umarakhatāba, umarakhitābaउमरखताब, उमरखिताब
[خطّاب عُمربِن] ਉਮਰ ਬਿਨ ਖ਼ੱਤ਼ਾਬ. ਖ਼ੱਤਾਬ ਦਾ ਪੁਤ੍ਰ ਖ਼ਲੀਫ਼ਾ. ਉ਼ਮਰ. ਇਹ ਮੁਹ਼ੰਮਦ ਸਾਹਿਬ ਦੀ ਤੀਜੀ ਇਸਤ੍ਰੀ "ਹ਼ਫ਼ਸਾ" ਦਾ ਪਿਤਾ ਸੀ. ਅਬੂਬਕਰ ਪਿੱਛੋਂ ਉਮਰ ਦੂਜਾ ਖ਼ਲੀਫ਼ਾ. ਸਨ ੧੩. ਹਿਜਰੀ ਵਿੱਚ ਮੁਕੱਰਿਰ ਹੋਇਆ ਅਤੇ ਸਨ ੨੩ ਹਿਜਰੀ (੬੪੪ ਈਸਵੀ) ਵਿੱਚ ਫ਼ਿਰੋਜ਼ ਗੁਲਾਮ ਦੇ ਹੱਥੋਂ ਖੰਜਰ ਨਾਲ ਮਾਰਿਆ ਗਿਆ. ਇਸ ਖ਼ਲੀਫ਼ੇ ਦੇ ਸਮੇਂ ਮੁਸਲਮਾਨਾਂ ਨੇ ਮਿਸਰ ਅਤੇ ਉੱਤਰੀ ਅਫਰੀਕਾ ਨੂੰ ਫਤੇ ਕਰ ਲਿਆ ਸੀ। ਇਸ ਨੇ ਹੱਦੋਂ ਵਧਕੇ ਇਸਲਾਮ ਦਾ ਪ੍ਰਚਾਰ ਕੀਤਾ. "ਕੀਨੋ ਉਮਰਖਿਤਾਬ ਜ੍ਯੋਂ ਆਜ ਹਮਾਰੋ ਨ੍ਯਾਉਂ." (ਚਰਿਤ੍ਰ ੩੮)#ਉਮਰ ਖ਼ਲੀਫ਼ਾ ਦੇ ਨਿਆਉਂ ਦੀ ਕਈ ਕਹਾਣੀਆਂ ਹਨ, "ਅਲਫ਼ਾਰੂਕ" ਵਿੱਚ ਲਿਖਿਆਹੈ ਕਿ ਉਮਰ ਨੇ ਨੇਮ ਥਾਪਿਆ ਸੀ ਕਿ ਜੋ ਸ਼ਰਾਬ ਪੀਵੇ, ਉਸ ਦੇ ਅੱਸੀ ਕੋਰੜੇ ਲਾਏ ਜਾਣ. ਇੱਕ ਦਿਨ ਖ਼ਲੀਫ਼ਾ. ਦੇ ਪੁਤ੍ਰ ਅਬੂਸ਼ਾਮਹ ਨੇ ਸ਼ਰਾਬ ਪੀ ਲਈ, ਜਿਸ ਤੋਂ ਉਮਰ ਨੇ ਆਪਣੇ ਹੱਥੀਂ ਜ਼ੋਰ ਦੇ ਕੋਰੜੇ ਮਾਰੇ, ਅਤੇ ਉਸ ਦਾ ਪੁਤ੍ਰ ਮਰ ਗਿਆ. "ਉਮਰ- ਖਿਤਾਬ ਅਦਾਲਤੀ ਬੇਟਾ ਮਰਵਾਇਆ. " (ਜੰਗਨਾਮਾ)¹
[خطّاب عُمربِن] उमर बिन ख़ॱत़ाब. ख़ॱताब दा पुत्र ख़लीफ़ा. उ़मर. इह मुह़ंमद साहिब दी तीजी इसत्री "ह़फ़सा" दा पिता सी. अबूबकर पिॱछों उमर दूजा ख़लीफ़ा. सन १३. हिजरी विॱच मुकॱरिर होइआ अते सन २३ हिजरी (६४४ ईसवी) विॱच फ़िरोज़ गुलाम दे हॱथों खंजर नाल मारिआ गिआ. इस ख़लीफ़े दे समें मुसलमानां ने मिसर अते उॱतरी अफरीका नूं फते कर लिआ सी। इस ने हॱदों वधके इसलाम दा प्रचार कीता. "कीनो उमरखिताब ज्यों आज हमारो न्याउं." (चरित्र ३८)#उमर ख़लीफ़ा दे निआउं दी कई कहाणीआं हन, "अलफ़ारूक" विॱच लिखिआहै कि उमर ने नेम थापिआ सी कि जो शराब पीवे, उस दे अॱसी कोरड़े लाए जाण. इॱक दिन ख़लीफ़ा. दे पुत्र अबूशामह नेशराब पी लई, जिस तों उमर ने आपणे हॱथीं ज़ोर दे कोरड़े मारे, अते उस दा पुत्र मर गिआ. "उमर- खिताब अदालती बेटा मरवाइआ. " (जंगनामा)¹
ਅ਼. [عُمر] . ਉਮ੍ਰ. ਸੰਗ੍ਯਾ- ਅਵਸਥਾ. ਆਯੁ. ਜੀਵਨ ਦੀ ਹਾਲਤ ਅਤੇ ਉਸ ਦੀ ਅਵਧਿ (ਮਿਆਦ). ਚਰਕ ਸੰਹਿਤਾ ਵਿੱਚ ਲਿਖਿਆ ਹੈ ਕਿ ਸ਼ਰੀਰ, ਇੰਦ੍ਰੀਆਂ, ਮਨ ਅਤੇ ਆਤਮਾ ਇਨ੍ਹਾਂ ਚੌਹਾਂ ਦੇ ਸੰਜੋਗ ਦੀ ਦਸ਼ਾ "ਆਯੁ" ਉਮਰ ਹੈ.#ਵੇਦਾਂ ਵਿੱਚ ਆਦਮੀ ਦੀ ਉਮਰ ਸੋ ਵਰ੍ਹਾ¹ ਮਨੁ ਨੇ ਚਾਰ ਸੋ (੪੦੦) ਵਰ੍ਹਾ ਸਤਜੁਗ ਦੀ, ਅਤੇ ਸੌ ਸੌ ਵਰ੍ਹਾ ਘਟਾਕੇ, ਕਲਿਜੁਗ ਦੀ ਸੌ ਵਰ੍ਹਾ ਲਿਖੀ ਹੈ² ਪੁਰਾਣਾਂ ਵਿੱਚ ਹਜਾਰਾਂ ਅਤੇ ਲੱਖਾਂ ਵਰ੍ਹਿਆਂ ਦੀ ਲਿਖੀ ਹੈ. "ਜੋ ਜੋ ਵੰਞੈ ਡੀਹੜਾ ਸ ਉਮਰ ਹਥ ਪਵੰਨਿ." (ਸ. ਫਰੀਦ) ਦੇਖੋ, ਉਮਰ ਹਥ ਪਵੰਨਿ." (ਸ. ਫਰੀਦ) ਦੇਖੋ, ਉਮਰ ਹਥ ਪਵੰਨਿ। ੨. ਦੇਖੋ, ਉਮਰ ਖਿਤਾਬ ਅਤੇ ਖਲੀਫਾ....
