upādhhiउपाधि
ਸੰ. ਸੰਗ੍ਯਾ- ਛਲ। ੨. ਰੁਤਬਾ. ਪਦਵੀ ੩. ਖ਼ਿਤਾਬ. Title। ੪. ਵਸਤੁ ਦੇ ਬੋਧ ਕਰਾਉਣ ਦਾ ਕਾਰਣ, ਜੋ ਵਸਤੁ ਤੋਂ ਭਿੰਨ (ਵੱਖਰਾ) ਹੋਵੇ, ਜੈਸੇ ਘਟਾਕਾਸ਼ ਨੂੰ ਘੜਾ ਪ੍ਰਗਟ ਕਰਦਾ ਹੈ, ਪਰ ਆਕਾਸ਼ ਤੋਂ ਘੜਾ ਜੁਦਾ ਹੈ। ੫. ਉਪਦ੍ਰਵ. ਉਤਪਾਤ.
सं. संग्या- छल। २. रुतबा. पदवी ३. ख़िताब. Title। ४. वसतु दे बोध कराउण दा कारण, जो वसतु तों भिंन (वॱखरा) होवे, जैसे घटाकाश नूं घड़ा प्रगट करदा है, पर आकाश तों घड़ा जुदा है। ५. उपद्रव. उतपात.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਅ਼. [رُتبہ] ਸੰਗ੍ਯਾ- ਦਰਜਾ. ਪਦਵੀ. ਅਧਿਕਾਰ...
ਸੰ. ਸੰਗ੍ਯਾ- ਰਾਹ. ਮਾਰਗ. "ਮੰਦ ਮੰਦ ਗਤਿ ਜਾਤੇ ਪਦਵੀ ਮੇ ਪਦਪੰਕਜ ਸੁੰਦਰ." (ਨਾਪ੍ਰ) ੨. ਪੱਧਤਿ. ਪਰਿਪਾਟੀ. ਤ਼ਰੀਕ਼ਾ। ੩. ਦਰਜਾ. ਉਹਦਾ ਰੁਤਬਾ. "ਤਿਨ ਕਉ ਪਦਵੀ ਉਚ ਭਈ." (ਸਵੈਯੇ ਮਃ ੪. ਕੇ) ੩. ਉਪਾਧਿ. ਖ਼ਿਤ਼ਾਬ (title) ਲਕ਼ਬ....
ਦੇਖੋ, ਖਤਾਬ....
ਸੰ. ਵਸ੍ਤੁ. ਸੰਗ੍ਯਾ- ਉਹ ਪਦਾਰਥ, ਜਿਸ ਦੀ ਹੋਂਦ (ਅਸ੍ਤਿਤ੍ਵ) ਹੋਵੇ. ਚੀਜ਼. "ਵਸਤੂ ਅੰਦਰਿ ਵਸ੍ਤੁ ਸਮਾਵੈ." (ਵਾਰ ਆਸਾ)...
ਸੰ. ਸੰਗ੍ਯਾ- ਗਿਆਨ. ਸਮਝ। ੨. ਜਾਗਰਣ. ਜਾਗਣਾ। ੩. ਵਿ- ਜਾਣਨ ਵਾਲਾ. ਗਿਆਨੀ। ੪. ਦੇਖੋ, ਬੌੱਧ....
ਸੰ. ਸੰਗ੍ਯਾ- ਹੇਤੁ. ਸਬਬ."ਜਿਨਿ ਕਾਰਣਿ ਗੁਰੂ ਵਿਸਾਰਿਆ." (ਵਾਰ ਵਡ ਮਃ ੩) ੨. ਕ੍ਰਿ. ਵਿ- ਵਾਸਤੇ. ਲਿਯੇ. "ਰੋਟੀਆ ਕਾਰਣਿ ਪੂਰਹਿ ਤਾਲ." (ਵਾਰ ਆਸਾ) ੩. ਸੰਗ੍ਯਾ- ਕਾਰਯ ਦਾ ਸਾਧਨ. ਸਾਮਗ੍ਰੀ. "ਕਾਰਣ ਕਰਤੇ ਵਸਿ ਹੈ." (ਵਾਰ ਮਾਝ ਮਃ ੨) "ਆਪੇ ਕਰਤਾ ਕਾਰਣ ਕਰਾਏ." (ਮਾਝ ਅਃ ਮਃ ੩) ਵਿਦ੍ਵਾਨਾਂ ਨੇ ਦੋ ਪ੍ਰਕਾਰ ਦੇ ਕਾਰਣ ਮੰਨੇ ਹਨ ਇੱਕ ਨਿਮਿੱਤ, ਜੇਹਾਕਿ ਕਪੜੇ ਦਾ ਜੁਲਾਹਾ, ਖੱਡੀ, ਨਲਕੀ ਆਦਿ. ਦੂਜਾ ਉਪਾਦਾਨ, ਜੇਹਾ ਕੱਪੜੇ ਦਾ ਸੂਤ, ਘੜੇ ਦਾ ਮਿੱਟੀ....
