ਝੋਲ

jholaझोल


ਸੰਗ੍ਯਾ- ਕੇਸ਼ ਸਾਫ ਕਰਨ ਲਈ ਪਾਣੀ ਵਿੱਚ ਘੋਲਿਆ ਖਾਰ। ੨. ਗਿਲਟ. ਚਾਂਦੀ ਸੁਵਰਣ ਦਾ ਕਿਸੇ ਧਾਤੁ ਤੇ ਪੋਚਾ। ੩. ਹਿਲਾਉਣ ਦੀ ਕ੍ਰਿਯਾ. ਦਹੀਂ ਰਿੜਕਣ ਪਿੱਛੋਂ ਮੱਖਣ ਕੱਢਣ ਲਈ ਲੱਸੀ ਨੂੰ ਝਕੋਲਣ ਦੀ ਕ੍ਰਿਯਾ. "ਸਾਕਤ ਕਰਮ ਪਾਣੀ ਜਿਉ ਮਥੀਐ ਨਿਤ ਪਾਣੀ ਝੋਲ ਝੁਲਾਰੇ." (ਨਟ ਅਃ ਮਃ ੪) ੪. ਨਿਵਾਰਣ (ਹਟਾਉਣ) ਦਾ ਭਾਵ. "ਜੈਸੇ ਤੋ ਸਰੋਵਰ ਸਿਵਾਲਕੈ ਅਛਾਦ੍ਯੋ ਜਲ, ਝੋਲ ਪੀਐ ਨਿਰਮਲ ਦੇਖਿਯੇ ਅਛੋਤ ਹੈ." (ਭਾਗੁ ਕ) ੫. ਬੁਛਾੜ. ਵਰਖਾ ਦਾ ਜ਼ੋਰ ਨਾਲ ਗਿਰਨਾ. "ਕਾਲਾਂ ਗੰਢੁ ਨਦੀਆਂ ਮੀਹ ਝੋਲ." (ਵਾਰ ਮਾਝ ਮਃ ੧) ੬. ਝੂਟਾ. ਹਿਲੋਰਾ. "ਮਾਇਆ ਤਾਸੁ ਨ ਝੋਲੈ ਦੇਵ." (ਬਿਲਾ ਕਬੀਰ) ੭. ਹਵਾ ਦਾ ਝੋਕਾ। ੮. ਪਸੂ ਪੰਛੀਆਂ ਦੇ ਇੱਕ ਵਾਰ ਦੇ ਜਣੇ ਹੋਏ ਬੱਚੇ। ੯. ਹਾਥੀ ਦਾ ਝੁੱਲ. ਝੂਲ. "ਟਿਰੜੰਤ ਟੀਕ ਝਿਰੜੰਤ ਝੋਲ." (ਕਲਕੀ) ਹਾਥੀਆਂ ਦੇ ਮੱਥੇ ਦੇ ਟਿੱਕੇ ਡਿਗਦੇ ਅਤੇ ਝੁੱਲ ਝਰੀਟੀਦੇ ਹਨ। ੧੦. ਖ਼ਮ. ਝੁਕਾਉ.


संग्या- केश साफ करन लई पाणी विॱच घोलिआ खार। २. गिलट. चांदी सुवरण दा किसे धातु ते पोचा। ३. हिलाउण दी क्रिया. दहीं रिड़कण पिॱछों मॱखण कॱढण लई लॱसी नूं झकोलण दी क्रिया. "साकत करम पाणी जिउ मथीऐ नित पाणी झोल झुलारे." (नट अः मः ४) ४. निवारण (हटाउण) दा भाव. "जैसे तो सरोवर सिवालकै अछाद्यो जल, झोल पीऐनिरमल देखिये अछोत है." (भागु क) ५. बुछाड़. वरखा दा ज़ोर नाल गिरना. "कालां गंढु नदीआं मीह झोल." (वार माझ मः १) ६. झूटा. हिलोरा. "माइआ तासु न झोलै देव." (बिला कबीर) ७. हवा दा झोका। ८. पसू पंछीआं दे इॱक वार दे जणे होए बॱचे। ९. हाथी दा झुॱल. झूल. "टिरड़ंत टीक झिरड़ंत झोल." (कलकी) हाथीआं दे मॱथे दे टिॱके डिगदे अते झुॱल झरीटीदे हन। १०. ख़म. झुकाउ.