ਸੰ. ਵਿਨਾ. ਵ੍ਯ- ਬਗ਼ੈਰ. "ਬਿਨ ਹਰਿ ਕਾਮਿ ਨ ਆਵਤ ਹੇ." (ਬਸੰ ਮਃ ੫) ੨. ਅ਼. [بِن] ਪੁਤ੍ਰ. ਸੰਤਾਨ....
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...
ਅ਼. [خلیِفہ] ਖ਼ਲਫ਼ ਪਦ ਤੋਂ ਖ਼ਲੀਫ਼ਾ ਹੈ, ਜਿਸ ਦਾ ਅਰਥ ਹੈ ਪਿੱਛੇ ਛੱਡਣਾ. ਭਾਵ ਇਹ ਕਿ ਆਪਣਾ ਪ੍ਰਤਿਨਿਧਿ ਆਪਣੀ ਗੈਰਹਾਜ਼ਿਰੀ ਵਿੱਚ ਮੁਕੱਰਰ ਕਰਨਾ. ਮੁਹ਼ੰਮਦ ਸਾਹਿਬ ਦੇ ਮਰਣ ਪਿੱਛੋਂ ਜੋ ਇਸਲਾਮ ਦੇ ਮੁਖੀਏ, ਪੈਗੰਬਰ ਦੀ ਥਾਂ ਰਾਜ ਦਾ ਪ੍ਰਬੰਧ ਕਰਨ ਵਾਲੇ ਅਤੇ ਧਰਮਪ੍ਰਚਾਰਕ ਹੋਏ, ਉਨ੍ਹਾਂ ਦੀ ਖ਼ਲੀਫ਼ਾ ਸੰਗ੍ਯਾ ਹੈ.¹#ਪਹਿਲਾਂ ਖ਼ਲੀਫ਼ੇ ਮੱਕੇ ਵਿੱਚ ਸਨ, ਜਿਨ੍ਹਾਂ ਵਿੱਚੋਂ ਪ੍ਰਧਾਨ ਚਾਰ ਸਨ-#(੧) [ابوُبکر] ਅਬੂਬਕਰ. ਇਹ ਹਿਜਰੀ ਸਨ ੧੧. ਵਿੱਚ ਖ਼ਲੀਫ਼ਾ ਰਸੂਲਅੱਲਾ, ੬੦ ਵਰ੍ਹੇ ਦੀ ਉਮਰ ਵਿੱਚ ਮੁਕ਼ਰਰ ਹੋਇਆ. ਇਹ ਮੁਹ਼ੰਮਦ ਸਾਹਿਬ ਦੀ ਇਸਤ੍ਰੀ "ਆਯਸ਼ਾ" ਦਾ ਪਿਤਾ ਸੀ. ਇਹ ਕੇਵਲ ਸਵਾ ਦੋ ਵਰ੍ਹੇ ਖਲੀਫਾ ਰਹਿਕੇ ੨੩ ਅਗਸ੍ਤ ਸਨ ੬੩੪ ਨੂੰ ਮਦੀਨੇ ਮਰ ਗਿਆ.#(੨) [عُمر] . ੳਮਰ ਖ਼ੱਤ਼ਾਬ ਦਾ ਪੁਤ੍ਰ. ਇਹ ਸਨ ਹਿਜਰੀ ੧੩. ਵਿੱਚ ਖ਼ਲੀਫ਼ਾ ਥਾਪਿਆ ਗਿਆ. ਇਹ ਮੁਹ਼ੰਮਦ ਸਾਹਿਬ ਦੀ ਤੀਜੀ ਇਸਤ੍ਰੀ "ਹ਼ਫ਼ਸਾ" ਦਾ ਪਿਤਾ ਸੀ. ਇਸ ਦਾ ਖ਼ਿਤਾਬ ਅਮੀਰੁਲਮੋਮਿਨੀਨ ਸੀ. ਇਸ ਨੇ ਫ਼ਾਰਸ ਅਤੇ ਮਿਸਰ ਨੂੰ ਫ਼ਤੇ ਕੀਤਾ. Alexandria ਦਾ ਜਗਤਪ੍ਰਸਿੱਧ ਪੁਸਤਕਾਲਯ ਇਹ ਕਹਿਕੇ ਭਸਮ ਕਰ ਦਿੱਤਾ, ਕਿ ਜੇ ਇਸ ਵਿੱਚ. ਕੁਰਾਨ ਦੇ ਵਿਰੁੱਧ ਪੁਸਤਕਾਂ ਹਨ, ਤਦ ਰੱਖਣ ਦੀ ਕੋਈ ਲੋੜ ਨਹੀਂ ਅਤੇ ਜੇ. ਕੁਰਾਨ ਅਨੁਸਾਰ ਹਨ ਤਦ ਉਹ ਮਤਲਬ ਕੁਰਾਨ ਵਿੱਚ ਆ ਚੁਕਿਆ ਹੈ, ਇਸ ਲਈ ਰੱਖਣੀਆਂ ਲਾਭਦਾਇਕ ਨਹੀ. ਇਸ ਨੇ ਜੈਰੂਸ਼ਲਮ ਨੂੰ ਫ਼ਤੇ ਕਰਕੇ ਉਸ ਥਾਂ ਇੱਕ ਭਾਰੀ ਮਸਜਿਦ (ਮਸੀਤ) ਬਣਾਈ, ਜੋ ਹੁਣ ਤੀਕ ਇਸ ਦੇ ਨਾਮ ਨਾਲ ਬੁਲਾਈ ਜਾਂਦੀ ਹੈ ੩. ਨਵੰਬਰ ਸਨ ੬੪੪ ਨੂੰ ਜਦਕਿ ਇਮਾਮ ਉਮਰ ਸਵੇਰ ਦੀ ਨਮਾਜ਼ ਮਸਜਿਦ ਵਿੱਚ ਪੜ੍ਹ ਰਿਹਾ ਸੀ, ਉਸ ਵੇਲੇ ਫਿਰੋਜ਼ ਗ਼ੁਲਾਮ ਨੇ ਖ਼ੰਜਰ ਨਾਲ ਜ਼ਖਮੀ ਕੀਤਾ ਅਤੇ ਤਿੰਨ ਦਿਨ ਪਿੱਛੋਂ ਦੇਹਾਂਤ ਹੋਇਆ.