ਸੰ. ਵਿ- ਭੇਦ ਨੂੰ ਪ੍ਰਾਪਤ ਹੋਇਆ. ਤੋੜਿਆ ਹੋਇਆ. ਜੁਦਾ ਕੀਤਾ। ੨. ਅਨ੍ਯ. ਹੋਰ। ੩. ਵੱਖ. ਅਲਗ. ਜੁਦਾ "ਭਿੰਨ ਭਿੰਨ ਤ੍ਰੈ ਗੁਣ ਬਿਸਥਾਰੰ." (ਬਾਵਨ) ੪. ਬਾਹਰ. "ਆਗਿਆ ਭਿੰਨ ਨ ਕੋਇ." (ਬਾਵਨ)...
ਜਿਸ ਪ੍ਰਕਾਰ. ਜਿਸ ਤਰਾਂ। ੨. ਜੇਹਾ. ਜੈਸਾ. ਦੇਖੋ, ਜੈਸਾ. "ਜੈਸੇ ਜਲ ਮਹਿ ਕਮਲ ਨਿਰਾਲਮੁ." (ਸਿਧਗੋਸਟਿ) "ਜੈਸੋ ਗੁਰਿ ਉਪਦੇਸਿਆ." (ਗਉ ਮਃ ੫)...
ਸੰਗ੍ਯਾ- ਘੜੇ ਦੇ ਅੰਦਰ ਆਇਆ ਆਕਾਸ਼. ਘੜੇ ਅੰਦਰ ਦੀ ਪੁਲਾੜ। ੨. ਭਾਵ- ਜੀਵਾਤਮਾ....
ਸੰਗ੍ਯਾ- ਘਟ. ਕੁੰਭ. ਕਲਸ਼. "ਕੰਧਿ ਕੁਹਾੜਾ ਸਿਰਿ ਘੜਾ." (ਸ. ਫਰੀਦ)...
ਦੇਖੋ, ਪ੍ਰਕਟ "ਪ੍ਰਗਟ ਕੀਨੇ ਪ੍ਰਭ ਕਰਣੇਹਾਰੇ." (ਧਨਾ ਮਃ ੫)...
ਦੇਖੋ, ਅਕਾਸ। ੨. ਭਾਵ- ਪਾਰਬ੍ਰਹਮ. ਸਰਵਵ੍ਯਾਪੀ ਕਰਤਾਰ। ੩. ਖਗੋਲ. ਆਕਾਸ਼ ਮੰਡਲ. ਭਾਵ- ਸੁਰਗਾਦਿ ਲੋਕ. "ਤ੍ਰੈ ਗੁਣ ਮੋਹੇ ਮੋਹਿਆ ਆਕਾਸ." (ਆਸਾ ਮਃ ੫) ੪. ਸੂਰਜ ਚੰਦ੍ਰਮਾ ਆਦਿ ਗ੍ਰਹ, ਜੋ ਕਾਸ਼ (ਚਮਕ) ਰੱਖਦੇ ਹਨ. ਦੇਖੋ, ਗਗਨ ਆਕਾਸ਼। ੫. ਹੌਮੈ. ਅਭਿਮਾਨ. "ਊਪਰਿ ਚਰਣ ਤਲੈ ਆਕਾਸ." (ਰਾਮ ਮਃ ੫) ਸੇਵਕਭਾਵ (ਨੰਮ੍ਰਤਾ) ਉੱਪਰ ਅਤੇ ਅਭਿਮਾਨ ਹੇਠਾਂ ਹੋ ਗਿਆ ਹੈ....
ਫ਼ਾ. [جُدا] ਵਿ- ਅਲਗ. ਭਿੰਨ. ਵੱਖਰਾ....
ਸੰ. उपद्रव. ਸੰਗ੍ਯਾ- ਉਤਪਾਤ. ਵਿਘਨ. "ਮਿਟੇ ਉਪਦ੍ਰਹ ਮਨ ਤੇ ਬੈਰ." (ਆਸਾ ਮਃ ੫) ੨. ਊਧਮ. ਦੰਗਾ। ੩. ਮੁਸੀਬਤ. ਵਿਪਦਾ....
ਸੰ. उत्पात. ਸੰਗ੍ਯਾ- ਉਪਦ੍ਰਵ. ਆਫਤ। ੨. ਅਸ਼ਾਂਤਿ। ੩. ਉੱਪਰ ਡਿੱਗਣ ਦੀ ਕ੍ਰਿਯਾ. ਲਪਕਕੇ ਪੈਣਾ....