਮ। ੩. ਵੰਸ਼. ਪੀੜ੍ਹੀ। ੪. ਸ਼੍ਰੇਣੀ. ਪੰਕਤਿ. ਕਤਾਰ....
ਕ੍ਰਿ- ਦਾਨ ਕਰਨਾ. ਬਖਸ਼ਣਾ....
ਸੰ. मिल्. ਧਾ- ਜੁੜਨਾ, ਮਿਲਣਾ, ਸੰਯੁਕ੍ਤ ਹੋਣਾ....
ਸੰਗ੍ਯਾ- ਧਨੁਖ ਦੀ ਸ਼ਕਤਿ ਪਰਖਣ ਦਾ ਇੱਕ ਤੋਲ. ਪੱਚੀ ਸੇਰ ਪ੍ਰਮਾਣ. ਪੱਚੀ ਸੇਰ ਬੋਝ ਚਿੱਲੇ ਵਿੱਚ ਲਟਕਾਂਉਣ ਤੋਂ ਜੇ ਧਨੁਖ ਪੂਰਾ ਖਿੱਚਿਆ ਜਾਵੇ, ਅਰਥਾਤ ਤੀਰ ਚਲਾਉਣ ਦੀ ਖਿਚਾਵਟ ਠੀਕ ਆ ਜਾਵੇ, ਤਦ ਸਮਝੋ ਕਿ ਕਮਾਣ ਇੱਕ ਟਾਂਕ ਦੀ ਹੈ. ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਧਨੁਖ ਨੌ ਟਾਂਕ ਦਾ ਸੀ, ਜਿਸ ਨੂੰ ਹੋਰ ਕੋਈ ਯੋਧਾ ਨਹੀਂ ਖਿੱਚ ਸਕਦਾ ਸੀ. "ਕਮਠੇ ਦੋਇ ਲਹੌਰ ਕੇ ਨੌਟਾਂਕੀ ਦੀਏ." (ਪੰਪ੍ਰ) ਦੇਖੋ, ਟੰਕ ੮। ੨. ਟੰਕ ਚਾਰਮਾਸ਼ਾ ਭਰ ਤੋਲ. "ਟਾਂਕ ਤੋਲ ਤਨ ਨਾ ਰਹ੍ਯੋ." (ਚਰਿਤ੍ਰ ੯੧) ੩. ਟਕਾ. "ਦਰਬ ਲੁਟਾਯੋ ਬਾਦ ਬਹੁ ਸੁਤ ਤਿਯ ਦਿਯੋ ਨ ਟਾਂਕ." (ਨਾਪ੍ਰ) ੪. ਸੰ. टाङ्क ਇੱਕ ਪ੍ਰਕਾਰ ਦੀ ਸ਼ਰਾਬ, ਜੋ ਪੁਰਾਣੇ ਸਮੇਂ ਜੱਗ ਆਦਿ ਧਾਰਮਿਕ ਰਸਮਾਂ ਵਿੱਚ ਪੀਤੀ ਜਾਂਦੀ ਸੀ। ੫. ਦੇਖੋ, ਟਾਂਕਨਾ। ੬. ਸਰਹੱਦੀ ਇਲਾਕੇ ਡੇਰਾ ਇਸਮਾਈਲਖ਼ਾਨ ਦੀ ਇੱਕ ਤਸੀਲ ਦਾ ਪ੍ਰਧਾਨ ਨਗਰ. ਇਹ ਚਿਰ ਤੀਕ "ਕਤੀਖ਼ੈਲ" ਪਠਾਣਾ ਦੀ ਰਾਜਧਾਨੀ ਰਿਹਾ. ਇਸ ਨੂੰ ਦਿਸੰਬਰ ਸਨ ੧੮੩੬ ਵਿੱਚ ਸ਼ਾਹਜ਼ਾਦਾ ਨੌਨਿਹਾਲਸਿੰਘ ਨੇ ਫਤੇ ਕਰਕੇ ਸਿੱਖ ਰਾਜ ਨਾਲ ਮਿਲਾਇਆ....
ਸੰ. भङ्गा- ਭੰਗਾ. ਸੰਗ੍ਯਾ- ਭੰਗ. ਇੱਕ ਬੂਟੀ, ਜਿਸ ਵਿੱਚ ਨਸ਼ਾ ਹੈ. ਦੇਖੋ, ਭੰਗਾ. "ਭਉ ਤੇਰਾ ਭਾਂਗ, ਖਲੜੀ ਮੇਰਾ ਚੀਤੁ." (ਤਿਲੰ ਮਃ ੧)...