#(੩) [عُثمان] . ਉ਼ਸਮਾਨ. ਅ਼ੱਫ਼ਾਨ ਦਾ ਪੁਤ੍ਰ. ਇਹ ਸਨ ਹਿਜਰੀ ੨੪ ਵਿੱਚ ਖ਼ਲੀਫ਼ਾ ਮੁਕ਼ੱਰਰ ਹੋਇਆ. ਉਸਮਾਨ ਮੁਹ਼ੰਮਦ ਸਾਹਿਬ ਦੀਆਂ ਦੋ ਪੁਤ੍ਰੀਆਂ ਰੁਕੀਅਹ ਅਤੇ ਉੱਮੂਕੁਲਸੂਮ ਦਾ ਪਤੀ ਸੀ. ਇਸ ਨੂੰ ਅਬੂਬਕਰ ਦੇ ਬੇਟੇ ਮੁਹ਼ੰਮਦ ਨੇ ਮਦੀਨੇ ਵਿੱਚ ੩੦ ਜੂਨ ਸਨ ੬੬੫ ਵਿੱਚ ਕਤਲ ਕਰ ਦਿੱਤਾ.#(੪) [علی] ਅ਼ਲੀ. ਇਹ ਅਬੂਤਾਲਿਬ ਦਾ ਪੁਤ੍ਰ ਅਤੇ ਮੁਹ਼ੰਮਦ ਸਾਹਿਬ ਦੀ ਪੁਤ੍ਰੀ ਫ਼ਾਤ਼ਿਮਾ ਦਾ ਪਤੀ ਸੀ. ਇਸ ਦਾ ਜਨਮ ਸਨ ੫੯੯ ਵਿੱਚ ਹੋਇਆ. ਇਹ ਚੌਥ ਖ਼ਲੀਫ਼ਾ ਥਾਪਿਆ ਗਿਆ, ਪਰ ਕਰੀਬ ਪੰਜ ਵਰ੍ਹੇ ਖ਼ਲਾਫ਼ਤ ਕਰਕੇ ਆਪਣੇ ਅਹੁਦੇ ਨੂੰ ਛੱਡਣ ਲਈ ਮਜਬੂਰ ਹੋਇਆ. ਕੂਫਾ ਦੇ ਮਕਾਮ ਅਬਦੁੱਰਹ਼ਮਾਨ ਦੇ ਹੱਥੋਂ ਜ਼ਹਿਰੀਲੀ ਤਲਵਾਰ ਦੀ ਧਾਰ ਨਾਲ ਖ਼ਲੀਫ਼ਾ ਅਲੀ ਜ਼ਖਮੀ ਹੋਕੇ ਚਾਰ ਦਿਨਾਂ ਪਿੱਛੋਂ ਸਨ ੬੬੧ ਵਿੱਚ ਮਰ ਗਿਆ. ਇਸ ਦੀ ਕ਼ਬਰ "ਨਜਫ਼" ਨਾਮਕ ਨਗਰ ਵਿੱਚ ਮੁਸਲਮਾਨਾਂ ਦਾ ਪ੍ਰਸਿੱਧ ਤੀਰਥ ਹੈ. ਇਮਾਮ ਅਲੀ ਦੇ ਸਾਰੇ ੧੮. ਪੁਤ੍ਰ ਅਤੇ ੧੮. ਪੁਤ੍ਰੀਆਂ ਹੋਈਆਂ, ਇਨ੍ਹਾਂ ਵਿਚੋਂ ਮੁਹ਼ੰਮਦ ਸਾਹਿਬ ਦੀ ਸੁਪੁਤ੍ਰੀ ਫ਼ਾਤਿਮਾ ਦੇ ਪੇਟੋਂ ਤਿੰਨ ਪੁਤ੍ਰ- ਹਸਨ, ਹੁਸੈਨ ਅਤੇ ਮੁਹਸਿਨ ਸਨ.#ਇਹ ਚਾਰੇ ਖ਼ਲੀਫ਼ੇ ਚਾਰਯਾਰ ਕਰਕੇ ਪ੍ਰਸਿੱਧ ਹਨ. ਪੰਜਵਾਂ ਖ਼ਲੀਫ਼ਾ ਅਲੀ ਦਾ ਪੁਤ੍ਰ ਹਸਨ ਕੇਵਲ ਛੀ ਮਹੀਨੇ ਰਿਹਾ. ਇਸ ਪਿੱਛੋਂ ਦਮਿਸ਼ਕ਼ ਦੇ ਹਾਕਿਮ ੧੪. ਖ਼ਲੀਫ਼ੇ ਹੋਏ, ਜਿਨ੍ਹਾਂ ਨੇ ਸਨ ੬੬੧ ਤੋਂ ਸਨ ੭੪੯ ਤੀਕ ਖ਼ਲਾਫ਼ਤ ਕੀਤੀ. ਫੇਰ ਖ਼ਲਾਫ਼ਤ ਬਗਦਾਦ ਦੇ ਹਾਕਿਮਾਂ ਪਾਸ ਚਲੀ ਗਈ, ਜੋ ਸਨ ੭੫੦ ਤੋਂ ਸਨ ੧੨੫੮ ਤੀਕ ਇਨ੍ਹਾਂ ਦੇ ਕਬਜ਼ੇ ਰਹੀ. ਇਸ ਪਿੱਛੋਂ ਖ਼ਲਾਫ਼ਤ ਰੂਮ ਦੇ ਬਾਦਸ਼ਾਹਾਂ ਦੇ ਹੱਥ ਆ ਗਈ.#੧੨ ਨਵੰਬਰ ਸਨ ੧੯੨੨ ਨੂੰ ਰੂਮ ਦੀ ਕ਼ੌਮੀਸਭਾ (The Grand National Assembly) ਨੇ ਸੁਲਤਾਨ ਵਾਹਿਦੁੱਦੀਨ ਤੋਂ ਖ਼ਿਲਾਫ਼ਤ ਖੋਹਕੇ ਅਬਦੁਲਮਜੀਦ ਨੂੰ ਖ਼ਲੀਫ਼ਾ ਬਣਾਇਆ ਅਤੇ ਸਲਤਨਤ ਦਾ ਕੰਮ ਖ਼ਲੀਫ਼ੇ ਦੇ ਹੱਥ ਕੁਝ ਨਾ ਰਹਿਣ ਦਿੱਤਾ, ਕੇਵਲ ਧਰਮ ਦਾ ਆਗੂ ਉਸ ਨੂੰ ਥਾਪਿਆ. ਅੰਤ ਨੂੰ ਮਾਰਚ ੧੯੨੪ ਵਿੱਚ ਖ਼ਿਲਾਫ਼ਤ ਦਾ ਭੋਗ ਹੀ ਪਾ ਦਿੱਤਾ.#ਉੱਪਰ ਲਿਖੇ ਖ਼ਲੀਫ਼ਿਆਂ ਤੋਂ ਛੁੱਟ ਅਰਬ, ਮਿਸਰ, ਫਾਰਸ, ਰੂਮ ਆਦਿ ਦੇ ਅਨੇਕ ਬਾਦਸ਼ਾਹ ਪੁਰਾਣੇ ਸਮੇਂ ਵਿੱਚ ਆਪਣੇ ਤਾਂਈਂ ਸ੍ਵਤੰਤ੍ਰ ਖਲੀਫ਼ਾ ਮੰਨਦੇ ਰਹੇ ਹਨ ਅਤੇ ਹੁਣ ਭੀ ਕਈ ਖ਼ਲੀਫ਼ਾ ਅਖਾਉਂਦੇ ਹਨ.#ਦਿੱਲੀ ਦੇ ਬਾਦਸ਼ਾਹ ਅਲਾਉੱਦੀਨ ਖ਼ਲਜੀ ਅਤੇ ਮੁਗਲ ਅਕਬਰ ਆਦਿ ਭੀ ਆਪਣੇ ਤਾਂਈਂ ਖ਼ਲੀਫ਼ਾ ਲਿਖਦੇ ਸਨ. ਇਸੇ ਕਾਰਣ ਰਾਜਧਾਨੀ ਦਾ ਨਾਉਂ "ਦਾਰੁਲਖ਼ਿਲਾਫ਼ਤ" ਪ੍ਰਸਿੱਧ ਹੋਇਆ.#ਸੁੰਨੀਮਤ ਦੇ ਮੁਸਲਮਾਨਾਂ ਦਾ ਨਿਸ਼ਚਾ ਹੈ ਕਿ ਖ਼ਲੀਫ਼ਾ. ਕੁਰੈਸ਼ ਵੰਸ਼ ਤੋ ਬਿਨਾ ਹੋਰ ਕਿਸੇ ਜ਼ਾਤਿ ਦਾ ਨਹੀਂ ਹੋ ਸਕਦਾ. ਸ਼ੀਅ਼ਹਮਤ ਦੇ ਮੁਸਲਮਾਨ ਖ਼ਲੀਫ਼ੇ ਦਾ ਅ਼ਲੀ ਦੀ ਵੰਸ਼ ਵਿੱਚੋਂ ਹੀ ਹੋਣਾ ਯੋਗ ਸਮਝਦੇ ਹਨ....
ਅ਼. [صاحب] ਸਾਹ਼ਿਬ. ਸੰਗ੍ਯਾ- ਸ੍ਵਾਮੀ. ਮਾਲਿਕ. "ਸਾਹਿਬ ਸੇਤੀ ਹੁਕਮ ਨ ਚਲੈ." (ਵਾਰ ਆਸਾ ਮਃ ੨) ੨. ਕਰਤਾਰ. "ਸਾਹਿਬ ਸਿਉ ਮਨੁ ਮਾਨਿਆ." (ਆਸਾ ਅਃ ਮਃ ੧) ੩. ਮਿਤ੍ਰ....
ਸੰਗ੍ਯਾ- ਕਪੜਾ ਤਹਿ ਕਰਨ ਦਾ ਇੱਕ ਔਜ਼ਾਰ, ਜਿਸ ਨੂੰ ਦਰਜ਼ੀ ਅਤੇ ਧੋਬੀ ਵਰਤਦੇ ਹਨ। ੨. ਸੰ. ਸਤ੍ਰੀ. ਨਾਰੀ। ੩. ਧਰਮਪਤਨੀ. ਵਹੁਟੀ. "ਇਸਤ੍ਰੀ ਤਜ ਕਰਿ ਕਾਮ ਵਿਆਪਿਆ." (ਮਾਰੂ ਅਃ ਮਃ ੧) ਦੇਖੋ, ਨਾਰੀ....
ਸੰਗ੍ਯਾ- ਜੋ ਰਖ੍ਯਾ ਕਰੇ, ਬਾਪ. ਪਿਤ੍ਰਿ. ਜਨਕ. "ਪਿਤਾ ਕਾ ਜਨਮ ਕਿਆ ਜਾਨੈ ਪੂਤ?" (ਸੁਖਮਨੀ)...
ਦੇਖੋ, ਪਿਛਹੁ....
ਵਿ- ਦ੍ਵਿਤੀਯ. ਦੂਸਰਾ. "ਦੂਜਾ ਸੇਵਨਿ ਨਾਨਕਾ ਸੇ ਪਚਿ ਪਚਿ ਮੁਏ ਅਜਾਨ." (ਵਾਰ ਗਉ ੧. ਮਃ ੫) ੨. ਸੰਗ੍ਯਾ- ਦ੍ਵੈਤਭਾਵ. "ਦੂਜਾ ਜਾਇ ਇਕਤੁ ਘਰਿ ਆਨੈ." (ਸਿਧਗੋਸਟਿ)...
ਵਿ- ਵਿਯੋਗੀ. ਦੇਖੋ, ਹਿਜਰ। ੨. ਦੇਖੋ, ਹਿਜਰੀ ਸਨ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਅ਼. [عیِسوی] ਵਿ- ਈ਼ਸਾ ਨਾਲ ਸੰਬੰਧਿਤ. ਈ਼ਸਾ ਦਾ. ਜਿਵੇਂ- ਈਸਵੀ ਸਨ....
ਫ਼ਾ. [فِروز] ਵਿ- ਵਿਜਯੀ. ਫ਼ਤਹ਼ਮੰਦ....
ਅ਼. [غُلام] ਗ਼ੁਲਾਮ. ਸੰਗ੍ਯਾ- ਲੁੱਟ ਵਿੱਚ ਹੱਥ ਆਇਆ ਜਾਂ ਮੁੱਲ ਲਿਆ ਹੋਇਆ ਸੇਵਕ.¹ ਗੋੱਲਾ. ਪੁਰਾਣੇ ਸਮੇਂ ਯੁੱਧ ਵਿੱਚੋਂ ਵੈਰੀ ਦੇ ਫੜੇ ਹੋਏ ਆਦਮੀਆਂ ਨੂੰ ਜਾਨੋ ਨਹੀਂ ਮਾਰਦੇ ਸਨ. ਸਗੋਂ ਕਾਬੂ ਕਰਕੇ ਕੈਦ ਕਰ ਲੈਂਦੇ ਸਨ. ਕੁਝ ਚਿਰ ਮਗਰੋਂ ਜਾਂਤਾਂ ਇਨ੍ਹਾਂ ਤੋਂ ਕਰੜੀ ਮਿਹਨਤ ਦੇ ਕੰਮ ਕਰਾਉਂਦੇ, ਜਾਂ ਡੰਗਰਾਂ ਵਾਂਙ ਵੇਚ ਛਡਦੇ. ਇਸ ਤਰਾਂ ਖਰੀਦੇ ਜਾਂ ਫੜੇ ਹੋਏ ਮਨੁੱਖ ਨੂੰ ਗ਼ੁਲਾਮ ਕਿਹਾ ਜਾਂਦਾ ਸੀ.²#ਅਸਲ ਵਿੱਚ ਗ਼ੁਲਾਮ ਉਸ ਨੂੰ ਆਖਦੇ ਸਨ ਜੋ ਪਸ਼ੂ ਸਮਾਨ ਕਿਸੇ ਹੋਰ ਮਨੁੱਖ ਦੀ ਮਾਲਕੀਅਤ ਹੁੰਦਾ ਸੀ, ਅਰ ਸਭ ਤਰਾਂ ਆਪਣੇ ਮਾਲਿਕ ਦੇ ਅਧੀਨ ਹੁੰਦਾ ਹੋਇਆ ਆਪਣੀ ਇੱਛਾ ਅਨੁਸਾਰ ਕੋਈ ਕੰਮ ਭੀ ਕਰਨ ਦੇ ਸਮਰਥ ਨਹੀਂ ਸੀ.#ਭਾਵੇਂ ਭਾਰਤ ਵਿੱਚ ਭੀ ਕਦੇ ਗੁਲਾਮੀ ਪ੍ਰਚਲਿਤ ਸੀ, ਪਰ ਇਸ ਦਾ ਪੂਰਾ ਜੋਰ ਪਹਿਲਾਂ ਉਨ੍ਹਾਂ ਦੇਸ਼ਾਂ ਵਿੱਚ ਰਿਹਾ ਹੈ ਜਿੱਥੇ ਹੁਣ ਕੁਝ ਸਦੀਆਂ ਤੋਂ ਇਸਲਾਮੀ ਕੌਮਾਂ ਆਬਾਦ ਹਨ. ਇਨ੍ਹਾਂ ਤਬਕਿਆਂ ਵਿੱਚ ਗੁਲਾਮੀ ਮੁਹ਼ੰਮਦ ਸਾਹਿਬ ਦੇ ਜਨਮ ਤੋਂ ਬਹੁਤ ਵਰ੍ਹੇ ਪਹਿਲਾਂ ਤੋਂ ਚਲੀ ਆਉਂਦੀ ਸੀ, ਇਨ੍ਹਾਂ ਦੇਸ਼ਾਂ ਤੋਂ ਹੀ ਇਹ ਯੂਰਪ ਵਿੱਚ ਫੈਲੀ, ਅਰ ਅੰਤ ਨੂੰ ਅਮਰੀਕਾ ਵਿੱਚ ਤਕੜੇ ਪੈਰ ਜਮਾਕੇ ਸਨ ੧੮੬੫ ਵਿੱਚ ਸਦਾ ਲਈ ਸਭ੍ਯ ਦੇਸ਼ਾਂ ਤੋਂ ਲੋਪ ਹੋ ਗਈ. ਗੁਲਾਮੀ ਦਾ ਇਤਿਹਾਸ ਨਰਕ ਵਿੱਚ ਬਿਲਕਦੇ ਜੀਵਾਂ ਦਾ ਕਥਾ ਤੋਂ ਭੀ ਜਾਦਾ ਦੁਖਦਾਈ ਕਿਹਾ ਜਾਵੇ, ਤਾਂ ਅਯੋਗ ਨਹੀਂ, ਦੇਖੋ, Ingram ਕ੍ਰਿਤ History of Slavery and Serfdom (1895)....
ਫ਼ਾ. [خنجر] ਸੰ. नखर ਨਖਰ. ਸੰਗ੍ਯਾ- ਛੋਟੀ ਕਟਾਰੀ। ੨. ਭਾਈ ਸੰਤੋਖ ਸਿੰਘ ਦੇ ਲੇਖ ਅਨੁਸਾਰ ਆਸਾਮ ਵਿੱਚ ਧੂਬੜੀ ਪਾਸ ਇੱਕ ਪਿੰਡ, ਜਿਸ ਥਾਂ ਗੁਰੂ ਤੇਗਬਹਾਦੁਰ ਸਾਹਿਬ ਨੇ ਆਪਣਾ ਖੰਜਰ ਜ਼ਮੀਨ ਵਿੱਚ ਗੱਡਿਆ ਸੀ, ਜਿਸ ਤੋਂ 'ਖੰਜਰ' ਨਾਮ ਹੋਇਆ. "ਖੰਜਰ ਤਾਂਕੋ ਨਾਮ ਉਚਾਰੀ." (ਗੁਪ੍ਰਸੂ)...
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਵਿ- ਗਤ. ਚਲਾਗਿਆ। ੨. ਦੂਰ ਹੋਇਆ. ਮਿਟਿਆ। ੩. ਦੇਖੋ. ਗਯਾ....
ਅ਼. [مِصر] ਮਿਸਰ. ਸੰਗ੍ਯਾ- ਸ਼ਹਿਰ. ਨਗਰ। ੨. ਮਿਸਰ ਦੇਸ਼ (Egypt), ਜਿਸ ਦੀ ਰਾਜਧਾਨੀ ਕਾਹਿਰਾ Cairo ਹੈ. ਮਿਸਰ ਦਾ ਰਕਬਾ ੩੫੦, ੦੦੦ ਵਰਗਮੀਲ ਅਤੇ ਮਰਦੁਮਸ਼ੁਮਾਰੀ ੧੨, ੭੫੦, ੦੦੦ ਹੈ। ੩. ਸੰ. ਮਿਸ਼੍ਰ. ਵਿ- ਮਿਲਿਆ ਹੋਇਆ. ਮਿੱਸਾ।#੪. ਉੱਤਮ. ਸ਼੍ਰੇਸ੍ਟ। ੫. ਸੰਗ੍ਯਾ- ਪ੍ਰਤਿਸ੍ਟਾ ਵਾਲਾ ਪੁਰਖ। ੬. ਬ੍ਰਾਹਮਣ ਦੀ ਉਪਾਧਿ. "ਇਕਿ ਪਾਧੇ ਪੰਡਿਤ ਮਿਸਰ ਕਹਾਵਹਿ." (ਰਾਮ ਅਃ ਮਃ ੧) ਉਪਾਧ੍ਯਾਯ, ਪੰਡਿਤ, ਜਾਤਿਬ੍ਰਾਹਮਣ। ੭. ਵੈਦ੍ਯ. ਤਬੀਬ। ੮. ਲਹੂ. ਖ਼ੂਨ। ੯. ਸੰਨਿਪਾਤ ਰੋਗ....
ਦੇਖੋ, ਫਤਹ ਅਤੇ ਵਾਹਗੁਰੂ ਜੀ ਕੀ ਫਤਹ....
ਅ਼. [اِسلام] ਸੰਗ੍ਯਾ- ਤਰਕ. ਤ੍ਯਾਗ। ੨. ਸਿਰ ਝੁਕਾਉਣਾ। ੩. ਖ਼ੁਦਾ ਦੀ ਰਜਾ ਨੂੰ ਸਲਮ (ਅੰਗੀਕਾਰ) ਕਰਨਾ, ਅਰਥਾਤ ਭਾਣਾ ਮੰਨਣਾ। ੪. ਪੈਗੰਬਰ ਮੁਹ਼ੰਮਦ ਨੇ ਆਪਣੇ ਦੀਨ ਦਾ ਨਾਉਂ "ਇਸਲਾਮ" ਰੱਖਿਆ ਹੈ, ਜਿਸ ਦੇ ਧਾਰਣ ਵਾਲਾ "ਮੁਸਲਿਮ" ਅਥਵਾ ਮੁਸਲਮਾਨ ਸੱਦੀਦਾ ਹੈ. ਇਸਲਾਮ ਦੇ ਪੰਜ ਨਿਯਮ ਹਨ-#(ੳ) ਇੱਕ ਖ਼ੁਦਾ ਦਾ ਮੰਨਣਾ.#(ਅ) ਪੰਜ ਵੇਲੇ ਨਮਾਜ਼ ਪੜ੍ਹਨੀ.#(ੲ) ਜ਼ਕਾਤ ਦੇਣੀ.#(ਸ) ਰਮਜ਼ਾਨ ਵਿੱਚ ਰੋਜ਼ੇ ਰਖਣੇ.#(ਹ) ਕਾਬੇ ਦਾ ਹੱਜ ਕਰਨਾ.#ਇਨ੍ਹਾਂ ਨਿਯਮਾਂ ਤੋਂ ਛੁੱਟ, ਜੋ ਰਸੂਲ ਮੁਹੰਮਦ, ਖ਼ੁਦਾ ਦੇ ਫ਼ਰਿਸ਼ਤੇ, ਇਲਹਾਮੀ ਕਿਤਾਬ ਕੁਰਾਨ, ਅਖ਼ੀਰੀ ਫ਼ੈਸਲੇ ਦਾ ਦਿਨ ਅਤੇ ਖ਼ੁਦਾ ਦਾ ਵਿਸ਼੍ਵਾਸੀ ਹੈ, ਓਹ ਮੁਸਲਮਾਨ ਹੈ, ਅਤੇ ਉਸੇ ਨੂੰ "ਮੋਮਿਨ" [مومن] ਆਖਦੇ ਹਨ, ਜਿਸ ਦਾ ਅਰਥ ਹੈ ਸ਼੍ਰੱਧਾਵਾਨ....
ਸੰਗ੍ਯਾ- ਕਿਸੇ ਕਾਰਜ ਦੇ ਚਲਾਉਣ ਅਤੇ ਫੈਲਾਉਣ ਦੀ ਕ੍ਰਿਯਾ। ੨. ਚਲਨ. ਰਿਵਾਜ। ੩. ਪ੍ਰਸਿੱਧਿ. ਸ਼ੁਹਰਤ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
[خطّاب عُمربِن] ਉਮਰ ਬਿਨ ਖ਼ੱਤ਼ਾਬ. ਖ਼ੱਤਾਬ ਦਾ ਪੁਤ੍ਰ ਖ਼ਲੀਫ਼ਾ. ਉ਼ਮਰ. ਇਹ ਮੁਹ਼ੰਮਦ ਸਾਹਿਬ ਦੀ ਤੀਜੀ ਇਸਤ੍ਰੀ "ਹ਼ਫ਼ਸਾ" ਦਾ ਪਿਤਾ ਸੀ. ਅਬੂਬਕਰ ਪਿੱਛੋਂ ਉਮਰ ਦੂਜਾ ਖ਼ਲੀਫ਼ਾ. ਸਨ ੧੩. ਹਿਜਰੀ ਵਿੱਚ ਮੁਕੱਰਿਰ ਹੋਇਆ ਅਤੇ ਸਨ ੨੩ ਹਿਜਰੀ (੬੪੪ ਈਸਵੀ) ਵਿੱਚ ਫ਼ਿਰੋਜ਼ ਗੁਲਾਮ ਦੇ ਹੱਥੋਂ ਖੰਜਰ ਨਾਲ ਮਾਰਿਆ ਗਿਆ. ਇਸ ਖ਼ਲੀਫ਼ੇ ਦੇ ਸਮੇਂ ਮੁਸਲਮਾਨਾਂ ਨੇ ਮਿਸਰ ਅਤੇ ਉੱਤਰੀ ਅਫਰੀਕਾ ਨੂੰ ਫਤੇ ਕਰ ਲਿਆ ਸੀ। ਇਸ ਨੇ ਹੱਦੋਂ ਵਧਕੇ ਇਸਲਾਮ ਦਾ ਪ੍ਰਚਾਰ ਕੀਤਾ. "ਕੀਨੋ ਉਮਰਖਿਤਾਬ ਜ੍ਯੋਂ ਆਜ ਹਮਾਰੋ ਨ੍ਯਾਉਂ." (ਚਰਿਤ੍ਰ ੩੮)#ਉਮਰ ਖ਼ਲੀਫ਼ਾ ਦੇ ਨਿਆਉਂ ਦੀ ਕਈ ਕਹਾਣੀਆਂ ਹਨ, "ਅਲਫ਼ਾਰੂਕ" ਵਿੱਚ ਲਿਖਿਆਹੈ ਕਿ ਉਮਰ ਨੇ ਨੇਮ ਥਾਪਿਆ ਸੀ ਕਿ ਜੋ ਸ਼ਰਾਬ ਪੀਵੇ, ਉਸ ਦੇ ਅੱਸੀ ਕੋਰੜੇ ਲਾਏ ਜਾਣ. ਇੱਕ ਦਿਨ ਖ਼ਲੀਫ਼ਾ. ਦੇ ਪੁਤ੍ਰ ਅਬੂਸ਼ਾਮਹ ਨੇ ਸ਼ਰਾਬ ਪੀ ਲਈ, ਜਿਸ ਤੋਂ ਉਮਰ ਨੇ ਆਪਣੇ ਹੱਥੀਂ ਜ਼ੋਰ ਦੇ ਕੋਰੜੇ ਮਾਰੇ, ਅਤੇ ਉਸ ਦਾ ਪੁਤ੍ਰ ਮਰ ਗਿਆ. "ਉਮਰ- ਖਿਤਾਬ ਅਦਾਲਤੀ ਬੇਟਾ ਮਰਵਾਇਆ. " (ਜੰਗਨਾਮਾ)¹...
ਕ੍ਰਿ. ਵਿ- ਜੈਸੇ. ਜਿਸ ਪ੍ਰਕਾਰ. ਜਿਵੇਂ....
ਸੰ. ਸੰਗ੍ਯਾ- ਪਿਆਦਾ. ਪੈਦਲ. ਪਦਾਤਿ। ੨. ਕਰਨੀ. ਕਰਤੂਤ. ਆਚਾਰ। ੩. ਵ੍ਰਿੱਤਾਂਤ. ਹਾਲ। ੪. ਦਸਮਗ੍ਰੰਥ ਵਿੱਚ ਇਸਤਰੀ ਪੁਰਖਾਂ ਦੇ ਛਲ ਕਪਟ ਭਰੇ ਪ੍ਰਸੰਗ ਜਿਸ ਭਾਗ ਵਿੱਚ ਹਨ, ਉਸ ਦੀ "ਚਰਿਤ੍ਰੋਪਾਖ੍ਯਾਨ." ਸੰਗ੍ਯਾ ਹੈ, ਪਰ ਪ੍ਰਸਿੱਧ ਨਾਮ "ਚਰਿਤ੍ਰ" ਹੀ ਹੈ.#ਚਰਿਤ੍ਰਾਂ ਦੀ ਗਿਣਤੀ ੪੦੪ ਹੈ, ਪਰ ਸਿਲਸਿਲੇ ਵਾਰ ਲਿਖਣ ਵਿੱਚ ੪੦੫ ਹੈ. ਤਿੰਨ ਸੌ ਪਚੀਹ (੩੨੫) ਵਾਂ ਚਰਿਤ੍ਰ ਲਿਖਿਆ ਨਹੀਂ ਗਿਆ, ਪਰ ਉਸ ਦੇ ਅੰਤ ਇਤਿ ਸ੍ਰੀ ਲਿਖਕੇ ੩੨੫ ਨੰਬਰ ਦਿੱਤਾ ਹੋਇਆ ਹੈ.#ਇਹ ਪੋਥੀ ਦੀ ਭੂਮਿਕਾ ਵਿੱਚ ਲਿਖਿਆ ਹੈ ਕਿ ਰਾਜਾ ਚਿਤ੍ਰਸਿੰਘ ਦਾ ਸੁੰਦਰ ਰੂਪ ਵੇਖਕੇ ਇੱਕ ਅਪਸਰਾ ਮੋਹਿਤ ਹੋ ਗਈ ਅਰ ਉਸ ਨਾਲ ਸੰਬੰਧ ਜੋੜਕੇ ਹਨੁਵੰਤ ਸਿੰਘ ਮਨੋਹਰ ਪੁਤ੍ਰ ਪੈਦਾ ਕੀਤਾ ਚਿਤ੍ਰਸਿੰਘ ਦੀ ਨਵੀਂ ਵਿਆਹੀ ਰਾਣੀ ਚਿਤ੍ਰਮਤੀ, ਯੁਵਾ ਹਨੁਵੰਤ ਸਿੰਘ ਦਾ ਅਦਭੁਤ ਰੂਪ ਵੇਖਕੇ ਮੋਹਿਤ ਹੋ ਗਈ ਅਰ ਰਾਜਕੁਮਾਰ ਨੂੰ ਕੁਕਰਮ ਲਈ ਪ੍ਰੇਰਿਆ, ਪਰ ਧਰਮੀ ਹਨੁਵੰਤ ਸਿੰਘ ਨੇ ਆਪਣੀ ਮਤੇਈ ਨੂੰ ਰੁੱਖਾ ਜਵਾਬ ਦਿੱਤਾ, ਇਸ ਪੁਰ ਰਾਣੀ ਨੇ ਆਪਣੇ ਪਤੀ ਪਾਸ ਝੂਠੀਆਂ ਗੱਲਾਂ ਬਣਾਕੇ ਪੁਤ੍ਰ ਦੇ ਮਾਰੇ ਜਾਣ ਦਾ ਹੁਕਮ ਦਿਵਾ ਦਿੱਤਾ. ਰਾਜੇ ਦੇ ਸਿਆਣੇ ਮੰਤ੍ਰੀ ਨੇ ਆਪਣੇ ਸ੍ਵਾਮੀ ਨੂੰ ਚਾਲਾਕ ਇਸਤ੍ਰੀਆਂ ਦੇ ਕਪਟ ਭਰੇ ਅਨੇਕ ਚਰਿਤ੍ਰ ਸੁਣਾਕੇ ਰਾਜਕੁਮਾਰ ਵੱਲੋਂ ਸ਼ੱਕ ਦੂਰ ਕਰਨ ਦਾ ਯਤਨ ਕੀਤਾ.#ਇਨ੍ਹਾਂ ਚਰਿਤ੍ਰਾਂ ਵਿੱਚ ਪੁਰਾਤਨ ਹਿੰਦੂ ਪੁਸਤਕਾਂ ਤੋਂ, ਬਹਾਰਦਾਨਿਸ਼ ਕਿਤਾਬ ਤੋਂ, ਮੁਗ਼ਲਾਂ ਦੀ ਖ਼ਾਨਦਾਨੀ ਕਹਾਣੀਆਂ ਤੋਂ, ਰਾਜਪੂਤਾਨੇ ਦੇ ਕਥਾ ਪ੍ਰਸੰਗਾਂ ਤੋਂ, ਪੰਜਾਬ ਦੇ ਕਿੱਸੇ ਕਹਾਣੀਆਂ ਤੋ, ਕੁਝ ਆਪਣੇ ਤਜਰਬਿਆਂ ਤੋਂ ਚਰਿਤ੍ਰ ਲਿਖੇ ਗਏ ਹਨ, ਅਰ ਸਿੱਧਾਂਤ ਇਹ ਹੈ ਕਿ ਕਾਮ ਦੇ ਦਾਸ ਹੋ ਕੇ ਚਾਲਾਕ ਪਰਇਸਤ੍ਰੀਆਂ ਦੇ ਪੇਚਾਂ ਵਿੱਚ ਨਹੀਂ ਫਸਣਾ ਚਾਹੀਏ, ਅਰ ਉਨ੍ਹਾਂ ਤੇ ਇਤਬਾਰ ਕਰਕੇ ਆਪਣਾ ਸਰਵਨਾਸ਼ ਨਹੀਂ ਕਰ ਲੈਣਾ ਚਾਹੀਏ.#ਇਸ ਤੋਂ ਇਹ ਸਿੱਟਾ ਨਹੀਂ ਕੱਢਣਾ ਚਾਹੀਏ ਕਿ ਆਪਣੀ ਧਰਮਪਤਨੀ ਅਤੇ ਯੋਗ੍ਯ ਇਸਤ੍ਰੀਆਂ ਤੇ ਵਿਸ਼੍ਵਾਸ ਕਰਨਾ ਅਯੋਗ ਹੈ, ਭਾਵ ਇਹ ਹੈ ਕਿ ਕਾਮਾਤੁਰ ਹੋ ਕੇ ਪਰਇਸਤ੍ਰੀਆਂ ਦੇ ਪੇਚ ਵਿੱਚ ਫਸਕੇ ਲੋਕ ਪਰਲੋਕ ਖੋ ਲੈਣਾ ਕੁਕਰਮ ਹੈ....
ਸੰ. ਸੰਗ੍ਯਾ- ਕਾਲ. ਵੇਲਾ। ੨. ਖੰਡ. ਟੁਕੜਾ। ੩. ਦੀਵਾਰ. ਘੇਰਾ. ਅਹਾਤਾ. "ਖਟ ਨੇਮ ਕਰਿ ਕੋਠੜੀ ਬਾਂਧੀ." (ਗਉ ਕਬੀਰ) ਦੇਖੋ, ਖਟਅੰਗ ੧। ੪. ਦੇਖੋ, ਨਿਯਮ. "ਨੇਮ ਨਿਬਾਹਿਓ ਸਤਿਗੁਰੂ." (ਆਸਾ ਮਃ ੫)...
ਅ਼. [شراب] ਸ਼ਰਾਬ. ਸੰਗ੍ਯਾ- ਸ਼ੁਰਬ (ਪੀਣ) ਯੋਗ ਪਦਾਰਥ. ਪੇਯ ਵਸਤੁ। ੨. ਸ਼ਰ- ਆਬ. ਸ਼ਰਾਰਤ ਭਰਿਆ ਪਾਣੀ. ਮਦਿਰਾ. ਦੇਖੋ, ਸੁਰਾ ਅਤੇ ਸੋਮ। ੩. ਅ਼. [سراب] ਸਰਾਬ. ਮ੍ਰਿਗਤ੍ਰਿਸਨਾ। ੪. ਦੇਖੋ, ਸਰਾਵ....
ਸੰ. ਅਸ਼ੀਤਿ. ਵੀਹ ਘੱਟ ਸੌ- ੮੦....
ਲਗਾਵੇ. "ਜੇ ਕੋ ਲਾਏ ਭਾਉ ਪਿਆਰਾ." (ਆਸਾ ਮਃ ੩) ੨. ਲਗਾਏ. "ਜਿਤੁ ਕਾਰੈ ਕੰਮਿ ਹਮ ਹਰਿ ਲਾਏ." (ਗੂਜ ਮਃ ੪) ੩. ਲਿਆਏ. "ਜਿ ਸਾਬਤੁ ਲਾਏ ਰਾਸਿ." (ਮਃ ੨. ਵਾਰ ਸਾਰ)...
ਸੰਗ੍ਯਾ- ਗ੍ਯਾਨ. ਸਮਝ. ਬੋਧ. "ਪੂਰੇ ਗੁਰੁ ਤੇ ਜਾਣੈ ਜਾਣ." (ਬਸੰ ਅਃ ਮਃ ੧) ੨. ਜਾਣਾ. ਗਮਨ। ੩. ਜਾਣਨਾ ਕ੍ਰਿਯਾ ਦਾ ਅਮਰ. ਤੂੰ ਜਾਣ। ੪. ਦੇਖੋ, ਜਾਣੁ....
ਸੰ. ਸੰਗ੍ਯਾ- ਸੂਰ੍ਯ ਚੜ੍ਹਨ ਤੋਂ ਲੈ ਕੇ ਛਿਪਣ ਤੀਕ ਦਾ ਵੇਲਾ. "ਦਿਨ ਤੇ ਸਰਪਰ ਪਉਸੀ ਰਾਤਿ." (ਆਸਾ ਮਃ ੫) ੨. ਅੱਠ ਪਹਿਰ (੨੪ ਘੰਟੇ) ਦਾ ਸਮਾਂ।¹ ੩. ਸੰ. ਦਾਨ ਦੇਣਾ. "ਪੰਥ ਬਤਾਵੈ ਪ੍ਰਭ ਕਾ, ਕਹੁ ਤਿਨ ਕਉ ਕਿਆ ਦਿਨਥੇ?" (ਕਲਿ ਮਃ ੪) ਦੇਖੋ, ਦਿਨਥੇ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰਗ੍ਯਾ- ਜੋੜ. ਮਿਲਾਪ. "ਤੂਟਤ ਨਹੀ ਜੋਰ." (ਕਾਨ ਮਃ ੫) "ਰੇ ਮਨ ਮੇਰੇ ਤੂੰ ਹਰਿ ਸਿਉ ਜੋਰੁ." (ਗਉ ਅਃ ਮਃ ੫) ੨. ਫ਼ਾ. [زور] ਜ਼ੋਰ. ਸੰਗ੍ਯਾ- ਬਲ. "ਜੋਰ ਜੁਲਮ ਫੂਲਹਿ ਘਣੋ." (ਬਾਵਨ) ੩. ਦੇਖੋ, ਜੋਰਿ....
ਦੇਖੋ, ਖਤਾਬ....
ਵਿ- ਅਦਾਲਤ ਕਰਨ ਵਾਲਾ. ਨਿਆਂਉ ਕਰਨ ਵਾਲਾ। ੨. ਸੰਗ੍ਯਾ- ਜੱਜ. ਨ੍ਯਾਯਾਧੀਸ਼....
ਸੰ. ਬਟੁ. ਸੰਗ੍ਯਾ- ਬਾਲਕ। ੨. ਪੁਤ੍ਰ....
ਜੁੱਧ ਦੀ ਕਥਾ ਦਾ ਗ੍ਰੰਥ। ੨. ਇਸ ਨਾਮ ਦੇ ਕਈ ਗ੍ਰੰਥ ਦੇਖੇ ਜਾਂਦੇ ਹਨ, ਜਿਨ੍ਹਾਂ ਵਿੱਚ ਲਹੌਰ ਦਰਬਾਰ ਦੀ ਫੌਜ ਦਾ ਅੰਗ੍ਰੇਜ਼ਾਂ ਨਾਲ ਜੰਗ ਕਰਨ ਦਾ ਪ੍ਰਸੰਗ ਹੈ¹। ੩. ਬੱਤੀ ਪੌੜੀਆਂ ਦੀ ਇੱਕ ਰਚਨਾ ਕਿਸੇ ਪ੍ਰੇਮੀ ਦੀ ਲਿਖੀ ਹੋਈ ਪ੍ਰਸਿੱਧ ਵਾਰ ਹੈ, ਜਿਸ ਨੂੰ "ਵਾਰ ਗੁਰੂ ਗੋਬਿੰਦ ਸਿੰਘ ਜੀ" ਭੀ ਲਿਖਿਆ ਹੈ. ਇਸ ਵਿੱਚ ਬਾਦਸ਼ਾਹ ਔਰੰਗਜ਼ੇਬ ਦਾ ਸ਼ਾਹਜ਼ਾਦੀ ਜ਼ੇਬੁੱਨਿਸਾ ਨਾਲ ਪ੍ਰਸ਼ਨ ਉੱਤਰ ਅਤੇ ਭੰਗਾਣੀ ਦੇ ਜੰਗ ਦਾ ਵਰਣਨ ਹੈ....